- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਪੱਸ਼ਟ ਹੈ ਕਿ ਇਹ ਖ਼ਤਰਨਾਕ ਸੋਚ ਵੀ ਕਾਂਗਰਸ ਤੇ ਉਸ ਦੇ ਉਨ੍ਹਾਂ ਨੇੜਲਿਆਂ ਦੀ ਦੇਣ ਹੈ, ਜੋ ‘ਰਿਜੀਮ ਚੇਂਜ’ ਭਾਵ ਸੱਤਾ ਪਲਟਣ ਦੀਆਂ ਗੱਲਾਂ ਕਰ ਰਹੇ ਹਨ ਅਤੇ ਲੋਕਾਂ ਨੂੰ ਗੁਮਰਾਹ ਕਰਕੇ ਭੜਕਾਉਣ ’ਚ ਲੱਗੇ ਹੋਏ ਹਨ। ਭਾਵੇਂ ਆਗੂਆਂ ਦੀ ਭਾਸ਼ਾ ਦਾ ਪੱਧਰ ਲੰਮੇ ਸਮੇਂ ਤੋਂ ਡਿੱਗਦਾ ਆ ਰਿਹਾ ਹੈ ਅਤੇ ਇਸ ’ਚ ਘੱਟ ਜਾਂ ਵੱਧ, ਸਾਰੀਆਂ ਪਾਰਟੀਆਂ ਦੇ ਆਗੂਆਂ ਦਾ ਯੋਗਦਾਨ ਹੈ, ਪਰ ਸਿਆਸੀ ਭਾਸ਼ਾ ਦਾ ਪੱਧਰ ਡੇਗਣ ’ਚ ਜੇ ਕੋਈ ਸਭ ਤੋਂ ਵੱਧ ਅੱਗੇ ਹੈ ਤਾਂ ਉਹ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਨੇੜਲੇ ਆਗੂ ਹਨ।

ਪਟਨਾ ’ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਜਦੋਂ ਵੋਟ ਚੋਰੀ ਦਾ ਰੋਣਾ ਰੋ ਰਹੇ ਸਨ ਅਤੇ ਕਥਿਤ ਵੋਟ ਚੋਰਾਂ ਨੂੰ ਜੇਲ੍ਹ ਭੇਜਣ ਦੀ ਗੱਲ ਕਰ ਰਹੇ ਸਨ, ਉਦੋਂ ਭੀੜ ’ਚੋਂ ਇਹ ਆਵਾਜ਼ ਆਉਣ ’ਤੇ ਕਿ ‘ਮੋਦੀ ਕਿਤੇ ਨਹੀਂ ਜਾਵੇਗਾ’, ਉਹ ਇੰਨੇ ਤੈਸ਼ ਵਿੱਚ ਆ ਗਏ ਕਿ ਇੱਥੋਂ ਤੱਕ ਕਹਿ ਗਏ ਕਿ ‘ਮੋਦੀ ਤਾਂ ਕੀ, ਮੋਦੀ ਦਾ ਪਿਓ ਵੀ ਜਾਵੇਗਾ।’ ਉਨ੍ਹਾਂ ਨੇ ਇਹ ਗੱਲ ਦੁਹਰਾਈ ਵੀ। ਇਸ ਤੋਂ ਨਾ ਸਿਰਫ਼ ਉਨ੍ਹਾਂ ਦੀ ਬੁਖ਼ਲਾਹਟ ਦਾ ਪਤਾ ਲੱਗਦਾ ਹੈ, ਸਗੋਂ ਇਹ ਵੀ ਸਾਹਮਣੇ ਆਉਂਦਾ ਹੈ ਕਿ ਉਨ੍ਹਾਂ ਵਰਗਾ ਬਜ਼ੁਰਗ ਆਗੂ ਪ੍ਰਧਾਨ ਮੰਤਰੀ ਲਈ ਅਜਿਹੀ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ। ਉਹ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਨ ਅਤੇ ਰਾਹੁਲ ਗਾਂਧੀ ਨੇ ਤਾਂ ਭਾਸ਼ਾ ਦੇ ਮਾਮਲੇ ’ਚ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ। ਉਹ ਪ੍ਰਧਾਨ ਮੰਤਰੀ ਲਈ ਬੇਹੱਦ ਗ਼ਲਤ ਭਾਸ਼ਾ ਦੀ ਵਰਤੋਂ ਕਰਦੇ ਹਨ ਅਤੇ ਇੱਥੋਂ ਤੱਕ ਕਿ ਉਨ੍ਹਾਂ ਬਾਰੇ ‘ਡਰਦਾ ਹੈ’, ‘ਭੱਜ ਜਾਵੇਗਾ’ ਵਰਗੀਆਂ ਗੱਲਾਂ ਵੀ ਕਹਿ ਚੁੱਕੇ ਹਨ। ਰਾਹੁਲ ਗਾਂਧੀ ਸੰਵਿਧਾਨਕ ਅਹੁਦੇ ’ਤੇ ਬੈਠੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਵੀ ਜਮ ਕੇ ਅਭੱਦਰ ਭਾਸ਼ਾ ਦੀ ਵਰਤੋਂ ਕਰਨ ’ਚ ਲੱਗੇ ਹੋਏ ਹਨ। ਇਸ ਦਾ ਮਾੜਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਕਾਂਗਰਸ ਦੇ ਛੋਟੇ-ਵੱਡੇ ਆਗੂ, ਵਰਕਰ ਅਤੇ ਸਮਰਥਕ ਵੀ ਪ੍ਰਧਾਨ ਮੰਤਰੀ ਬਾਰੇ ਗੱਲ ਕਰਦਿਆਂ ਭਾਸ਼ਾ ਦੀ ਮਰਿਆਦਾ ਦਾ ਕੋਈ ਖ਼ਿਆਲ ਨਹੀਂ ਰੱਖਦੇ। ਬਹੁਤਾ ਪੁਰਾਣਾ ਸਮਾਂ ਨਹੀਂ ਬੀਤਿਆ, ਜਦੋਂ ਬਿਹਾਰ ’ਚ ਹੀ ਕਾਂਗਰਸ ਦੀ ਇੱਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੂੰ ਸ਼ਰੇਆਮ ਗਾਲ੍ਹਾਂ ਕੱਢੀਆਂ ਗਈਆਂ ਸਨ ਤੇ ਕਾਂਗਰਸੀ ਆਗੂਆਂ ਨੇ ਇਸ ਦੀ ਨਿੰਦਾ ਕਰਨ ਦੀ ਬਜਾਏ ਮਾਮਲੇ ’ਤੇ ਪਰਦਾ ਪਾਉਣ ਦੀ ਵਧੇਰੇ ਕੋਸ਼ਿਸ਼ ਕੀਤੀ ਸੀ। ਇਹ ਵੀ ਇੱਕ ਵਿਡੰਬਨਾ ਰਹੀ ਕਿ ਖੜਗੇ ਦੀ ਰੈਲੀ ’ਚ ਕਾਂਗਰਸੀਆਂ ਨੇ ਜਿਸ ਵਿਅਕਤੀ ਨੂੰ ਮੋਦੀ ਦਾ ਹਮਾਇਤੀ ਸਮਝ ਕੇ ਕੁੱਟ ਦਿੱਤਾ, ਉਹ ਕਾਂਗਰਸ ਦਾ ਸਮਰਥਕ ਸੀ ਤੇ ਅਸਲ ’ਚ ਉਹ ਇਹ ਕਹਿ ਰਿਹਾ ਸੀ ਕਿ ਬਗ਼ਾਵਤ ਤੋਂ ਬਿਨਾਂ ਮੋਦੀ ਕਿਤੇ ਨਹੀਂ ਜਾਵੇਗਾ। ਸਪੱਸ਼ਟ ਹੈ ਕਿ ਇਹ ਖ਼ਤਰਨਾਕ ਸੋਚ ਵੀ ਕਾਂਗਰਸ ਤੇ ਉਸ ਦੇ ਉਨ੍ਹਾਂ ਨੇੜਲਿਆਂ ਦੀ ਦੇਣ ਹੈ, ਜੋ ‘ਰਿਜੀਮ ਚੇਂਜ’ ਭਾਵ ਸੱਤਾ ਪਲਟਣ ਦੀਆਂ ਗੱਲਾਂ ਕਰ ਰਹੇ ਹਨ ਅਤੇ ਲੋਕਾਂ ਨੂੰ ਗੁਮਰਾਹ ਕਰਕੇ ਭੜਕਾਉਣ ’ਚ ਲੱਗੇ ਹੋਏ ਹਨ। ਭਾਵੇਂ ਆਗੂਆਂ ਦੀ ਭਾਸ਼ਾ ਦਾ ਪੱਧਰ ਲੰਮੇ ਸਮੇਂ ਤੋਂ ਡਿੱਗਦਾ ਆ ਰਿਹਾ ਹੈ ਅਤੇ ਇਸ ’ਚ ਘੱਟ ਜਾਂ ਵੱਧ, ਸਾਰੀਆਂ ਪਾਰਟੀਆਂ ਦੇ ਆਗੂਆਂ ਦਾ ਯੋਗਦਾਨ ਹੈ, ਪਰ ਸਿਆਸੀ ਭਾਸ਼ਾ ਦਾ ਪੱਧਰ ਡੇਗਣ ’ਚ ਜੇ ਕੋਈ ਸਭ ਤੋਂ ਵੱਧ ਅੱਗੇ ਹੈ ਤਾਂ ਉਹ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਨੇੜਲੇ ਆਗੂ ਹਨ। ਜਦੋਂ ਵੱਡੇ ਆਗੂ ਮਰਿਆਦਾ ਤੋਂ ਬਾਹਰ ਜਾ ਕੇ ਬਿਆਨ ਦਿੰਦੇ ਹਨ ਤੇ ਆਪਣੇ ਸਿਆਸੀ ਵਿਰੋਧੀਆਂ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਕਰਦੇ ਹਨ ਤਾਂ ਇਸ ਦਾ ਅਸਰ ਪੂਰੀ ਪਾਰਟੀ ’ਤੇ ਪੈਂਦਾ ਹੈ। ਪਿਛਲੇ ਕੁਝ ਸਮੇਂ ਤੋਂ ਅਜਿਹਾ ਹੀ ਹੋ ਰਿਹਾ ਹੈ। ਰਾਹੁਲ ਗਾਂਧੀ ਅਤੇ ਕੁਝ ਹੋਰ ਵਿਰੋਧੀ ਧਿਰ ਦੇ ਆਗੂਆਂ ਵਿੱਚ ਪ੍ਰਧਾਨ ਮੰਤਰੀ ਪ੍ਰਤੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਦੀ ਜਿਵੇਂ ਹੋੜ ਲੱਗੀ ਹੋਈ ਹੈ। ਇਸ ਗੱਲ ਨੂੰ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ ਕਿ ਕੁਝ ਮਹੀਨੇ ਪਹਿਲਾਂ ਦਿੱਲੀ ਦੇ ਜੰਤਰ-ਮੰਤਰ ਵਿਖੇ ‘ਕਾਕਰੋਚ ਜਨਤਾ ਪਾਰਟੀ’ ਦੇ ਸਮਰਥਕਾਂ ਨੇ ਜਦੋਂ ਕੈਮਰਿਆਂ ਦੇ ਸਾਹਮਣੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਮਾਂ ਨੂੰ ਭੱਦੀਆਂ ਗਾਲ੍ਹਾਂ ਕੱਢੀਆਂ ਸਨ, ਤਾਂ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਇਨ੍ਹਾਂ ਗਾਲ੍ਹਾਂ ਕੱਢਣ ਵਾਲੇ ਤੱਤਾਂ ਦੀ ਨਿੰਦਾ ਕਰਨ ਦੀ ਬਜਾਏ ਉਨ੍ਹਾਂ ਦਾ ਬਚਾਅ ਹੀ ਕੀਤਾ ਸੀ।