- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮ ਦੀ ਧੁੰਨ, ਰਾਮ ਦਾ ਜਾਪ, ਰਾਮ ਦਾ ਸੰਕੀਰਤਨ, ਰਾਮ ਦਾ ਗੀਤ, ਰਾਮ ਦਾ ਸੰਗੀਤ, ਰਾਮ ਦੀ ਕਥਾ, ਰਾਮ ਦਾ ਕਾਵਿ-ਜੀਵਨ ਦਾ ਪ੍ਰਵਾਹ ਹੈ। ਜੀਵਨ ਦਾ ਟੀਚਾ ਹੈ, ਰਾਮ। ਰਾਮ ਦਾ ਸਭ ਕੁਝ ਰਾਮ ਨਾਮ ਵਿਚ ਹੀ ਸਮਾਇਆ ਹੋਇਆ ਹੈ। ਭਗਵਾਨ ਸ਼ੰਕਰ ਨੇ ਕਿਹਾ ਹੈ, ਜੋ ਮਨੁੱਖ ਰਾਮ ਨਾਮ ਦਾ ਰਸ ਪੀਂਦਾ ਹੈ, ਉਹ ਮੌਤ ਹੋਣ ਤੋਂ ਬਾਅਦ ਵੀ ਪਰਮ ਸੁੱਖ ਹਾਸਲ ਕਰੇਗਾ। ਸ਼ਿਵ ਜੀ ਦਾ ਇਹ ਕਥਨ ਹਮੇਸ਼ਾ ਲਈ ਸੱਚ ਹੈ।

ਤਿੰਨਾਂ ਲੋਕਾਂ ਵਿਚ ਰਾਮ ਦਾ ਨਾਂ ਸਭ ਤੋਂ ਪਵਿੱਤਰ ਹੈ। ਸਭ ਤੋਂ ਵੱਧ ਕਲਿਆਣਕਾਰੀ ਹੈ। ਰਾਮ ਦੇ ਨਾਂ ਨਾਲ ਹੀ ਇਹ ਲੋਕ ਤੇ ਪਰਲੋਕ ਦੋਵਾਂ ਨੂੰ ਸੁਧਾਰਿਆ ਜਾ ਸਕਦਾ ਹੈ। ਜਿਸ ਤਰੀਕੇ ਨਾਲ ਪਰਮਾਤਮਾ ਦਾ ਮੁੱਲ ਸੱਚ ਹੈ। ਉਸੇ ਤਰ੍ਹਾਂ ਨਾਲ ਰਾਮ ਦਾ ਨਾਂ ਵੀ ਸੱਚ ਹੈ। ਇਸ ਤੋਂ ਸਰਲ ਨਾ ਕੋਈ ਮੰਤਰ ਹੈ ਨਾ ਹੀ ਤੰਤਰ। ਰਾਮ ਨਾਮ ਦੀ ਮਹਿਮਾ ਹਰ ਕਿਸੇ ਚੀਜ਼ ਤੋਂ ਪਾਰ ਹੈ। ਜੋ ਅਸੰਭਵ ਨੂੰ ਵੀ ਸੰਭਵ ਬਣਾਉਣ ਦੀ ਸ਼ਕਤੀ ਰੱਖਦਾ ਹੈ•, ਉਹ ਰਾਮ ਨਾਮ ਅੰਮ੍ਰਿਤ ਹੈ। ਰਾਮ ਦਾ ਨਾਂ ਮੋਕਸ਼ ਦੇਣ ਵਾਲਾ ਹੈ। ਇਹ ਸੰਸਾਰ ਦੇ ਸਾਰੇ ਸੁੱਖਾਂ ਅਤੇ ਆਨੰਦ ਦਾ ਭੰਡਾਰ ਹੈ। ਇਹ ਸਾਰੇ ਦੁੱਖੇ ਦਾ ਵਿਨਾਸ਼ਕ ਤੇ ਸਾਰੇ ਰੋਗਾਂ ਦੀ ਮਹਾਂ ਔਸ਼ਧੀ ਹੈ। ਇਹ ਅਨੰਤ ਦੀ ਛਾਂ ਤੇ ਅਖੰਡ ਦੀ ਮਰਿਆਦਾ ਹੈ। ਇਹ ਜ਼ਿੰਦਗੀ ਦੀ ਰਾਹ ਤੇ ਮੌਤ ਦੀ ਹਾਰ ਹੈ। ਰਾਮ ਦੀ ਧੁੰਨ, ਰਾਮ ਦਾ ਜਾਪ, ਰਾਮ ਦਾ ਸੰਕੀਰਤਨ, ਰਾਮ ਦਾ ਗੀਤ, ਰਾਮ ਦਾ ਸੰਗੀਤ, ਰਾਮ ਦੀ ਕਥਾ, ਰਾਮ ਦਾ ਕਾਵਿ-ਜੀਵਨ ਦਾ ਪ੍ਰਵਾਹ ਹੈ। ਜੀਵਨ ਦਾ ਟੀਚਾ ਹੈ, ਰਾਮ। ਰਾਮ ਦਾ ਸਭ ਕੁਝ ਰਾਮ ਨਾਮ ਵਿਚ ਹੀ ਸਮਾਇਆ ਹੋਇਆ ਹੈ। ਭਗਵਾਨ ਸ਼ੰਕਰ ਨੇ ਕਿਹਾ ਹੈ, ਜੋ ਮਨੁੱਖ ਰਾਮ ਨਾਮ ਦਾ ਰਸ ਪੀਂਦਾ ਹੈ, ਉਹ ਮੌਤ ਹੋਣ ਤੋਂ ਬਾਅਦ ਵੀ ਪਰਮ ਸੁੱਖ ਹਾਸਲ ਕਰੇਗਾ। ਸ਼ਿਵ ਜੀ ਦਾ ਇਹ ਕਥਨ ਹਮੇਸ਼ਾ ਲਈ ਸੱਚ ਹੈ। ‘ਰਾਮ ਨਾਮ ਸੱਚ ਹੈ’ ਇਸ ਤੱਥ ਤੋਂ ਲੋਕ ਡਰਦੇ ਹਨ, ਕਿਉਂਕਿ ਮਰਦੇ ਸਮੇਂ ਇਸ ਨੂੰ ਲੋਕਾਂ ਨੂੰ ਯਾਦ ਕਰਵਾਇਆ ਜਾਂਦਾ ਹੈ। ਸਿਰਫ਼ ਮਰਦੇ ਸਮੇਂ ‘ਰਾਮ ਨਾਮ ਸੱਚ ਹੁੰਦਾ ਹੈ, ਕੀ ਆਖਰੀ ਸਮੇਂ ਵਿਚ ਰਾਮ ਨਾਮ ਸੱਚ ਹੀ ਰਹਿ ਜਾਂਦਾ। ਸਾਰੇ ਜਾਣਦੇ ਹਨ ਕਿ ਰਾਮ ਨਾਮ ਅਮੁੱਲ ਹੈ ਪਰ ਮੌਤ ਦੇ ਭੈਅ ਤੋਂ ਸਿਰਫ਼ ਸ਼ਮਸ਼ਾਨਘਾਟ ਜਾਂਦੇ ਸਮੇਂ ਇਸ ਸੱਚ ਨੂੰ ਮੰਨਦੇ ਹਨ ਬਾਕੀ ਸਮਾਂ ਇਸ ਨੂੰ ਭੁੱਲੇ ਰਹਿੰਦੇ ਹਨ। ਇਸ ਝੂਠੇ ਸੰਸਾਰ ਵਿਚ ਸੱਚ ਦਾ ਰੂਪ ਇੰਨਾ ਊਰਜਾਵਾਨ ਹੈ ਕਿ ਲੋਕ ਉਸ ਨਾਲ ਅੱਖ ਮਿਲਾਉਣ ਦੀ ਸ਼ਕਤੀ ਨਹੀਂ ਰੱਖਦੇ, ਠੀਕ ਉਸੇ ਤਰ੍ਹਾਂ ਜਿਵੇਂ ਕਿ ਸੂਰਜ ਦੇ ਤੇਜ਼ ਪ੍ਰਕਾਸ਼ ਨੂੰ ਕੋਈ ਦੇਖ ਨਹੀਂ ਸਕਦਾ। ਰਾਮ ਦਾ ਨਾ ਸੱਚ ਉਸੇ ਤਰ੍ਹਾਂ ਹੈ, ਜਿਵੇਂ ਮੌਤ ਅਟੱਲ ਹੈ। ਇਸ ਲਈ ਮੌਤ ਦਾ ਰਹੱਸ ਸਮਝਣਾ ਹੀ ਕਲਿਆਣਕਾਰੀ ਹੈ। ਭਾਵ ਇਹ ਹੈ ਕਿ ਜੋ ਵਿਅਕਤੀ ਮੌਤ ਦਾ ਸੱਚ ਨਹੀਂ ਜਾਣ ਸਕਦਾ, ਉਸ ਦਾ ਜਿਉਣਾ ਯਥਾਰਥ ਨਹੀਂ। ਮੌਤ ਦੇ ਸਮੇਂ ਰਾਮ ਨਾਮ ਲੈਣ ’ਤੇ ਸ਼ਿਵਲੋਕ ਦੀ ਪ੍ਰਾਪਤੀ ਹੁੰਦੀ ਹੈ। ਅਜਿਹਾ ਭਗਵਾਨ ਸ਼ਿਵ ਨੇ ਵਿਸ਼ਣੂ ਭਗਤ ਨਾਰਦ ਨੂੰ ਵਿਸ਼ਵਾਸ ਦਿੱਤਾ ਸੀ।
-ਡਾ.ਰਾਘਵੇਂਦਰ ਸ਼ੁਕਲ।