- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਜੇ ਪਾਸੇ ਕਿਸੇ ਵੀ ਸਿਆਸਤਦਾਨ ਨੂੰ ਲੋਕਾਂ ਦਾ ਭਰੋਸਾ ਆਪਣੇ ਸਮਾਜ ਭਲਾਈ ਦੇ ਕੀਤੇ ਕੰਮਾਂ ਨਾਲ ਜਿੱਤਣਾ ਚਾਹੀਦਾ ਹੈ, ਨਾ ਕਿ ਧਾਰਮਿਕ ਪ੍ਰਭਾਵ ਦੇ ਸਹਾਰੇ ਨਹੀਂ। ਜਦੋਂ ਕਿਸੇ ਵੀ ਧਾਰਮਿਕ ਸੰਸਥਾਵਾਂ ਦੀ ਵਰਤੋਂ ਸਿਰਫ਼ ਵੋਟਾਂ ਇਕੱਠੀਆਂ ਕਰਨ, ਰਾਜਨੀਤਿਕ ਵਫ਼ਾਦਾਰੀ ਪੈਦਾ ਕਰਨ ਜਾਂ ਸੱਤਾ ਨੂੰ ਮਜ਼ਬੂਤ ਕਰਨ ਲਈ ਹੋਣ ਲੱਗੇ, ਤਾਂ ਸਿਰਫ਼ ਲੋਕਤੰਤਰ ਹੀ ਕਮਜ਼ੋਰ ਨਹੀਂ ਹੁੰਦਾ ਸਗੋ ਧਰਮ ਵੀ ਆਪਣੀ ਆਜ਼ਾਦੀ ਅਤੇ ਨੈਤਿਕ ਤਾਕਤ ਗੁਆਉਣ ਲੱਗਦਾ ਹੈ।

ਇਸ ਵੇਲੇ ਦੇ ਸਿਆਸੀ ਤੇ ਧਾਰਮਿਕ ਮਾਹੌਲ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਇਹ ਦੋਵੇਂ ਵੱਖ-ਵੱਖ ਮੁੱਦੇ ਹਨ। ਹਾਲਾਂਕਿ ਆਸਥਾ ਦਾ ਡੂੰਘਾ ਸਤਿਕਾਰ ਹੈ ਅਤੇ ਲੋਕਤੰਤਰ ਦੀ ਵੀ ਆਪਣੀ ਹੀ ਇਕ ਥਾਂ ਹੈ। ਸ਼ਾਇਦ ਇਸੇ ਕਰਕੇ ਉਸ ਵੇਲੇ ਬੇਚੈਨੀ ਮਹਿਸੂਸ ਕੀਤੀ ਜਾਂਦੀ ਹੈ ਹੈ ਜਦੋਂ ਇਨ੍ਹਾਂ ਦੋਵਾਂ ਨੂੰ ਰਾਜਨੀਤਿਕ ਲਾਹੇ ਲੈਣ ਲਈ ਜਾਣ-ਬੁੱਝ ਕੇ ਇਕੱਠਾ ਕੀਤਾ ਜਾਂਦਾ ਹੈ। ਕਿਸੇ ਨੀ ਧਾਰਮਿਕ ਹਸਤੀ ਵਿਚ ਇੰਨੀ ਕੁ ਤਾਂ ਹਿੰਮਤ ਹੋਣੀ ਹੀ ਚਾਹੀਦੀ ਹੈ ਕਿ ਉਹ ਸੱਤਾ ਦੇ ਕਿਸੇ ਵੀ ਪੱਧਰ ਦੇ ਸਾਹਮਣੇ ਸੱਚ ਬੋਲ ਸਕੇ। ਕੋਈ ਵੀ ਧਾਰਮਿਕ ਡੇਰਾ ਸਿਰਫ਼ ਆਤਮਿਕ ਸ਼ਾਂਤੀ ਅਤੇ ਸਹਾਰੇ ਦੀ ਥਾਂ ਹੋਣਾ ਚਾਹੀਦਾ ਹੈ। ਇਹ ਕਿਸੇ ਵੀ ਰੂਪ ਵਿਚ ਰਾਜਨੀਤਿਕ ਪ੍ਰਭਾਵ ਦਾ ਕੇਂਦਰ ਨਹੀਂ ਬਣਨਾ ਚਾਹੀਦਾ। ਦੂਜੇ ਪਾਸੇ ਕਿਸੇ ਵੀ ਸਿਆਸਤਦਾਨ ਨੂੰ ਲੋਕਾਂ ਦਾ ਭਰੋਸਾ ਆਪਣੇ ਸਮਾਜ ਭਲਾਈ ਦੇ ਕੀਤੇ ਕੰਮਾਂ ਨਾਲ ਜਿੱਤਣਾ ਚਾਹੀਦਾ ਹੈ, ਨਾ ਕਿ ਧਾਰਮਿਕ ਪ੍ਰਭਾਵ ਦੇ ਸਹਾਰੇ ਨਹੀਂ। ਜਦੋਂ ਕਿਸੇ ਵੀ ਧਾਰਮਿਕ ਸੰਸਥਾਵਾਂ ਦੀ ਵਰਤੋਂ ਸਿਰਫ਼ ਵੋਟਾਂ ਇਕੱਠੀਆਂ ਕਰਨ, ਰਾਜਨੀਤਿਕ ਵਫ਼ਾਦਾਰੀ ਪੈਦਾ ਕਰਨ ਜਾਂ ਸੱਤਾ ਨੂੰ ਮਜ਼ਬੂਤ ਕਰਨ ਲਈ ਹੋਣ ਲੱਗੇ, ਤਾਂ ਸਿਰਫ਼ ਲੋਕਤੰਤਰ ਹੀ ਕਮਜ਼ੋਰ ਨਹੀਂ ਹੁੰਦਾ ਸਗੋ ਧਰਮ ਵੀ ਆਪਣੀ ਆਜ਼ਾਦੀ ਅਤੇ ਨੈਤਿਕ ਤਾਕਤ ਗੁਆਉਣ ਲੱਗਦਾ ਹੈ। ਫ੍ਰੈਂਕ ਹਰਬਰਟ ਨੇ ਕਿਹਾ ਸੀ,‘ਜਦੋਂ ਧਰਮ ਅਤੇ ਰਾਜਨੀਤੀ ਇਕੋ ਰੱਥ ਉੱਤੇ ਸਵਾਰ ਹੋ ਜਾਣ, ਤਾਂ ਵਬੰਡਰ ਪਿੱਛੇ ਆਉਂਦਾ ਹੈ।’ ਇਸ ਵਾਕ ’ਚ ‘ਬਵੰਡਰ’ ਦਾ ਭਾਵ ਹੈ-ਟਕਰਾਅ, ਅਸ਼ਾਂਤੀ, ਧਾਰਮਿਕ ਧ੍ਰੁਵੀਕਰਨ, ਸੱਤਾ ਦੀ ਦੁਰਵਰਤੋਂ ਅਤੇ ਸਮਾਜ ’ਚ ਵੱਡੀ ਉਥਲ-ਪੁਥਲ। ‘ਜਦੋਂ ਧਰਮ ਅਤੇ ਰਾਜਨੀਤੀ ਇਕੱਠੇ ਹੋ ਕੇ ਸੱਤਾ ਦਾ ਸਾਧਨ ਬਣ ਜਾਣ, ਤਾਂ ਇਸ ਦੇ ਨਤੀਜੇ ਸਮਾਜ ਲਈ ਤੂਫ਼ਾਨ ਵਰਗੇ ਵਿਨਾਸ਼ਕਾਰੀ ਹੋ ਸਕਦੇ ਹਨ।’ ਆਸਥਾ ਸਾਡੀ ਇਨਸਾਨੀਅਤ ਨੂੰ ਉੱਚਾ ਚੁੱਕੇ, ਸਾਡੀ ਰਾਜਨੀਤੀ ਨੂੰ ਨਾ ਚਲਾਏ। ਅਸੀਂ ਕਿਸੇ ਸੰਤ ਦਾ ਸਤਿਕਾਰ ਕਰ ਸਕਦੇ ਹਾਂ, ਬਿਨਾਂ ਉਸਦੇ ਰਾਜਨੀਤਿਕ ਪੈਰੋਕਾਰ ਬਣੇ। ਅਸੀਂ ਕਿਸੇ ਧਰਮ ਦਾ ਸਤਿਕਾਰ ਕਰ ਸਕਦੇ ਹਾਂ, ਬਿਨਾਂ ਉਸਨੂੰ ਰਾਜਨੀਤਿਕ ਪਛਾਣ ਬਣਾਏ। ਅਸੀਂ ਕਿਸੇ ਸਰਕਾਰ ਦਾ ਸਮਰਥਨ ਕਰ ਸਕਦੇ ਹਾਂ, ਬਿਨਾਂ ਉਸ ਨੂੰ ਪੂਜਾ ਦਾ ਵਿਸ਼ਾ ਬਣਾਏ। ਜਿਸ ਪਲ ਅਧਿਆਤਮ ਸ਼ਖ਼ਸੀਅਤਾਂ ਵੋਟਾਂ ਮੰਗਣ ਲੱਗ ਪੈਣ ਅਤੇ ਰਾਜਨੀਤੀ ਸੱਤਾ ਲਈ ਧਾਰਮਿਕ ਆਸ਼ੀਰਵਾਦ ਲੱਭਣ ਲੱਗ ਪਏ, ਉਸ ਪਲ ਸਾਨੂੰ ਰੁਕ ਕੇ ਸੋਚਣਾ ਚਾਹੀਦਾ ਹੈ, ਕਿਉਂਕਿ ਧਰਮ ਨੂੰ ਸੱਤਾ ਤੋਂ ਸਵਾਲ ਪੁੱਛਣ ਦੀ ਆਜ਼ਾਦੀ ਚਾਹੀਦੀ ਹੈ। ਲੋਕਤੰਤਰ ’ਚ ਧਰਮ ਤੋਂ ਵੀ ਸਵਾਲ ਪੁੱਛਣ ਦੀ ਆਜ਼ਾਦੀ ਹੈ। ਆਸਥਾ ਨੂੰ ਪਵਿੱਤਰ ਰਹਿਣ ਦਿਓ। ਰਾਜਨੀਤੀ ਨੂੰ ਜਵਾਬਦੇਹ ਰਹਿਣ ਦਿਓ ਤੇ ਇਨਸਾਨ ਨੂੰ ਆਜ਼ਾਦ ਰਹਿਣ ਦਿਓ। ਲੋਕ ਆਜ਼ਾਦੀ ਨਾਲ ਬੇਖ਼ੌਫ ਹੋ ਕੇ ਜਿਓਣ।
-ਸਰੋਜ ਭੁਪੇਸ਼, ਜਲੰਧਰ ਵਿਹਾਰ, ਸੰਪਰਕ : 919877441162