- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਦੀ ਵਰਗੀ ਸਖ਼ਤ ਨਿਖੇਧੀ ਦੇਸ਼ ਵਿਚ ਸ਼ਾਇਦ ਹੀ ਕਿਸੇ ਨੇਤਾ ਨੇ ਝੱਲੀ ਹੋਵੇ। ਸਖ਼ਤ ਨਿਖੇਧੀ ਦੇ ਬਾਅਦ ਵੀ ਮੋਦੀ ਆਪਣੀ ਹਰਮਨਪਿਆਰਤਾ ਬਣਾ ਕੇ ਬੈਠੇ ਹਨ। ਇਹੀ ਵਿਰੋਧੀ ਧਿਰਾਂ ਦੇ ਲਈ ਪਰੇਸ਼ਾਨੀ ਦਾ ਕਾਰਨ ਹੈ। ਅੱਜ ਜੇਕਰ ਭਾਜਪਾ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਬਣੀ ਹੋਈ ਹੈ ਤਾਂ ਇਸ ਦਾ ਸਿਹਰਾ ਵੀ ਮੋਦੀ ਦੀਆਂ ਨੀਤੀਆਂ ਨੂੰ ਹੀ ਜਾਂਦਾ ਹੈ। ਇਸ ਸਮੇਂ ਪੂਰਾ ਸੰਸਾਰ ਕਈ ਮੰਚਾਂ ’ਤੇ ਵੱਖ-ਵੱਖ ਚੁਣੌਤੀਆਂ ਨਾਲ ਲੜ ਰਿਹਾ ਹੈ। ਕਈ ਥਾਵਾਂ ’ਤੇ ਯੁੱਧ ਛਿੜੇ ਹੋਏ ਹਨ ਜਾਂ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ•।

.jpg)
ਸੰਜੇ ਗੁਪਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਸੇਵਾ ਦੇ 25 ਸਾਲ ਪੂਰੇ ਕਰਨਾ ਕੋਈ ਆਮ ਉਪਲਬਧੀ ਨਹੀਂ ਹੈ। ਪਹਿਲਾਂ ਗੁਜਰਾਤ ਤੇ ਫਿਰ ਦੇਸ਼ ਨੂੰ ਪ੍ਰਭਾਵਸ਼ਾਲੀ ਅਗੁਵਾਈ ਦੇਣਾ ਨਾ ਸਿਰਫ਼ ਭਾਰਤ, ਸਗੋਂ ਆਲਮੀ ਪੱਧਰ ਦੇ ਲੋਕਤੰਤਰੀ ਦੇਸ਼ਾਂ ਲਈ ਵੀ ਇਕ ਮਿਸਾਲ ਹੈ। ਸੰਸਾਰ ਵਿਚ ਸ਼ਾਇਦ ਹੀ ਕੋਈ ਅਜਿਹਾ ਨੇਤਾ ਹੋਵੇਗਾ, ਜੋ ਇਕ ਸਧਾਰਨ ਵਰਕਰ ਤੋਂ ਪਹਿਲਾਂ ਆਪਣੇ ਸੂਬੇ ਤੇ ਫਿਰ ਦੇਸ਼ ਦੇ ਮੁਖੀ ਵਜੋਂ ਕਾਰਜਸ਼ੀਲ ਹੋਏ ਹੋਣ ਤੇ ਉਸ ਨੇ ਸ਼ਾਸਨ ਦੇ ਨਿਰੰਤਰ 25 ਸਾਲਾਂ ਦੀ ਸਫ਼ਲਤਾ ਦੇ ਨਾਲ ਸਾਲ ਪੂਰੇ ਕੀਤੇ ਹੋਣ। ਗੁਜਰਾਤ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਮੋਦੀ ਭਾਜਪਾ ਸੰਗਠਨ ਵਿਚ ਰਾਸ਼ਟਰੀ ਮਹਾਂਮੰਤਰੀ ਸਨ। ਉਨ੍ਹਾਂ ਦਾ ਜਨਮ ਇਕ ਸਧਾਰਨ ਪਰਿਵਾਰ ਵਿਚ ਹੋਇਆ। ਨੌਜਵਾਨ ਹੁੰਦਿਆਂ ਉਹ ਰਾਸ਼ਟਰੀ ਸਵੈ-ਸੇਵਕ ਸੰਘ ਨਾਲ ਜੁੜੇ ਤੇ ਫਿਰ ਭਾਜਪਾ ਵਿਚ ਗਤੀਸ਼ੀਲ ਹੋਏ। ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਗੁਜਰਾਤ ਸਰਕਾਰ ਦੀ ਕਮਜ਼ੋਰ ਸਥਿਤੀ ਦੇਖਦਿਆਂ ਉਨ੍ਹਾਂ ਨੂੰ ਉੱਥੋਂ ਦਾ ਮੁੱਖ ਮੰਤਰੀ ਬਣਾਇਆ। ਜਿਸ ਸਮੇਂ ਉਹ ਗੁਜਰਾਤ ਦੇ ਮੁੱਖ ਮੰਤਰੀ ਬਣੇ, ਉਦੋਂ ਚੁਣੌਤੀਆਂ ਦਾ ਅੰਬਾਰ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਇਸੇ ਦਰਮਿਆਨ ਗੋਧਰਾ ਵਿਚ ਹਿੰਦੂਆਂ ਦੀ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ ਭੜਕੇ ਦੰਗਿਆਂ ਤੋਂ ਬਾਅਦ ਇਕ ਯੋਜਨਾਬੱਧ ਨੈਰੇਟਿਵ ਦੇ ਰਾਹੀਂ ਮੋਦੀ ਨੂੰ ਕਟਿਹਰੇ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਮਰੀਕਾ ਵਿਚ ਉਨ੍ਹਾਂ ਦੇ ਦਾਖ਼ਲੇ ’ਤੇ ਵੀ ਰੋਕ ਤੱਕ ਲਗਾ ਦਿੱਤੀ ਗਈ। ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਉਨ੍ਹਾਂ ਨੂੰ ਘੇਰਨ ਦੀ ਬੇਹੱਦ ਕੋਸ਼ਿਸ਼ ਕੀਤੀ। ਗੁਜਰਾਤ ਦੰਗਿਆਂ ਦੀ ਜਾਂਚ ਲਈ ਐੱਸਆਈਟੀ ਵੀ ਬਣੀ ਪਰ ਮੋਦੀ ਬੇਦਾਗ ਹੋ ਕੇ ਇਸ ਤੋਂ ਬਾਹਰ ਨਿਕਲੇ। ਮੋਦੀ ਨੇ ਗੁਜਰਾਤ ਵਿਚ ਵਿਕਾਸ ਦੀ ਅਜਿਹੀ ਗੰਗਾ ਵਹਾਈ ਕਿ ਉਨ੍ਹਾਂ ਦੇ ਸੱਤਾ ਵਿਚ ਆਉਣ ਦੇ ਬਾਅਦ ਤੋਂ ਹੀ ਭਾਜਪਾ ਉੱਥੇ ਕੋਈ ਚੋਣ ਨਹੀਂ ਹਾਰੀ ਤੇ ਕਾਂਗਰਸ ਨਿਰੰਤਰ ਹਾਸ਼ੀਏ ’ਤੇ ਜਾਂਦੀ ਰਹੀ। ਉਨ੍ਹਾਂ ਦਾ ਗੁਜਰਾਤ ਮਾਡਲ ਦੇਸ਼ ਵਿਚ ਇਕ ਮਿਸਲ ਬਣਦਾ ਗਿਆ। ਇਹੀ ਕਾਰਨ ਰਿਹਾ ਹੈ ਕਿ ਦਿੱਲੀ ਵਿਚ ਭਾਜਪਾ ਦੇ ਕਈ ਦਿੱਗਜ ਨੇਤਾਵਾਂ ਦੇ ਬਾਵਜੂਦ ਪਾਰਟੀ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਮੋਦੀ ’ਤੇ ਹੀ ਦਾਅ ਖੇਡਿਆ। ਉਸ ਤੋਂ ਬਾਅਦ ਜੋ ਵਾਪਰਿਆ, ਉਹ ਇਤਿਹਾਸ ਦਾ ਹਿੱਸਾ ਬਣ ਚੁੱਕਾ ਹੈ। ਮੋਦੀ ਦੀ ਹਰਮਨਪਿਆਰਤਾ ਦੇ ਕਾਰਨ ਭਾਜਪਾ ਸਾਲ 2014 ’ਚ ਆਪਣੇ ਬਲ ਨਾਲ ਸਰਕਾਰ ਬਣਾਉਣ ’ਚ ਸਫ਼ਲ ਰਹੀ। ਉਦੋਂ ਕੇਂਦਰੀ ਸ਼ਾਸਨ ਦਾ ਕੋਈ ਤਜਰਬਾ ਨਾ ਰੱਖਦਿਆਂ ਵੀ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਤਸਵੀਰ ਬਦਲਣ ਦਾ ਜੋ ਕੰਮ ਸ਼ੁਰੂ ਕੀਤਾ, ਉਹ ਅੱਜ ਵੀ ਉਸੇ ਤਰ੍ਹਾਂ ਨਾਲ ਜਾਰੀ ਹੈ ਤੇ ਇਸੇ ਕਾਰਨ ਉਨ੍ਹਾਂ ਦੀ ਗਿਣਤੀ ਸੰਸਾਰ ਦੇ ਪ੍ਰਮੁੱਖ ਤੇ ਹਰਮਨਪਿਆਰੇ ਨੇਤਾਵਾਂ ਵਿਚ ਹੁੰਦੀ ਹੈ। ਅੱਜ ਆਲਮੀ ਪੱਧਰ ’ਤੇ ਭਾਰਤ ਦੀ ਜੋ ਸਾਖ਼ ਹੈ, ਉਹ ਮੋਦੀ ਦੇ ਹੀ ਕਾਰਨ ਹੈ। ਪਹਿਲਾਂ ਦੁਨੀਆ ਭਾਰਤ ਤੇ ਪਾਕਿਸਤਾਨ ਨੂੰ ਇਕ ਐਨਕ ਨਾਲ ਦੇਖਦੀ ਸੀ ਪਰ ਹੁਣ ਇਹ ਸਥਿਤੀ ਬਦਲ ਚੁੱਕੀ ਹੈ। ਮੋਦੀ ਨੇ ਪਾਕਿਸਤਾਨ ਦੇ ਅੱਤਵਾਦੀਆਂ ਦੇ ਕੰਮਾਂ ਨੂੰ ਸਰਜੀਕਲ ਸਟ੍ਰਾਈਕ, ਬਾਲਾਕੋਟ ਏਅਰ ਸਟ੍ਰਾਈਕ ਤੇ ਆਪ੍ਰੇਸ਼ਨ ਸਿੰਧੂਰ ਰਾਹੀਂ ਅਜਿਹਾ ਜਵਾਬ ਦਿੱਤਾ ਕਿ ਉਸ ਦੀ ਸਾਰੀ ਆਕੜ ਬਾਹਰ ਆ ਗਈ। ਅੱਜ ਜਿੱਥੇ ਭਾਰਤ ਜੀ-20 ਅਤੇ ਬ੍ਰਿਕਸ ਵਰਗੇ ਮੰਚਾਂ ਦੀ ਅਗਵਾਈ ਕਰ ਰਿਹਾ ਹੈ ਤੇ ਗਲੋਬਲ ਸਾਊਥ ਦੀ ਆਵਾਜ਼ ਬਣ ਰਿਹਾ ਹੈ, ਉਥੇ ਹੀ ਪਾਕਿਸਤਾਨ ਦੀ ਗਿਣਤੀ ਨਾਕਾਮ ਮੁਲਕਾਂ ਵਿਚ ਕੀਤੀ ਜਾਣ ਲੱਗੀ ਹੈ। ਅੱਜ, ਚੀਨ, ਅਮਰੀਕਾ ਤੇ ਰੂਸ ਵਰਗੇ ਦੇਸ਼ਾਂ ਦੀ ਸ਼੍ਰੇਣੀ ਵਿਚ ਜੇਕਰ ਕਿਸੇ ਦਾ ਉਭਾਰ ਦਿਖ ਰਿਹਾ ਹੈ ਤਾਂ ਉਹ ਭਾਰਤ ਹੀ ਹੈ। ਭਾਰਤ ਦੇ ਇਜ਼ਰਾਈਲ ਨਾਲ ਗੂੜ੍ਹੇ ਸਬੰਧ ਹਨ ਤੇ ਈਰਾਨ ਨਾਲ ਵੀ। ਰੂਸ ਵੀ ਭਾਰਤ ’ਤੇ ਭਰੋਸਾ ਕਰਦਾ ਹੈ ਤੇ ਯੂਕਰੇਨ ਵੀ। ਬਿਨਾਂ ਕਿਸੇ ਦੇ ਦਬਾਅ ਵਿਚ ਆਏ ਭਾਰਤੀ ਹਿੱਤਾਂ ਨੂੰ ਪਹਿਲ ਦੇਣਾ ਮੋਦੀ ਦੀ ਕੂਟਨੀਤੀ ਦਾ ਬੇਹੱਦ ਖ਼ਾਸ ਪੱਖ ਬਣ ਗਿਆ ਹੈ। ਅੱਜ ਸੰਸਾਰ ਭਾਰਤ ਨੂੰ ਕਿਸੇ ਖੇਮੇ ਵਿਚ ਨਹੀਂ ਦੇਖਦਾ। ਸੰਸਾਰ ਭਾਰਤ ਦੇ ਆਰਥਿਕ ਵਿਕਾਸ ਤੋਂ ਵੀ ਪ੍ਰਭਾਵਿਤ ਹੈ ਤੇ ਉਸ ਦੀਆਂ ਸਮਰੱਥਾਵਾਂ ਤੋਂ ਵੀ। ਭਾਜਪਾ ਦੇ ਵਿਰੋਧੀ ਦਲ ਉਸ ਦੇ ਵਿਰੁੱਧ ਇਹ ਨੈਰੇਟਿਵ ਬਣਾਉਂਦੇ ਹਨ ਕਿ ਉਹ ਧਰੁਵੀਕਰਨ ਦੀ ਸਿਆਸਤ ਕਰਦੀ ਹੈ, ਪਰ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਇਹ ਦਰਸਾਉਂਦੀਆਂ ਹਨ ਕਿ ਉਨ੍ਹਾਂ ਦੀ ਸਰਕਾਰ ਕਿਸੇ ਦੇ ਨਾਲ ਕੋਈ ਭੇਦਭਾਵ ਨਹੀਂ ਕਰਦੀ। ਉਜਵਲਾ ਤੋਂ ਲੈ ਕੇ ਆਵਾਸ ਤੇ ਆਯੂਸ਼ਮਾਨ ਭਾਰਤ ਵਰਗੀਆਂ ਤਮਾਮ ਅਜਿਹੀਆਂ ਯੋਜਨਾਵਾ ਹਨ, ਜਿਨ੍ਹਾਂ ਨਾਲ ਹਰ ਤਬਕੇ ਦੇ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ। ਮੋਦੀ ਤਕਨੀਕ ਨੂੰ ਅਪਨਾਉਣ ਵਾਲੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ ਜਨਧਨ-ਖਾਤਾ-ਆਧਾਰ-ਮੋਬਾਈਲ ਨੰਬਰ ਵਰਗੇ ਜੈਮ ਦੀ ਤਿਕੜੀ ਨਾਲ ਅਜਿਹਾ ਪ੍ਰਭਾਵਸ਼ਾਲੀ ਤੰਤਰ ਬਣਾਇਆ, ਜਿਸ ਨਾਲ ਨਾ ਸਿਰਫ਼ ਯੋਗ ਲਾਭਪਾਤਰੀਆਂ ਤੱਕ ਲਾਭ ਯਕੀਨੀ ਬਣਾਇਆ ਗਿਆ, ਬਲਕਿ ਸਰਕਾਰੀ ਤੰਤਰ ਦੇ ਅਰਬਾਂ ਰੁਪਏ ਵੀ ਬਚਾਏ। ਜਦੋਂ ਕੋਵਿਡ ਵਰਗੀ ਮਹਾਂਮਾਰੀ ਦੇ ਅੱਗੇ ਦੁਨੀਆ ਲਾਚਾਰ ਹੋ ਗਈ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਭਾਰਤ ਨੂੰ ਸਭ ਤੋਂ ਵੱਧ ਨੁਕਸਾਨ ਚੁੱਕਣਾ ਪਵੇਗਾ, ਉਦੋਂ ਮੋਦੀ ਦੀਆਂ ਨੀਤੀਆਂ ਨੇ ਅਜਿਹੇ ਖ਼ਦਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰ ਦਿੱਤਾ। ਉਨ੍ਹਾਂ ਨੇ ਇਸ ਮੁਸ਼ਕਿਲ ਸਮੇਂ ਵਿਚ ਅਰਥਚਾਰੇ ਨੂੰ ਸਹਾਰਾ ਦੇ ਕੇ ਉਸ ਦੀ ਗਤੀ ਵਧਾਈ ਤੇ ਰਿਕਾਰਡ ਸਮੇਂ ਵਿਚ ਸਵਦੇਸ਼ੀ ਵੈਕਸੀਨ ਤਿਆਰ ਕਰ ਕੇ ਨਾ ਸਿਰਫ਼ ਸਫ਼ਲ ਟੀਕਾਕਰਨ ਮਹਿੰਮ ਚਲਾਈ, ਸਗੋਂ ਕਈ ਦੇਸ਼ਾਂ ਨੂੰ ਵੈਕਸੀਨ ਮਹੁੱਈਆ ਵੀ ਕਰਵਾਈ। ਇਸ ਨਾਲ ਭਾਰਤ ਦਾ ਮਾਣ ਵਧਿਆ•। ਮੋਦੀ ਦੇ ਵਾਂਗ ਪੰਡਿਤ ਨਹਿਰੂ ਨੇ ਵੀ ਦੇਸ਼ ’ਤੇ ਲੰਬਾ ਸਮਾਂ ਸ਼ਾਸਨ ਕੀਤਾ ਪਰ ਇਹ ਨਾ ਭੁੱਲਿਆ ਜਾਵੇ ਕਿ ਨਹਿਰੂ ਦੇ ਸਮੇਂ ਵਿਰੋਧੀ ਧਿਰਾਂ ਬਹੁਤ ਕਮਜ਼ਰੋ ਸਨ ਅਤੇ ਉਨ੍ਹਾਂ ਦੀ ਸੰਖਿਆ ਵੀ ਨਾ ਦੇ ਬਰਾਬਰ ਸੀ। ਮੋਦੀ ਦੇ ਵਿਰੋਧੀ ਉਨ੍ਹਾਂ ’ਤੇ ਤਾਨਾਸ਼ਾਹ ਹੋਣ ਦਾ ਇਲਜ਼ਾਮ ਲਗਾਉਂਦੇ ਹਨ ਜਦਕਿ ਅਸਲੀਅਤ ਇਹ ਹੈ ਕਿ ਦੇਸ਼ ’ਤੇ ਐਮਰਜੈਂਸੀ ਥੋਪਣ ਵਾਲੇ ਇੰਦਰਾ ਗਾਂਧੀ ਸਨ। ਮੋਦੀ ਵਰਗੀ ਸਖ਼ਤ ਨਿਖੇਧੀ ਦੇਸ਼ ਵਿਚ ਸ਼ਾਇਦ ਹੀ ਕਿਸੇ ਨੇਤਾ ਨੇ ਝੱਲੀ ਹੋਵੇ। ਸਖ਼ਤ ਨਿਖੇਧੀ ਦੇ ਬਾਅਦ ਵੀ ਮੋਦੀ ਆਪਣੀ ਹਰਮਨਪਿਆਰਤਾ ਬਣਾ ਕੇ ਬੈਠੇ ਹਨ। ਇਹੀ ਵਿਰੋਧੀ ਧਿਰਾਂ ਦੇ ਲਈ ਪਰੇਸ਼ਾਨੀ ਦਾ ਕਾਰਨ ਹੈ। ਅੱਜ ਜੇਕਰ ਭਾਜਪਾ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਬਣੀ ਹੋਈ ਹੈ ਤਾਂ ਇਸ ਦਾ ਸਿਹਰਾ ਵੀ ਮੋਦੀ ਦੀਆਂ ਨੀਤੀਆਂ ਨੂੰ ਹੀ ਜਾਂਦਾ ਹੈ। ਇਸ ਸਮੇਂ ਪੂਰਾ ਸੰਸਾਰ ਕਈ ਮੰਚਾਂ ’ਤੇ ਵੱਖ-ਵੱਖ ਚੁਣੌਤੀਆਂ ਨਾਲ ਲੜ ਰਿਹਾ ਹੈ। ਕਈ ਥਾਵਾਂ ’ਤੇ ਯੁੱਧ ਛਿੜੇ ਹੋਏ ਹਨ ਜਾਂ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ•। ਏਆਈ ਵਰਗੀ ਉਭਰਦੀ ਤਕਨੀਕ ਦੇ ਕਾਰਨ ਰੁਜ਼ਗਾਰ ’ਤੇ ਵੀ ਸੰਕਟ ਦੇ ਬੱਦਲ ਛਾ ਰਹੇ ਹਨ। ਮੋਦੀ ਸਰਕਾਰ ਨੇ ਇਨ੍ਹਾਂ ਸਥਿਤੀਆਂ ਨੂੰ ਦੇਖ ਕੇ ਉਸ ਦੇ ਅਨੁਸਾਰ ਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਸਲ ਵਿਚ ਮੋਦੀ ਹਰ ਚੁਣੌਤੀ ਤੇ ਬਦਲਾਅ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਆਫ਼ਤ ਵਿਚ ਮੌਕੇ ਲੱਭਣਾ ਉਨ੍ਹਾਂ ਦੀ ਕਾਰਜਸ਼ੈਲੀ ਦਾ ਇਕ ਮੂਲਮੰਤਰ ਰਿਹਾ ਹੈ। ਇਸੇ ਕਾਰਨ ਦੇਸ਼ ਦਾ ਉਨ੍ਹਾਂ ’ਤੇ ਭਰੋਸਾ ਕਾਇਮ ਹੈ। ਅੱਜ ਦੇਸ਼ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਕੁਝ ਸ਼ਕਤੀਆਂ ਭਾਰਤ ਦੇ ਵਿਕਾਸ ਵਿਚ ਅੜਿੱਕਾ ਪੈਦਾ ਕਰਨ ਵੱਲ ਪ੍ਰੇਰਿਤ ਹਨ। ਉਹ ਆਰਥਿਕ ਵਾਧੇ ਦੀ ਗੱਡੀ ਨੂੰ ਪਟੜੀ ਤੋਂ ਲਾਹੁਣ ਵੱਲ ਪੈਰ ਪੁੱਟ ਰਹੀਆਂ ਹਨ। ਉਹ ਨੌਜਵਾਨਾਂ ਨੂੰ ਭੜਕਾ ਰਹੀਆਂ ਹਨ ਪਰ ਦੇਸ਼ ਦੇ ਨੌਜਵਾਨਾਂ ਤੇ ਨਾਗਰਿਕਾਂ ਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਗਵਰਨੈਂਸ ਦੇ ਮੋਰਚੇ ’ਤੇ ਅਤੀਤ ਵਿਚ ਤਮਾਮ ਚੁਣੌਤੀਆਂ ਤੋਂ ਪਾਰ ਲੰਘ ਕੇ ਹੀ ਆਪਣੀ ਸਮਰੱਥਾ ਦਾ ਲੋਹਾ ਮਨਵਾ ਚੁੱਕੇ ਮੋਦੀ ਵਿਚ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਣ ਦਾ ਮਾਦਾ ਹੈ। ਇਹ ਮੰਨਣ ਦੇ ਚੰਗੇ ਕਾਰਨ ਹੈ ਕਿ ਤਮਾਮ ਗੁੰਝਲਦਾਰ ਹਾਲਾਤਾਂ ਦੇ ਬਾਵਜੂਦ ਮੋਦੀ ਸ਼ਾਸਨ ਸੰਚਾਲਨ ਦੇ ਆਪਣੇ ਵੱਡੇ ਤਜਰਬੇ ਤੇ ਦੂਰਦਰਸ਼ਤਾ ਨਾਲ ਦੇਸ਼ ਨੂੰ ਅੱਗੇ ਲੈ ਕੇ ਜਾਣ ਵਿਚ ਸਫ਼ਲ ਹੋਣਗੇ।