- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਤਭੇਦ ਤਰਕ ਨਾਲ ਕਦੇ ਸਮਾਪਤ ਨਹੀਂ ਹੁੰਦਾ। ਕੁਝ ਲੋਕ ਤਰਕ ਬਸ ਇਸ ਲਈ ਕਰਦੇ ਹਨ ਕਿ ਉਨ੍ਹਾਂ ਦਾ ਹੰਕਾਰ ਹਾਰ ਨਾ ਜਾਵੇ। ਅਜਿਹੀ ਸਥਿਤੀ ਵਿਚ ਦੂਜੇ ਪਾਸਿਓਂ ਝਗੜਾ ਹੀ ਵਧਦਾ ਹੈ। ਇਸ ਲਈ ਹਰੇਕ ਬਹਿਸ ਵਿਚ ਸ਼ਾਮਲ ਹੋਣਾ ਅਕਲਮੰਦੀ ਨਹੀਂ ਹੈ। ਕੁਝ ਵਿਵਾਦਾਂ ਦਾ ਸਹੀ ਉੱਤਰ ਮੌਨ ਹੁੰਦਾ ਹੈ ਅਤੇ ਕੁਝ ਦਾ ਉੱਤਰ ਵੱਡੀ ਲਾਪਰਵਾਹੀ। ਜਿਸ ਬੇਅਰਥ ਵਿਵਾਦ ਨੂੰ ਅਸੀਂ ਆਪਣੀ ਚੇਤਨਾ ਤੇ ਊਰਜਾ ਦੇਣਾ ਬੰਦ ਕਰ ਦਿੰਦੇ ਹਾਂ, ਉਹ ਹੌਲੀ-ਹੌਲੀ ਖ਼ੁਦ ਹੀ ਖ਼ਤਮ ਹੋ ਜਾਂਦਾ ਹੈ।

ਮਨੁੱਖ ਦਾ ਅਹਿਮ ਸ਼ਬਦਾਂ ਤੋਂ ਆਕਾਰ ਲੈਂਦਾ ਹੈ। ਇਸੇ ਕਾਰਨ ਸੰਸਾਰ ਦੀਆਂ ਜ਼ਿਆਦਾਤਰ ਬਹਿਸਾਂ ਸੱਚ ਦੀ ਸਥਾਪਤੀ ਲਈ ਨਹੀਂ, ਬਲਕਿ ਖ਼ੁਦ ਨੂੰ ਸਿੱਧ ਕਰਨ ਲਈ ਹੁੰਦੀਆਂ ਹਨ। ਜਿੱਥੇ ਉਦੇਸ਼ ਸਿਰਫ਼ ਜਿੱਤ ਹਾਸਲ ਕਰਨਾ ਹੋਵੇ, ਉੱਥੇ ਤਰਕ ਸੰਵਾਦ ਦਾ ਮਾਧਿਅਮ ਨਹੀਂ ਹੰਕਾਰ ਦੇ ਹਥਿਆਰ ਬਣ ਜਾਂਦੇ ਹਨ। ਅਜਿਹੇ ’ਚ ਇਹ ਸਮਝਣਾ ਜ਼ਰੂਰੀ ਹੈ ਕਿ ਹਰੇਕ ਬਹਿਸ ਜਵਾਬ ਦੇ ਮੁਥਾਜ਼ ਨਹੀਂ ਹੁੰਦੀ। ਕੁਝ ਵਿਵਾਦ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਫ਼ੈਸਲਾ ਖ਼ੁਦ ਸਮਾਂ ਲਿਖਦਾ ਹੈ। ਸਮਾਂ ਉਹ ਨਿਰਪੱਖ ਜੱਜ ਹੈ, ਜਿਸ ਨੂੰ ਕਿਸੇ ਧਿਰ ਦੀ ਪੈਰਵੀ ਕਰਨ ਦੀ ਲੋੜ ਨਹੀਂ ਪੈਂਦੀ। ਸ਼ਬਦਾਂ ਦੀ ਆਪਣੀ ਸ਼ਕਤੀ ਹੈ ਪਰ ਉਨ੍ਹਾਂ ਦੀ ਵੀ ਇਕ ਮਰਿਆਦਾ ਹੁੰਦੀ ਹੈ। ਬੋਲਬਾਣੀ ਵਿਚਾਰਾਂ ਦੇ ਪ੍ਰਗਟਾਵੇ ਦਾ ਸਾਧਨ ਹੈ, ਝੂਠ, ਮਿੱਥ, ਗ਼ਲਤ ਵਿਚਾਰਾਂ ਦੀ ਨਹੀਂ। ਮਤਭੇਦ ਤਰਕ ਨਾਲ ਕਦੇ ਸਮਾਪਤ ਨਹੀਂ ਹੁੰਦਾ। ਕੁਝ ਲੋਕ ਤਰਕ ਬਸ ਇਸ ਲਈ ਕਰਦੇ ਹਨ ਕਿ ਉਨ੍ਹਾਂ ਦਾ ਹੰਕਾਰ ਹਾਰ ਨਾ ਜਾਵੇ। ਅਜਿਹੀ ਸਥਿਤੀ ਵਿਚ ਦੂਜੇ ਪਾਸਿਓਂ ਝਗੜਾ ਹੀ ਵਧਦਾ ਹੈ। ਇਸ ਲਈ ਹਰੇਕ ਬਹਿਸ ਵਿਚ ਸ਼ਾਮਲ ਹੋਣਾ ਅਕਲਮੰਦੀ ਨਹੀਂ ਹੈ। ਕੁਝ ਵਿਵਾਦਾਂ ਦਾ ਸਹੀ ਉੱਤਰ ਮੌਨ ਹੁੰਦਾ ਹੈ ਅਤੇ ਕੁਝ ਦਾ ਉੱਤਰ ਵੱਡੀ ਲਾਪਰਵਾਹੀ। ਜਿਸ ਬੇਅਰਥ ਵਿਵਾਦ ਨੂੰ ਅਸੀਂ ਆਪਣੀ ਚੇਤਨਾ ਤੇ ਊਰਜਾ ਦੇਣਾ ਬੰਦ ਕਰ ਦਿੰਦੇ ਹਾਂ, ਉਹ ਹੌਲੀ-ਹੌਲੀ ਖ਼ੁਦ ਹੀ ਖ਼ਤਮ ਹੋ ਜਾਂਦਾ ਹੈ। ਜੋ ਵਿਅਕਤੀ ਨਿਰੰਤਰ ਕਰਮ ’ਚ ਸਥਿਰ ਰਹਿੰਦਾ ਹੈ, ਉਸ ਨੂੰ ਹਰੇਕ ਫ਼ੈਸਲੇ ਦਾ ਸਪੱਸ਼ਟੀਕਰਨ ਨਹੀਂ ਦੇਣਾ ਪੈਂਦਾ। ਉਸ ਦੀ ਮਿਹਨਤ, ਉਸ ਦਾ ਚਰਿੱਤਰ ਤੇ ਉਸ ਦੇ ਜੀਵਨ ਦੇ ਨਤੀਜੇ ਹੀ ਉਸ ਦੇ ਪੱਖ ਵਿਚ ਸਬੂਤ ਬਣ ਕੇ ਖੜ੍ਹੇ ਹੋ ਜਾਂਦੇ ਹਨ। ਸ਼ਬਦ ਪਲ ਭਰ ਹੁੰਦੇ ਹਨ ਪਰ ਆਚਰਨ ਹਮੇਸ਼ਾ ਲਈ ਹੁੰਦਾ ਹੈ। ਜੇਕਰ ਕਿਸੇ ਦੇ ਸ਼ਬਦ ਸਾਡੇ ਅੰਦਰ ਅਸ਼ਾਂਤੀ, ਕ੍ਰੋਧ ਜਾਂ ਬਦਲੇ ਦੀ ਭਾਵਨਾ ਪੈਦਾ ਕਰਨ ਤਾਂ ਅਸਲ ਸੰਘਰਸ਼ ਬਾਹਰ ਨਹੀਂ, ਅੰਦਰ ਹੈ। ਜਿਸ ਦਿਨ ਮਨੁੱਖ ਪ੍ਰਤੀਕਿਰਿਆ ਦੇ ਸਥਾਨ ’ਤੇ ਧੀਰਜ ਨੂੰ ਚੁਣ ਲੈਂਦਾ ਹੈ, ਉਸੇ ਦਿਨ ਉਸ ਦੀ ਅਧਿਆਤਮਕ ਯਾਤਰਾ ਦਾ ਇਕ ਨਵਾਂ ਵਰਕਾ ਸ਼ੁਰੂ ਹੋ ਜਾਂਦਾ ਹੈ। ਇਹ ਕਾਰਜ ਔਖਾ ਹੈ ਪਰ ਅਸੰਭਵ ਨਹੀਂ। ਵਿਵੇਕ ਕਹਿੰਦਾ ਹੈ ਕਿ ਹਰੇਕ ਬਹਿਸ ਜਿੱਤਣ ਯੋਗ ਨਹੀਂ ਹੁੰਦੀ, ਕੁਝ ਸਿਰਫ ਛੱਡ ਦੇਣ ਦੇ ਕਾਬਲ ਹੁੰਦੀ ਹੈ। ਹਰੇਕ ਸਵਾਲ ਦਾ ਉੱਤਰ ਬੋਲ ਕੇ ਨਹੀਂ ਦਿੱਤਾ ਜਾਂਦਾ। ਕੁਝ ਦਾ ਉੱਤਰ ਸਮਾਂ ਦਿੰਦਾ ਹੈ, ਕੁਝ ਦਾ ਮੌਨ ਤੇ ਕੁਝ ਦਾ ਜ਼ਿੰਦਗੀ ਦੀਆਂ ਪ੍ਰਾਪਤੀਆਂ ਦੇ ਦਿੰਦੀਆਂ ਹਨ।
-ਟਵਿੰਕਲ ਤੋਮਰ ਸਿੰਘ।