- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਕਿਸਤਾਨ ਨੇ ਅੱਤਵਾਦੀਆਂ ਦੀ ਨਵੀਂ ਸੂਚੀ ਵਿਚੋਂ ਕਈਆਂ ਦੇ ਫੋਟੋ ਹਟਾ ਦਿੱਤੇ ਹਨ ਤੇ ਉਨ੍ਹਾ ਦਾ ਅੱਤਵਾਦੀ ਸੰਗਠਨਾਂ ਨਾਲ ਸਬੰਧ ਵੀ ਲੁਕੋ ਲਿਆ ਹੈ, ਜਦਕਿ ਪਹਿਲਾਂ ਦੀ ਸੂਚੀ ਵਿਚ ਉਨ੍ਹਾਂ ਦੇ ਫੋਟੋ ਤੇ ਇਸ ਦਾ ਬਿਓਰਾ ਸੀ ਕਿ ਉਹ ਕਿਸ ਅੱਤਵਾਦੀ ਸੰਗਠਨ ਲਈ ਕੰਮ ਕਰਦੇ ਹਨ। ਪਤਾ ਨਹੀਂ, ਐੱਫਏਟੀਐੱਫ ਪਾਕਿਸਤਾਨ ਦੇ ਧੋਖੇ ਨੂੰ ਮਹਿਸੂਸ ਕਰੇਗਾ ਜਾਂ ਨਹੀਂ, ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜੇਕਰ ਉਹ ਸਖ਼ਤ ਹੋਣ ਦਾ ਪ੍ਰਮਾਣ ਨਹੀਂ ਦਿੰਦਾ ਤਾਂ ਅੱਤਵਾਦ ਨਾਲ ਲੜਨ ਵਿਚ ਸਮਰੱਥ ਨਹੀਂ ਹੋ ਸਕੇਗਾ।

ਪਾਕਿਸਤਾਨ ਨੇ ਅੰਤਰਰਾਸ਼ਟਰੀ ਸੰਗਠਨ ਐੱਫਏਟੀਐੱਫ ਦੀ ਅਗਲੇ ਮਹੀਨੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਜਿਸ ਤਰੀਕੇ ਨਾਲ ਭਾਰਤ ’ਚ ਲੁੜੀਂਦੇ ਅੱਤਵਾਦੀ ਸਰਗਨਾ ਮਸੂਦ ਅਜ਼ਹਰ ’ਤੇ ਇਨਾਮੀ ਰਾਸ਼ੀ 50 ਲੱਖ ਤੋਂ ਵਧਾ ਕੇ 70 ਲੱਖ ਰੁਪਏ ਕੀਤੀ, ਉਹ ਮਨੀ ਲਾਂਡ੍ਰਿੰਗ ਤੇ ਅੱਤਵਾਦੀ ਫੰਡਿੰਗ ’ਤੇ ਲਗਾਮ ਲਗਾਉਣ ਵਾਲੀ ਇਸ ਸੰਸਥਾ ਦੇ ਨਾਲ ਨਾਲ ਵਿਸ਼ਵ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਹੀ ਹੈ। ਪਾਕਿਸਤਾਨ ਦੀ ਧੋਖੇਬਾਜ਼ੀ ਦੀ ਪਛਾਣ ਇਸ ਤੋਂ ਮਿਲਦਾ ਹੈ ਕਿ ਉਸ ਨੇ ਕੁਝ ਸਮਾਂ ਪਹਿਲਾਂ ਇਹ ਅਫ਼ਵਾਹ ਫੈਲਾਈ ਸੀ ਕਿ ਜੈਸ਼ ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਅਫ਼ਗਾਨਿਸਤਾਨ ਵਿਚ ਕਿਤੇ ਲੁਕਿਆ ਹੋਇਆ ਹੈ। ਅਫ਼ਗਾਨਿਸਤਾਨ ਤੇ ਭਾਰਤੀ ਖ਼ੁਫੀਆ ਏਜੰਸੀਆਂ ਦੇ ਅਨੁਸਾਰ ਉਹ ਪਾਕਿਸਤਾਨ ਵਿਚ ਹੀ ਹੈ। ਪਾਕਿਸਤਾਨ ਨੇ ਮਸੂਦ ਅਜ਼ਹਰ ’ਤੇ ਇਨਾਮੀ ਰਾਸ਼ੀ ਵਧਾਉਣ ਦੇ ਨਾਲ ਅੱਤਵਾਦੀਆਂ ਦੀ ਜੋ ਨਵੀਂ ਸੂਚੀ ਜਾਰੀ ਕੀਤੀ, ਉਸ ਵਿਚ ਅਨੇਕਾਂ ਅਜਿਹੇ ਨਾਂ ਹਨ, ਜੋ ਭਾਰਤ ਵਿਚ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹਨ। ਪਾਕਿਸਤਾਨ ਨੇ ਅੱਤਵਾਦੀਆਂ ਦੀ ਨਵੀਂ ਸੂਚੀ ਵਿਚੋਂ ਕਈਆਂ ਦੇ ਫੋਟੋ ਹਟਾ ਦਿੱਤੇ ਹਨ ਤੇ ਉਨ੍ਹਾ ਦਾ ਅੱਤਵਾਦੀ ਸੰਗਠਨਾਂ ਨਾਲ ਸਬੰਧ ਵੀ ਲੁਕੋ ਲਿਆ ਹੈ, ਜਦਕਿ ਪਹਿਲਾਂ ਦੀ ਸੂਚੀ ਵਿਚ ਉਨ੍ਹਾਂ ਦੇ ਫੋਟੋ ਤੇ ਇਸ ਦਾ ਬਿਓਰਾ ਸੀ ਕਿ ਉਹ ਕਿਸ ਅੱਤਵਾਦੀ ਸੰਗਠਨ ਲਈ ਕੰਮ ਕਰਦੇ ਹਨ। ਪਤਾ ਨਹੀਂ, ਐੱਫਏਟੀਐੱਫ ਪਾਕਿਸਤਾਨ ਦੇ ਧੋਖੇ ਨੂੰ ਮਹਿਸੂਸ ਕਰੇਗਾ ਜਾਂ ਨਹੀਂ, ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜੇਕਰ ਉਹ ਸਖ਼ਤ ਹੋਣ ਦਾ ਪ੍ਰਮਾਣ ਨਹੀਂ ਦਿੰਦਾ ਤਾਂ ਅੱਤਵਾਦ ਨਾਲ ਲੜਨ ਵਿਚ ਸਮਰੱਥ ਨਹੀਂ ਹੋ ਸਕੇਗਾ। ਐੱਫਏਟੀਐੱਫ ਨੇ 2022 ’ਚ ਪਾਕਿਸਤਾਨ ਨੂੰ ਇਸ ਲਈ ਆਪਣੀ ਕਾਲੀ ਸੂਚੀ ਤੋਂ ਨਹੀਂ ਹਟਾਇਆ ਸੀ, ਕਿਉਂਕਿ ਇਹ ਲੱਗ ਰਿਹਾ ਸੀ ਕਿ ਉਹ ਆਪਣੇ ਇੱਥੋਂ ਦੇ ਅੱਤਵਾਦੀ ਢਾਂਚੇ ਨੂੰ ਖ਼ਤਮ ਕਰ ਰਿਹਾ ਪਰ ਅਜਿਹਾ ਹੁੰਦੇ ਹੀ ਉਹ ਫਿਰ ਤੋਂ ਅੱਤਵਾਦੀਆਂ ਨੂੰ ਪਾਲਣ-ਪੋਸਣ ਵਿਚ ਲੱਗ ਗਿਆ। ਪਾਕਿਸਤਾਨ ਵਿਚ ਜੈਸ਼ ਤੇ ਲਸ਼ਕਰ ਸਰੀਖੇ ਅੱਤਵਾਦੀ ਸੰਗਠਨ ਪਹਿਲਾਂ ਵਾਂਗ ਨਾ ਸਿਰਫ਼ ਸਰਗਰਮ ਹਨ, ਸਗੋਂ ਵਧ-ਫੁੱਲ ਵੀ ਰਹੇ ਹਨ। ਉਹ ਚੰਦਾ ਇਕੱਠਾ ਕਰਨ ਦੇ ਨਾਲ ਹੀ ਅੱਤਵਾਦੀਆਂ ਦੀ ਭਰਤੀ ਵੀ ਕਰਦੇ ਰਹਿੰਦੇ ਹਨ। ਕਿਉਂਕਿ ਪਾਕਿਸਤਾਨ ਨੇ ਅੱਤਵਾਦੀ ਸੰਗਠਨਾਂ ਨੂੰ ਆਪਣੀ ਸੁਰੱਖਿਆ ਨੀਤੀ ਦਾ ਹਿੱਸਾ ਬਣਾ ਲਿਆ ਹੈ, ਇਸ ਲਈ ਉੱਥੇ ਅੱਤਵਾਦੀ ਸੰਗਠਨਾਂ ਦੀ ਸਰਗਰਮੀ ਖ਼ਤਮ ਹੋਣ ਦਾ ਨਾਂ ਨਹੀਂ ਲੈਂਦੀ। ਉਹ ਅੱਤਵਾਦੀਆਂ ਨੂੰ ਪਾਲ ਕੇ ਭਾਰਤ ਹੀ ਨਹੀਂ• ਹੋਰ ਦੇਸ਼ਾਂ ਦੇ ਲਈ ਵੀ ਖ਼ਤਰਾ ਬਣਾ ਰਿਹਾ ਹੈ। ਵਿਡੰਬਨਾ ਇਹ ਹੈ ਕਿ ਸਾਰਾ ਕੁਝ ਜਾਣਦਿਆ ਵੀ ਐੱਫਏਟੀਐੱਫ ਇਸ ਦੀ ਅਣਦੇਖੀ ਕਰ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਸੰਗਠਨ ਵਿਚ ਪ੍ਰਭਾਵਸ਼ਾਲੀ ਕੁਝ ਦੇਸ਼ ਪਾਕਿਸਤਾਨ ਦੇ ਹਿਤੈਸ਼ੀ ਬਣੇ ਹੋਏ ਹਨ। ਇਨ੍ਹਾਂ ਵਿਚ ਪ੍ਰਮੁੱਖ ਰੂਪ ਵਿਚ ਅਮਰੀਕਾ ਹੈ। ਜੋ ਅਮਰੀਕਾ ਪਾਕਿਸਤਾਨ ਤੋਂ ਫੰਡ ਹਾਸਲ ਅੱਤਵਾਦ ਤੋਂ ਪੀੜਿਤ ਰਿਹਾ, ਉਹ ਇਸ ਤੋਂ ਮੂੰਹ ਫੇਰ ਰਿਹਾ ਹੈ ਕਿ ਇਸ ਦੇਸ਼ ਵਿਚ ਕਿਸ ਤਰ੍ਹਾਂ ਦਾ ਅੱਤਵਾਦ ਵਧ-ਫੁੱਲ ਰਿਹਾ ਹੈ। ਪਾਕਿਸਤਾਨ ਵਿਚ ਫੈਲ ਰਿਹਾ ਅੱਤਵਾਦ ਆਲਮੀ ਜਿਹਾਦ ਨੂੰ ਖਾਦ-ਪਾਣੀ ਦੇ ਰਿਹਾ ਹੈ ਤੇ ਇਹ ਜਿਹਾਦ ਅਮਰੀਕਾ ਲਈ ਵੀ ਖ਼ਤਰਾ ਬਣ ਸਕਦਾ ਹੈ। ਇਸ ਵਿਚ ਸ਼ੱਕ ਹੈ ਕਿ ਅਮਰੀਕੀ ਰਾਸ਼ਟਰਪਤੀ ਦੀਆਂ ਅੱਖਾਂ ਖੁੱਲ੍ਹਣਗੀਆਂ, ਪਰ ਐੱਫਏਟੀਐੇੱਫ ਵਿਚ ਸ਼ਾਮਲ ਹੋਰ ਦੇਸ਼ਾਂ ਨੂੰ ਪਾਕਿਸਤਾਨ ਤੋਂ ਉੱਭਰ ਰਹੇ ਖ਼ਤਰੇ ਦਾ ਨੋਟਿਸ ਲੈਣਾ ਚਾਹੀਦਾ ਹੈ। ਉਹ ਇੰਜ ਕਰਨ, ਇਸ ਲਈ ਭਾਰਤ ਨੂੰ ਇਸ ਸੰਗਠਨ ਵਿਚ ਆਪਣੀ ਹਾਜ਼ਰੀ ਦੀ ਵਰਤੋ ਕਰਨੀ ਹੋਵੇਗੀ।