- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੀ ਜ਼ਰੂਰਤ ਇਸ ਲਈ ਵੀ ਹੈ ਕਿਉਂਕਿ ਤਮਾਮ ਚੌਕਸੀ ਮਗਰੋਂ ਵੀ ਪਿਛਲੇ ਸਾਲ ਅੱਤਵਾਦੀ ਦਿੱਲੀ ਵਿਚ ਲਾਲ ਕਿਲ੍ਹੇ ਦੇ ਨੇੜੇ ਇਕ ਕਾਰ ਵਿਚ ਧਮਾਕਾ ਕਰਨ ਵਿਚ ਸਫਲ ਰਹੇ ਸਨ। ਖ਼ੁਫ਼ੀਆ ਤੇ ਸੁਰੱਖਿਆ ਏਜੰਸੀਆਂ ਸਿਰਫ਼ ਇਸ ਤੋਂ ਸੰਤੁਸ਼ਟ ਨਹੀਂ ਹੋ ਸਕਦੀਆਂ ਕਿ ਪਾਕਿਸਤਾਨ ਦੇ ਇਸ਼ਾਰੇ ’ਤੇ ਭਾਰਤ ਵਿਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਘੜਨ ਵਾਲੇ ਸ਼ੱਕੀ ਅੱਤਵਾਦੀ ਉਨ੍ਹਾਂ ਦੇ ਹੱਥ ਲੱਗਦੇ ਰਹਿੰਦੇ ਹਨ।

ਐੱਨਆਈਏ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਵਿਚ ਲਸ਼ਕਰ ਦੇ ਸਰਗਨਾ ਹਾਫਿਜ਼ ਸਈਦ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤੇ ਜਾਣ ਦੌਰਾਨ ਦਿੱਲੀ ਅਤੇ ਪੰਜਾਬ ਤੋਂ ਛੇ ਹੋਰ ਸ਼ੱਕੀ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਇਹੀ ਦਰਸਾਉਂਦੀ ਹੈ ਕਿ ਪਾਕਿਸਤਾਨ ਭਾਰਤ ਨੂੰ ਅਸਥਿਰ ਅਤੇ ਅਸ਼ਾਂਤ ਕਰਨ ਦੀਆਂ ਸਾਜ਼ਿਸ਼ਾਂ ਘੜਨ ਤੋਂ ਬਾਜ਼ ਨਹੀਂ ਆ ਰਿਹਾ ਹੈ।
ਪਿਛਲੇ ਦਿਨੀਂ ਦਿੱਲੀ ਅਤੇ ਪੰਜਾਬ ਤੋਂ ਜੋ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ, ਉਹ ਸਾਰੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਮਾਡਿਊਲ ਨਾਲ ਜੁੜੇ ਹੋਏ ਸਨ। ਇਨ੍ਹਾਂ ’ਚੋਂ ਇਕ ਧੜਾ ਦਿੱਲੀ ਵਿਚ ਅੱਤਵਾਦੀ ਹਮਲੇ ਕਰਨ ਦੀ ਤਾਕ ਵਿਚ ਸੀ ਤੇ ਦੂਜਾ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਿਚ ਜੁਟਿਆ ਹੋਇਆ ਸੀ।
ਗੈਂਗਸਟਰ ਸ਼ਹਿਜ਼ਾਦ ਭੱਟੀ ਪਾਕਿਸਤਾਨੀ ਫ਼ੌਜ ਅਤੇ ਉਸ ਦੀ ਖ਼ੁਫ਼ੀਆ ਏਜੰਸੀ ਵੱਲੋਂ ਉਸੇ ਤਰ੍ਹਾਂ ਸੁਰੱਖਿਅਤ ਅੱਤਵਾਦੀ ਹੈ ਜਿਵੇਂ ਹਾਫਿਜ਼ ਸਈਦ ਤੇ ਹੋਰ ਅਨੇਕ ਹਨ। ਇਸ ਦੇ ਚੰਦ ਦਿਨ ਪਹਿਲਾਂ ਵੀ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿਚ ਰਹੇ ਕਈ ਸ਼ੱਕੀ ਅੱਤਵਾਦੀਆਂ ਦੀ ਦਿੱਲੀ ਅਤੇ ਪੰਜਾਬ ਤੋਂ ਹੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਰਾਜਸਥਾਨ ਤੋਂ ਵੀ ਕੁਝ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਸਨ।
ਸ਼ੱਕੀ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਦਾ ਇਹ ਸਿਲਸਿਲਾ ਇਹੀ ਸਪਸ਼ਟ ਕਰਦਾ ਹੈ ਕਿ ਪਾਕਿਸਤਾਨ ਵਿਚ ਅਜਿਹੇ ਤਮਾਮ ਅੱਤਵਾਦੀ ਹਨ ਜੋ ਡਿਜੀਟਲ ਮੀਡੀਆ ਅਤੇ ਹੋਰ ਤਰੀਕਿਆਂ ਨਾਲ ਭਾਰਤ ਦੇ ਨੌਜਵਾਨਾਂ ਨੂੰ ਅੱਤਵਾਦ ਦੇ ਰਸਤੇ ’ਤੇ ਚੱਲਣ ਲਈ ਉਕਸਾ ਰਹੇ ਹਨ। ਕਿਉਂਕਿ ਗ੍ਰਿਫ਼ਤਾਰ ਸ਼ੱਕੀ ਅੱਤਵਾਦੀਆਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਅਤੇ ਅਜਿਹੇ ਸਬੂਤ ਵੀ ਮਿਲੇ ਹਨ ਜੋ ਇਹ ਦੱਸਦੇ ਹਨ ਕਿ ਉਹ ਪਾਕਿਸਤਾਨੀ ਹੈਂਡਲਰ ਦੇ ਸੰਪਰਕ ਵਿਚ ਸਨ, ਇਸ ਲਈ ਪੁਲਿਸ ਤੇ ਖ਼ੁਫ਼ੀਆ ਏਜੰਸੀਆਂ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਆਪਣੀ ਚੌਕਸੀ ਦਾ ਪੱਧਰ ਹੋਰ ਵਧਾਉਣ।
