
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਬੱਡੀ ’ਚ ਨਸ਼ਿਆ ਦਾ ਪਰਛਾਵਾਂ ਪੈਣ ਕਰਕੇ ਮਾਪੇ ਵੀ ਹੁਣ ਬੱਚਿਆਂ ਨੂੰ ਮੈਦਾਨਾਂ ਵਿਚ ਭੇਜਣਾ ਖਤਰਾ ਸਮਝਣ ਲੱਗ ਪਏ। ਨਸ਼ੇੜੀ ਆਦਮੀ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ। ਪੱਕੇ ਨਸ਼ੇੜੀ ਅੱਠ ਦਸ ਚੰਗੇ ਘਰਾਂ ਦੇ ਹੋਰ ਨੌਜਵਾਨਾਂ ਨੂੰ ਨਸ਼ੇ ’ਤੇ ਲਗਾਉਂਦੇ ਹਨ ਤੇ ਉਨ੍ਹਾਂ ਨੂੰ ਨਸ਼ਾ ਵੇਚ ਕੇ ਆਪਣਾ ਨਸ਼ਿਆਂ ਦਾ ਖ਼ਰਚਾ ਪੂਰਾ ਕਰਦੇ ਹਨ। ਨਸ਼ੇ ਦੀ ਰੋਕਥਾਮ ਅਤੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਅਤੇ ਵਿਸ਼ੇਸ਼ ਤੌਰ ’ਤੇ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।

ਚਿੱਟਾ ਰੰਗ ਸ਼ਾਤੀ ਦਾ ਪ੍ਰਤੀਕ ਹੈ। ਚਿੱਟਾ ਰੰਗ ਕਿਸੇ ਵੀ ਰੰਗ ’ਚ ਮਿਲ ਜਾਂਦਾ ਹੈ। ਭਾਵ ਕਿ ਇਹ ਹਰੇਕ ਰੰਗ ਨੂੰ ਅਪਣਾ ਲੈਂਦਾ ਹੈ। ਇਹ ਏਕਤਾ ਦਾ ਵੀ ਪ੍ਰਤੀਕ ਹੈ। ਕਿਸੇ ਟਾਈਮ ਪੰਜਾਬ ਨੂੰ ਪੰਜ ਦਰਿਆਵਾਂ ਲਈ ਜਾਣਿਆ ਜਾਂਦਾ ਸੀ, ਜਿੱਥੇ ਹਰ ਧਰਮ ਦੇ ਲੋਕ ਆਪਸੀ ਸਾਂਝ ਅਤੇ ਪਿਆਰ ਨਾਲ ਰਹਿੰਦੇ ਸਨ। ਪੰਜਾਬ ਦੀ ਨੌਜਵਾਨੀ ਵਧੀਆ ਖੁਰਾਕਾਂ ਖਾ ਕੇ ਮੈਦਾਨਾਂ ਵਿਚ ਜਾ ਕੇ ਖੇਡਦੀ ਅਤੇ ਆਪਣੇ ਪਿੰਡ ਸ਼ਹਿਰ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਦੀ, ਪਰ ਪਿਛਲੇ ਕੁਝ ਸਮੇਂ ’ਚ ‘ਚਿੱਟਾ’ (ਹੈਰੋਇਨ ਅਤੇ ਸਿੰਥੈਟਿਕ ਨਸ਼ਾ) ਨੌਜਵਾਨ ਪੀੜ੍ਹੀ ਦੀ ਜਾਨ ਦਾ ਗੰਭੀਰ ਖ਼ਤਰਾ ਬਣ ਚੁੱਕਾ ਹੈ। ਚਿੱਟਾ ਰੰਗ ਸ਼ਾਂਤੀ ਅਤੇ ਸਾਂਝ ਤੋਂ ਬਦਲ ਕੇ ਉਜਾੜੇ ਦਾ ਪ੍ਰਤੀਕ ਬਣ ਗਿਆ। ਹੁਣ ਚਿੱਟਾ ਰੰਗ ਦਾ ਨਹੀਂ ਬਲਕਿ ਨਸ਼ੇ ਦਾ ਪ੍ਰਤੀਕ ਬਣ ਗਿਆ ਹੈ। ‘ਚਿੱਟਾ’ ਨਾਮ ਨੇ ਪਤਾ ਨਹੀਂ ਕਿੰਨੇ ਘਰਾਂ ਦੇ ਚਿਰਾਗ ਬੁਝਾ ਦਿੱਤੇ, ਕਿੰਨੇ ਘਰ ਉਜਾੜ ਦਿੱਤੇ, ਕਿੰਨੀਆਂ ਮਾਂਵਾਂ ਤੋਂ ਪੁੱਤ ਖੋਹ ਲਏ, ਭੈਣਾਂ ਤੋਂ ਵੀਰ ਅਤੇ ਬੱਚਿਆਂ ਤੋਂ ਪਿਤਾ ਅਤੇ ਸੁਹਾਗਣਾ ਤੋਂ ਉਨ੍ਹਾਂ ਦੇ ਪਤੀ। ਨਸ਼ੇ ਦੀ ਅਲਾਮਤ ਅੱਜ ਘਰ-ਘਰ ਦੀ ਕਹਾਣੀ ਬਣ ਗਈ ਹੈ। ਕੋਈ ਸਮਾਂ ਸੀ ਜਦੋਂ ਲੜਕੀ ਦਾ ਰਿਸ਼ਤਾ ਕਰਨ ਲੱਗਿਆਂ ਲੋਕ ਪੁੱਛਦੇ ਹੁੰਦੇ ਸੀ ਕਿ ਲੜਕਾ ਸ਼ਰਾਬ ਤਾਂ ਨਹੀਂ ਪੀਂਦਾ? ਪਰ ਹੁਣ ਪੁੱਛਿਆ ਜਾਂਦਾ ਹੈ ਕਿ ਲੜਕਾ ਕੋਈ ਨਸ਼ਾ ਤਾਂ ਨਹੀਂ ਕਰਦਾ। ਅਸੀਂ ਨਸ਼ਿਆਂ ਬਾਰੇ ਕਈ ਖ਼ਬਰਾਂ ਪੜ੍ਹਦੇ-ਸੁਣਦੇ ਰਹਿੰਦੇ ਹਾਂ ਕਿ ਪਤਾ ਨਹੀਂ ਪੰਜਾਬ ਨੂੰ ਅਤੇ ਪੰਜਾਬ ਦੀ ਨੌਜਵਾਨੀ ਨੂੰ ਕਿਸ ਦੀ ਨਜ਼ਰ ਲੱਗੀ ਹੈ ਕਿ ਉਹ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰਨ ਲੱਗ ਪਏ ਹਨ। ਪੰਜਾਬੀ ਪਹਿਲਾਂ ਵੀ ਚਿੱਟੇ ਉੱਤੇ ਪਲਦੇ ਸਨ, ਪਰ ਉਹ ਚਿੱਟਾ ਸੀ ਦੁੱਧ, ਘਿਓ ਅਤੇ ਮੱਖਣ। ਪੰਜਾਬ ਰਵਾਇਤੀ ਖੇਡਾਂ, ਅਮੀਰ ਸੱਭਿਆਚਾਰ ਤੇ ਰੀਤੀ ਰਿਵਾਜ਼ਾਂ ਵਜੋਂ ਜਾਣਿਆ ਜਾਂਦਾ ਹੈ ਪਰ ਅਫਸੋਸ, ਪਿਛਲੇ ਕੁਝ ਸਮੇਂ ਤੋਂ ਸੂਬੇ ’ਚ ਨਸ਼ਿਆਂ ਦੀ ਅਲਾਮਤ ਵਧੀ ਹੈ। ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਸਮਾਜ ’ਚ ਵੇਖੀਆਂ ਜਾ ਸਕਦੀਆਂ ਹਨ। ਜਦੋਂ ਨੌਜਵਾਨੀ ਕੋਲ ਕਰਨ ਲਈ ਕੋਈ ਟੀਚਾ ਹੀ ਨਹੀਂ ਪਿਛਲੇ ਦਿਨੀਂ ਜਦੋਂ ਕਬੱਡੀ ਖਿਡਾਰੀ ਗੁਰਜੀਤ ਤੂਤ ਦੀ ਨਸ਼ਿਆਂ ਕਾਰਨ ਹੋਈ ਮੌਤ ਦੀ ਖ਼ਬਰ ਸੁਣੀ ਤਾਂ ਦਿਲ ਉਦਾਸ ਹੋ ਗਿਆ। ਚਿੱਟੇ ਨੇ ਪੰਜਾਬ ਦੇ ਬਹੁਤ ਹੀ ਫੁਰਤੀਲੇ ਅਤੇ ਨਾਮੀ ਖਿਡਾਰੀ ਨੂੰ ਸਾਡੇ ਤੋਂ ਖੋਹ ਲਿਆ। ਕਬੱਡੀ ’ਚ ਨਸ਼ਿਆ ਦਾ ਪਰਛਾਵਾਂ ਪੈਣ ਕਰਕੇ ਮਾਪੇ ਵੀ ਹੁਣ ਬੱਚਿਆਂ ਨੂੰ ਮੈਦਾਨਾਂ ਵਿਚ ਭੇਜਣਾ ਖਤਰਾ ਸਮਝਣ ਲੱਗ ਪਏ। ਨਸ਼ੇੜੀ ਆਦਮੀ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ। ਪੱਕੇ ਨਸ਼ੇੜੀ ਅੱਠ ਦਸ ਚੰਗੇ ਘਰਾਂ ਦੇ ਹੋਰ ਨੌਜਵਾਨਾਂ ਨੂੰ ਨਸ਼ੇ ’ਤੇ ਲਗਾਉਂਦੇ ਹਨ ਤੇ ਉਨ੍ਹਾਂ ਨੂੰ ਨਸ਼ਾ ਵੇਚ ਕੇ ਆਪਣਾ ਨਸ਼ਿਆਂ ਦਾ ਖ਼ਰਚਾ ਪੂਰਾ ਕਰਦੇ ਹਨ। ਨਸ਼ੇ ਦੀ ਰੋਕਥਾਮ ਅਤੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਅਤੇ ਵਿਸ਼ੇਸ਼ ਤੌਰ ’ਤੇ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਪੀੜਤਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਸਹੀ ਇਲਾਜ ਅਤੇ ਕਾਉਂਸਲਿੰਗ ਦੀਆਂ ਕਲਾਸਾਂ ਲਗਵਾਈਆਂ ਜਾ ਰਹੀਆਂ ਹਨ। ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਸਮਾਜਿਕ ਜਾਗਰੂਕਤਾ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਨਸ਼ਿਆਂ ਦੀ ਬਿਮਾਰੀ ਤੋਂ ਬਚ ਕੇ ਰਹਿਣ। ਸਰਕਾਰਾਂ ਨੂੰ ਵੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਰੁਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਕਰ ਰਹੀ ਹੈ। ਨਸ਼ਾ ਛੁਡਾਊ ਕੇਂਦਰਾਂ ਵਿੱਚ ਪੀੜਤਾਂ/ਬਿਮਾਰਾਂ ਨੂੰ ਅਪਰਾਧੀ ਸਮਝਣ ਦੀ ਬਜਾਏ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਨਸ਼ਾ ਗ੍ਰਸਤ ਬੰਦੇ ਅਤੇ ਉਸਦੇ ਪਰਿਵਾਰ ਨੂੰ ਬਿਨਾਂ ਝਿਜਕ ਬਿਮਾਰ ਜਾਂ ਨਸ਼ਾ ਪੀੜਤ ਬੰਦੇ ਨੂੰ ਅਜਿਹੇ ਕੇਂਦਰਾਂ ’ਚ ਦਾਖਿਲ ਕਰਾਉਣਾ ਚਾਹੀਦਾ ਹੈ।
-ਰਾਜਵਿੰਦਰ ਲਹਿਲ, ਸੰਪਰਕ : 98728-00635।