- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਅਸਲ ਮੈਂ ਯੂਟਿਊਬ ’ਤੇ ਭਾਰਤੀਆਂ ਦੁਆਰਾ ਸੜਕੀ ਰਸਤੇ ਕੀਤੇ ਜਾਣ ਵਾਲੇ ਲੰਮੇ ਸਫ਼ਰਾਂ ਨੂੰ ਲੜੀਵਾਰ ਵੇਖਦਾ ਰਹਿੰਦਾ ਹਾਂ। ਪੰਛੀਆਂ ਦੁਆਰਾ ਹਰੇਕ ਸਾਲ ਮੌਸਮੀ-ਚੱਕਰ ਦੇ ਚੱਲਦੇ ਕੀਤੇ ਜਾਣ ਵਾਲੇ ਹਜ਼ਾਰਾਂ ਮੀਲ ਲੰਮੇ ਸਫ਼ਰਾਂ ਸੰਬੰਧੀ ਪੜ੍ਹਦਾ ਰਹਿੰਦਾ ਹਾਂ। ‘ਆਰਕਟਿਕ ਟਰਨ’ ਨਾਮਕ ਪੰਛੀ ’ਚ ਅਦਭੁੱਤ ਸਮਰੱਥਾ ਹੈ। ਉਹ ਹਰੇਕ ਸਾਲ ਆਰਕਟਿਕ ਤੋਂ ਅੰਟਾਰਕਟਿਕ ਤੱਕ 70000 ਕਿਲੋਮੀਟਰ ਦਾ ਸਫ਼ਰ ਕਰਦਾ ਹੈ। ਇਸੇ ਤਰ੍ਹਾਂ ‘ਬਾਰ-ਟੇਲਡ ਗਾਡਵਿਕ’ ਨਾਮ ਦਾ ਪੰਛੀ ਅਲਾਸਕਾ ਤੋਂ ਨਿਊਜ਼ੀਲੈਂਡ ਤੱਕ ਲਗਾਤਾਰ 11 ਦਿਨ ਬਿਨ੍ਹਾਂ ਰੁਕੇ ਉੱਡਦਾ ਹੈ। ਪੰਛੀ ਕੁਦਰਤੀ ਨੈਵੀਗੇਸ਼ਨ ਦੇ ਸਹਾਰੇ ਲੰਮੀ ਉਡਾਣ ਭਰਦੇ ਹਨ।

ਮੈਂ ਅਕਸਰ ਲੰਮੇ ਸਫ਼ਰਾਂ ਸੰਬੰਧੀ ਸੋਚਦਾ ਰਹਿੰਦਾ ਹਾਂ। ਚਾਹੇ ਮਨੁੱਖ ਦੁਆਰਾ ਕੀਤੇ ਗਏ ਹੋਣ, ਚਾਹੇ ਪੰਛੀਆਂ-ਪੰਖੇਰੂਆਂ ਦੁਆਰਾ। ਸੋਚ-ਸੋਚ ਹੈਰਾਨ ਹੁੰਦਾ ਰਹਿੰਦਾ ਹਾਂ। ਇਨ੍ਹਾਂ ਸਫ਼ਰਾਂ ਦੌਰਾਨ ਬੀਤੇ ਦਿਨੀਂ ਇਕ ਖ਼ਬਰ ਪ੍ਰਕਾਸ਼ਿਤ ਹੋਈ, ਜਿਸ ਨੇ ਹੋਰ ਹੈਰਾਨ ਕਰ ਦਿੱਤਾ। ਇੰਗਲੈਂਡ ਦਾ ਕਾਰਲ ਬੁਸ਼ਬੀ 28 ਸਾਲ ਪਹਿਲਾਂ 1998 ’ਚ ਚਿੱਲੀ ਦੇ ਪੁੰਤਾ ਅਰੇਨਾਸ ਤੋਂ ਪੈਦਲ ਤੁਰਿਆ ਸੀ। ਬੇਰਿੰਗ ਜਲਡਮਰੂ ਪਾਰ ਕਰਦਿਆਂ, ਏਸ਼ੀਆ ਤੇ ਯੂਰਪ ਰਾਹੀਂ ਹੁੰਦਿਆਂ, 50000 ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ, ਇੰਗਲੈਂਡ ਦੇ ਪੂਰਬੀ ਤੱਟ ’ਤੇ ਵੱਸੇ ਬੰਦਰਗਾਹੀ ਸ਼ਹਿਰ ਹਲ ’ਚ ਮਾਂ ਐਜੇਲਾ ਬੁਸ਼ਬੀ ਦੇ ਘਰ ਪਹੁੰਚ ਕੇ ਰੁਕਿਆ। 28 ਸਾਲਾਂ ਬਾਅਦ ਪੁੱਤਰ ਨੂੰ ਵੇਖ ਕੇ ਮਾਂ ਦੀਆਂ ਅੱਖਾਂ ’ਚ ਖੁਸ਼ੀ ਦੇ ਹੰਝੂ ਤੈਰਾਨ ਲੱਗੇ। ਮਾਂ ਨੇ ਘਰ ਅਤੇ ਬਗੀਚੇ ਨੂੰ ਦੀਵਾਲੀ ਵਾਂਗ ਸਜਾ ਰੱਖਿਆ ਸੀ। ਦਰਅਸਲ ਮੈਂ ਯੂਟਿਊਬ ’ਤੇ ਭਾਰਤੀਆਂ ਦੁਆਰਾ ਸੜਕੀ ਰਸਤੇ ਕੀਤੇ ਜਾਣ ਵਾਲੇ ਲੰਮੇ ਸਫ਼ਰਾਂ ਨੂੰ ਲੜੀਵਾਰ ਵੇਖਦਾ ਰਹਿੰਦਾ ਹਾਂ। ਪੰਛੀਆਂ ਦੁਆਰਾ ਹਰੇਕ ਸਾਲ ਮੌਸਮੀ-ਚੱਕਰ ਦੇ ਚੱਲਦੇ ਕੀਤੇ ਜਾਣ ਵਾਲੇ ਹਜ਼ਾਰਾਂ ਮੀਲ ਲੰਮੇ ਸਫ਼ਰਾਂ ਸੰਬੰਧੀ ਪੜ੍ਹਦਾ ਰਹਿੰਦਾ ਹਾਂ। ‘ਆਰਕਟਿਕ ਟਰਨ’ ਨਾਮਕ ਪੰਛੀ ’ਚ ਅਦਭੁੱਤ ਸਮਰੱਥਾ ਹੈ। ਉਹ ਹਰੇਕ ਸਾਲ ਆਰਕਟਿਕ ਤੋਂ ਅੰਟਾਰਕਟਿਕ ਤੱਕ 70000 ਕਿਲੋਮੀਟਰ ਦਾ ਸਫ਼ਰ ਕਰਦਾ ਹੈ। ਇਸੇ ਤਰ੍ਹਾਂ ‘ਬਾਰ-ਟੇਲਡ ਗਾਡਵਿਕ’ ਨਾਮ ਦਾ ਪੰਛੀ ਅਲਾਸਕਾ ਤੋਂ ਨਿਊਜ਼ੀਲੈਂਡ ਤੱਕ ਲਗਾਤਾਰ 11 ਦਿਨ ਬਿਨ੍ਹਾਂ ਰੁਕੇ ਉੱਡਦਾ ਹੈ। ਪੰਛੀ ਕੁਦਰਤੀ ਨੈਵੀਗੇਸ਼ਨ ਦੇ ਸਹਾਰੇ ਲੰਮੀ ਉਡਾਣ ਭਰਦੇ ਹਨ। ਦਿਸ਼ਾ ਤੈਅ ਕਰਨ ਲਈ ਧਰਤੀ ਦੇ ਚੁੰਬਕੀ-ਖੇਤਰ, ਸੂਰਜ ਤੇ ਤਾਰਿਆਂ ਦੀ ਸਥਿਤੀ ਦਾ ਇਸਤੇਮਾਲ ਕਰਦੇ ਹਨ। ਇਹ ਉਨ੍ਹਾਂ ਦਾ ਆਪਣਾ ਜੈਵਿਕ ਜੀਪੀਐੱਸ ਹੁੰਦਾ ਹੈ। ਮਨੁੱਖ ਅਜਿਹੀਆਂ ਲੰਮੀਆਂ ਯਾਤਰਾਵਾਂ ਲਈ ਬੁੱਧੀ, ਤਕਨੀਕ ਤੇ ਆਧੁਨਿਕ ਨੈਵੀਗੇਸ਼ਨ ਦਾ ਸਹਾਰਾ ਲੈਂਦਾ ਹੈ। ਭਾਰਤੀ ਯਾਤਰੀਆਂ ਨੇ ਆਪਣੀਆਂ ਕਾਰਾਂ ਰਾਹੀਂ ਭਾਰਤ ਤੋਂ ਦੂਰ-ਦੁਰਾਡੇ ਦੇ ਦੇਸ਼ਾਂ ਤੱਕ ਸਫ਼ਰ ਤੈਅ ਕਰਕੇ, ਸੜਕ ਯਾਤਰਾ ਦੇ ਕਈ ਕੀਰਤੀਮਾਨ ਸਥਾਪਿਤ ਕੀਤੇ ਹਨ। ਸਾਲ 2015 ’ਚ ਨਿਧੀ ਤਿਵਾੜੀ ਨੇ ਦਿੱਲੀ ਤੋਂ ਲੰਡਨ ਤੱਕ ਦਾ 23800 ਕਿਲੋਮੀਟਰ ਲੰਮਾ ਸੜਕੀ-ਸਫ਼ਰ ਆਪਣੀਆਂ ਦੋ ਮਹਿਲਾ-ਮਿੱਤਰਾਂ ਨਾਲ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ 17 ਦੇਸ਼ਾਂ ਨੂੰ ਪਾਰ ਕੀਤਾ ਸੀ ਤੇ ਕੁੱਲ 97 ਦਿਨਾਂ ਬਾਅਦ ਲੰਡਨ ਦੀਆਂ ਸੜਕਾਂ ’ਤੇ ਉਨ੍ਹਾਂ ਦੀ ਕਾਰ ਦੌੜਦੀ ਨਜ਼ਰ ਆਈ ਸੀ। ਇਸੇ ਤਰ੍ਹਾਂ ਬੰਗਲੌਰ ਦਾ ਪਰਿਵਾਰ, ਆਨੰਦ ਬੈਦ, ਉਨ੍ਹਾਂ ਦੀ ਪਤਨੀ ਅਤੇ ਦੋ ਬੱਚੇ ਫੀਅਟ ਲੀਨੀਆ ਕਾਰ ਰਾਹੀਂ 11 ਦੇਸ਼ਾਂ ’ਚੋਂ ਲੰਘਦੇ ਹੋਏ 22780 ਕਿਲੋਮੀਟਰ ਸਫ਼ਰ ਤੈਅ ਕਰ ਕੇ 111 ਦਿਨਾਂ ’ਚ ਬੰਗਲੌਰ ਤੋਂ ਪੈਰਿਸ ਪਹੁੰਚੇ ਸਨ। ਤੁਸ਼ਾਰ ਅਗਰਵਾਲ ਅਤੇ ਸੰਜੇ ਮਦਾਨ ਨੇ 90000 ਕਿਲੋਮੀਟਰ ਸਫ਼ਰ ਕਰਦਿਆਂ 50 ਦੇਸ਼ਾਂ ਦੀ ਸੈਰ ਕੀਤੀ ਸੀ। ਇਸ ਯਾਤਰਾ ਦਾ ਨਾਮ ‘ਦਾ ਗ੍ਰੇਟ ਇੰਡੀਅਨ ਵਰਲਡ ਟਰਿੱਪ’ ਰੱਖਿਆ ਗਿਆ ਸੀ। ਸੁਰੇਸ਼ ਯੂਸਫ਼ ਅਜਿਹੇ ਯਾਤਰੀ ਸਨ ਜਿਹੜੇ ਲੰਮੇ ਸਫ਼ਰਾਂ ’ਤੇ ਇਕੱਲੇ ਹੀ ਨਿਕਲ ਤੁਰਦੇ ਸਨ। ਪੰਜਾਬੀ ਵੀ ਅਜਿਹੀਆਂ ਯਾਤਰਾਵਾਂ ਕਰਨ ’ਚ ਪਿੱਛੇ ਨਹੀਂ ਹਨ। ਅਮਰਜੀਤ ਸਿੰਘ ਚਾਵਲਾ (ਦਾ ਟਰਬਿਨ ਟਰੈਵਲਰ) ਨੇ 60 ਸਾਲ ਦੀ ਉਮਰ ’ਚ ਆਪਣੀ ਫਾਰਚੂਨਰ ਗੱਡੀ ’ਚ ਦਿੱਲੀ-ਪੰਜਾਬ ਤੋਂ ਲੰਡਨ ਤੱਕ ਦਾ ਇਤਿਹਾਸਕ ਸਫ਼ਰ ਤੈਅ ਕੀਤਾ ਸੀ। ਬੀਤੇ ਕੁਝ ਸਾਲਾਂ ਦੌਰਾਨ ਅੰਮ੍ਰਿਤਸਰ, ਜਲੰਧਰ ਤੇ ਚੰਡੀਗੜ੍ਹ ਦੇ ਕਈ ਨੌਜਵਾਨਾਂ ਨੇ ਪੰਜਾਬ ਤੋਂ ਥਾਈਲੈਂਡ ਤੇ ਸਿੰਗਾਪੁਰ ਤੱਕ ਦੀਆਂ ਲੰਮੀਆਂ ਸੜਕ ਯਾਤਰਾਵਾਂ ਕੀਤੀਆਂ। ਕਈ ਪੰਜਾਬੀ ਕਲੱਬਾਂ ਦੇ ਮੈਂਬਰਾਂ ਨੇ ਸਮਾਜਿਕ ਤੇ ਮਾਨਵੀ ਮਕਸਦ ਨਾਲ ਮੋਟਰਸਾਈਕਲਾਂ ਅਤੇ ਕਾਰਾਂ ’ਤੇ ਲੰਮੇ ਸੜਕੀ-ਸਫ਼ਰ ਕੀਤੇ। ਇਨ੍ਹਾਂ ’ਚੋਂ ਕਈ ਸਫ਼ਰ ਵਿਸ਼ਵ-ਸ਼ਾਂਤੀ ਲਈ ਤੇ ਕਈ ਕੈਂਸਰ ਫੰਡਰੇਜ਼ਿੰਗ ਲਈ ਸਨ। ਇਨ੍ਹਾਂ ’ਚ ਕਈ ਯੂਰਪ ਤੋਂ ਪੰਜਾਬ ਵੱਲ ਤੇ ਕੁਝ ਪੰਜਾਬ ਤੋਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵੱਲ ਨੂੰ ਕੀਤੇ ਸਫ਼ਰ ਸ਼ਾਮਲ ਹਨ। ਤਾਜ਼ੀ ਉਦਾਹਰਣ ਦੀਪ ਸੜੋਆ ਦੀ ਹੈ। ਉਹ ਆਪਣੀ ਪਤਨੀ ਨਾਲ ਪੰਜਾਬ ਤੋਂ ਲੰਡਨ ਤੱਕ ਜੀਪ ਕੰਪਾਸ 4 x 4 ’ਤੇ ਸੜਕੀ ਸਫ਼ਰ ਕਰ ਰਹੇ ਹਨ। ਸਤੰਬਰ, ਅਕਤੂਬਰ, ਨਵੰਬਰ 2026 ਦੌਰਾਨ ਕੀਤਾ ਜਾ ਰਿਹਾ ਇਹ ਸਫ਼ਰ ਕਈ ਪੱਖਾਂ ਤੋਂ ਬੜਾ ਦਿਲਚਸਪ, ਬੜਾ ਅਚੰਭੇ ਭਰਿਆ, ਬੜਾ ਨਿਵੇਕਲਾ ਹੈ। ਇਹ ਸਫ਼ਰ ਫੇਸਬੁੱਕ, ਯੂ-ਟਿਊਬ ਤੇ ਇੰਸਟਾਗ੍ਰਾਮ ਜਿਹੇ ਸੋਸ਼ਲ ਮੰਚਾਂ ’ਤੇ ਬੜਾ ਚਰਚਾ ’ਚ ਹੈ। ਮੈਂ ਇਸ ਸਫ਼ਰ ਦੀ ਹਰੇਕ ਕੜੀ ਯੂਟਿਊਸ ’ਤੇ ਉਤਸੁਕਤਾ ਨਾਲ ਵੇਖਦਾ ਰਿਹਾ ਹਾਂ। ਭਾਰਤ ਤੋਂ ਬਾਹਰ ਆਪਣੀ ਕਾਰ ਲੈ ਕੇ ਜਾਣ ਲਈ ‘ਕਾਰਨੇਟ’ ਨਾਮ ਦੀ ਇਕ ਪਾਸਬੁੱਕ ਬਨਵਾਉਣੀ ਪੈਂਦੀ ਹੈ, ਜਿਹੜੀ ਪਾਸਪੋਰਟ ਵਰਗੀ ਹੁੰਦੀ ਹੈ ਅਤੇ ਜਿਹੜੀ ਇਹ ਯਕੀਨੀ ਬਣਾਉਂਦੀ ਹੈ ਕਿ ਕਾਰ ਵਾਪਿਸ ਭਾਰਤ ਲਿਆਂਦੀ ਜਾਵੇਗੀ। ਅਜਿਹੀਆਂ ਲੰਮੀਆਂ ਸੜਕੀ-ਯਾਤਰਾਵਾਂ ਬਹੁਤ ਮਹਿੰਗੀਆਂ ਹੁੰਦੀਆਂ ਹਨ ਪਰ ਇਸ ਜੋੜੇ ਨੇ ਇਸ ਨੂੰ ਆਪਣੇ ਬਲਬੂਤੇ ਪੂਰੀ ਕਰਨ ਦਾ ਰਾਹ ਚੁਣਿਆ ਹੈ। ਉਹ ਵੈਜੀਟੇਰੀਅਨ ਹਨ। ਇਸ ਲਈ ਵਧੇਰੇ ਕਰਕੇ ਆਪਣੇ ਖਾਣ-ਪੀਣ ਦਾ ਪ੍ਰਬੰਧ ਖੁਦ ਸੜਕ ਕਿਨਾਰੇ ਰੁਕ ਕੇ ਕਰਦੇ ਹਨ। ਮਨੁੱਖ ਸ਼ੌਕ ਲਈ, ਪਛਾਣ ਲਈ, ਨਵੇਂ ਰਿਕਾਰਡ ਬਨਾਉਣ-ਤੋੜਨ ਲਈ ਲੰਮੇਂ ਸਫ਼ਰਾਂ ’ਤੇ ਨਿਕਲਦੇ ਹਨ। ਮਨੁੱਖ ਉਚਾਈਆਂ, ਗਹਿਰਾਈਆਂ ਮਾਪਣ ਅਤੇ ਲੰਮੀਆਂ ਦੂਰੀਆਂ ਤੈਅ ਕਰਨ ਦਾ ਸ਼ੌਕੀਨ ਹੈ।
-ਪ੍ਰੋ. ਕੁਲਬੀਰ ਸਿੰਘ।