- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਹੁਤ ਸਾਰੇ ਵਿਦਿਆਰਥੀਆਂ ਨੇ ਕੈਨੇਡਾ ’ਚ ਪੜ੍ਹਾਈ ਕਰਨ ਲਈ ਕਰਜ਼ੇ ਲਏ ਅਤੇ ਆਪਣੀਆਂ ਜ਼ਮੀਨਾਂ ਤੇ ਜਾਇਦਾਦਾਂ ਤੱਕ ਵੇਚ ਦਿੱਤੀਆਂ। ਦਾਖਲੇ ਅਤੇ ਪੀਜੀਡਬਲਿਊਪੀ ਦੀ ਯੋਗਤਾ ਨੂੰ ਲੈ ਕੇ ਵਿਵਾਦ ਪ੍ਰਭਾਵਿਤ ਵਿਦਿਆਰਥੀਆਂ ਦੇ ਅਨੁਸਾਰ, ਉਨ੍ਹਾਂ ਸਾਰੇ ਵਿਦਿਆਰਥੀਆਂ ਨੇ ਆਪਣੇ ਪ੍ਰੋਗਰਾਮ 15 ਮਈ 2024 ਤੋਂ ਪਹਿਲਾਂ ਸ਼ੁਰੂ ਕੀਤੇ ਸਨ। ਹਾਲਾਂਕਿ, ਹੁਣ ਵਿਦਿਆਰਥੀਆਂ ਦੀ ਚਿੰਤਾ ਹੈ ਕਿ ਆਈਆਰਸੀਸੀ (ਇਮੀਗ੍ਰੇਸ਼ਨ ਕੈਨੇਡਾ) ਵੱਲੋਂ 15 ਮਈ 2024 ਤੋਂ ਬਾਅਦ ਲਾਗੂ ਹੋਈਆਂ ਨੀਤੀਆਂ ਤੇ ਕਾਨੂੰਨ ਨੂੰ ਉਨ੍ਹਾਂ ਦੇ ਮਾਮਲਿਆਂ ’ਤੇ ਪਿਛਲੇ ਸਮੇਂ ਤੋਂ ਲਾਗੂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀਆਂ ਪੀਜੀਡਬਲਿਊਪੀ ਅਰਜ਼ੀਆਂ ਰੱਦ ਕੀਤੀਆਂ

ਕੈਨੇਡਾ ਦੇ ਅਲਬਰਟਾ ਸੂਬੇ ਦੇ ਲੈਕ ਲਾ ਬੀਸ਼ ਸ਼ਹਿਰ ’ਚ ਸਥਿਤ ਇਕ ਨਿੱਜੀ ਕਾਲਜ ਦੇ ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਪੀਜੀਡਬਲਿਊਪੀ ਅਰਜ਼ੀਆਂ ਰੱਦ ਹੋਣ ਤੋਂ ਬਾਅਦ ਉਹ ਆਪਣੇ ਇਮੀਗ੍ਰੇਸ਼ਨ ਸਟੇਟਸ ਅਤੇ ਭਵਿੱਖ ਨੂੰ ਲੈ ਕੇ ਗੰਭੀਰ ਚਿੰਤਾਵਾਂ ਦਾ ਸਾਹਮਣਾ ਕਰ ਰਹੇ ਹਨ। ਇਸ ਮਾਮਲੇ ਨਾਲ ਪ੍ਰਭਾਵਿਤ ਵਿਦਿਆਰਥੀਆਂ ਦੀ ਗਿਣਤੀ ਲਗਭਗ 1,500 ਹੈ। ਕਾਲਜ ਨੇ ਵੀ ਆਪਣੀ ਵੈੱਬਸਾਈਟ ’ਤੇ ਇਸ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਕਾਲਜ ਅਨੁਸਾਰ, ਉਸ ਦੇ ਕੁਝ ਗ੍ਰੈਜੂਏਟਾਂ ਨੂੰ ਪੀਜੀਡਬਲਿਊਪੀ ਰਿਫਿਊਜ਼ ਹੋਣ ਦੇ ਪੱਤਰ ਮਿਲੇ ਹਨ ਅਤੇ ਕਾਲਜ ਇਸ ਮਾਮਲੇ ਬਾਰੇ ਆਈਆਰਸੀਸੀ (ਇਮੀਗ੍ਰੇਸ਼ਨ ਵਿਭਾਗ) ਤੋਂ ਸਪੱਸ਼ਟੀਕਰਨ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਾਲਜ ਦਾ ਕਹਿਣਾ ਪੀਜੀਡਬਲਿਊਪੀ ਅਰਜ਼ੀਆਂ ਬਾਰੇ ਅੰਤਿਮ ਫੈਸਲਾ ਆਈਆਰਸੀਸੀ ਵੱਲੋਂ ਕੀਤਾ ਜਾਂਦਾ ਹੈ। ਪੀਜੀਡਬਲਿਊਪੀ ਉਹ ਵਰਕ ਪਰਮਿਟ ਹੈ, ਜੋ ਯੋਗ ਅੰਤਰਰਾਸ਼ਟਰੀ ਗ੍ਰੈਜੂਏਟਾਂ ਨੂੰ ਕੈਨੇਡਾ ’ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੰਮ ਕਰਨ ਤੇ ਕੈਨੇਡੀਅਨ ਕੰਮ ਦਾ ਤਜਰਬਾ ਹਾਸਲ ਕਰਨ ਦਾ ਮੌਕਾ ਦਿੰਦਾ ਹੈ। ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਹ ਕੈਨੇਡਾ ’ਚ ਆਪਣਾ ਭਵਿੱਖ ਬਣਾਉਣ ਦੀ ਯੋਜਨਾ ਦਾ ਇਕ ਮਹੱਤਵਪੂਰਨ ਹਿੱਸਾ ਹੁੰਦਾ ਹੈ। ਇਸ ਕਾਲਜ ਦੇ ਪ੍ਰਭਾਵਿਤ ਗ੍ਰੈਜੂਏਟਾਂ ’ਚ ਵੱਡੀ ਗਿਣਤੀ ਭਾਰਤ ਤੋਂ ਗਏ ਵਿਦਿਆਰਥੀਆਂ ਦੀ ਹੈ, ਜਿਨ੍ਹਾਂ ’ਚੋਂ ਬਹੁਤ ਸਾਰੇ ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ ’ਚ ਸਿੱਖਿਆ ਹਾਸਲ ਕਰਨ ਲਈ ਆਪਣਾ ਸਮਾਂ, ਮਿਹਨਤ ਅਤੇ ਆਪਣੇ ਪਰਿਵਾਰਾਂ ਦੀ ਵੱਡੀ ਆਰਥਿਕ ਬਚਤ ਲਗਾਈ। ਬਹੁਤ ਸਾਰੇ ਵਿਦਿਆਰਥੀਆਂ ਨੇ ਕੈਨੇਡਾ ’ਚ ਪੜ੍ਹਾਈ ਕਰਨ ਲਈ ਕਰਜ਼ੇ ਲਏ ਅਤੇ ਆਪਣੀਆਂ ਜ਼ਮੀਨਾਂ ਤੇ ਜਾਇਦਾਦਾਂ ਤੱਕ ਵੇਚ ਦਿੱਤੀਆਂ। ਦਾਖਲੇ ਅਤੇ ਪੀਜੀਡਬਲਿਊਪੀ ਦੀ ਯੋਗਤਾ ਨੂੰ ਲੈ ਕੇ ਵਿਵਾਦ ਪ੍ਰਭਾਵਿਤ ਵਿਦਿਆਰਥੀਆਂ ਦੇ ਅਨੁਸਾਰ, ਉਨ੍ਹਾਂ ਸਾਰੇ ਵਿਦਿਆਰਥੀਆਂ ਨੇ ਆਪਣੇ ਪ੍ਰੋਗਰਾਮ 15 ਮਈ 2024 ਤੋਂ ਪਹਿਲਾਂ ਸ਼ੁਰੂ ਕੀਤੇ ਸਨ। ਹਾਲਾਂਕਿ, ਹੁਣ ਵਿਦਿਆਰਥੀਆਂ ਦੀ ਚਿੰਤਾ ਹੈ ਕਿ ਆਈਆਰਸੀਸੀ (ਇਮੀਗ੍ਰੇਸ਼ਨ ਕੈਨੇਡਾ) ਵੱਲੋਂ 15 ਮਈ 2024 ਤੋਂ ਬਾਅਦ ਲਾਗੂ ਹੋਈਆਂ ਨੀਤੀਆਂ ਤੇ ਕਾਨੂੰਨ ਨੂੰ ਉਨ੍ਹਾਂ ਦੇ ਮਾਮਲਿਆਂ ’ਤੇ ਪਿਛਲੇ ਸਮੇਂ ਤੋਂ ਲਾਗੂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀਆਂ ਪੀਜੀਡਬਲਿਊਪੀ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ 24 ਜੂਨ 2026 ਨੂੰ ਆਈਆਰਸੀਸੀ ਨੇ ਆਪਣੀ ਵੈੱਬਸਾਈਟ ਅਪਡੇਟ ਕਰਦਿਆਂ ਪੀਜੀਡਬਲਿਊਪੀ ਯੋਗਤਾ ਸਬੰਧੀ ਗੈਰ-ਕ੍ਰੈਡਿਟ ਪ੍ਰੋਗਰਾਮਾਂ ਨੂੰ ਅਯੋਗ ਕਰਾਰ ਦੇਣ ਵਾਲੀ ਇਕ ਨਵੀਂ ਸ਼ਰਤ ਸ਼ਾਮਲ ਕਰ ਦਿੱਤੀ। ਆਈਆਰਸੀਸੀ ਦਾ ਕਹਿਣਾ ਹੈ ਕਿ ਇਹ ਕੋਈ ਨਵਾਂ ਨਿਯਮ ਨਹੀਂ ਸੀ, ਸਗੋਂ ਪਹਿਲਾਂ ਤੋਂ ਮੌਜੂਦ ਯੋਗਤਾ ਦੀਆਂ ਸ਼ਰਤਾਂ ਬਾਰੇ ਸਪੱਸ਼ਟੀਕਰਨ ਸੀ। ਇਸ ਤੋਂ ਬਾਅਦ, ਵਿਦਿਆਰਥੀਆਂ ਵੱਲੋਂ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਪੀਜੀਡਬਲਿਊਪੀ ਅਰਜ਼ੀਆਂ ਨੂੰ ਬਾਅਦ ’ਚ ਆਈ ਇਸ ਸ਼ਰਤ ਦੇ ਆਧਾਰ ’ਤੇ ਕਿਉਂ ਰੱਦ ਕੀਤਾ ਜਾ ਰਿਹਾ ਹੈ। ਇੱਕੋ ਜਾਂ ਮਿਲਦੇ-ਜੁਲਦੇ ਪ੍ਰੋਗਰਾਮਾਂ ਦੇ ਵੱਖਰੇ ਨਤੀਜੇ ਇਸ ਮਾਮਲੇ ’ਚ ਇੱਕ ਮੁੱਖ ਸਵਾਲ ਇਹ ਵੀ ਹੈ ਕਿ ਇੱਕੋ ਜਾਂ ਮਿਲਦੇ-ਜੁਲਦੇ ਪ੍ਰੋਗਰਾਮਾਂ ’ਚ ਪੜ੍ਹੇ ਵਿਦਿਆਰਥੀਆਂ ਦੀਆਂ ਪੀਜੀਡਬਲਿਊਪੀ ਅਰਜ਼ੀਆਂ ਦੇ ਨਤੀਜੇ ਵੱਖਰੇ ਕਿਉਂ ਰਹੇ। ਪ੍ਰਭਾਵਿਤ ਵਿਦਿਆਰਥੀ ਇਹ ਸਵਾਲ ਉਠਾ ਰਹੇ ਹਨ ਕਿ ਅਰਜ਼ੀਆਂ ਦੇ ਹਾਲਾਤ ਅਤੇ ਸਿੱਖਿਆ ਸੰਬੰਧੀ ਪਿਛੋਕੜ ਮਿਲਦੇ-ਜੁਲਦੇ ਹੋਣ ਦੇ ਬਾਵਜੂਦ ਵੀ ਅਰਜ਼ੀਆਂ ਦੇ ਨਤੀਜਿਆਂ ’ਚ ਇੰਨਾ ਅੰਤਰ ਕਿਉਂ ਆਇਆ। ਇੱਥੇ ਇਹ ਗੱਲ ਦੱਸਣੀ ਬਹੁਤ ਮਹੱਤਵਪੂਰਨ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਘਰੇਲੂ ਵਿਦਿਆਰਥੀਆਂ ਦੇ ਮੁਕਾਬਲੇ ਲਗਭਗ ਤਿੰਨ ਗੁਣਾ ਜ਼ਿਆਦਾ ਟਿਊਸ਼ਨ ਫੀਸ ਅਦਾ ਕਰਦੇ ਹਨ। ਪ੍ਰਭਾਵਿਤ ਗ੍ਰੈਜੂਏਟਾਂ ਦੀ ਮੰਗ ਇਹ ਨਹੀਂ ਹੈ ਕਿ ਇਮੀਗ੍ਰੇਸ਼ਨ ਨਿਯਮਾਂ ਨੂੰ ਅਣਡਿੱਠਾ ਕੀਤਾ ਜਾਵੇ। ਉਹ ਮੁੱਖ ਤੌਰ 'ਤੇ ਇਹ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਸਪੱਸ਼ਟ, ਇਕਸਾਰ ਅਤੇ ਨਿਰਪੱਖ ਮਾਪਦੰਡਾਂ ਦੇ ਆਧਾਰ ’ਤੇ ਪਰਖਿਆ ਜਾਵੇ ਅਤੇ ਉਨ੍ਹਾਂ ਨੂੰ ਇਹ ਸਮਝਾਇਆ ਜਾਵੇ ਕਿ ਸਮਾਨ ਹਾਲਾਤਾਂ ਵਾਲੇ ਬਿਨੈਕਾਰਾਂ ਨੂੰ ਵੱਖਰੇ ਨਤੀਜੇ ਕਿਉਂ ਮਿਲੇ।
-ਜਸਵੰਤ ਵਿਰਲੀ, ਕਪੂਰਥਲਾ, ਸੰਪਰਕ : 98154-79623