- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਨੋਂ ਦਿਨ ਵਧ ਰਿਹਾ ਪ੍ਰਦੂਸ਼ਣ ਮਨੁੱਖ ਜਾਤੀ ਤੇ ਕੁਦਰਤ ਲਈ ਖ਼ਤਰਾ ਬਣਦਾ ਜਾ ਰਿਹਾ ਏ। ਪ੍ਰਦੂਸ਼ਣ ਦੀ ਰੋਕਥਾਮ ਕਰਨੀ ਕੇਵਲ ਸਰਕਾਰ ਜਾਂ ਪ੍ਰਸ਼ਾਸਨ ਦਾ ਹੀ ਕੰਮ ਨਹੀਂ, ਬਲਕਿ ਹਰ ਨਾਗਰਿਕ ਦਾ ਫ਼ਰਜ਼ ਏ। ਇਸ ਫ਼ਰਜ਼ ਦੀ ਪੂਰਤੀ ਲਈ ਵਾਤਾਵਰਣ ਨੂੰ ਸਵੱਛ ਰੱਖਣ ਲਈ ਸਭ ਨੂੰ ਬਣਦਾ ਯੋਗਦਾਨ ਪਾਉਣ ਲਈ ਸੁਚੇਤ ਹੋਣਾ ਚਾਹੀਦਾ ਏ। ਦੇਖਿਆ ਜਾਵੇ ਤਾਂ ਹਰ ਪਾਸੇ ਫੈਲ ਰਹੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਅਸੀਂ ਖ਼ੁਦ ਹਾਂ।

ਜਿੱਧਰ ਨਿਗ੍ਹਾ ਮਾਰੋ, ਪ੍ਰਦੂਸ਼ਣ ਹੀ ਪ੍ਰਦੂਸ਼ਣ ਦਿੱਸੇਗਾ। ਗਲੀਆਂ ਤੇ ਸੜਕਾਂ ’ਤੇ ਖਿੱਲਰਿਆ ਕੂੜ, ਆਪ-ਮੁਹਾਰੇ ਉੱਡਦੇ-ਫਿਰਦੇ ਪਲਾਸਟਿਕ ਦੇ ਲਿਫ਼ਾਫ਼ੇ, ਵਾਹਨਾਂ ’ਚੋਂ ਨਿਕਲਦਾ ਧੂੰਆਂ, ਕਾਰਖ਼ਾਨੇ, ਥਰਮਲ ਪਲਾਂਟ ਭੱਠਿਆਂ ਤੇ ਫੈਕਟਰੀਆਂ ’ਚੋਂ ਨਿਕਲ ਰਿਹਾ ਕਾਲੇ ਧੂੰਏਂ ਦਾ ਕਹਿਰ ਨਜ਼ਰ ਆਵੇਗਾ। ਇਸ ਨਾਲ ਸਾਡਾ ਆਲਾ-ਦੁਆਲਾ ਤੇ ਵਾਤਾਵਰਣ ਹੀ ਨਹੀਂ, ਸਗੋਂ ਹਵਾ, ਪਾਣੀ ਤੇ ਮਿੱਟੀ ਵੀ ਹਾਨੀਕਾਰਕ ਤੇ ਜ਼ਹਿਰੀਲੇ ਰਸਾਇਣਕ ਤੱਤਾਂ ਨਾਲ ਪ੍ਰਦੂਸ਼ਿਤ ਹੋ ਰਹੀ ਏ। ਇਸ ਦਾ ਮਾਰੂ ਪ੍ਰਭਾਵ ਸਿਰਫ਼ ਮਨੁੱਖੀ ਜੀਵਨ ਤੇ ਹੀ ਨਹੀਂ, ਬਲਕਿ ਜੀਵ-ਜੰਤੂਆਂ, ਪੰਛੀਆਂ ਤੇ ਰੁੱਖਾਂ ’ਤੇ ਵੀ ਪੈ ਰਿਹਾ ਏ। ਜਲਵਾਯੂ ’ਚ ਤਬਦੀਲੀ ਤੇ ਕੈਂਸਰ ਵਰਗੀਆਂ ਬੀਮਾਰੀਆਂ ਵੀ ਫ਼ੈਲ ਰਹੀਆਂ ਹਨ। ਮਨੁੱਖੀ ਜੀਵਨ ਨੂੰ ਚਲਦਾ ਰੱਖਣ ਲਈ ਸ਼ੁੱਧ ਆਕਸੀਜਨ ਪੈਦਾ ਕਰਨ ਲਈ ਖਾਲੀ ਥਾਵਾਂ ’ਤੇ ਰੁੱਖ ਲਾਉਣੇ ਤੇ ਨਦੀਆਂ-ਨਾਲਿਆਂ ਦੀ ਸਫ਼ਾਈ ਕਰਨੀ ਚਾਹੀਦੀ ਏ। ਦਿਨੋਂ ਦਿਨ ਵਧ ਰਿਹਾ ਪ੍ਰਦੂਸ਼ਣ ਮਨੁੱਖ ਜਾਤੀ ਤੇ ਕੁਦਰਤ ਲਈ ਖ਼ਤਰਾ ਬਣਦਾ ਜਾ ਰਿਹਾ ਏ। ਪ੍ਰਦੂਸ਼ਣ ਦੀ ਰੋਕਥਾਮ ਕਰਨੀ ਕੇਵਲ ਸਰਕਾਰ ਜਾਂ ਪ੍ਰਸ਼ਾਸਨ ਦਾ ਹੀ ਕੰਮ ਨਹੀਂ, ਬਲਕਿ ਹਰ ਨਾਗਰਿਕ ਦਾ ਫ਼ਰਜ਼ ਏ। ਇਸ ਫ਼ਰਜ਼ ਦੀ ਪੂਰਤੀ ਲਈ ਵਾਤਾਵਰਣ ਨੂੰ ਸਵੱਛ ਰੱਖਣ ਲਈ ਸਭ ਨੂੰ ਬਣਦਾ ਯੋਗਦਾਨ ਪਾਉਣ ਲਈ ਸੁਚੇਤ ਹੋਣਾ ਚਾਹੀਦਾ ਏ। ਦੇਖਿਆ ਜਾਵੇ ਤਾਂ ਹਰ ਪਾਸੇ ਫੈਲ ਰਹੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਅਸੀਂ ਖ਼ੁਦ ਹਾਂ। ਉਮੀਦ ਤੋਂ ਜ਼ਿਆਦਾ ਪ੍ਰਦੂਸ਼ਣ ਸਾਡੀ ਆਪਣੀ ਅਣਗਹਿਲੀ ਏ। ਗੁਰੂ ਨਾਨਕ ਦੇਵ ਜੀ ਨੇ ਹਵਾ ਨੂੰ ‘ਪਵਣ ਗੁਰੂ’ ਕਹਿ ਕੇ ਵਡਿਆਇਆ ਹੈ। ਹਵਾ ’ਚ ਰਲਦੇ ਧੂੜ ਦੇ ਕਣਾਂ ਨੂੰ ਜੇ ਕੁਦਰਤੀ ਵੀ ਮੰਨ ਲਈਏ ਤਾਂ ਵਹੀਕਲਾਂ ਦੁਆਰਾ ਛੱਡੇ ਜਾ ਰਹੇ ਧੂੰਏਂ ਨੂੰ ਕੰਟਰੋਲ ਕਰਨਾ ਤਾਂ ਸਾਡੇ ਵੱਸ ਹੈ। ਇਹ ਵੱਖਰੀ ਗੱਲ ਏ ਕਿ ਹਰ ਵਹੀਕਲ ਚਾਲਕ ਕੋਲ ਪ੍ਰਦੂਸ਼ਣ ਵਾਲਾ ਸਰਟੀਫਿਕੇਟ ਹੈ, ਜਿਹੜਾ 50 ਕੁ ਰੁਪਏ ’ਚ ਕਿਤਿਓਂ ਵੀ ਤੇ ਕਦੇ ਵੀ ਮਿਲ ਜਾਂਦਾ ਏ ਪਰ ਉਹਦਾ ਲਾਭ ਕੀ ਏ? ਸਭ ਤੋਂ ਖ਼ਤਰਨਾਕ ਪ੍ਰਮਾਣੂ ਪਦਾਰਥਾਂ ਦੀ ਅਤਿ ਮਾਰੂ ਰੈਡੀਏਸ਼ਨ ਹੈ। ਵਾਤਾਵਰਣ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਹਰ ਉਸ ਅਦਾਰੇ ਨੂੰ ਸਖ਼ਤ ਹਦਾਇਤ ਕਰੇ ਕਿ ਕਾਰਖਾਨੇ ਜਾਂ ਹਰ ਤਰ੍ਹਾਂ ਦੀਆਂ ਫੈਕਟਰੀਆਂ ਆਪਣਾ ਕੈਮੀਕਲ ਯੁਕਤ ਤੇ ਖ਼ਰਾਬ ਪਾਣੀ ਫਿਲਟਰੇਸ਼ਨ ਕਰਕੇ ਹੀ ਨਦੀਆਂ-ਨਾਲਿਆਂ ’ਚ ਸੁੱਟਣ। ਇਸ ਪ੍ਰਕਿਰਿਆ ਨੂੰ ਵੀ ਹਰ ਮਹੀਨੇ ਜਾਂ ਨੀਯਤ ਸਮੇਂ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਵੱਡੇ ਉਦਯੋਗਾਂ 'ਚੋਂ ਨਿਕਲਦਾ ਗਰਮ-ਗਰਮ ਪਾਣੀ ਵੀ ਵਾਤਾਵਰਣ ’ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਪ੍ਰਦੂਸ਼ਣ ਦੀ ਰੋਕਥਾਮ ਲਈ ਸਾਨੂੰ ਕੁਝ ਗੱਲਾਂ ਜ਼ਿੰਦਗੀ ਦਾ ਹਿੱਸਾ ਬਣਾਉਣੀਆਂ ਪੈਣਗੀਆਂ, ਜਿਵੇਂ ਵੱਧ ਤੋਂ ਵੱਧ ਰੁੱਖ ਲਗਾਉਣੇ, ਪਲਾਸਟਿਕ ਦੀ ਵਰਤੋਂ ਘੱਟ ਕਰਨੀ ਤੇ ਵਿਆਹ-ਸ਼ਾਦੀਆਂ ’ਚ ਡਿਸਪੋਜ਼ਲ ਭਾਂਡਿਆਂ ਤੋਂ ਗ਼ੁਰੇਜ਼ ਕਰਨਾ ਹੈ। ਹਕੀਕਤ ’ਚ ਪ੍ਰਦੂਸ਼ਣ ਰਹਿਤ ਸਾਫ਼ ਵਾਤਾਵਰਣ ਹੀ ਸਫ਼ਲ ਤੇ ਤੰਦਰੁਸਤ ਜੀਵਨ ਦਾ ਰਾਜ ਏ।
-ਸੁਖਦੇਵ ਸਿੰਘ ਭੁੱਲੜ, ਜ਼ੀਰਾ (9417046117)।