- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਦਿ-ਸ਼ੰਕਰਾਚਾਰੀਆ ਨੇ ਇਸ ਹਾਲਤ ਦੀ ਤੁਲਨਾ ਘੁੰਮਿਆਰ ਦੇ ਚਾਕ ਨਾਲ ਕੀਤੀ ਹੈ। ਜਿਵੇਂ ਘੁੰਮਿਆਰ ਘੜੇ ਦੇ ਨਿਰਮਾਣ ਲਈ ਚਾਕ ਚਲਾਉਂਦਾ ਹੈ ਤੇ ਜਦੋਂ ਚਾਕ ਤੋਂ ਹੱਥ ਚੁੱਕ ਲੈਂਦਾ ਹੈ ਤਾਂ ਉਹ ਚਾਕ ਕੁਝ ਸਮੇਂ ਤੱਕ ਚੱਲਦਾ ਰਹਿੰਦਾ ਹੈ। ਠੀਕ ਉਸੇ ਤਰ੍ਹਾਂ ਵਿਅਕਤੀ ਸਹੀ ਗਿਆਨ, ਨਿਸ਼ਕਾਮ ਕਰਮ ਤੇ ਸਹੀ ਭਗਤੀ ਦੇ ਮਾਧਿਅਮ ਤੋਂ ਆਪਣੀ ਆਤਮਾ ਨੂੰ ਨਿਰਪੱਖ, ਬੇਦਾਗ਼, ਨਿਰਭੈਅ ਤੇ ਅਸੂਲ-ਪਸੰਦ ਬਣਾ ਲੈਂਦਾ ਹੈ ਤਾਂ ਉਹ ਸੰਸਾਰ ’ਚ ਰਹਿੰਦਿਆਂ ਵੀ ਸੰਸਾਰ ਸਾਗਰ ਤੋਂ ਮੁਕਤ ਹੋ ਜਾਂਦਾ ਹੈ।

ਸੰਸਾਰ ਤੋਂ ਮੁਕਤ ਹੋਣ ਦਾ ਅਰਥ ਹੈ-ਜ਼ਿੰਦਗੀ ਦੇ ਰਹਿੰਦਿਆਂ ਹੀ ਮੁਕਤੀ ਦਾ ਅਹਿਸਾਸ ਹੋ ਜਾਣਾ। ਇਹ ਮੁਕਤੀ ਸਰੀਰ ਕਾਲ ’ਚ ਹੀ ਹੁੰਦੀ ਹੈ ਤੇ ਜਦੋਂ ਸਰੀਰ ਦਾ ਅੰਤ ਹੁੰਦਾ ਹੈ ਤਾਂ ਉਸ ਨੂੰ ਦੇਹੀ ਤੋਂ ਮੁਕਤੀ ਕਹਿੰਦੇ ਹਨ। ਜਦੋਂ ਸਾਧਨਾ ਕਰਦਿਆਂ ਵਿਅਕਤੀ ਉਸ ਉਚਾਈ ਤੱਕ ਪਹੁੰਚ ਜਾਂਦਾ ਹੈ ਕਿ ਸੰਸਾਰ ’ਚ ਰਹਿੰਦਿਆਂ ਵੀ ਇਸ ਫ਼ਾਨੀ ਸੰਸਾਰ ਦੇ ਪ੍ਰਤੀ ਨਿਰਮੋਹਾ ਹੋ ਜਾਂਦਾ ਹੈ, ਉਦੋਂ ਇਹ ਸਥਿਤੀ ਆਉਂਦੀ ਹੈ। ਅਜਿਹੀ ਸਥਿਤੀ ’ਚ ਉਹ ਆਪਣੀ ਬਚੀ ਹੋਈ ਸੰਸਾਰਕ ਯਾਤਰਾ ਕਰਦਾ ਹੈ ਪਰ ਸੰਸਾਰ ’ਚ ਇਸ ਤਰ੍ਹਾਂ ਰਹਿੰਦਾ ਹੈ, ਜਿਵੇਂ ਚਿੱਕੜ ’ਚ ਕਮਲ ਖਿੜਿਆ ਹੋਵੇ। ਚਿੱਕੜ ’ਚ ਕਮਲ ਖਿੜਦਾ ਹੈ ਪਰ ਚਿੱਕੜ ਦੀ ਗੰਦਗੀ ਤੋਂ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਇਸੇ ਤਰ੍ਹਾਂ ਸੰਸਾਰ ’ਚ ਰਹਿੰਦਿਆਂ ਹੋਇਆਂ ਵੀ ਵਿਅਕਤੀ ਦਾ ਸੰਸਾਰ ਦੀ ਬੇਇਨਸਾਫ਼ੀ, ਬੇਨੀਤੀਆਂ, ਅਧਰਮ ਨਾਲ ਕੋਈ ਸਬੰਧ ਨਹੀਂ ਰਹਿੰਦਾ ਹੈ। ਇਹ ਅਧਿਆਤਮ ਦੀ ਸਿਖਰਲੀ ਅਵਸਥਾ ਹੈ। ਇਸ ’ਚ ਵਿਅਕਤੀ ਸੰਸਾਰ ’ਚ ਬਹੁਤ ਹੀ ਨਿਰਪੱਖ ਰਵੱਈਏ ਦੇ ਭਾਵ ਨਾਲ ਰਹਿੰਦਾ ਹੈ। ਆਦਿ-ਸ਼ੰਕਰਾਚਾਰੀਆ ਨੇ ਇਸ ਹਾਲਤ ਦੀ ਤੁਲਨਾ ਘੁੰਮਿਆਰ ਦੇ ਚਾਕ ਨਾਲ ਕੀਤੀ ਹੈ। ਜਿਵੇਂ ਘੁੰਮਿਆਰ ਘੜੇ ਦੇ ਨਿਰਮਾਣ ਲਈ ਚਾਕ ਚਲਾਉਂਦਾ ਹੈ ਤੇ ਜਦੋਂ ਚਾਕ ਤੋਂ ਹੱਥ ਚੁੱਕ ਲੈਂਦਾ ਹੈ ਤਾਂ ਉਹ ਚਾਕ ਕੁਝ ਸਮੇਂ ਤੱਕ ਚੱਲਦਾ ਰਹਿੰਦਾ ਹੈ। ਠੀਕ ਉਸੇ ਤਰ੍ਹਾਂ ਵਿਅਕਤੀ ਸਹੀ ਗਿਆਨ, ਨਿਸ਼ਕਾਮ ਕਰਮ ਤੇ ਸਹੀ ਭਗਤੀ ਦੇ ਮਾਧਿਅਮ ਤੋਂ ਆਪਣੀ ਆਤਮਾ ਨੂੰ ਨਿਰਪੱਖ, ਬੇਦਾਗ਼, ਨਿਰਭੈਅ ਤੇ ਅਸੂਲ-ਪਸੰਦ ਬਣਾ ਲੈਂਦਾ ਹੈ ਤਾਂ ਉਹ ਸੰਸਾਰ ’ਚ ਰਹਿੰਦਿਆਂ ਵੀ ਸੰਸਾਰ ਸਾਗਰ ਤੋਂ ਮੁਕਤ ਹੋ ਜਾਂਦਾ ਹੈ। ਸਿਰਫ਼ ਕਿਸਮਤ ਕਰਮ ਦੇ ਨਤੀਜਿਆਂ ਦੇ ਕਾਰਨ ਉਸ ਦਾ ਸਰੀਰ ਚੱਲਦਾ ਰਹਿੰਦਾ ਹੈ ਤੇ ਜਦੋਂ ਉਹ ਇਨ੍ਹਾਂ ਕਰਮਾਂ ਨੂੰ ਖ਼ਤਮ ਕਰ ਲੈਂਦਾ ਹੈ ਤਾਂ ਉਸ ਦੀ ਸਰੀਰ ਦੀ ਯਾਤਰਾ ਖ਼ਤਮ ਹੋ ਜਾਂਦੀ ਹੈ। ਜੀਵਨ ਮੁਕਤੀ ਆਤਮ ਵਿਕਾਸ ਦੀ ਅਤਿਅੰਤ ਪਵਿੱਤਰ ਅਵਸਥਾ ਹੈ। ਮੋਹ ਤੇ ਨਫ਼ਰਤ ਤੋਂ ਮੁਕਤ ਅਵਸਥਾ ਹੈ। ਕ੍ਰੋਧ, ਮਾਣ, ਮਾਇਆ ਤੇ ਲੋਭ ਵਰਗੇ ਵਿਕਾਰਾਂ ਤੋਂ ਮੁਕਤੀ ਦੀ ਸਥਿਤੀ ਹੈ। ਸੰਸਾਰ ’ਚ ਰਹਿੰਦਿਆਂ ਹੋਇਆਂ ਇਹ ਸੰਸਾਰ ਤੋਂ ਨਿਰਲੇਪ ਹੋ ਜਾਣ ਦੀ ਅਵਸਥਾ ਹੈ। ਜੀਵਨ ਮੁਕਤੀ ਮਨੁੱਖ ਦੀ ਸਭ ਤੋਂ ਉੱਚੀ ਅਧਿਆਤਮਿਕ ਉਪਲਬਧੀਆਂ ’ਚੋਂ ਮੰਨੀ ਗਈ ਹੈ, ਕਿਉਂਕਿ ਇਸ ’ਚ ਵਿਅਕਤੀ ਬਾਹਰੀ ਹਾਲਾਤਾਂ ਤੋਂ ਆਜ਼ਾਦ ਹੋ ਕੇ ਆਪਣੇ ਅੰਦਰ ਸਥਿਤ ਸ਼ਾਂਤੀ, ਆਨੰਦ ਤੇ ਆਤਮ ਸਰੂਪ ਦੇ ਦਰਸ਼ਨ ਕਰਦਾ ਹੈ।
-ਪ੍ਰੋ. ਆਨੰਦਪ੍ਰਕਾਸ਼ ਤ੍ਰਿਪਾਠੀ ‘ਰਤਨੇਸ਼’।