- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਤੱਕ ਸਭ ਕੁਝ ਸਾਨੂੰ ਮਨ ਮੁਤਾਬਿਕ ਮਿਲਦਾ ਰਹਿੰਦਾ ਹੈ, ਉਦੋਂ ਤੱਕ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸਲ ਇੱਛਾ ਕੀ ਹੋਣੀ ਚਾਹੀਦੀ ਹੈ? ਪਰ ਜਦੋਂ ਜੀਵਨ ਕਿਸੇ ਪਿਆਰੀ ਚੀਜ਼ ਨੂੰ ਰੋਕ ਲੈਂਦਾ ਹੈ, ਉਦੋਂ ਲੁਕੀਆਂ ਹੋਈਆਂ ਸਾਡੀਆਂ ਸਮਰੱਥਾਵਾਂ ਸਾਹਮਣੇ ਆਉਂਦੀਆਂ ਹਨ। ਉਦੋਂ ਇਕ ਦਿਨ ਮਨ ਦੇ ਅੰਦਰ ਇਕ ਡੂੰਘੀ ਸਮਝ ਬੈਠ ਜਾਂਦੀ ਹੈ ਜੋ ਸਮਝਾਉਂਦੀ ਹੈ ਕਿ ਪਰਮਾਤਮਾ ਨੇ ਸਾਡੀ ਇੱਛਾ ਪੂਰੀ ਨਾ ਕਰਕੇ ਸਾਨੂੰ ਵਾਂਝੇ ਨਹੀਂ ਕੀਤਾ ਸੀ

ਹਾਸਿਲ ਚੀਜ਼ਾਂ ਹੀ ਜ਼ਿੰਦਗੀ ਦੇ ਲੇਖੇ ਨੂੰ ਸਫ਼ਲ ਐਲਾਨਦੀਆਂ ਹਨ। ਕੀ ਮਿਲਿਆ, ਕਿੰਨਾ ਮਿਲਿਆ ਤੇ ਕਦੋਂ ਮਿਲਿਆ, ਇਨ੍ਹਾਂ ਸਵਾਲਾਂ ਦੇ ਜਵਾਬਾਂ ਤੋਂ ਮਨੁੱਖ ਆਪਣੇ ਜੀਵਨ ਦਾ ਮੁੱਲ ਤੈਅ ਕਰਦਾ ਹੈ। ਜੋ ਨਹੀਂ ਮਿਲਿਆ, ਉਹ ਇਸ ਲੇਖੇ ਵਿਚ ਇਕ ਖਾਲੀ ਸਥਾਨ ਹੁੰਦਾ ਹੈ। ਸੰਭਵ ਹੈ ਕਿ ਜੀਵਨ ਦੀ ਸਭ ਤੋਂ ਡੂੰਘੀ ਸਿੱਖਿਆ ਉਨ੍ਹਾਂ ਹੀ ਖਾਲੀ ਥਾਵਾਂ ਵਿਚ ਲਿਖੀ ਗਈ ਹੈ•। ਕਦੇ ਵੀ ਨਹੀਂ ਹਰ ਘਾਟਾ ਗੈਰਹਾਜ਼ਰੀ ਨਹੀਂ ਹੁੰਦਾ। ਕੁਝ ਘਾਟੇ ਸਾਡੇ ਅੰਦਰ ਅਜਿਹੀਆਂ ਖਾਲੀ ਥਾਵਾਂ ਬਣਾਉਂਦੇ ਹਨ, ਜਿਸ ਨੂੰ ਕੋਈ ਉਪਲਬਧੀ ਨਹੀਂ ਭਰਦੀ ਪਰ ਉਸ ਦਰਾਰ ਵਿਚ ਇਕ ਨਵੀਨ ਨਜ਼ਰੀਆ ਜਨਮ ਲੈਂਦਾ ਹੈ। ਜੋ ਸਾਨੂੰ ਨਹੀਂ ਮਿਲਿਆ, ਉਸ ਨੇ ਸਾਨੂੰ ਉਡੀਕ ਦਿੱਤੀ, ਸਿਖਾਇਆ ਕਿ ਹਰ ਇੱਛਾ ਪੂਰਤੀ ਦਾ ਆਪਣਾ ਸਮਾਂ ਹੁੰਦਾ ਹੈ ਤੇ ਹਰ ਦੇਰੀ ਨਾਇਨਸਾਫ਼ੀ ਨਹੀਂ ਹੁੰਦੀ। ਕੁਝ ਉਪਲਬਧੀਆਂ ਦੇਰ ਨਾਲ ਇਸ ਲਈ ਆਉਂਦੀਆਂ ਹਨ ਕਿ ਉਨ੍ਹਾਂ ਦੇ ਆਉਣ ਤੱਕ ਸਾਨੂੰ ਸੰਭਾਲਣ ਯੋਗ ਸਮਾਂ ਮਿਲਦਾ ਹੈ ਅਤੇ ਕੁਝ ਇਸ ਲਈ ਨਹੀਂ ਆਉਂਦੀਆਂ ਕਿ ਉਨ੍ਹਾਂ ਦਾ ਆਉਣਾ ਹੀ ਸਾਡੇ ਜੀਵਨ ਦਾ ਇਕ ਜ਼ਰੂਰੀ ਮੋੜ ਸੀ। ਜੋ ਮਾਨਤਾ ਨਹੀਂ ਮਿਲੀ, ਉਸ ਨੇ ਇਹ ਸਵਾਲ ਚੁੱਕਿਆ ਕਿ ਆਪਣੀ ਸ਼ਖ਼ਸੀਅਤ ਦੀ ਪੁਸ਼ਟੀ ਲਈ ਹਮੇਸ਼ਾ ਕਿਸੇ ਦੂਸਰੇ ਦੀ ਨਜ਼ਰ ਦੀ ਲੋੜ ਹੈ। ਜੋ ਮੌਕਾ ਹੱਥੋਂ ਨਿਕਲ ਗਿਆ, ਉਸ ਨੇ ਸਿਖਾਇਆਕਿ ਜੀਵਨ ਸਿਰਫ਼ ਖੁੱਲ੍ਹੇ ਦਰਵਾਜਿਆਂ ਦਾ ਨਾਂ ਨਹੀਂ, ਬੰਦ ਦਰਵਾਜ਼ੇ ਵੀ ਸਾਡਾ ਮਾਰਗ ਬਦਲਣ ਦੀ ਸਮਰੱਥਾ ਰੱਖਦੇ ਹਨ। ਜਦੋਂ ਤੱਕ ਸਭ ਕੁਝ ਸਾਨੂੰ ਮਨ ਮੁਤਾਬਿਕ ਮਿਲਦਾ ਰਹਿੰਦਾ ਹੈ, ਉਦੋਂ ਤੱਕ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸਲ ਇੱਛਾ ਕੀ ਹੋਣੀ ਚਾਹੀਦੀ ਹੈ? ਪਰ ਜਦੋਂ ਜੀਵਨ ਕਿਸੇ ਪਿਆਰੀ ਚੀਜ਼ ਨੂੰ ਰੋਕ ਲੈਂਦਾ ਹੈ, ਉਦੋਂ ਲੁਕੀਆਂ ਹੋਈਆਂ ਸਾਡੀਆਂ ਸਮਰੱਥਾਵਾਂ ਸਾਹਮਣੇ ਆਉਂਦੀਆਂ ਹਨ। ਉਦੋਂ ਇਕ ਦਿਨ ਮਨ ਦੇ ਅੰਦਰ ਇਕ ਡੂੰਘੀ ਸਮਝ ਬੈਠ ਜਾਂਦੀ ਹੈ ਜੋ ਸਮਝਾਉਂਦੀ ਹੈ ਕਿ ਪਰਮਾਤਮਾ ਨੇ ਸਾਡੀ ਇੱਛਾ ਪੂਰੀ ਨਾ ਕਰਕੇ ਸਾਨੂੰ ਵਾਂਝੇ ਨਹੀਂ ਕੀਤਾ ਸੀ। ਕੁਝ ਇੱਛਾਵਾਂ ਨਾਲ ਸਾਡੀ ਪਛਾਣ ਇੰਨੀ ਡੂੰਘੀ ਹੋ ਗਈ ਸੀ ਕਿ ਉਨ੍ਹਾਂ ਦੇ ਪੂਰਾ ਹੋ ਜਾਣ ’ਤੇ ਅਸੀਂ ਖ਼ੁਦ ਨੂੰ ਉਨ੍ਹਾਂ ਤੋਂ ਵੱਖ ਦੇਖ ਹੀ ਨਹੀਂ ਪਾਉਂਦੇ। ਇਸ ਲਈ ਜੀਵਨ ਕਦੇ ਕਦੇ ਸਾਡੇ ਹੱਥ ਖਾਲੀ ਕਰਵਾਉਂਦਾ ਹੈ। ਖਾਲੀ ਹੱਥ ਹੀ ਭਾਰ ਮੁਕਤ ਹੋ ਕੇ ਆਕਾਸ਼ ਨੂੰ ਛੂਹਣ ਯੋਗ ਹੁੰਦੇ ਹਨ। ਕਦੇ-ਕਦੇ ਜਿਸ ਨੂੰ ਅਸੀਂ ਜੀਵਨ ਵਿਚ ਘਾਟੇ ਕਹਿੰਦੇ ਹਾਂ, ਉਹੀ ਚੁੱਪਚਾਪ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਦਾ ਮਾਰਗ ਬਣਾ ਰਹੇ ਹੁੰਦੇ ਹਨ।
-ਟਵਿੰਕਲ ਤੋਮਰ ਸਿੰਘ।