- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਸਮਝਣਾ ਔਖਾ ਹੈ ਕਿ ਟ੍ਰੈਫਿਕ ਜਾਮ ਵਰਗੇ ਪ੍ਰਦੂਸ਼ਣ ਦੇ ਵੱਡੇ ਕਾਰਨਾਂ ਨੂੰ ਦੂਰ ਕਰਨ ’ਚ ਵੀ ਢਿੱਲ੍ਹ ਕਿਉਂ ਵਰਤੀ ਜਾ ਰਹੀ ਹੈ? ਕਈ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਹਵਾ ਪ੍ਰਦੂਸ਼ਣ ’ਚ ਵਾਹਨਾਂ ਦੇ ਧੂੰਏਂ ਦੀ ਵੱਡੀ ਭੂਮਿਕਾ ਹੈ। ਜਦੋਂ ਵਾਹਨ ਹੌਲੀ ਰਫ਼ਤਾਰ ਨਾਲ ਚੱਲਦੇ ਹਨ ਤਾਂ ਉਹ ਕਿਤੇ ਵੱਧ ਖ਼ਤਰਨਾਕ ਮਾਤਰਾ ’ਚ ਪ੍ਰਦੂਸ਼ਣ ਵਾਲੀਆਂ ਗੈਸਾਂ ਛੱਡਦੇ ਹਨ। ਸਮੱਸਿਆ ਇਹ ਹੈ ਕਿ ਉੱਤਰੀ ਭਾਰਤ ਦਾ ਲਗਭਗ ਹਰ ਸ਼ਹਿਰ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਟ੍ਰੈਫਿਕ ਜਾਮ ਦਾ ਇਕ ਵੱਡਾ ਕਾਰਨ ਸੜਕਾਂ ’ਤੇ ਨਾਜਾਇਜ਼ ਕਬਜ਼ੇ ਹਨ।

ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਦਿੱਲੀ-ਐੱਨਸੀਆਰ ਸਣੇ ਉੱਤਰੀ ਭਾਰਤ ਦੇ ਹੋਰਨਾਂ ਸ਼ਹਿਰਾਂ ਦੀਆਂ ਪ੍ਰਦੂਸ਼ਣ ਰੋਕੂ ਏਜੰਸੀਆਂ, ਸਥਾਨਕ ਸਰਕਾਰੀ ਸੰਸਥਾਵਾਂ ਤੇ ਪੁਲਿਸ ਸੁਪਰੀਮ ਕੋਰਟ ਦੀ ਇਸ ਟਿੱਪਣੀ ਨੂੰ ਗੰਭੀਰਤਾ ਨਾਲ ਲੈਣਗੀਆਂ ਕਿ ਪ੍ਰਦੂਸ਼ਣ ਦਾ ਮੁੱਖ ਕਾਰਨ ਵਾਹਨਾਂ ’ਚੋਂ ਨਿਕਲਣ ਵਾਲਾ ਧੂੰਆਂ ਹੈ। ਸੁਪਰੀਮ ਕੋਰਟ ਨੇ ਦਿੱਲੀ-ਐੱਨਸੀਆਰ ’ਚ ਲੱਗਣ ਵਾਲੇ ਵੱਡੇ ਟ੍ਰੈਫਿਕ ਜਾਮ ਬਾਰੇ ਇਹ ਸਵਾਲ ਕੀਤਾ ਕਿ ਆਖ਼ਰ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਕਿਹੜੇ ਕਦਮ ਚੁੱਕੇ ਗਏ ਹਨ? ਇਸ ਦਾ ਸ਼ਾਇਦ ਹੀ ਅਧਿਕਾਰੀਆਂ ਕੋਲ ਕੋਈ ਠੋਸ ਜਵਾਬ ਹੋਵੇਗਾ, ਕਿਉਂਕਿ ਤਮਾਮ ਉਪਰਾਲਿਆਂ ਦੇ ਬਾਵਜੂਦ ਉੱਤਰੀ ਭਾਰਤ ’ਚ ਹਵਾ ਪ੍ਰਦੂਸ਼ਣ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਇਹ ਇਕ ਤ੍ਰਾਸਦੀ ਹੀ ਹੈ ਕਿ ਜਦੋਂ ਲੋਕ ਸਭ ਤੋਂ ਵੱਡਾ ਤਿਉਹਾਰ ਮਨਾਉਣ ਜਾ ਰਹੇ ਹਨ, ਉਦੋਂ ਉਨ੍ਹਾਂ ਨੂੰ ਜ਼ਹਿਰੀਲੀ ਹਵਾ ਨਾਲ ਜੂਝਣਾ ਪੈ ਰਿਹਾ ਹੈ। ਦੀਵਾਲੀ ਮੌਕੇ ਜਦੋਂ ਗ਼ਰੀਬਾਂ ਨੂੰ ਰੋਜ਼ੀ-ਰੋਟੀ ਕਮਾਉਣ ਦਾ ਵਾਧੂ ਮੌਕਾ ਮਿਲਦਾ ਹੈ, ਉਦੋਂ ਉਨ੍ਹਾਂ ਨੂੰ ਜਾਮ ਕਾਰਨ ਆਪਣੀ ਰੋਜ਼ੀ ਕਮਾਉਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਨਾਲ-ਨਾਲ ਜਾਨਲੇਵਾ ਪ੍ਰਦੂਸ਼ਣ ਦੀ ਮਾਰ ਵੀ ਝੱਲਣੀ ਪੈ ਰਹੀ ਹੈ। ਹੋਰਨਾਂ ਲੋਕਾਂ ਨੂੰ ਵੀ ਇਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ-ਐੱਨਸੀਆਰ ਦੇ ਹਾਲਾਤ ਹੀ ਉੱਤਰੀ ਭਾਰਤ ਦੇ ਬਾਕੀ ਹਿੱਸਿਆਂ ’ਚ ਵੀ ਹਨ। ਹੁਣ ਤਾਂ ਉੱਤਰੀ ਭਾਰਤ ਦੇ ਛੋਟੇ ਸ਼ਹਿਰ ਵੀ ਪ੍ਰਦੂਸ਼ਣ ਦੀ ਮਾਰ ਹੇਠ ਆਉਣ ਲੱਗ ਪਏ ਹਨ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਇਕ ਤਾਂ ਪ੍ਰਦੂਸ਼ਣ ਰੋਕਣ ਦੇ ਸਾਰੇ ਉਪਰਾਲਿਆਂ ਨੂੰ ਇਕੱਠੇ ਤੇ ਲਗਾਤਾਰ ਅਮਲ ’ਚ ਨਹੀਂ ਲਿਆਂਦਾ ਜਾਂਦਾ ਤੇ ਦੂਜਾ, ਉਦੋਂ ਹੀ ਜਾਗਿਆ ਜਾਂਦਾ ਹੈ ਜਦੋਂ ਹਵਾ ਜ਼ਹਿਰੀਲੀ ਹੋ ਜਾਂਦੀ ਹੈ। ਵਾਹਨਾਂ ਦਾ ਧੂੰਆਂ, ਪਰਾਲੀ ਸਾੜਨਾ, ਕੂੜਾ-ਕਰਕਟ ਨੂੰ ਅੱਗ ਲਾਉਣਾ ਤੇ ਸੜਕਾਂ ਤੇ ਉਸਾਰੀ ਵਾਲੀਆਂ ਥਾਵਾਂ ਤੋਂ ਉੱਡਣ ਵਾਲੀ ਧੂੜ ਨੂੰ ਰੋਕਣ ਦੇ ਪ੍ਰਬੰਧ ਨਾ ਕਰਨਾ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ। ਇਹ ਸਮਝਣਾ ਔਖਾ ਹੈ ਕਿ ਟ੍ਰੈਫਿਕ ਜਾਮ ਵਰਗੇ ਪ੍ਰਦੂਸ਼ਣ ਦੇ ਵੱਡੇ ਕਾਰਨਾਂ ਨੂੰ ਦੂਰ ਕਰਨ ’ਚ ਵੀ ਢਿੱਲ੍ਹ ਕਿਉਂ ਵਰਤੀ ਜਾ ਰਹੀ ਹੈ? ਕਈ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਹਵਾ ਪ੍ਰਦੂਸ਼ਣ ’ਚ ਵਾਹਨਾਂ ਦੇ ਧੂੰਏਂ ਦੀ ਵੱਡੀ ਭੂਮਿਕਾ ਹੈ। ਜਦੋਂ ਵਾਹਨ ਹੌਲੀ ਰਫ਼ਤਾਰ ਨਾਲ ਚੱਲਦੇ ਹਨ ਤਾਂ ਉਹ ਕਿਤੇ ਵੱਧ ਖ਼ਤਰਨਾਕ ਮਾਤਰਾ ’ਚ ਪ੍ਰਦੂਸ਼ਣ ਵਾਲੀਆਂ ਗੈਸਾਂ ਛੱਡਦੇ ਹਨ। ਸਮੱਸਿਆ ਇਹ ਹੈ ਕਿ ਉੱਤਰੀ ਭਾਰਤ ਦਾ ਲਗਭਗ ਹਰ ਸ਼ਹਿਰ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਟ੍ਰੈਫਿਕ ਜਾਮ ਦਾ ਇਕ ਵੱਡਾ ਕਾਰਨ ਸੜਕਾਂ ’ਤੇ ਨਾਜਾਇਜ਼ ਕਬਜ਼ੇ ਹਨ। ਸੜਕਾਂ ’ਤੇ ਜਾਂ ਤਾਂ ਫੁੱਟਪਾਥ ਹਨ ਹੀ ਨਹੀਂ ਤੇ ਜੇਕਰ ਹਨ ਤਾਂ ਉਨ੍ਹਾਂ ਉੱਤੇ ਦੁਕਾਨਾਂ ਸਜਾ ਦਿੱਤੀਆਂ ਗਈਆਂ ਹਨ। ਇਨ੍ਹਾਂ ਦੁਕਾਨਾਂ ਦੇ ਸਾਹਮਣੇ ਵਾਹਨ ਖੜ੍ਹੇ ਰਹਿਣ ਕਾਰਨ ਸੜਕਾਂ ਹੋਰ ਵੀ ਤੰਗ ਹੋ ਜਾਂਦੀਆਂ ਹਨ। ਇਸ ਦੇ ਸਿੱਟੇ ਵਜੋਂ ਵਾਹਨਾਂ ਨੂੰ ਘਿਸੜ-ਘਿਸੜ ਕੇ ਚੱਲਣ ਲਈ ਮਜਬੂਰ ਹੋਣਾ ਪੈਂਦਾ ਹੈ ਤੇ ਉਹ ਕਿਤੇ ਵੱਧ ਜ਼ਹਿਰੀਲਾ ਧੂੰਆਂ ਛੱਡਦੇ ਹਨ। ਕਿਉਂਕਿ ਕੋਈ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਸੜਕਾਂ ’ਤੇ ਨਾਜਾਇਜ਼ ਕਬਜ਼ੇ ਨਾ ਹੋਣ, ਫੁੱਟਪਾਥਾਂ ’ਤੇ ਕਬਜ਼ੇ ਨਾ ਕੀਤੇ ਜਾਣ ਤੇ ਆਟੋ, ਰਿਕਸ਼ਾ, ਬੱਸਾਂ ਆਦਿ ਆਪੋ-ਆਪਣੀ ਮਰਜ਼ੀ ਨਾਲ ਥਾਂ-ਥਾਂ ਰੁਕਣ ਦੇ ਅੱਡੇ ਨਾ ਬਣਾ ਲੈਣ, ਇਸ ਲਈ ਸੜਕਾਂ ’ਤੇ ਹਰ ਪਾਸੇ ਅਰਾਜਕਤਾ ਹੀ ਦਿਖਾਈ ਦਿੰਦੀ ਹੈ। ਤਿਉਹਾਰਾਂ ਦੇ ਦਿਨਾਂ ’ਚ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਵਧਦੇ ਪ੍ਰਦੂਸ਼ਣ ’ਤੇ ਚਿੰਤਾ ਪ੍ਰਗਟਾਉਂਦਿਆਂ ਸੁਪਰੀਮ ਕੋਰਟ ਨੇ ਬਿਲਕੁਲ ਸਹੀ ਕਿਹਾ ਹੈ ਕਿ ਕੋਈ ਵੀ ਪਾਬੰਦੀ ਕਾਰਗਰ ਸਾਬਤ ਨਹੀਂ ਹੋਵੇਗੀ ਅਤੇ ਅਸੀਂ ਜਿੰਨੇ ਜ਼ਿਆਦਾ ਹੁਕਮ ਜਾਰੀ ਕਰਾਂਗੇ, ਉਨ੍ਹਾਂ ਦੀ ਉਲੰਘਣਾ ਦੇ ਮਾਮਲੇ ਵੀ ਓਨੇ ਹੀ ਵਧਦੇ ਜਾਣਗੇ।