ਇਸ ਦੀ ਜ਼ਰੂਰਤ ਇਸ ਲਈ ਵੀ ਹੈ ਕਿਉਂਕਿ ਤਮਾਮ ਚੌਕਸੀ ਮਗਰੋਂ ਵੀ ਪਿਛਲੇ ਸਾਲ ਅੱਤਵਾਦੀ ਦਿੱਲੀ ਵਿਚ ਲਾਲ ਕਿਲ੍ਹੇ ਦੇ ਨੇੜੇ ਇਕ ਕਾਰ ਵਿਚ ਧਮਾਕਾ ਕਰਨ ਵਿਚ ਸਫਲ ਰਹੇ ਸਨ। ਖ਼ੁਫ਼ੀਆ ਤੇ ਸੁਰੱਖਿਆ ਏਜੰਸੀਆਂ ਸਿਰਫ਼ ਇਸ ਤੋਂ ਸੰਤੁਸ਼ਟ ਨਹੀਂ ਹੋ ਸਕਦੀਆਂ ਕਿ ਪਾਕਿਸਤਾਨ ਦੇ ਇਸ਼ਾਰੇ ’ਤੇ ਭਾਰਤ ਵਿਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਘੜਨ ਵਾਲੇ ਸ਼ੱਕੀ ਅੱਤਵਾਦੀ ਉਨ੍ਹਾਂ ਦੇ ਹੱਥ ਲੱਗਦੇ ਰਹਿੰਦੇ ਹਨ।
ਉਨ੍ਹਾਂ ਨੂੰ ਇਹ ਵੀ ਦੇਖਣਾ ਹੋਵੇਗਾ ਕਿ ਇਹ ਸਿਲਸਿਲਾ ਬੰਦ ਕਿਵੇਂ ਹੋਵੇਗਾ? ਇਸ ਵਾਸਤੇ ਭਾਰਤ ਸਰਕਾਰ ਨੂੰ ਵੀ ਕੂਟਨੀਤਕ ਪੱਧਰ ’ਤੇ ਸਰਗਰਮੀ ਦਿਖਾਉਣੀ ਹੋਵੇਗੀ ਅਤੇ ਪਾਕਿਸਤਾਨੀ ਅੱਤਵਾਦੀ ਨੈੱਟਵਰਕ ਨਾਲ ਜੁੜੇ ਹਰ ਅੱਤਵਾਦੀ ਮਾਡਿਊਲ ਦਾ ਕੱਚਾ-ਚਿੱਠਾ ਕੌਮਾਂਤਰੀ ਭਾਈਚਾਰੇ ਅੱਗੇ ਰੱਖਣਾ ਹੋਵੇਗਾ ਤਾਂ ਕਿ ਉਸ ਨੂੰ ਇਹ ਸੰਦੇਸ਼ ਜਾਂਦਾ ਰਹੇ ਕਿ ਪਾਕਿਸਤਾਨ ਭਾਰਤ ਵਿਚ ਅੱਤਵਾਦੀ ਹਮਲਿਆਂ ਦੀਆਂ ਸਾਜ਼ਿਸ਼ਾਂ ਘੜਨ ਵਿਚ ਲੱਗਿਆ ਹੋਇਆ ਹੈ। ਇਹ ਚਿੰਤਾਜਨਕ ਹੈ ਕਿ ਪਾਕਿਸਤਾਨੀ ਅੱਤਵਾਦੀ ਨੈੱਟਵਰਕ ਜਹਾਦੀ ਵਿਚਾਰਧਾਰਾ ਵਾਲੇ ਨੌਜਵਾਨਾਂ ਦੇ ਨਾਲ-ਨਾਲ ਖ਼ਾਲਿਸਤਾਨ ਹਮਾਇਤੀ ਅਨਸਰਾਂ ਨੂੰ ਵੀ ਭਰਮਾਉਣ ਲੱਗਿਆ ਹੋਇਆ ਹੈ।
ਪਾਕਿਸਤਾਨੀ ਖ਼ੁਫ਼ੀਆ ਏਜੰਸੀ ਪੰਜਾਬ ਅਤੇ ਰਾਜਸਥਾਨ ਸਰਹੱਦ ’ਤੇ ਡ੍ਰੋਨਾਂ ਜ਼ਰੀਏ ਜਿਸ ਤਰ੍ਹਾਂ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜ ਰਹੀ ਹੈ, ਉਸ ਦੀ ਲਗਾਮ ਕੱਸਣ ਲਈ ਵੀ ਭਾਰਤੀ ਏਜੰਸੀਆਂ ਨੂੰ ਕੁਝ ਅਜਿਹਾ ਕਰਨਾ ਹੋਵੇਗਾ ਤਾਂ ਕਿ ਪਾਕਿਸਤਾਨ ਦਬਾਅ ਵਿਚ ਆ ਜਾਵੇ ਅਤੇ ਕੌਮਾਂਤਰੀ ਪੱਧਰ ’ਤੇ ਬੇਨਕਾਬ ਵੀ ਹੋ ਜਾਵੇ। ਪਾਕਿਸਤਾਨ ਨੂੰ ਇਸ ਮਾਮਲੇ ਵਿਚ ਦਿੱਤੀ ਮਾੜੀ-ਮੋਟੀ ਢਿੱਲ ਵੀ ਭਾਰਤ ਲਈ ਬਹੁਤ ਖ਼ਤਰਨਾਕ ਸਿੱਧ ਹੋ ਸਕਦੀ ਹੈ।