- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਜੇਕਰ ਅੱਜ ਅਮਰੀਕਾ ਅੱਗੇ ਹੈ ਤਾਂ ਇਸ ਦਾ ਇਕ ਵੱਡਾ ਕਾਰਨ ਇਹੀ ਰਿਹਾ ਹੈ ਕਿ ਅਸੀਂ ਦੁਨੀਆ ਦੇ ਸਿਖਰਲੇ ਹੁਨਰ ਤੇ ਮਿਹਨਤੀ ਲੋਕਾਂ ਨੂੰ ਇੱਥੇ ਸੱਦਣ ਵਿਚ ਸਫ਼ਲ ਰਹੇ ਹਾਂ। ਟਰੰਪ ਦੇ ਦੌਰ ਵਿਚ ਇਹ ਰੁਝਾਨ ਕਮਜ਼ੋਰ ਹੋ ਰਿਹਾ ਹੈ। ਅਮਰੀਕਾ ਆ ਰਹੇ ਵਿਦੇ•ਸ਼ੀ ਵਿਦਿਆਰਥੀਆਂ ਦੀ ਸੰਖਿਆ ਲਗਾਤਾਰ ਘਟ ਰਹੀ ਹੈ।

ਨਿਕੋਲਸ ਕ੍ਰਿਸਟੋਫ
ਦੁਨੀਆ ਭਰ ਵਿਚ ਅਮਰੀਕੀ ਮਿਡ-ਟਰਮ ਚੋਣਾਂ ਦੀ ਚਰਚਾ ਹੈ•। ਮੰਨਿਆ ਜਾ ਰਿਹਾ ਹੈ ਕਿ ਲਗਾਤਾਰ ਵਧ ਰਹੀ ਮਹਿੰਗਾਈ ਤੇ ਰਹਿਣ-ਸਹਿਣ ਦੀ ਵਧਦੀ ਲਾਗਤ ਇਨ੍ਹਾਂ ਚੋਣਾਂ ਦਾ ਮੁੱਖ ਮੁੱਦਾ ਬਣਨ ਜਾ ਰਹੀ ਹੈ। ਹਾਲਾਂਕਿ ਰੋਜ਼ਾਨਾ ਜੀਵਨ ਨਾਲ ਜੁੜੀਆਂ ਇਨ੍ਹਾਂ ਚਿੰਤਾਵਾਂ ਤੇ ਚੁਣੌਤੀਆਂ ਤੋਂ ਕਿਤੇ ਵੱਧ ਇਨ੍ਹਾਂ ਚੋਣਾਂ ਵਿਚ ਅਮਰੀਕੀ ਰਾਸ਼ਟਰ-ਰਾਜ ਦੇ ਉਹ ਸਿਧਾਂਤ ਤੇ ਰਣਨੀਤੀਆਂ ’ਤੇ ਦਾਅ ਹੋਵੇਗਾ, ਜਿਨ੍ਹਾਂ ਨੇ ਕਈ ਪੀੜ੍ਹੀਆਂ ਦੇ ਦੌਰਾਨ ਅਮਰੀਕਾ ਨੂੰ ਆਲਮੀ ਪੱਧਰ ਦਾ ਸਿਰਮੌਰ ਬਣਾਇਆ। ਇਸ ਲਿਹਾਜ਼ਡ ਨਾਲ ਇਹ ਮਿਡ-ਟਰਮ ਚੋਣ ਇਕ ਸੰਭਾਵਿਤ ਇਤਿਹਾਸਤ ਮੋੜ ਸਾਬਤ ਹੋਣ ਜਾ ਰਹੇ ਹਨ। ਇਸ ਸੰਦਰਭ ਵਿਚ ਉਨ੍ਹਾਂ ਪਹਿਲੂਆਂ ’ਤੇ ਵਿਚਾਰ ਕਰਨਾ ਜ਼ਰੂਰੀ ਹੈ, ਜੋ ਅਮਰੀਕਾ ਦੇ ਵਿਕਾਸ, ਸ਼ਕਤੀ ਵਜੋਂ ਸਮਰੱਥ ਹੋਣ ’ਤੇ ਵਿਸਥਾਰ ਤੇ ਉਸ ਦੀ ਆਲਮੀ ਪਹੁੰਚ ਨੂੰ ਰੇਖਾਂਕਿਤ ਕਰਦੇ ਹਨ। ਇਸ ਕੜੀ ਵਿਚ ਪਹਿਲਾ ਬਿੰਦੂ ਆਉਂਦਾ ਹੈ ਸਿੱਖਿਆ ਅਤੇ ਖੋਜ ਦਾ। ਅਮਰੀਕਾ ਨੇ 19ਵੀ ਸਦੀ ਵਿਚ ਹੀ ਵੱਡੇ ਪੱਧਰ ’ਤੇ ਜਨਤਕ ਸਿੱਖਿਆ ਵਿਵਸਥਾ ਦੀ ਮਜਬੂਤ ਨੀਂਹ ਰੱਖੀ। ਇਸ ਨੀਂਹ ਦੇ ਦਮ ’ਤੇ ਇੱਥੇ ਦੁਨੀਆ ਦੀਆਂ ਸਰਬੋਤਮ ਯੂਨੀਵਰਸਿਟੀਆਂ ਅਤੇ ਖੋਜ ਕੇਂਦਰ ਆਕਾਰ ਲੈਂਦੇ ਗਏ, ਜਿਨ੍ਹਾਂ ਨੂੰ ਕੌਮੀ ਸਤੰਭ ਮੰਨਿਆਂ ਜਾਂਦਾ ਹੈ•। ਇਨ੍ਹਾਂ ਸੰਸਥਾਨਾਂ ਨੇ ਆਪਣੀ ਸਮਰੱਥਾ ਤੇ ਆਲਮੀ ਆਰਥਿਕ ਮੁਕਾਬਲੇਬਾਜ਼ੀ ਵਿਚ ਅਮਰੀਕਾ ਨੂੰ ਫੈਸਲਾਕੁੰਨ ਸਥਾਨ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਇਸ ਦੇ ਬਾਵਜੂਦ, ਅਮਰੀਕੀ ਸੰਸਦ (ਕਾਂਗਰਸ) ਵਿਚ ਰਿਪਬਲਿਕਨ ਸੰਸਦ ਮੈਂਬਰਾਂ ਦੇ ਮੌਨ ਸਮਰਥਨ ਵਿਚ ਰਾਸ਼ਟਰਪਤੀ ਟਰੰਪ ਦੀ ਸਮੁੱਚੀ ਸਿੱਖਿਆ ਵਿਵਸਥਾ ਨੂੰ ਖਰਾਬ ਕਰਨ ’ਤੇ ਉਤਾਰੂ ਹਨ। ਟਰੰਪ ਸਿੱਖਿਆ ਵਿਭਾਗ ਨੂੰ ਭੰਗ ਕਰਨ, ਵਿਦਿਆਰਥੀਆਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਵਿਚ ਕਟੌਤੀ ਕਰਨ ਤੇ ਨੈਸ਼ਨਲ ਸਾਇੰਸ ਫਾਉਂਡੇਸ਼ਨ ਤੇ ਨੈਸ਼ਨਲ ਇੰਸਟੀਟਿਊਟ ਆਫ ਹੈਲਥ ਵਰਗੀਆਂ ਸਿਖਰਲੀਆਂ ਸੰਸਥਾਵਾਂ ਦੇ ਬਜਟ ’ਤੇ ਕੈਂਚੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਿਖਰਲੇ ਅਮਰੀਕੀ ਸਿੱਖਿਆ ਸੰਸਥਾਨਾਂ ਦੇ ਵਿਰੁੱਧ ਉਨ੍ਹਾਂ ਦਾ ਹਮਲਾਵਰ ਰੁਖ਼ ਇਕ ਵੱਡੇ ਖ਼ਤਰੇ ਦੀ ਘੰਟੀ ਹੈ। ਉਹ ਕਦੇ ਇਨ੍ਹਾਂ ਦਾ ਫੰਡ ਰੋਕ ਕੇ, ਕਦੇ ਉਨ੍ਹਾਂ ਦੀਆਂ ਟੈਕਸ ਰਿਆਇਤਾਂ ਨੂੰ ਖ਼ਤਮ ਕਰ, ਤੇ ਕਦੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲਾ ਨਿਯਮਾਂ ਨੂੰ ਅਤਿਅੰਤ ਰੂਪ ’ਚ ਸਖ਼ਤ ਕਰ ਕੇ ਇਨ੍ਹਾਂ ਸੰਸਥਾਨਾਂ ਨੂੰ ਹਾਸ਼ੀਏ ’ਤੇ ਧੱਕਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਜਾਣਕਾਰ ਇਨ੍ਹਾਂ ਕਦਮਾਂ ਨੂੰ ਅਮਰੀਕਾ ਦੇ ਲਈ ਜਾਨਲੇਵਾ ਮੰਨ ਰਹੇ ਹਨ। ਅਮਰੀਕਾ ਨੂੰ ਮਹਾਨ ਬਣਾਉਣ ਵਿਚ ਪਰਵਾਸੀਆਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ• ਪਰ ਟਰੰਪ ਉਨ੍ਹਾਂ ਦੀ ਰਾਹ ਵਿਚ ਕੰਡੇ ਵਿਛਾਉਣ ਦਾ ਕੰਮ ਕਰ ਰਹੇ ਹਨ। ਹਰ ਦੌਰ ਵਿਚ ਦੁਨੀਆ ਦੇ ਕੋਨੇ-ਕੋਨੇ ਤੋਂ ਆਏ ਪਰਵਾਸੀਆਂ ਨੇ ਅਮਰੀਕਾ ਨੂੰ ਖ਼ੁਸ਼ਹਾਲ ਬਣਾਇਆ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਦਾਣੇ-ਦਾਣੇ ਨੂੰ ਮੁਥਾਜ ਹੋ ਕੇ ਅਤੇ ਬਿਨਾਂ ਅੰਗਰੇਜ਼ੀ ਨੂੰ ਜਾਣਿਆਂ ਇੱਥੇ ਆਏ ਸਨ ਪਰ ਮਹਿਜ਼ ਇਕ ਪੀੜ੍ਹੀ ਵਿਚ ਹੀ ਆਪਣੀ ਮਿਹਨਤ ਨਾਲ ਉਨ੍ਹਾਂ ਨੇ ਆਪਣਾ ਸਮਾਜਿਕ ਤੇ ਆਰਥਿਕ ਪੱਧਰ ਉੱਚਾ ਚੁੱਕ ਲਿਆ। ਖੁਦ ਮੇਰੇ ਪਿਤਾ ਜੀ ਵੀ 1952 ’ਚ ਅਜਿਹੇ ਹੀ ਹਾਲਾਤਾਂ ਵਿਚ ਅਮਰੀਕਾ ਆਏ ਸਨ। ਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਜੇਕਰ ਅੱਜ ਅਮਰੀਕਾ ਅੱਗੇ ਹੈ ਤਾਂ ਇਸ ਦਾ ਇਕ ਵੱਡਾ ਕਾਰਨ ਇਹੀ ਰਿਹਾ ਹੈ ਕਿ ਅਸੀਂ ਦੁਨੀਆ ਦੇ ਸਿਖਰਲੇ ਹੁਨਰ ਤੇ ਮਿਹਨਤੀ ਲੋਕਾਂ ਨੂੰ ਇੱਥੇ ਸੱਦਣ ਵਿਚ ਸਫ਼ਲ ਰਹੇ ਹਾਂ। ਟਰੰਪ ਦੇ ਦੌਰ ਵਿਚ ਇਹ ਰੁਝਾਨ ਕਮਜ਼ੋਰ ਹੋ ਰਿਹਾ ਹੈ। ਅਮਰੀਕਾ ਆ ਰਹੇ ਵਿਦੇ•ਸ਼ੀ ਵਿਦਿਆਰਥੀਆਂ ਦੀ ਸੰਖਿਆ ਲਗਾਤਾਰ ਘਟ ਰਹੀ ਹੈ।
ਅਮਰੀਕਾ ਨੂੰ ਸਿਰਮੌਰ ਰਾਸ਼ਟਰ ਬਣਾਉਣ ਵਾਲਾ ਇਕ ਪ੍ਰਮੁੱਖ ਸਤੰਭ ਉਹ ਅਣਲਿਖੀਆਂ ਲੋਕਤੰਤਰੀ ਮਰਿਆਦਾਵਾਂ ਤੇ ਸਥਾਪਿਤ ਰਵਾਇਤਾਂ ਵੀ ਰਹੀਆਂ, ਜੋ ਰਾਜਨੀਤੀ, ਆਰਥਿਕ ਤੇ ਸਮਾਜ ਨੂੰ ਸੰਚਾਲਿਤ ਕਰਦੀਆਂ ਆਈਆਂ ਹਨ। ਟੰਰਪ ਦੇ ਉਭਾਰ ਨਾਲ ਪਹਿਲਾਂ ਤੱਕ ਮੇਰਾ ਇਹੀ ਮੰਨਣਾ ਸੀ ਕਿ ਕਾਨੂੰਨ ਤੇ ਸੰਵਿਧਾਨ ਹੀ ਅਮਰੀਕਾ ਦੇ ਮੁੱਖ ਸੁਰੱਖਿਆ ਕਵਚ ਹਨ। ਪਰ ਟਰੰਪ ਨੇ ਜਿਸ ਤਰੀਕੇ ਨਾਲ ਸੰਸਦ ਤੇ ਅਦਾਲਤਾਂ ਨੂੰ ਨਿਗੁਣਾ ਦੱਸਦਿਆਂ ਆਪਣੀ ਮਨਮਰਜ਼ੀ ਕੀਤੀ, ਉਸ ਨਾਲ ਮੈਂ ਇਸ ਨਤੀਜੇ ’ਤੇ ਪਹੁੰਚਣ ਲਈ ਮਜਬੂਰ ਹਾਂ ਕਿ ਲੋਕਤੰਤਰ ਅਤੇ ਆਰਥਿਕ ਸਥਿਰਤਾ ਨੂੰ ਟਿਕੇ ਰਹਿਣ ਲਈ ਨੈਤਿਕ ਰਵਾਇਤਾਂ ਦੀ ਨੀਂਹ ਵੀ ਓਨੀਂ ਹੀ ਲਾਜ਼ਮੀ ਹੈ। ਇੱਥੇ ਗੱਲ ਬੁਨਿਆਦੀ ਕੋਡ ਆਫ ਕੰਡਕਟ ਦੀ ਹੈ ਕਿ ਰਾਸ਼ਟਰਪਤੀ ਲੋਕ ਫਤਵੇ ਦੇ ਫੈਸਲੇ ਨੂੰ ਮਨਜ਼ੂਰ ਕਰਨਗੇ, ਵਿਰੋਧੀਆਂ ਦੇ ਵਿਰੁੱਥ ਬਗਾਵਤ ਦੀ ਰਾਜਨੀਤੀ ਨਹੀਂ ਕਰਨਗੇ ਤੇ ਗੱਲ ਗੱਲ ’ਤੇ ਹਰ ਕਿਸੇ ਦੇ ਵਿਰੁੱਧ ਗ਼ੈਰ-ਜਿੰਮੇਦਾਰਾਨਾ ਵਪਾਰ ਯੁੱਧ ਸ਼ੁਰੂ ਕਰਨ ਤੋਂ ਬਚਣਗੇ।
ਨਿਜੀ ਲਾਭ ਲਈ ਵੀ ਟਰੰਪ ਨੇ ਸਾਰੀਆਂ ਹੱਦਾਂ ਪਾਰ ਕੀਤੀਆਂ ਹਨ। ਉਨ੍ਹਾਂ ਦੇ ਲੋਭ ਦੀ ਕੋਈ ਹੱਦ ਨਹੀਂ ਦਿਖ ਰਹੀ। ਮੁੜ ਸੱਤਾ ਵਿਚ ਆਉਣ ਤੋਂ ਪਹਿਲੇ ਸਾਲ ਹੀ ਟਰੰਪ ਨੇ ਲਗਪਗ 2.2 ਅਰਬ ਡਾਲਰ ਕਮਾਏ, ਜਿਸ ਵਿਚ ਜ਼ਿਆਦਾਤਰ ਕਮਾਈ ਉਨ੍ਹਾਂ ਦੇ ਪਰਿਵਾਰ ਦੇ ਕ੍ਰਿਪਟੋ ਵੇਂਚਰਸ ਤੋਂ ਹੋਈ। ਦੇਖਿਆ ਜਾਵੇ ਤਾਂ ਉਨ੍ਹਾਂ ਨੇ ਰੋਜ਼ਾਨਾ 60 ਲੱਖ ਡਾਲਰ ਤੋਂ ਵੀ ਵੱਧ ਕਮਾਏ। ਏਮੇਜ਼ਨ ਵੱਲੋਂ ਮੇਲਾਨੀਆ ਟਰੰਪ ਦੀ ਡਾਕਿਉਮੈਂਟਰੀ ਦੇ ਪ੍ਰਦਰਸ਼ਨ ਅਧਿਕਾਰ ਦੇ ਲਈ ਕਥਿਤ ਰੂਪ ਨਾਲ ਚਾਰ ਕਰੋੜ ਡਾਲਰ ਦੇ ਭੁਗਤਾਨ ਦੀਆਂ ਖ਼ਬਰਾਂ ਨੇ ਮੈਨੂੰ ਪਿਛਲੀ ਸਦੀ ਦੇ ਅੰਤਿਮ ਪੜਾਅ ’ਤੇ ਇੰਡੋਨੇਸ਼ੀਆ ਦੇ ਘਟਨਾਕ੍ਰਮ ਦੀ ਯਾਦ ਕਰਵਾ ਦਿੱਤੀ। ਜਦੋਂ ਉੱਥੋਂ ਦੇ ਰਾਸ਼ਟਰਪਤੀ ਦੀ ਪਤਨੀ ਮੈਡਮ ਤਿਏਨ ਆਪਣੇ ਭਾਰੇ ਕਮਿਸ਼ਨ ਦੇ ਚੱਲਦਿਆਂ ‘ਮੈਡਮ ਟੇਨ (ਤਿਏਨ) ਪਰਸੇਂਟ’ ਦੇ ਨਾਂ ਨਾਲ ਮਸ਼ਹੂਰ ਹੋ ਗਈ ਸੀ।
ਇਸ ਸਮੇਂ ਵਹ੍ਹਾਈਟ ਹਾਊਸ ਤੋਂ ਬੇਸ਼ੁਮਾਰ ਹੰਕਾਰ, ਬੇਲਗਾਮ ਸੱਤਾ ਤੇ ਅਨੈਤਿਕ ਘਪਲਿਆਂ ਦਾ ਜੋ ਵਿਚਲਿਤ ਕਰਨ ਵਾਲਾ ਘਟਨਾਕ੍ਰਮ ਸਾਹਮਣੇ ਆ ਰਿਹਾ ਹੈ, ਉਹ ਪ੍ਰਸ਼ਾਸਨ, ਨਾਗਰਿਕ ਸਮਾਜ ਤੇ ਅਰਥਵਿਵਸਥਾ ਨੂੰ ਖੋਖਲਾ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਿਹਾ ਹੈ। ਆਪਣੇ ਪੱਤਰਕਾਰਤਾ ਜੀਵਨ ਦਾ ਇਕ ਵੱਡਾ ਹਿੱਸਾ ਮੈਂ ਦੂਜੇ ਦਰਜੇ ਦੇ ਤਮਾਮ ਤਾਨਾਸਾਹਾਂ ਦੀ ਰਿਪੋਰਟਿੰਗ ਕਰਨ ਵਿਚ ਹੀ ਲੰਘਾਇਆ ਹੈ ਤਾਂ ਇਸ ਕਾਰਨ ਇਹ ਮੇਰੇ ਲਈ ਅਣਜਾਣ ਨਹੀਂ, ਪਰ ਇਸ ਨੂੰ ਆਪਣੇ ਦੇਸ਼ ਵਿਚ ਹੀ ਵਾਪਰਦਿਆਂ ਦੇਖਣਾ ਦਿਲ ਨੂੰ ਸੱਟ ਮਾਰਨ ਤੇ ਡੂੰਘਾ ਦੁੱਖ ਦੇਣ ਵਾਲਾ ਹੈ। ਦੂਜੇ ਵਿਸ਼ਵ ਯੁੱਧ ਦੇ ਬਾਅਦ ਅਮਰੀਕਾ ਨੇ ਖੁਦ ਆਪਣੇ ਅਤੇ ਆਲਮੀ ਭਾਈਚਾਰੇ ਦੇ ਲਾਭ ਲਈ ਜੋ ਨਿਯਮਾਂ ਅਧਾਰਿਤ ਆਲਮੀ ਵਿਵਸਥਾ ਬਣਾਈ ਸੀ, ਉਸ ਨੂੰ ਵੀ ਟਰੰਪ ਨੇ ਡੇਗ ਦਿੱਤਾ। ਜਦਕਿ ਇਸ ਵਿਵਸਥਾ ਦਾ ਉਦੇਸ਼ ਹੀ ਸਮੁੱਚੇ ਵਿਸ਼ਵ ਲਈ ਸ਼ਾਂਤੀ, ਮੁਕਤ ਵਪਾਰ, ਆਰਥਿਕ ਸਮਰੱਥਾ ਤੇ ਲੋਕ-ਸਿਹਤ ਦੀ ਸੰਭਾਲ ਕਰਨਾ ਸੀ। ਇਸ ਨੀਤੀਗਤ ਤਬਾਹੀ ਦਾ ਸਿੱਧਾ ਫਾਇਦਾ ਮਹਾਂਮਾਰੀਆਂ ਤੋਂ ਬਚਾਅ ਵਿਚ ਢਿੱਲ੍ਹ, ਭੁੱਖਮਰੀ-ਗ਼ਰੀਬੀ ਤੇ ਪੁਤਿਨ ਵਰਗੇ ਸਾਸ਼ਕਾਂ ਨੂੰ ਮਿਲਿਆ। ਕਲਪਨਾ ਕਰੋ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਜੇਕਰ ਅਮਰੀਕੀ ਰਾਸ਼ਟਰਪਤੀ ਫ੍ਰੈਂਕਲਿਨ ਰੂਜਵੇਲਟ ਆਪਣੇ ਸਭ ਤੋਂ ਵਿਸ਼ਵਾਸਪਾਤਰ ਸਹਿਯੋਗੀ ਬ੍ਰਿਟੇਨ ਦੀ ਪਿੱਠ ਵਿਚ ਛੁਰਾ ਮਾਰ ਕੇ ਹਿਟਲਰ ਦੇ ਖੇਮੇ ਵਿਚ ਜਾ ਖੜ੍ਹਾ ਹੁੰਦਾ ਤਾਂ ਕੀ ਭਾਣਾ ਵਾਪਰਦਾ? ਯੂਕਰੇਨ ਤੋਂ ਮੂੰਹ ਮੋੜ ਕੇ ਰੂਸ ਦੀ ਤਰਫ਼ਾਦਾਰੀ ਕਰਨ ਦਾ ਟਰੰਪ ਦਾ ਇਹ ਪੈਂਤੜਾ ਕੁਝ ਅਜਿਹਾ ਹੀ ਹੈ।
ਇਸ ਤਰ੍ਹਾਂ ਲੱਗ ਰਿਹਾ ਹੈ ਕਿ ਟਰੰਪ ਦੇ ਪੱਧਰ ’ਤੇ ਹਾਲੇ ਹੋਰ ਪਤਨ ਦੇਖਣਾ ਬਾਕੀ ਹੈ। ਇਸ ਤਰ੍ਹਾਂ ਦੇਖੋ ਤਾਂ ਚੋਣ ਬਿਸਾਤ ਵਿਚ ਦਾਅ ’ਤੇ ਲੱਗੀਆਂ ਆਲਮੀ ਚੁਣੌਤੀਆਂ ਇਹੀ ਹਨ। ਕੀ ਅਸੀਂ ਚੁੱਪਚਾਪ ਆਪਣੀ ਹਾਰ ਸਵੀਕਾਰ ਕਰ ਲਵਾਂਗੇ ਜਾਂ ਆਪਣੇ ਦੇਸ਼ ਨੂੰ ਇਸ ਪਤਨ ਤੋਂ ਕੱਢ ਕੇ ਵਾਪਸ ਉਸੇ ਪਟੜੀ ’ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ?
(ਲੇਖਕ ਨਿਊਯਾਰਕ ਟਾਈਮਜ਼ ਦੇ ਕਾਲਮਨਵੀਸ ਹਨ)।