- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ, ਖੱਬੇਪੱਖੀ ਪਾਰਟੀਆਂ ਤੇ ਤ੍ਰਿਣਮੂਲ ਕਾਂਗਰਸ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਵੱਡੀ ਗਿਣਤੀ ’ਚ ਬੰਗਲਾਦੇਸ਼ੀ ਨਾਗਰਿਕਾਂ ਨੇ ਧੋਖੇ ਅਤੇ ਜਾਅਲਸਾਜ਼ੀ ਰਾਹੀਂ ਹਰ ਤਰ੍ਹਾਂ ਦੇ ਪਛਾਣ ਪੱਤਰ ਹਾਸਲ ਕਰਕੇ ਆਪਣੇ ਆਪ ਨੂੰ ਭਾਰਤੀ ਨਾਗਰਿਕ ਵਜੋਂ ਦਰਸਾਉਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਇਨ੍ਹਾਂ ਪਾਰਟੀਆਂ ਨੇ ਤੰਗ ਸਿਆਸੀ ਹਿੱਤਾਂ ਕਾਰਨ ਉਨ੍ਹਾਂ ਨੂੰ ਸਰਪ੍ਰਸਤੀ ਦੇ ਕੇ ਆਪਣਾ ਵੋਟ ਬੈਂਕ ਬਣਾਇਆ। ਇਸੇ ਕਾਰਨ ਪੱਛਮੀ ਬੰਗਾਲ ਤੇ ਉੱਤਰ-ਪੂਰਬੀ ਸੂਬਿਆਂ ਤੋਂ ਇਲਾਵਾ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਬੰਗਲਾਦੇਸ਼ੀ ਉੱਤਰੀ ਅਤੇ ਪੱਛਮੀ ਭਾਰਤ ਦੇ ਨਾਲ-ਨਾਲ ਦੱਖਣੀ ਭਾਰਤ ਦੇ ਕਈ ਸੂਬਿਆਂ ਵਿੱਚ ਵੀ ਵੋਟਰ ਬਣ ਗਏ ਹਨ।

ਦਿੱਲੀ ’ਚ ਵਿਰੋਧੀ ਧਿਰ ਦੀ ਰੈਲੀ ਤੋਂ ਠੀਕ ਅਗਲੇ ਦਿਨ ਹੈਦਰਾਬਾਦ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਦੇ ਆਗੂਆਂ ਤੇ ਖ਼ਾਸ ਤੌਰ ’ਤੇ ਰਾਹੁਲ ਗਾਂਧੀ ਨੂੰ ਜਿਸ ਤਰ੍ਹਾਂ ਨਿਸ਼ਾਨੇ ’ਤੇ ਲਿਆ, ਉਸ ਤੋਂ ਇਹ ਸਪੱਸ਼ਟ ਹੈ ਕਿ ਸੱਤਾਧਾਰੀ ਧਿਰ ਉਨ੍ਹਾਂ ਦੇ ਕੂੜ ਪ੍ਰਚਾਰ ਆਧਾਰਿਤ ਦਬਾਅ ਅੱਗੇ ਝੁਕਣ ਦੀ ਬਜਾਏ ਉਨ੍ਹਾਂ ਦੇ ਝੂਠੇ ਬਿਰਤਾਂਤ ਦਾ ਜਵਾਬ ਦੇਣ ਲਈ ਵਚਨਬੱਧ ਹੈ। ਵੋਟਰ ਸੂਚੀਆਂ ਦੀ ਸ਼ੁੱਧਤਾ ਲਈ ਚਲਾਈ ਜਾ ਰਹੀ ਪ੍ਰਕਿਰਿਆ ਭਾਵ ਐੱਸਆਈਆਰ ਤਹਿਤ ਜਾਰੀ ਕੀਤੀ ਗਈ ਖਰੜਾ ਸੂਚੀ ’ਚੋਂ ਕਰੀਬ 13 ਕਰੋੜ ਨਾਂ ਵੋਟਰ ਸੂਚੀ ’ਚੋਂ ਹਟਾਏ ਜਾਣ ਨੂੰ ਵਿਰੋਧੀ ਧਿਰ ਸਿਰਫ਼ ਵੋਟ ਚੋਰੀ ਕਰਾਰ ਦੇਣ ’ਚ ਹੀ ਨਹੀਂ ਲੱਗੀ ਹੋਈ, ਸਗੋਂ ਇਸ ਮਾਮਲੇ ’ਚ ਵਕੀਲ ਦੇ ਨਾਲ-ਨਾਲ ਜੱਜ ਦੀ ਭੂਮਿਕਾ ਵੀ ਨਿਭਾਅ ਰਹੀ ਹੈ। ਉਹ ਇਹ ਸੁਣਨ ਤੇ ਸਮਝਣ ਲਈ ਤਿਆਰ ਨਹੀਂ ਕਿ ਇਨ੍ਹਾਂ 13 ਕਰੋੜ ਲੋਕਾਂ ’ਚੋਂ 6.30 ਕਰੋੜ ਅਜਿਹੇ ਹਨ, ਜੋ ਪੱਕੇ ਤੌਰ ’ਤੇ ਕਿਸੇ ਹੋਰ ਥਾਂ ਜਾ ਕੇ ਵਸ ਗਏ ਹਨ, ਕਰੀਬ 2.80 ਕਰੋੜ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਕ ਕਰੋੜ ਤੋਂ ਵੱਧ ਲੋਕਾਂ ਦੇ ਨਾਂ ਦੋ ਜਾਂ ਤਿੰਨ ਥਾਵਾਂ ’ਤੇ ਦਰਜ ਸਨ ਤੇ ਲਗਭਗ ਤਿੰਨ ਕਰੋੜ ਲੋਕ ਤਸਦੀਕ ਦੌਰਾਨ ਆਪਣੇ ਪਤੇ ’ਤੇ ਮਿਲੇ ਹੀ ਨਹੀਂ। ਗ੍ਰਹਿ ਮੰਤਰੀ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਇਹ ਤਿੰਨ ਕਰੋੜ ਲੋਕ ਅਸਲ ’ਚ ਘੁਸਪੈਠੀਏ ਹਨ ਤੇ ਇਨ੍ਹਾਂ ਦੇ ਨਾਂ ਵੋਟਰ ਸੂਚੀ ’ਚੋਂ ਬਾਹਰ ਹੀ ਰਹਿਣਗੇ। ਉਨ੍ਹਾਂ ਦਾ ਇਹ ਦਾਅਵਾ ਇਸ ਲਈ ਸਹੀ ਜਾਪਦਾ ਹੈ, ਕਿਉਂਕਿ ਇਨ੍ਹਾਂ ਤਿੰਨ ਕਰੋੜ ਲੋਕਾਂ ਬਾਰੇ ਉਨ੍ਹਾਂ ਦੇ ਗੁਆਂਢੀ ਵੀ ਕੋਈ ਜਾਣਕਾਰੀ ਨਹੀਂ ਦੇ ਪਾ ਰਹੇ ਹਨ। ਆਖ਼ਰ ਵਿਰੋਧੀ ਧਿਰ ਇਸ ਗੱਲ ’ਤੇ ਕਿਉਂ ਅੜੀ ਹੋਈ ਹੈ ਕਿ ਜਿਹੜੇ ਲੋਕ ਕਿਸੇ ਹੋਰ ਥਾਂ ਜਾ ਕੇ ਵਸ ਗਏ ਹਨ, ਜਾਂ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਜਾਂ ਜਿਨ੍ਹਾਂ ਦੇ ਨਾਂ ਇਕ ਤੋਂ ਵੱਧ ਥਾਵਾਂ ’ਤੇ ਦਰਜ ਹਨ ਤੇ ਜਿਹੜੇ ਲੱਭਣ ’ਤੇ ਵੀ ਨਹੀਂ ਮਿਲ ਰਹੇ, ਉਨ੍ਹਾਂ ਦੇ ਨਾਂ ਵੋਟਰ ਸੂਚੀ ’ਚ ਕਿਉਂ ਹੋਣੇ ਚਾਹੀਦੇ ਹਨ? ਉਹ ਇਸ ਸੱਚਾਈ ਤੋਂ ਅਣਜਾਣ ਨਹੀਂ ਕਿ ਦੇਸ਼ ’ਚ ਦਹਾਕਿਆਂ ਤੋਂ ਵੱਡੇ ਪੱਧਰ ’ਤੇ ਬੰਗਲਾਦੇਸ਼ੀ ਨਾਗਰਿਕਾਂ ਦੀ ਘੁਸਪੈਠ ਹੁੰਦੀ ਰਹੀ ਹੈ ਤੇ ਉਨ੍ਹਾਂ ਨੇ ਪੱਛਮੀ ਬੰਗਾਲ, ਅਸਾਮ ਤੇ ਤ੍ਰਿਪੁਰਾ ਦੇ ਕੁਝ ਹਿੱਸਿਆਂ ’ਚ ਜਨਸੰਖਿਆ ਦਾ ਸਰੂਪ ਵੀ ਬਦਲ ਦਿੱਤਾ ਹੈ। ਕਾਂਗਰਸ, ਖੱਬੇਪੱਖੀ ਪਾਰਟੀਆਂ ਤੇ ਤ੍ਰਿਣਮੂਲ ਕਾਂਗਰਸ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਵੱਡੀ ਗਿਣਤੀ ’ਚ ਬੰਗਲਾਦੇਸ਼ੀ ਨਾਗਰਿਕਾਂ ਨੇ ਧੋਖੇ ਅਤੇ ਜਾਅਲਸਾਜ਼ੀ ਰਾਹੀਂ ਹਰ ਤਰ੍ਹਾਂ ਦੇ ਪਛਾਣ ਪੱਤਰ ਹਾਸਲ ਕਰਕੇ ਆਪਣੇ ਆਪ ਨੂੰ ਭਾਰਤੀ ਨਾਗਰਿਕ ਵਜੋਂ ਦਰਸਾਉਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਇਨ੍ਹਾਂ ਪਾਰਟੀਆਂ ਨੇ ਤੰਗ ਸਿਆਸੀ ਹਿੱਤਾਂ ਕਾਰਨ ਉਨ੍ਹਾਂ ਨੂੰ ਸਰਪ੍ਰਸਤੀ ਦੇ ਕੇ ਆਪਣਾ ਵੋਟ ਬੈਂਕ ਬਣਾਇਆ। ਇਸੇ ਕਾਰਨ ਪੱਛਮੀ ਬੰਗਾਲ ਤੇ ਉੱਤਰ-ਪੂਰਬੀ ਸੂਬਿਆਂ ਤੋਂ ਇਲਾਵਾ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਬੰਗਲਾਦੇਸ਼ੀ ਉੱਤਰੀ ਅਤੇ ਪੱਛਮੀ ਭਾਰਤ ਦੇ ਨਾਲ-ਨਾਲ ਦੱਖਣੀ ਭਾਰਤ ਦੇ ਕਈ ਸੂਬਿਆਂ ਵਿੱਚ ਵੀ ਵੋਟਰ ਬਣ ਗਏ ਹਨ। ਵਿਰੋਧੀ ਧਿਰ ਨੇ ਬਿਹਾਰ ’ਚ ਐੱਸਆਈਆਰ ਤਹਿਤ 65 ਲੱਖ ਨਾਂ ਹਟਾਏ ਜਾਣ ’ਤੇ ਵੀ ਵੋਟ ਚੋਰੀ ਦਾ ਰੌਲਾ ਪਾਇਆ ਸੀ, ਪਰ ਉਹ ਅਜਿਹੇ 65 ਲੋਕਾਂ ਨੂੰ ਵੀ ਸਾਹਮਣੇ ਨਹੀਂ ਲਿਆ ਸਕੀ ਸੀ, ਜਿਨ੍ਹਾਂ ਦੇ ਨਾਂ ਗ਼ਲਤ ਤਰੀਕੇ ਨਾਲ ਹਟਾਏ ਗਏ ਹੋਣ। ਇਹ ਤੱਥ ਵੀ ਹੈ ਕਿ ਕਾਂਗਰਸ ਦੇ ਆਗੂ ਕਰਨਾਟਕ ਤੇ ਕੇਰਲ ’ਚ ਐੱਸਆਈਆਰ ਦੀ ਪ੍ਰਕਿਰਿਆ ਨੂੰ ਸਹੀ ਕਰਾਰ ਦੇ ਕੇ ਚੋਣ ਕਮਿਸ਼ਨ ਦਾ ਧੰਨਵਾਦ ਕਰ ਚੁੱਕੇ ਹਨ। ਬਿਨਾਂ ਸ਼ੱਕ ਇਹ ਸੰਭਵ ਹੈ ਕਿ ਕਿਸੇ ਜਾਇਜ਼ ਵੋਟਰ ਦਾ ਨਾਂ ਕਿਸੇ ਗ਼ਲਤੀ ਜਾਂ ਲਾਪਰਵਾਹੀ ਕਾਰਨ ਵੋਟਰ ਸੂਚੀ ’ਚੋਂ ਬਾਹਰ ਹੋ ਗਿਆ ਹੋਵੇ, ਪਰ ਇਸ ਦਾ ਇਹ ਅਰਥ ਨਹੀਂ ਕਿ ਉਸ ਦਾ ਨਾਂ ਮੁੜ ਸ਼ਾਮਲ ਨਹੀਂ ਕੀਤਾ ਜਾ ਸਕਦਾ। ਆਖ਼ਰ ਜਦੋਂ ਇਸ ਦੀ ਸਹੂਲਤ ਉਪਲਬਧ ਹੈ ਤਾਂ ਫਿਰ ਵੋਟ ਚੋਰੀ ਬਾਰੇ ਵਿਰੋਧੀ ਧਿਰ ਵੱਲੋਂ ਵਾਰ-ਵਾਰ ਅਲਾਪਿਆ ਜਾ ਰਿਹਾ ਰਾਗ ਬੇਸੁਰਾ ਅਤੇ ਲੋਕਾਂ ਨੂੰ ਗੁਮਰਾਹ ਕਰਨ ਵਾਲਾ ਹੀ ਕਿਹਾ ਜਾਵੇਗਾ।