- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਵੀ ਜ਼ਿਕਰਯੋਗ ਹੈ ਕਿ ਪਹਿਲੇ ਸਮਿਆਂ ਵਿਚ ਪੰਜਾਬ ’ਚ ਵਿਆਹ ਸਾਦਗੀ, ਰਿਵਾਇਤਾਂ ਅਤੇ ਪਰਿਵਾਰਕ ਸਾਂਝ ਦਾ ਪ੍ਰਤੀਕ ਹੁੰਦੇ ਸਨ। ਵਿਆਹਾਂ ’ਚ ਪਿੰਡ ਦੇ ਲੋਕ ਇਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਸਨ, ਖਾਣਾ ਘਰਾਂ ਵਿੱਚ ਬਣਦਾ ਸੀ ਅਤੇ ਰਸਮਾਂ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਸੀ।

ਸੰਸਾਰ ਅਤੇ ਕਾਇਨਾਤ ਨੂੰ ਚਲਾਉਣ ਲਈ ਵਿਆਹ ਜ਼ਰੂਰੀ ਹੁੰਦੇ ਹਨ ਪਰ ਹਰ ਖਿੱਤੇ, ਹਰ ਧਰਮ, ਹਰ ਸਮਾਜ ’ਚ ਵਿਆਹ ਦਾ ਵੱਖਰਾ ਹੀ ਅੰਦਾਜ਼ ਹੁੰਦਾ ਹੈ। ਰੂੜੀਵਾਦੀ ਸਮੇਂ ਅਤੇ ਅੱਜ ਦੇ ਸਮੇਂ ’ਚ ਵਿਆਹਾਂ ਦਾ ਬਹੁਤ ਵੱਡਾ ਅੰਤਰ ਹੈ। ਅੱਜ ਵਿਆਹ ਕਰਵਾਉਣ ਵਾਲੇ ਮੁੰਡੇ ਕੁੜੀਆਂ ਵਿਆਹ ਵਾਲੇ ਦਿਨ ਪੂਰੀ ਖੁਸ਼ੀ ਦਾ ਆਨੰਦ ਮਾਣਦੇ ਹਨ। ਪਹਿਲੇ ਸਮਿਆਂ ’ਚ ਮਾਪਿਆ ਅੱਗੇ ਦੱਬ ਕੇ ਮੁੰਡੇ-ਕੁੜੀਆਂ ਵਿਆਹ ਕਰ ਲੈਂਦੇ ਸਨ, ਪਰ ਕਈ ਵਾਰ ਸਾਰੀ ਉਮਰ ਪਛਤਾਉਣਾ ਪੈਂਦਾ ਸੀ। ਹਾਲਾਂਕਿ ਉਹ ਇਸ ਪਛਤਾਵੇ ਦਾ ਕਿਸੇ ਨੂੰ ਮਿਹਣਾ ਵੀ ਨਹੀਂ ਦੇ ਸਕਦੇ ਸਨ। ਰੂੜੀਵਾਦੀ ਵਿਚਾਰਾਂ ਵਿਚ ਫਸੀ ਮਾਨਸਿਕਤਾ ਕਿਸੇ ਵੇਲੇ ਕਿਸੇ ਲਾਗੀ ਦੇ ਹੱਥ ਰੁਪਈਆ ਦੇ ਕੇ ਰਿਸ਼ਤਾ ਪੱਕਾ ਕਰ ਲੈਂਦੀ ਸੀ। ਬਾਅਦ ’ਚ ਜੋ ਹੋਵੇ ਸੋ ਹੋਵੇ। ਜਿਸ ਤਰ੍ਹਾਂ ਦਾ ਮਰਜ਼ੀ ਵਰ ਮਿਲ ਜਾਵੇ, ਉਸ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਪੈਂਦਾ ਸੀ। ਇਸੇ ਪ੍ਰਸੰਗ ’ਚ ਦੇਖਿਆ ਜਾਵੇ ਤਾਂ ਇੱਕ ਪਿਓ ਨੇ ਜਿਵੇਂ ਰੋਹੀ ਗਰਮੀ ਦੀ ਕਿੱਕਰ ਹੋਰ ਵੀ ਕਾਲੀ ਹੋ ਜਾਂਦੀ ਹੈ, ਉਸੇ ਤਰ੍ਹਾਂ ਦਾ ਵਰ ਆਪਣੀ ਧੀ ਲਈ ਲੱਭ ਲਿਆ ਸੀ ਪਰ ਉਸ ’ਚ ਸਮੇਂ ਸੁਣਦਾ ਕੌਣ ਸੀ? ਜੇਕਰ ਕੁੜੀ ਨੂੰ ਕਨਸੋਅ ਮਿਲ ਜਾਵੇ ਤਾਂ ਉਸਦੇ ਮੰਗੇਤਰ ਦਾ ਰੰਗ ਕਾਲਾ ਹੈ ਤਾਂ ਪਿਓ ਜਾਂ ਭਰਾ ਨੂੰ ਤਾਂ ਨਹੀਂ ਆਖ ਸਕਦੀ ਸੀ ਪਰ ਉਹ ਇਸ ਦਾ ਸਾਰਾ ਗੁੱਸਾ ਆਪਣੀ ਮਾਂ ਅੱਗੇ ਕੱਢਦੀ ਸੀ, ‘ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ ਬਾਪੂ ਦੇ ਪਸੰਦ ਆ ਗਿਆ।’
ਧੀਆਂ ਬਾਰੇ ਜੰਮਦੇ ਸਾਰ ਹੀ ਕਿਹਾ ਜਾਂਦਾ ਸੀ ਕਿ ‘ਕਿੰਨਾ ਜੰਮੀਆਂ, ਕਿਨ੍ਹਾਂ ਨੇ ਲੈ ਜਾਣੀਆਂ।’ ਇਹ ਤਾਂ ਆਮ ਹੀ ਕਹਿ ਦਿੱਤਾ ਜਾਂਦਾ ਸੀ ਕਿ ਬਾਪ ਤਾਂ ਧੀ ਨੂੰ ਹਮੇਸ਼ਾ ਬੋਝ ਸਮਝਦੇ ਸਨ। ਇਕ ਵਾਰ ਪੜ੍ਹ ਲਿਖ ਕੇ ਆਪਣੇ ਘਰ ਚਲੇ ਜਾਣ ਤਾਂ ਇਸ ਨੂੰ ‘ਹੱਥ ਪੀਲਾ ਕਰਨਾ’ ਕਿਹਾ ਜਾਂਦਾ ਸੀ। ਧੀਆਂ ਦੇ ਮਾਪਦੰਡਾਂ ’ਤੇ ਖਰਾ ਨਾ ਉਤਰਨ ਵਾਲੇ ਮਾਹੀ ਦੀ ਕੰਨਸੋਅ ਜਦੋਂ ਧੀ ਤੱਕ ਪੈਂਦੀ ਸੀ ਤਾਂ ਇਸ ਨੂੰ ਸੱਭਿਆਚਾਰਕ ਵੰਨਗੀ ’ਚ ਇਸ ਤਰ੍ਹਾਂ ਪਰੋਇਆ ਜਾਂਦਾ ਸੀ ‘ਨਹੀਂ ਤੇ ਮਰ ਜੇ ਮੰਗੇਤਰ ਮੇਰਾ, ਨਹੀਂ ਤਾਂ ਬਾਪ ਮੈਂ ਮਰ ਜਾਂ।’
ਵਿਚਾਰੀ ਧੀ ਨੂੰ ਰੋਹੀ ਦੇ ਕਿੱਕਰ ਤੋਂ ਕਾਲੇ ਰੰਗ ਦਾ ਮਾਹੀ ਮਿਲਣ ’ਤੇ ਉਸਦੀਆਂ ਸਖੀਆਂ ਸਹੇਲੀਆਂ ਇਸ ਤਰ੍ਹਾਂ ਮਿਹਣਾ ਦਿੰਦੀਆਂ ਸਨ ‘ਤੇਰੇ ਮਾਹੀ ਦਾ ਤਾਂ ਰੰਗ ਕਾਲਾ ਤੂੰ ਚੰਦ ਵਾਂਗ ਚਮਕਦੀ ਏਂ।’ ਰੂੜੀਵਾਦੀ ਵਿਚਾਰਾਂ ਨਾਲ ਵੀ ਵਿਆਹ ਕਰਨਾ ਪੈਂਦਾ ਸੀ ਪਰ ਇਸ ਦਾ ਨਫਾ-ਨੁਕਸਾਨ ਭਵਿੱਖ ਦੇ ਗਰਭ ’ਚ ਹੁੰਦਾ ਸੀ। ਕੁੜੀਆਂ ਦੇ ਮੇਲ ਨਾਲ ਜਦੋਂ ਸਖੀਆਂ ਕਾਲਾ ਰੰਗ ਦੇਖਦੀਆਂ ਤਾਂ ਵਾਰਤਾਲਾਪ ਕਰਦੀਆਂ ‘ਕੁੜੀ ਸਾਡੀ ਤਿੱਲੇ ਦੀ ਤਾਰ ਏ, ਮੁੰਡਾ ਤਾਂ ਲੱਗਦਾ ਕੋਈ ਕਾਲੀ ਤਾਰ ਵੇ, ਜੋੜ ਤਾਂ ਜੁੜਦਾ ਨਹੀਂ, ਨਿਲੱਜਿਓ ਲੱਜ ਤੁਹਾਨੂੰ ਨਹੀਂ।’ ਕੁੜੀਆਂ ਇਸੇ ਲਈ ਸਬਰ ਵਾਲੀਆਂ ਹੁੰਦੀਆਂ ਸਨ ਕਿ ਬਾਪੂ ਨੇ ਜੋ ਕਰ ਦਿੱਤਾ ਸੋ ਕਰ ਦਿੱਤਾ। ਕੁੜੀਆਂ ਪ੍ਰਵਾਨ ਕਰ ਲੈਂਦੀਆਂ ਸਨ। ਅੰਦਰੋਂ ਅੰਦਰੀ ਚਾਅ-ਮਲਾਰ ਫੁੱਟਣ ਲੱਗਦੇ ਸਨ। ਹੋਰ ਤੇ ਹੋਰ ਡੋਲੀ ਚੜ੍ਹਨ ਵੇਲੇ ਕੁੜੀਆਂ ਵੀ ਅੰਦਰੂਨੀ ਭਾਵ ਪ੍ਰਗਟ ਕਰਦੀਆਂ ਸਨ ‘ਮੈਂ ਤਾਂ ਕੁੜੀਆਂ ਦਾ ਦਿਲ ਪਰਚਾਵਾਂ ਰੋਂਦੀ ਨਾ ਤੂੰ ਜਾਣੀ ਸੋਹਣਿਆ।’ ਅੱਜ ਦੇ ਜ਼ਮਾਨੇ ’ਚ ਬਿਲਕੁਲ ਉਲਟ ਹੈ। ਮਾਪੇ ਕੁੜੀ ਨੂੰ ਬੋਝ ਨਹੀਂ ਸਮਝਦੇ। ਪਿਛਲੇ ਕੁਝ ਸਮਿਆਂ ’ਚ ਕੁੜੀਆਂ ਦਾ ਬੋਲਬਾਲਾ ਸਮਾਜ ’ਚ ਵਧਿਆ ਹੈ। ਇਸੇ ਲਈ ਪੰਜਾਬ ’ਚ ਲਿੰਗ ਅਨੁਪਾਤ ’ਚ ਆਈ ਗਰਾਵਟ ਨੂੰ ਕੁਝ ਠੱਲ੍ਹ ਪਈ ਹੈ। ਹੁਣ ਲਿੰਗ ਅਨੁਪਾਤ ’ਚ ਵੀ ਸੁਧਾਰ ਹੋ ਰਿਹਾ ਹੈ।
ਕੁੜੀਆਂ ਦੇ ਜੰਮਣ ਸਾਰ ਚਾਅ ਮਲਾਰ ਕੀਤੇ ਜਾਂਦੇ ਹਨ। ਕੁੜੀਆਂ ਦੀ ਲੋਹੜੀ ਵੀ ਪਾਈ ਜਾਂਦੀ ਹੈ। ਅੱਜ ਮੁੰਡੇ ਕੁੜੀਆਂ ਆਪਣੀ ਪਸੰਦ ਦੀ ਚੋਣ ਆਪ ਕਰਦੇ ਹਨ। ਇੱਥੋਂ ਤੱਕ ਕਿ ਆਈਲੈਟਸ ਨੇ ਵਿਦੇਸ਼ ਜਾਣ ਦੀ ਹੋੜ ’ਚ ਜਾਤ ਪਾਤ ਵੀ ਖ਼ਤਮ ਕਰ ਦਿੱਤੀ ਹੈ। ਬਾਹਰ ਗਏ ਬੱਚੇ ਆਪਣਾ ਰਸਤਾ ਆਪ ਅਖ਼ਤਿਆਰ ਕਰਦੇ ਹਨ। ਕਈ ਵਾਰ ਸੋਸ਼ਲ ਮੀਡੀਆ ’ਤੇ ਵੇਖਿਆ ਜਾਵੇ ਤਾਂ ਸਾਂਵਲੇ ਰੰਗ ਵਾਲਿਆਂ ਨੂੰ ਵੀ ਕੁੜੀਆਂ ਪਸੰਦ ਕਰਦੀਆਂ ਹਨ।
ਕਾਲਿਆਂ ਨਾਲ ਵਿਆਹ ਵੀ ਕਰ ਰਹੀਆਂ ਹਨ। ਵਿਆਹ ਤੋਂ ਬਾਅਦ ਧੀਆਂ ਸਹੁਰੇ ਘਰ ਜਾਂਦੀਆਂ ਹਨ। ਉੱਥੇ ਦੀ ਫਿਕਰ ਵੀ ਮਾਂ ਪਿਓ ਨੂੰ ਰਹਿੰਦੀ ਹੈ। ਸਹੁਰੇ ਘਰ ਧੀਆਂ ਆਰਥਿਕ ਮੁਸ਼ਕਿਲ ’ਚੋਂ ਦੀ ਲੰਘਦੀਆਂ ਹਨ। ਇਨ੍ਹਾਂ ਹਾਲਾਤਾਂ ਨਾਲ ਵੀ ਧੀਆਂ ਨੂੰ ਸਿੱਝਣਾ ਪੈਂਦਾ ਹੈ। ਇਸ ਦੇ ਨਾਲ ਇਨ੍ਹਾਂ ਦੇ ਮਾਪੇ ਵੀ
ਹੁਣ ਘਰਾਂ ’ਚ ਵੀ ਮਾਹੌਲ ਬਦਲ ਗਿਆ ਹੈ। ਪਤੀ ਆਪਣੀ ਪਤਨੀ ਨੂੰ ਮਿਹਣਾ ਦਿੰਦੀ ਹੈ ਕਿ ‘ਅਸੀਂ ਮਰ ਗਏ ਕਮਾਈਆਂ ਕਰਦੇ ਤੇਰੇ ਅਜੇ ਬੰਦ ਨਾ ਬਣੇ, ਪਾਟੀ ਘੱਗਰੀ ਤੇ ਬਗੜ ਦਾ ਨਾਲਾ ਤੇਰਾ ਦੱਸ ਕੀ ਵੇਖਿਆ?’ ਕਈ ਵਾਰ ਪੰਜਾਬੀ ਸਮਾਜ ’ਚ ਬਾਪੂ ਭਾਵੇਂ ਰਿਸ਼ਤਾ ਕਾਲੇ ਨੂੰ ਨਾ ਕਰਨਾ ਚਾਹੁੰਦਾ ਹੋਵੇ ਪਰ ਰਿਸ਼ਤੇਦਾਰ ਪੇਸ਼ ਨਹੀਂ ਜਾਣ ਦਿੰਦੇ। ਉਹ ਨਰਾਜ਼ਗੀ ਪ੍ਰਗਟ ਕਰਦੇ ਹਨ, ਫਿਰ ਰਿਸ਼ਤਾ ਕਰ ਦਿੰਦੇ ਹਨ। ਇਸੇ ਲਈ ਸੱਭਿਆਚਾਰਕ ਸਿੱਠਣੀ ਮਿਲਦੀ ਹੈ ‘ਮੁੰਡਾ ਰੋਹੀ ਦੀ ਕਿੱਕਰ ਦਾ ਜਾਦੂ, ਵਿਆਹ ਕੇ ਲੈ ਗਿਆ ਤੂਤ ਦੀ ਛਿਟੀ।’ ਅੱਜ ਰਿਸ਼ਤੇ ਕਰਨੇ ਸਮੇਂ ਦੇ ਹਾਣੀ ਬਣ ਗਏ ਹਨ। ਪਸੰਦ ਪਹਿਲਾਂ ਦੇਖੀ ਜਾਦੀ ਹੈ। ਰਿਸ਼ਤਾ ਬਾਅਦ ’ਚ ਹੁੰਦਾ ਹੈ।
ਇਸੇ ਪੀੜਾ ’ਚ ਰਹਿੰਦੇ ਹਨ ਪਰ ਗੁਰਬਤ ਫਿਰ ਵੀ ਪੇਸ਼ ਨਹੀਂ ਜਾਣ ਦਿੰਦੀ। ਪਤਨੀ ਵਾਰ-ਵਾਰ ਪਤੀ ਨੂੰ ਗਹਿਣੇ ਬਣਾਉਣ ਲਈ ਕਹਿੰਦੀ ਹੈ ਪਰ ਫਿਰ ਵੀ ਨਹੀਂ ਬਣਾਏ ਜਾ ਸਕਦੇ।
ਇਹ ਵੀ ਜ਼ਿਕਰਯੋਗ ਹੈ ਕਿ ਪਹਿਲੇ ਸਮਿਆਂ ਵਿਚ ਪੰਜਾਬ ’ਚ ਵਿਆਹ ਸਾਦਗੀ, ਰਿਵਾਇਤਾਂ ਅਤੇ ਪਰਿਵਾਰਕ ਸਾਂਝ ਦਾ ਪ੍ਰਤੀਕ ਹੁੰਦੇ ਸਨ। ਵਿਆਹਾਂ ’ਚ ਪਿੰਡ ਦੇ ਲੋਕ ਇਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਸਨ, ਖਾਣਾ ਘਰਾਂ ਵਿੱਚ ਬਣਦਾ ਸੀ ਅਤੇ ਰਸਮਾਂ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਸੀ। ਖ਼ਰਚਾ ਵੀ ਘੱਟ ਹੁੰਦਾ ਸੀ ਅਤੇ ਸਮਾਗਮ ਕਈ ਦਿਨਾਂ ਤੱਕ ਚਲਦੇ ਸਨ, ਜਿਸ ਨਾਲ ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਮਜ਼ਬੂਤ ਹੁੰਦੇ ਸਨ।