- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੂਚਾਲ ਦੀ ਤੀਬਰਤਾ ਵੀ ਵੈਨੇਜ਼ੁਏਲਾ ਦੇ ਭੂਚਾਲ ਵਾਂਗ 7.7 ਦੇ ਕਰੀਬ ਸੀ। ਭਾਰਤੀ ਉਪ ਮਹਾਦੀਪ ਦਾ ਇਹ ਸਭ ਤੋਂ ਵੱਡਾ ਭੂਚਾਲ ਸੀ ਜਿਸ ’ਚ ਵੱਡੇ ਪੱਧਰ ’ਤੇ ਜਾਨੀ-ਮਾਲੀ ਨੁਕਸਾਨ ਹੋਇਆ ਸੀ। ਇਹ ਨੁਕਸਾਨ ਗੁਜਰਾਤ ਦੇ ਕੱਛ, ਭੁਜ, ਭਚਾਉ, ਅੰਜਾਰ ਅਤੇ ਅਹਿਮਦਾਬਾਦ ’ਚ ਵੱਧ ਹੋਇਆ ਸੀ। ਗੁਜਰਾਤ ਦੇ 40% ਘਰ ਅਤੇ ਵੱਡੀਆਂ ਬਿਲਡਿੰਗਾਂ ਮਿੰਟਾਂ-ਸਕਿੰਟਾਂ ’ਚ ਤਬਾਹ ਹੋ ਗਈਆਂ ਸਨ। ਅਜਿਹੇ ਦੁੱਖ ਭਰੇ ਹਾਲਾਤ ’ਚ ਖ਼ਾਲਸਾ ਏਡ ਅਤੇ ਆਰਟ ਆਫ ਲਿਵਿੰਗ ਵਰਗੀਆਂ ਜਥੇਬੰਦੀਆਂ ਪੀੜਤ ਲੋਕਾਂ ਲਈ ਵੱਡਾ ਸਹਾਰਾ ਬਣੀਆਂ ਸਨ।

ਭੂਚਾਲ ਵਾਲੇ ਦਿਨ ਵੈਨੇਜ਼ੁਏਲਾ ’ਚ ਆਜ਼ਾਦੀ ਦਿਵਸ ਦੀ ਛੁੱਟੀ ਨੇ ਸੰਨ 2001 ’ਚ ਗੁਜਰਾਤ ਵਿਚ ਵਾਪਰੀ ਭਾਰੀ ਤਬਾਹੀ ਚੇਤੇ ਕਰਵਾ ਦਿੱਤੀ, ਕਿਉਕਿ ਇਤਫ਼ਾਕਨ ਭਾਰਤ ਉਸ ਦਿਨ ਗਣਤੰਤਰਤਾ ਦਿਵਸ ਮਨਾ ਰਿਹਾ ਸੀ। ਦੱਖਣੀ ਅਮਰੀਕਾ ਦੇ ਦੇਸ਼ ਵੈਨੇਜ਼ੁਏਲਾ ਵਿਚ ਭੂਚਾਲ ਕਾਰਨ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਵੱਡੀਆਂ-ਵੱਡੀਆਂ ਇਮਾਰਤਾਂ ਇਕ ਮਿੰਟ ਤੋਂ ਘੱਟ ਸਮੇਂ ’ਚ ਮਲਬੇ ਦਾ ਰੂਪ ਧਾਰ ਗਈਆਂ ਕਿਉਂਕਿ ਭੂਚਾਲ ਦੀ ਤੀਬਰਤਾ ਬਹੁਤ ਜ਼ਿਆਦਾ ਸੀ। ਗਤੀਸ਼ੀਲਤਾ ਦੇ ਪੈਮਾਨੇ ਨਾਲ, ਭੂਚਾਲ ਦੀ ਤੀਬਰਤਾ 7.1 ਤੋਂ 7.5 ਦੇ ਲਗਪਗ ਰਹੀ। ਸਰਕਾਰੀ ਅੰਕੜਿਆਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 164 ਅਤੇ ਜ਼ਖ਼ਮੀਆਂ ਦੀ 900 ਤੋਂ ਵੱਧ ਦੱਸੀ ਜਾ ਰਹੀ ਹੈ ਪਰ ਨਿਊਜ਼ ਏਜੰਸੀਆਂ ਅਨੁਸਾਰ ਇਹ ਅੰਕੜੇ ਕਿਤੇ ਜ਼ਿਆਦਾ ਹਨ। ਇਸ ਸਬੰਧੀ ਗਿਣਤੀ 10 ਹਜ਼ਾਰ ਤੋਂ ਇਕ ਲੱਖ ਤੱਕ ਜਾ ਸਕਦੀ ਹੈ। ਕੁਦਰਤ ਦਾ ਬਹੁਤ ਜ਼ਿਆਦਾ ਕਹਿਰ ਵਾਪਰਨ ਕਾਰਨ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਰੌਡਰਿਗੇਸ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ। ਇਸ ਕੁਦਰਤੀ ਆਫ਼ਤ ਵਾਲਾ ਦਿਨ ਵੈਨੇਜ਼ੁਏਲਾ ਦਾ ਇਤਿਹਾਸਕ ਦਿਵਸ ਸੀ ਕਿਉਂਕਿ ਇਸੇ ਦਿਨ ਉਸ ਨੂੰ ਸਪੇਨ ਤੋਂ ਆਜ਼ਾਦੀ ਮਿਲੀ ਸੀ। ਇਸ ਕਾਰਨ ਪੂਰੇ ਦੇਸ਼ ਦੇ ਵਿਚ ਸਰਕਾਰੀ ਛੁੱਟੀ ਸੀ। ਲੋਕ ਘਰਾਂ ’ਚ ਆਜ਼ਾਦੀ ਦਿਵਸ ਦੀਆਂ ਖ਼ੁਸ਼ੀਆਂ ਮਨਾ ਰਹੇ ਸਨ। ਸੰਨ 2001 ’ਚ ਗੁਜਰਾਤ ਵਿਚ ਆਏ ਭੂਚਾਲ ’ਚ ਸਰਕਾਰੀ ਅੰਕੜਿਆਂ ਮੁਤਾਬਕ 20 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ। ਤਕਰੀਬਨ ਡੇਢ ਲੱਖ ਲੋਕ ਜ਼ਖ਼ਮੀ ਹੋ ਗਏ, 4 ਲੱਖ ਦੇ ਕਰੀਬ ਲੋਕਾਂ ਦੇ ਘਰ ਢਹਿ ਗਏ। ਛੇ ਕੁ ਲੱਖ ਲੋਕ ਘਰੋਂ ਬੇਘਰ ਹੋ ਗਏ। ਇਹ ਬਹੁਤ ਵੱਡੀ ਤਬਾਹੀ ਸੀ।
