- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਵੀ ਦੇਖਣ ਵਿੱਚ ਆ ਰਿਹਾ ਹੈ ਕਿ ਬੇਹੱਦ ਜ਼ਿਆਦਾ ਮੀਂਹ ਤੇ ਇਸ ਕਾਰਨ ਆਉਣ ਵਾਲੇ ਹੜ੍ਹਾਂ ਨਾਲ ਜਾਨ-ਮਾਲ ਦਾ ਜੋ ਨੁਕਸਾਨ ਹੁੰਦਾ ਹੈ, ਉਹ ਕਈ ਵਾਰ ਬੁਨਿਆਦੀ ਢਾਂਚੇ ਦੀ ਕਮਜ਼ੋਰੀ ਕਾਰਨ ਵੀ ਹੁੰਦਾ ਹੈ। ਹੁਣ ਜਦੋਂ ਇਹ ਖ਼ਦਸ਼ਾ ਵਧਦਾ ਜਾ ਰਿਹਾ ਹੈ ਕਿ ਮੌਸਮ ’ਚ ਅਣਕਿਆਸੀਆਂ ਤਬਦੀਲੀਆਂ ਹੁੰਦੀਆਂ ਰਹਿਣਗੀਆਂ, ਤਾਂ ਬੇਹੱਦ ਜ਼ਿਆਦਾ ਮੀਂਹ ਨਾਲ ਨਜਿੱਠਣ ਲਈ ਠੋਸ ਉਪਾਅ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ।

ਬੰਗਾਲ ਦੀ ਖਾੜੀ ਤੋਂ ਉੱਠੇ ਚੱਕਰਵਾਤ ਅਰਨਬ ਤੇ ਇਸ ਦੇ ਪ੍ਰਭਾਵ ਕਾਰਨ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਇਕ ਦਰਜਨ ਤੋਂ ਵੱਧ ਸੂਬਿਆਂ ’ਚ ਹੋਈ ਭਾਰੀ ਬਾਰਿਸ਼ ਨੇ ਆਮ ਲੋਕਾਂ ਲਈ ਤਾਂ ਸਮੱਸਿਆਵਾਂ ਪੈਦਾ ਕੀਤੀਆਂ ਹੀ, ਫ਼ਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ। ਕੁਝ ਸੂਬਿਆਂ ’ਚ ਲੋਕਾਂ ਦੀ ਜਾਨ ਵੀ ਗਈ। ਬੇਹੱਦ ਜ਼ਿਆਦਾ ਮੀਂਹ ਕਾਰਨ ਨਦੀਆਂ ਉਫ਼ਾਨ ’ਤੇ ਆ ਗਈਆਂ ਤੇ ਇਸ ਦੇ ਚਲਦਿਆਂ ਹੜ੍ਹਾਂ ਦਾ ਖ਼ਤਰਾ ਵੀ ਪੈਦਾ ਹੋ ਗਿਆ। ਮੌਸਮ ’ਚ ਅਚਾਨਕ ਇਹ ਅਣਕਿਆਸੀ ਤਬਦੀਲੀ ਇਸ ਲਈ ਵੀ ਆਈ, ਕਿਉਂਕਿ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਚੱਕਰਵਾਤੀ ਪ੍ਰਣਾਲੀ ਨਾਲ ਮਿਲ ਗਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੇਸ਼ ਦੇ ਕੁਝ ਹਿੱਸਿਆਂ ’ਚ ਥੋੜ੍ਹੇ ਸਮੇਂ ਦੌਰਾਨ ਬੇਹੱਦ ਜ਼ਿਆਦਾ ਮੀਂਹ ਪਿਆ ਹੋਵੇ ਤੇ ਇਸ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੋਵੇ। ਪਿਛਲੇ ਕੁਝ ਸਾਲਾਂ ਤੋਂ ਅਜਿਹਾ ਵਾਰ-ਵਾਰ ਹੋਣ ਲੱਗਾ ਹੈ। ਇਸ ਦਾ ਮੁੱਖ ਕਾਰਨ ਜਲਵਾਯੂ ਤਬਦੀਲੀ ਹੈ। ਭਾਵੇਂ ਜਲਵਾਯੂ ਤਬਦੀਲੀ ਤੇ ਇਸ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਚਿੰਤਾ ਜਤਾਈ ਜਾ ਰਹੀ ਹੈ ਪਰ ਸਮੱਸਿਆ ਇਹ ਹੈ ਕਿ ਵਿਸ਼ਵ ਭਾਈਚਾਰਾ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਲੋੜੀਂਦੀ ਇਕਜੁੱਟਤਾ ਦਿਖਾਉਣ ਲਈ ਤਿਆਰ ਨਹੀਂ। ਇਹ ਸਥਿਤੀ ਉਸ ਸਮੇਂ ਹੈ, ਜਦੋਂ ਇਹ ਮੰਨਿਆ ਜਾ ਰਿਹਾ ਹੈ ਕਿ ਵਾਤਾਵਰਨ ਦੇ ਵਧ ਰਹੇ ਤਾਪਮਾਨ ਨੂੰ ਰੋਕਣ ਦਾ ਟੀਚਾ ਲਗਾਤਾਰ ਪਿੱਛੇ ਛੁੱਟਦਾ ਜਾ ਰਿਹਾ ਹੈ। ਇਹ ਕਹਿਣਾ ਮੁਸ਼ਕਲ ਹੈ ਕਿ ਵਿਸ਼ਵ ਭਾਈਚਾਰਾ ਜਲਵਾਯੂ ਤਬਦੀਲੀ ਤੋਂ ਪੈਦਾ ਹੋ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕਦੋਂ ਕਮਰ ਕੱਸੇਗਾ? ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਉਦੋਂ ਤੱਕ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਜਲਵਾਯੂ ਤਬਦੀਲੀ ਦੇ ਰੂਪ ’ਚ ਬੇਹੱਦ ਜ਼ਿਆਦਾ ਮੀਂਹ ਵਰਗੀਆਂ ਆਫ਼ਤਾਂ ਦਾ ਸਾਹਮਣਾ ਕਰਨ ਲਈ ਲੋੜੀਂਦੀ ਤਿਆਰੀ ਅਤੇ ਪ੍ਰਬੰਧ ਕਰਨੇ ਪੈਣਗੇ। ਖ਼ਾਸ ਤੌਰ ’ਤੇ ਸੂਬਾ ਸਰਕਾਰਾਂ ਨੂੰ, ਕਿਉਂਕਿ ਅਕਸਰ ਇਹ ਦੇਖਣ ’ਚ ਆਉਂਦਾ ਹੈ ਕਿ ਉਹ ਆਫ਼ਤਾਂ ਨਾਲ ਨਜਿੱਠਣ ਲਈ ਆਪਣੀ ਤਿਆਰੀ ਜਾਂ ਲੋੜੀਂਦੇ ਪ੍ਰਬੰਧ ਕਰਨ ਦੀ ਬਜਾਏ ਕੇਂਦਰ ਸਰਕਾਰ ਤੋਂ ਮਿਲਣ ਵਾਲੀ ਮਦਦ ਵੱਲ ਹੀ ਵਧੇਰੇ ਤੱਕਦੀਆਂ ਰਹਿੰਦੀਆਂ ਹਨ। ਇਹ ਵੀ ਦੇਖਣ ਵਿੱਚ ਆ ਰਿਹਾ ਹੈ ਕਿ ਬੇਹੱਦ ਜ਼ਿਆਦਾ ਮੀਂਹ ਤੇ ਇਸ ਕਾਰਨ ਆਉਣ ਵਾਲੇ ਹੜ੍ਹਾਂ ਨਾਲ ਜਾਨ-ਮਾਲ ਦਾ ਜੋ ਨੁਕਸਾਨ ਹੁੰਦਾ ਹੈ, ਉਹ ਕਈ ਵਾਰ ਬੁਨਿਆਦੀ ਢਾਂਚੇ ਦੀ ਕਮਜ਼ੋਰੀ ਕਾਰਨ ਵੀ ਹੁੰਦਾ ਹੈ। ਹੁਣ ਜਦੋਂ ਇਹ ਖ਼ਦਸ਼ਾ ਵਧਦਾ ਜਾ ਰਿਹਾ ਹੈ ਕਿ ਮੌਸਮ ’ਚ ਅਣਕਿਆਸੀਆਂ ਤਬਦੀਲੀਆਂ ਹੁੰਦੀਆਂ ਰਹਿਣਗੀਆਂ, ਤਾਂ ਬੇਹੱਦ ਜ਼ਿਆਦਾ ਮੀਂਹ ਨਾਲ ਨਜਿੱਠਣ ਲਈ ਠੋਸ ਉਪਾਅ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ। ਤੇਜ਼ ਵਰਖਾ ਦੇ ਨਾਲ-ਨਾਲ ਘੱਟ ਵਰਖਾ ਨਾਲ ਨਜਿੱਠਣ ਲਈ ਵੀ ਉਪਾਅ ਕਰਨੇ ਪੈਣਗੇ, ਕਿਉਂਕਿ ਇੱਕ ਪਾਸੇ ਜਿੱਥੇ ਦੇਸ਼ ਦੇ ਕਈ ਸੂਬਿਆਂ ਨੂੰ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਦੇਸ਼ ਦੇ ਕੁਝ ਹਿੱਸਿਆਂ ਅਤੇ ਖ਼ਾਸ ਤੌਰ ’ਤੇ ਮਹਾਰਾਸ਼ਟਰ ਵਿੱਚ ਸੋਕੇ ਦਾ ਸੰਕਟ ਉੱਭਰ ਰਿਹਾ ਹੈ। ਦੂਜੇ ਪਾਸੇ ਇਹ ਧਿਆਨ ’ਚ ਰੱਖਣਾ ਚਾਹੀਦਾ ਹੈ ਕਿ ਚਾਹੇ ਤੇਜ਼ ਮੀਂਹ ਹੋਵੇ ਜਾਂ ਘੱਟ ਮੀਂਹ, ਦੋਵੇਂ ਹੀ ਖੁਰਾਕ ਸੁਰੱਖਿਆ ਨੂੰ ਸੰਕਟ ’ਚ ਪਾਉਣ ਦਾ ਕੰਮ ਕਰਦੀਆਂ ਹਨ ਅਤੇ ਖੁਰਾਕ ਸੁਰੱਖਿਆ ਸਾਹਮਣੇ ਸੰਕਟ ਪੈਦਾ ਹੋਣ ਨਾਲ ਅਰਥਵਿਵਸਥਾ ਦੀਆਂ ਚੁਣੌਤੀਆਂ ਵੀ ਵਧਦੀਆਂ ਹਨ।