ਹੁਣ ਪੰਜਾਬ ਦੇ ਵਿਆਹ ਕਾਫ਼ੀ ਆਧੁਨਿਕ ਅਤੇ ਸ਼ਾਨੋ-ਸ਼ੌਕਤ ਵਾਲੇ ਹੋ ਗਏ ਹਨ। ਪੈਲਸਾਂ, ਰਿਜ਼ੋਰਟਾਂ, ਡੀਜੇ, ਪ੍ਰੀ-ਵੈਡਿੰਗ ਸ਼ੂਟ ਅਤੇ ਮਹਿੰਗੀ ਸਜਾਵਟ ’ਤੇ ਵੱਧ ਧਿਆਨ ਦਿੱਤਾ ਜਾਂਦਾ ਹੈ। ਖ਼ਰਚਾ ਪਹਿਲਾਂ ਨਾਲੋਂ ਕਾਫ਼ੀ ਵੱਧ ਗਿਆ ਹੈ ਅਤੇ ਕਈ ਰਵਾਇਤੀ ਰਸਮਾਂ ਦੀ ਥਾਂ ਆਧੁਨਿਕ ਰੁਝਾਨਾਂ ਨੇ ਲੈ ਲਈ ਹੈ। ਇਸ ਕਾਰਨ ਵਿਆਹਾਂ ਦਾ ਰੂਪ ਤਾਂ ਬਦਲਿਆ ਹੈ ਪਰ ਕਈ ਲੋਕਾਂ ਦੇ ਮੁਤਾਬਕ ਸਾਦਗੀ ਅਤੇ ਪੁਰਾਣੀ ਸਾਂਝ ਕੁਝ ਘੱਟ ਹੋ ਗਈ ਹੈ।
ਇਸ ਤੋਂ ਇਲਾਵਾ, ਪਹਿਲਾਂ ਵਿਆਹਾਂ ਵਿੱਚ ਦਾਜ ਅਤੇ ਬੇਲੋੜੇ ਖ਼ਰਚਿਆਂ ਦਾ ਦਬਾਅ ਮੁਕਾਬਲੇਕ ਤੌਰ ’ਤੇ ਘੱਟ ਹੁੰਦਾ ਸੀ ਅਤੇ ਲੋਕ ਆਪਣੀ ਸਮਰੱਥਾ ਅਨੁਸਾਰ ਸਮਾਗਮ ਕਰਦੇ ਸਨ। ਅੱਜ ਕੱਲ੍ਹ ਵਿਆਹਾਂ ਵਿੱਚ ਮਹਿੰਗੇ ਤੋਹਫ਼ੇ, ਲਗਜ਼ਰੀ ਗੱਡੀਆਂ, ਵਿਸ਼ੇਸ਼ ਥੀਮਾਂ ਅਤੇ ਵੱਡੇ ਸਮਾਗਮਾਂ ਦਾ ਰੁਝਾਨ ਵਧ ਗਿਆ ਹੈ। ਇਸ ਕਾਰਨ ਕਈ ਪਰਿਵਾਰਾਂ ’ਤੇ ਆਰਥਿਕ ਬੋਝ ਵੀ ਪੈਂਦਾ ਹੈ। ਦੂਜੇ ਪਾਸੇ, ਆਧੁਨਿਕ ਵਿਆਹਾਂ ਨੇ ਫੋਟੋਗ੍ਰਾਫੀ, ਕੇਟਰਿੰਗ ਅਤੇ ਇਵੈਂਟ ਮੈਨੇਜਮੈਂਟ ਵਰਗੇ ਖੇਤਰਾਂ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕੀਤੇ ਹਨ। ਇਸ ਲਈ ਅੱਜ ਦੇ ਵਿਆਹਾਂ ਵਿੱਚ ਜਿੱਥੇ ਸੁਵਿਧਾਵਾਂ ਅਤੇ ਨਵੀਂ ਸੋਚ ਦਾ ਪ੍ਰਭਾਵ ਦਿਖਾਈ ਦਿੰਦਾ ਹੈ, ਉੱਥੇ ਸਾਦਗੀ ਅਤੇ ਰਵਾਇਤੀ ਮੁੱਲਾਂ ਨੂੰ ਸੰਭਾਲਣਾ ਵੀ ਜ਼ਰੂਰੀ ਹੈ।
ਆਓ ਕੁੜੀਆਂ ਵਾਲਿਓ, ਕੁੜੀਆਂ ਦੀ ਸਲਾਹ ਨਾਲ ਰਿਸ਼ਤੇ ਕਰੀਏ।
ਸੁਖਪਾਲ ਸਿੰਘ ਗਿੱਲ