ਭੂਚਾਲ ਦੀ ਤੀਬਰਤਾ ਵੀ ਵੈਨੇਜ਼ੁਏਲਾ ਦੇ ਭੂਚਾਲ ਵਾਂਗ 7.7 ਦੇ ਕਰੀਬ ਸੀ। ਭਾਰਤੀ ਉਪ ਮਹਾਦੀਪ ਦਾ ਇਹ ਸਭ ਤੋਂ ਵੱਡਾ ਭੂਚਾਲ ਸੀ ਜਿਸ ’ਚ ਵੱਡੇ ਪੱਧਰ ’ਤੇ ਜਾਨੀ-ਮਾਲੀ ਨੁਕਸਾਨ ਹੋਇਆ ਸੀ। ਇਹ ਨੁਕਸਾਨ ਗੁਜਰਾਤ ਦੇ ਕੱਛ, ਭੁਜ, ਭਚਾਉ, ਅੰਜਾਰ ਅਤੇ ਅਹਿਮਦਾਬਾਦ ’ਚ ਵੱਧ ਹੋਇਆ ਸੀ। ਗੁਜਰਾਤ ਦੇ 40% ਘਰ ਅਤੇ ਵੱਡੀਆਂ ਬਿਲਡਿੰਗਾਂ ਮਿੰਟਾਂ-ਸਕਿੰਟਾਂ ’ਚ ਤਬਾਹ ਹੋ ਗਈਆਂ ਸਨ। ਅਜਿਹੇ ਦੁੱਖ ਭਰੇ ਹਾਲਾਤ ’ਚ ਖ਼ਾਲਸਾ ਏਡ ਅਤੇ ਆਰਟ ਆਫ ਲਿਵਿੰਗ ਵਰਗੀਆਂ ਜਥੇਬੰਦੀਆਂ ਪੀੜਤ ਲੋਕਾਂ ਲਈ ਵੱਡਾ ਸਹਾਰਾ ਬਣੀਆਂ ਸਨ।
ਭੂਚਾਲ ਵੱਡੀ ਕੁਦਰਤੀ ਆਫ਼ਤ ਹੈ ਜਿਸ ਦਾ ਪਹਿਲਾਂ ਹੀ ਕੋਈ ਪਤਾ ਨਹੀਂ ਲੱਗ ਸਕਦਾ। ਇਸ ਦਾ ਮੁੱਖ ਕਾਰਨ ਧਰਤੀ ਦੀ ਸਤ੍ਹਾ ਹੇਠਲੀਆਂ ਟੈਕਟੋਨਿਕ ਪਲੇਟਾਂ ਦੀ ਹਿਲਜੁਲ ਹੈ। ਧਰਤੀ ਹੇਠ ਜਵਾਲਾਮੁਖੀ ਫਟਣ ਕਾਰਨ ਅਜਿਹੀਆਂ ਆਫ਼ਤਾਂ ਵਾਪਰਦੀਆਂ ਹਨ। ਕੁਦਰਤੀ ਆਫ਼ਤਾਂ ਲਈ ਮਨੁੱਖ ਵੀ ਮੁੱਖ ਜ਼ਿੰਮੇਵਾਰ ਹੈ। ਵੱਡੇ ਬੰਨ੍ਹ ਬਣਾਉਣੇ, ਵੱਡੇ ਪੱਧਰ ’ਤੇ ਮਾਈਨਿੰਗ, ਪਹਾੜਾਂ ਨੂੰ ਕੱਟ ਕੇ ਵੱਡੀਆਂ ਸੜਕਾਂ ਤੇ ਸੁਰੰਗਾਂ ਬਣਾਉਣੀਆਂ, ਧਰਤੀ ਵਿੱਚੋਂ ਤੇਲ ਅਤੇ ਗੈਸ ਨੂੰ ਕੱਢਣ ਲਈ ਵੱਡੇ ਪੱਧਰ ’ਤੇ ਧਰਤੀ ਦੀ ਪੁਟਾਈ ਕਰਨੀ, ਭੂਚਾਲ ਵਰਗੀ ਆਫ਼ਤ ਲਈ ਜ਼ਿੰਮੇਵਾਰ ਹਨ। ਮਨੁੱਖ ਵੱਲੋਂ ਆਪਣੇ ਸਵਾਰਥ ਲਈ ਕੁਦਰਤ ਨਾਲ ਛੇੜਛਾੜ ਕਰਨਾ ਕੁਦਰਤੀ ਆਫ਼ਤਾਂ ਦਾ ਖ਼ਤਰਾ ਮੁੱਲ ਲੈਣਾ ਹੈ। ਅਜਿਹੀਆਂ ਆਫ਼ਤਾਂ ਤੋਂ ਸਾਨੂੰ ਸਬਕ ਸਿੱਖਣ ਦੀ ਲੋੜ ਹੈ।
-ਹਰਸੰਤ ਸਿੰਘ ਢੀਂਡਸਾ, ਪ੍ਰਿੰਸੀਪਲ, ਸਸਸਸ ਕੌਹਰੀਆਂ (ਸੰਗਰੂਰ)।
ਮੋਬਾਈਲ : 98781-97000