- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਅੰਦੋਲਨ ਨੂੰ ਪਹਿਲਾਂ ਵੀਹ ਪੰਝੀ ਦਿਨ ਤਾਂ ਮੁੱਖ ਮੀਡੀਆ, ਜਿਸ ’ਤੇ ਪੂੰਜੀਪਤੀਆਂ ਦਾ ਕੰਟਰੋਲ ਹੈ, ਬਿਲਕੁਲ ਬਲੈਕਆਊਟ ਹੀ ਕਰ ਰੱਖਿਆ। ਸੋਸ਼ਲ ਮੀਡੀਆ ਅਤੇ ਆਜ਼ਾਦ ਪੱਤਰਕਾਰਾਂ ਨੇ ਨਾਲ ਇਸ ਅੰਦੋਲਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਮਿਹਨਤ ਕੀਤੀ। ਮੁਹਮੰਦ ਇਰਫ਼ਾਨ ਨੂੰ ਲੋਕਾਂ ਸਾਹਮਣੇ ਲਿਉਣ ਲਈ ਅਤੇ ਆਪਣੀ ਗੱਲ ਰੱਖਣ ਦਾ ਪਲੇਟਫਾਰਮ ਵੀ ਕਿਸੇ ਵੱਡੇ ਚੈਨਲ ਨੇ ਨਹੀ ਦਿੱਤਾ।

ਪੂਰਾ ਦੇਸ਼ ਜੂਨ ਮਹੀਨੇ ਤੋ ਹੀ ਕਾਕਰੋਚ ਜਨਤਾ ਪਾਰਟੀ ਦੇ ਝੰਡੇ ਥੱਲੇ ਚੱਲ ਰਹੇ ਅੰਦੋਲਨ ਨੂੰ ਬਹੁਤ ਗੋਹ ਨਾਲ ਦੇਖ ਰਿਹਾ ਸੀ। ਇਸ ਅੰਦੋਲਨ ਨੂੰ ਆਪਣੇ ਅੰਜਾਮ ਤੱਕ ਪਹੁੰਚਾਣ ਲਈ ਸੋਨਮ ਵਾਂਗਚੁਕ ਸਮੇਤ ਖੱਬੇ ਪੱਖੀ ਵਿਦਿਆਰਥੀ ਸੰਗਠਨ, ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਅਤੇ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਨੇ ਅਹਿਮ ਭੂਮਿਕਾ ਨਿਭਾਈ ਹੈ। ਨਵੀਂ ਪੀੜ੍ਹੀ, ਜਿਸ ਨੂੰ ਜੈੱਨ-ਜ਼ੀ ਕਹਿੰਦੇ ਹਨ, ਉਸ ਨੇ ਦੇਸ਼ ਨੂੰ ਇਕ ਨਵੀਂ ਦਿਸ਼ਾ ਦਿਖਾਉਣ ਦਾ ਹੌਸਲਾ ਕੀਤਾ ਹੈ। ਭਾਰਤੀ ਸਮਾਜ ਨੇ ਵੀ ਆਪਣੀ ਤਾਕਤ ਅਤੇ ਪ੍ਰਤਿਭਾ ਨਾਲ ਇਸ ਅੰਦੋਲਨ ਨੂੰ ਕਾਮਯਾਬੀ ਤੱਕ ਲੈ ਕੇ ਜਾਣ ਲਈ ਆਪਣਾ ਬਣਦਾ ਯੋਗਦਾਨ ਪਾਇਆ ਹੈ। ਇਸ ਪੂਰੇ ਸੰਘਰਸ਼ ’ਚ ਮੁਹਮੰਦ ਇਰਫ਼ਾਨ ਇਕ ਨਵਾਂ ਹੀਰੋ ਬਣ ਕੇ ਸਾਹਮਣੇ ਆਇਆ ਹੈ। ਇਰਫ਼ਾਨ ਝੁੱਗੀ-ਝੋਪੜੀ ’ਚ ਜੰਮਿਆ ਅਤੇ ਪਲਿਆ ਹੈ ਅਤੇ ਅੱਜ ਵੀ ਕਾਲੋਨੀ ’ਚ ਰਹਿ ਰਿਹਾ ਹੈ। ਉਸ ਨੇ ਜ਼ਿੰਦਗੀ ਦੇ ਹਰ ਦੁੱਖ ਦਰਦ ਨੂੰ ਆਪਣੇ ਹੱਡਾਂ ’ਤੇ ਹੰਢਾਇਆ ਹੈ। ਉਸ ਨੇ ਕੋਈ ਵੀ ਸਕੂਲੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਅਤੇ ਉਹ ਲਿਖਣ ’ਚ ਵੀ ਅਸਮਰੱਥ ਹੈ। ਉਸ ਨੇ ਯੂ-ਟਿਊਬ ਅਤੇ ਸੋਸ਼ਲ ਮੀਡੀਆ ਤੋਂ ਸਾਰਾ ਕੁਝ ਜਾਣਿਆ ਹੈ। ਉਹ ਕਿਸਾਨ, ਮਜ਼ਦੂਰ, ਨੌਜਵਾਨ ਸਣੇ ਸਭ ਦੇ ਸਾਹਮਣੇ ਆ ਰਹੀਆਂ ਮੁਸ਼ਕਲਾਂ ਦਾ ਬਾਖ਼ੂਬੀ ਖ਼ਾਕਾ ਪੇਸ਼ ਕਰਦਾ ਹੈ। ਉਹ ਸਰਕਾਰ ਦੇ ਪੂੰਜੀਪਤੀਆਂ ਦੇ ਪੱਖ ’ਚ ਕੰਮ ਕਰਨ ਅਤੇ ਵੱਧ ਰਹੇ ਲਾਭ ਬਾਰੇ ਵੀ ਜਾਣਕਾਰੀ ਰੱਖਦਾ ਹੈ। ਉਹ ਨਾਮਧਾਰੀ ਸਿੰਘ ਦਿਨਕਰ ਵਰਗੇ ਕਵੀਆਂ ਨੂੰ ਵੀ ਆਪਣੇ ਸੰਵਾਦ ’ਚ ਸ਼ਾਮਲ ਕਰਦਾ ਹੈ। ਇਸ ਅੰਦੋਲਨ ਨੂੰ ਪਹਿਲਾਂ ਵੀਹ ਪੰਝੀ ਦਿਨ ਤਾਂ ਮੁੱਖ ਮੀਡੀਆ, ਜਿਸ ’ਤੇ ਪੂੰਜੀਪਤੀਆਂ ਦਾ ਕੰਟਰੋਲ ਹੈ, ਬਿਲਕੁਲ ਬਲੈਕਆਊਟ ਹੀ ਕਰ ਰੱਖਿਆ। ਸੋਸ਼ਲ ਮੀਡੀਆ ਅਤੇ ਆਜ਼ਾਦ ਪੱਤਰਕਾਰਾਂ ਨੇ ਨਾਲ ਇਸ ਅੰਦੋਲਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਮਿਹਨਤ ਕੀਤੀ। ਮੁਹਮੰਦ ਇਰਫ਼ਾਨ ਨੂੰ ਲੋਕਾਂ ਸਾਹਮਣੇ ਲਿਉਣ ਲਈ ਅਤੇ ਆਪਣੀ ਗੱਲ ਰੱਖਣ ਦਾ ਪਲੇਟਫਾਰਮ ਵੀ ਕਿਸੇ ਵੱਡੇ ਚੈਨਲ ਨੇ ਨਹੀ ਦਿੱਤਾ। ਜੈੱਨ-ਜ਼ੀ ਨੇ ਵੀ ਟੈਕਨਾਲੋਜੀ ਨਾਲ ਸਰਕਾਰ ਦੇ ਅੰਦੋਲਨ ਨੂੰ ਕੁਚਲਣ ਦੇ ਹਰ ਹੱਥਕੰਡੇ ਨੂੰ ਰੋਕਣ ’ਚ ਸਫਲਤਾ ਪ੍ਰਾਪਤ ਕੀਤੀ ਹੈ। ਇਹ ਅੰਦੋਲਨ ਭਾਰਤ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ’ਚ ਇਕ ਮੀਲ ਪੱਥਰ ਸਾਬਿਤ ਹੋਵੇਗਾ। ਇਹ ਅੰਦੋਲਨ, ਮਜ਼ਦੂਰ ਜਮਾਤ ਦੇ ਉਸ ਅਸੰਗਠਤ ਹਿੱਸੇ ਨੂੰ, ਜਿਸ ਦੀ ਨੁਮਾਇੰਗੀ ਇਰਫ਼ਾਨ ਕਰਦਾ ਹੈ, ਲਈ ਵੀ ਇਕ ਆਸ ਦੀ ਕਿਰਨ ਵਾਂਗ ਹੈ। ਰਾਹੁਲ ਗਾਂਧੀ ਦਾ ਉਸਨੂੰ ਮਿਲਣਾ ਇਕ ਚੰਗੀ ਗੱਲ ਹੈ ਪਰ ਨਾਲ ਹੀ ਇਹ ਡਰ ਵੀ ਪੈਦਾ ਹੋ ਜਾਂਦਾ ਹੈ ਕਿ ਉਸ ਵਲੋਂ ਉਠਾਏ ਸਵਾਲ ਕਿਤੇ ਗਾਇਬ ਤਾਂ ਨਾ ਹੋ ਜਾਣਗੇ? ਜੈੱਨ-ਜ਼ੀ ਨੇ ਸਾਬਿਤ ਕਰ ਦਿੱਤਾ ਹੈ ਕਿ ਅਸੀ ਸੰਵਿਧਾਨ ਦੀ ਮੂਲ ਭਾਵਨਾ ਨੂੰ ਸਮਝਦੇ ਹਾਂ।
-ਧਰਮਵੀਰ ਚੌਧਰੀ, ਨਵਾਂਸ਼ਹਿਰ।