- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਸੀਫਿਕ ਆਈਲੈਂਡ ਫੋਰਮ ਲੀਡਰਸ ਦੀ 55ਵੀਂ ਬੈਠਕ ’ਚ ਸੈਕਟਰੀ ਜਨਰਲ ਅਮੀਨਾ ਮੁਹੰਮਦ ਨੇ ਜੋ ਰਿਪੋਰਟ ਪੇਸ਼ ਕੀਤੀ ਹੈ, ਉਸ ਮੁਤਾਬਕ 2024 ’ਚ ਸਮੁੰਦਰ ਦੇ ਪਾਣੀ ਦੇ ਲੈਵਲ ’ਚ ਸਲਾਨਾ ਵਾਧਾ ਹੁਣ ਤੱਕ ਦਾ ਸਭ ਤੋਂ ਵੱਧ ਹੈ। ਇਹ ਛੇ ਮਿਲੀਮੀਟਰ ਦਰਜ ਕੀਤਾ ਗਿਆ ਹੈ। ਵੈਸੇ ਹਰ ਸਾਲ ਦਾ ਔਸਤ ਵਾਧਾ 4.7 ਮਿਲੀਮੀਟਰ ਪਿਛਲੇ ਦਹਾਕੇ ’ਚ ਦਰਜ ਕੀਤਾ ਗਿਆ ਸੀ। ਬਹੁਤ ਸਾਰੀਆਂ ਸ਼ਹਿਰੀ ਸੱਭਿਅਤਾਵਾਂ ਜਿਹੜੀਆਂ ਸਮੁੰਦਰੀ ਕੰਢੇ ਦੇ ਉੱਤੇ ਵਸੀਆਂ ਹੋਈਆਂ ਹਨ, ਉਹ ਜਲ ਸਮਾਧੀ ਲੈ ਸਕਦੀਆਂ ਹਨ।

ਨੇਪਾਲ ’ਚ ਆਈ ਤਬਾਹੀ ਨੇ ਮਨੁੱਖਤਾ ਦੇ ਸਾਹਮਣੇ ਕਈ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇ ਇਨ੍ਹਾਂ ਨੂੰ ਗਹਿਰਾਈ ਨਾਲ ਸੋਚਿਆ ਜਾਵੇ ਤਾਂ, ਇਹ ਮੰਨਿਆ ਜਾ ਰਿਹਾ ਹੈ ਕਿ ਅਜਿਹਾ ਵਾਤਾਵਰਨ, ਜਿਸ ਕਾਰਨ ਨੇਪਾਲ ’ਚ ਵੱਡੇ ਪੱਧਰ ’ਤੇ ਤਬਾਹੀ ਮਚੀ ਹੈ, ਮਨੁੱਖਤਾ ਨੂੰ ਭਵਿੱਖ ’ਚ ਤਬਾਹ ਕਰ ਸਕਦਾ ਹੈ। ਨੇਪਾਲ ’ਚ ਆਈ ਤਬਾਹੀ ਦੀ ਮੁੱਖ ਵਜ੍ਹਾ ਗਲੇਸ਼ੀਅਰਾਂ ਦਾ ਟੁੱਟ ਕੇ ਡਿੱਗਣਾ ਮੰਨਿਆ ਜਾ ਰਿਹਾ ਹੈ। ਜੇ ਇਹ ਸਹੀ ਹੈ ਤਾਂ ਇਹ ਮਨੁੱਖਤਾ ਲਈ ਖਤਰੇ ਦੀ ਘੰਟੀ ਹੈ। ਗਲੇਸ਼ੀਆਰਾਂ ਦੇ ਪਿਘਲਣ ਦਾ ਮੁੱਖ ਕਾਰਨ ਵਾਤਾਵਰਨ ਦੀ ਗਰਮੀ ਹੀ ਹੈ। ਇਸ ਗਰਮੀ ਨੂੰ ਵਿਗਿਆਨ ਦੀ ਭਾਸ਼ਾ ’ਚ ਆਲਮੀ ਤਪਸ਼ ਆਖਿਆ ਜਾਂਦਾ ਹੈ। ਪਰਿਭਾਸ਼ਾ ਅਨੁਸਾਰ ਇਸ ਦਾ ਮਤਲਬ ਵਿਸ਼ਵ ਦੇ ਔਸਤ ਤਾਪਮਾਨ ਦਾ ਹੌਲੀ-ਹੌਲੀ ਵਧਣਾ ਹੈ। ਨੇਪਾਲ ’ਚ ਵੀ ਇਹੀ ਹੋਇਆ ਜਾਪਦਾ ਹੈ। ਅਸਲ ’ਚ ਦੁਨੀਆਂ ਦੇ ਦੋ ਧਰੁਵ ਮੰਨੇ ਜਾਂਦੇ ਹਨ, ਉੱਤਰੀ ਤੇ ਦੱਖਣੀ ਧਰੁਵ ਪਰ ਦੱਖਣੀ ਏਸ਼ੀਆ ’ਚ ਦੁਨੀਆਂ ਦੇ ਵੱਡੇ ਗਲੇਸ਼ੀਅਰ ਹੋਣ ਕਾਰਨ ਇਸ ਨੂੰ ਤੀਜਾ ਧਰੁਵ ਵੀ ਕਿਹਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਗਲੋਬਲ ਵਾਰਮਿੰਗ ਵਧਣ ਦੇ ਕਾਰਨ ਗਲੇਸ਼ਰਾਂ ਦੇ ਪਿਘਲਣ ਦੀ ਦਰ ਤੇਜ਼ ਹੋ ਗਈ ਹੈ। ਇਸ ਕਾਰਨ ਵੱਡੀ ਗਿਣਤੀ ’ਚ ਪਾਣੀ ਦਰਿਆਵਾਂ ’ਚ ਆ ਰਿਹਾ ਹੈ। ਅਸਲ ’ਚ ਪਾਣੀ ਦੇ ਇਸ ਵਧੇ ਪੱਧਰ ਨੇ ਅਖੀਰ ’ਚ ਆਪਣੇ ਟੀਚੇ ਸਮੁੰਦਰ ’ਚ ਪਹੁੰਚ ਜਾਣਾ ਹੁੰਦਾ ਹੈ ਪਰ ਇਹ ਉੱਥੇ ਪਹੁੰਚਣ ਤੋਂ ਪਹਿਲਾਂ ਬਹੁਤ ਸਾਰੀ ਤਬਾਹੀ ਮਚਾਉਂਦਾ ਜਾਂਦਾ ਹੈ, ਜਿਹੜੀ ਕਿ ਪਿਛਲੇ ਸਾਲਾਂ ’ਚ ਅਸੀਂ ਦੇਖਦੇ ਵੀ ਆਏ ਹਾਂ। ਇਸ ਤੋਂ ਇਕ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਆਉਣ ਵਾਲੇ ਸਮੇਂ ’ਚ ਸਮੁੰਦਰਾਂ ਦੇ ਪਾਣੀ ’ਚ ਵਾਧਾ ਹੋ ਜਾਵੇਗਾ। ਪੈਸੀਫਿਕ ਆਈਲੈਂਡ ਫੋਰਮ ਲੀਡਰਸ ਦੀ 55ਵੀਂ ਬੈਠਕ ’ਚ ਸੈਕਟਰੀ ਜਨਰਲ ਅਮੀਨਾ ਮੁਹੰਮਦ ਨੇ ਜੋ ਰਿਪੋਰਟ ਪੇਸ਼ ਕੀਤੀ ਹੈ, ਉਸ ਮੁਤਾਬਕ 2024 ’ਚ ਸਮੁੰਦਰ ਦੇ ਪਾਣੀ ਦੇ ਲੈਵਲ ’ਚ ਸਲਾਨਾ ਵਾਧਾ ਹੁਣ ਤੱਕ ਦਾ ਸਭ ਤੋਂ ਵੱਧ ਹੈ। ਇਹ ਛੇ ਮਿਲੀਮੀਟਰ ਦਰਜ ਕੀਤਾ ਗਿਆ ਹੈ। ਵੈਸੇ ਹਰ ਸਾਲ ਦਾ ਔਸਤ ਵਾਧਾ 4.7 ਮਿਲੀਮੀਟਰ ਪਿਛਲੇ ਦਹਾਕੇ ’ਚ ਦਰਜ ਕੀਤਾ ਗਿਆ ਸੀ। ਬਹੁਤ ਸਾਰੀਆਂ ਸ਼ਹਿਰੀ ਸੱਭਿਅਤਾਵਾਂ ਜਿਹੜੀਆਂ ਸਮੁੰਦਰੀ ਕੰਢੇ ਦੇ ਉੱਤੇ ਵਸੀਆਂ ਹੋਈਆਂ ਹਨ, ਉਹ ਜਲ ਸਮਾਧੀ ਲੈ ਸਕਦੀਆਂ ਹਨ। ਇਸ ਲਈ ਅਜਿਹੀ ਡਰਾਉਣੀ ਸਥਿਤੀ ਤੋਂ ਬਚਣ ਦੇ ਲਈ ਸਾਨੂੰ ਵਾਤਾਵਰਨ ਦੀ ਸ਼ੁੱਧਤਾ ਵੱਲ ਧਿਆਨ ਦੇਣਾ ਚਾਹੀਦਾ ਹੈ। ਵੱਧ ਤੋਂ ਵੱਧ ਰੁੱਖ ਲਗਾਣੇ ਚਾਹੀਦੇ ਹਨ ਤਾਂ ਕਿ ਰੁੱਖ ਵੱਧ ਤੋਂ ਵੱਧ ਗਰਮੀ ਚੂਸ ਕੇ ਗਲੋਬਲ ਵਾਰਮਿੰਗ ’ਚ ਜਿਹੜਾ ਵਾਧਾ ਹੋ ਰਿਹਾ ਹੈ, ਉਸ ਨੂੰ ਕੰਟਰੋਲ ਕਰਨ। ਇਸ ਨਾਲ ਗਲੇਸ਼ੀਅਰ ਨਾ ਪਿਘਲਣ ਤੇ ਅਸੀਂ ਭਵਿੱਖੀ ਸਭਿਅਤਾਵਾਂ ਨੂੰ ਬਚਾ ਸਕੀਏ। ਵਾਤਾਵਰਨ ਨੂੰ ਸ਼ੁੱਧ ਬਣਾਉਣ ਦੇ ਨਾਲ ਸਾਡੀਆਂ ਕਈ ਸਮੱਸਿਆਵਾਂ ਦਾ ਨਿਪਟਾਰਾ ਹੋ ਸਕਦਾ ਹੈ। ਹੜਾਂ ਤੋਂ ਬਚਾ ਹੋ ਸਕਦਾ ਹੈ। ਹਰ ਸਾਲ ਜਿਹੜੀ ਗਰਮੀ ਦਾ ਔਸਤ ਵਾਧਾ ਦਰਜ ਕੀਤਾ ਜਾ ਰਿਹਾ ਹੈ, ਉਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
-ਸੰਜੀਵ ਝਾਂਜੀ ਜਗਰਾਉ, ਸੰਪਰਕ : 8004910000