
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤੀ ਗਿਆਨ ਪਰੰਪਰਾ ਦਾ ਪਰਿਪੇਖ ਸਮਾਜ ਦੀ ਹਰ ਸਮਾਜਿਕ ਇਕਾਈ ਨੂੰ ਇਕ ਸੱਭਿਆਚਾਰਕ ਇਕਾਈ ਮੰਨਦਾ ਹੈ, ਜੋ ਆਪਣੇ ਰੋਜ਼ਾਨਾ ਜੀਵਨ ਦੇ ਅਨੁਭਵਾਂ ਵਿਚਕਾਰ ਸੱਭਿਆਚਾਰਕ, ਸੱਭਿਅਤਾ ਅਤੇ ਆਧਿਆਤਮਿਕ ਗਿਆਨ ਦੀ ਸਿਰਜਣਾ ਕਰਦੀ ਹੈ। ਭਾਰਤ ’ਚ ਹਰ ਸਮਾਜਿਕ ਇਕਾਈ ਦਾ ਆਪਣਾ ਇਕ ਲੋਕ-ਜੀਵਨ ਹੁੰਦਾ ਹੈ, ਜਿਸ ਦੇ ਆਪਣੇ ਗੀਤ, ਸੰਗੀਤ, ਸ਼ਬਦ, ਭਜਨ, ਕੀਰਤਨ, ਕਵਾਲੀ, ਮੁਹਾਵਰੇ ਅਤੇ ਮਸਲੇ ਹੁੰਦੇ ਹਨ।

ਬਦਰੀ ਨਾਰਾਇਣ
ਭਾਰਤੀ ਗਿਆਨ ਪਰੰਪਰਾ ’ਤੇ ਅਧਿਐਨ, ਅਧਿਆਪਨ ਤੇ ਖੋਜ ਦੀ ਪ੍ਰਕਿਰਿਆ ਭਾਰਤੀ ਯੂਨੀਵਰਸਿਟੀਆਂ ’ਚ ਸ਼ੁਰੂ ਹੋ ਗਈ ਹੈ। ਕਈ ਯੂਨੀਵਰਸਿਟੀਆਂ ’ਚ ਇਸ ਵਿਸ਼ੇ ’ਤੇ ਅਧਿਐਨ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਉਚੇਰੀ ਸਿੱਖਿਆ ਸੰਸਥਾਨਾਂ ਵਿਚ ਕ੍ਰੈਡਿਟ ਦੇ ਆਧਾਰ ’ਤੇ ਸਿਲੇਬਸ ਵੀ ਬਣਾਏ ਜਾ ਰਹੇ ਹਨ। ਇਹ ਪਹਿਲ ਸਾਨੂੰ ਆਪਣੀ ਸੋਚ, ਵਿਚਾਰ ਤੇ ਮਾਨਸਿਕਤਾ ਵਿਚ ਬੈਠੇ ਬਸਤੀਵਾਦੀ ਪ੍ਰਭਾਵਾਂ ਤੋਂ ਮੁਕਤੀ ਦੇਣ ਵਿਚ ਮਦਦ ਕਰੇਗੀ। ਆਪਣੀ ਗਿਆਨ ਰਵਾਇਤ ਦੀ ਖੋਜ ਨਾ ਸਿਰਫ਼ ਬਸਤੀਵਾਦੀ ਸਾਸ਼ਨ ਵਿਚ ਰਹੇ ਦੇਸ਼ਾਂ ਵਿਚ ਹੋ ਰਹੀ ਹੈ, ਸਗੋਂ ਚੀਨ, ਜਾਪਾਨ ਵਰਗੇ ਕਈ ਦੇਸ਼ ਵੀ ਆਪਣੇ ਕੌਮੀ ਖੁਦਮੁਖਤਿਆਰੀ ਨੂੰ ਗਿਆਨ ਨਾਲ ਜੋੜਦੇ ਹੋਏ ਆਪਣੀਆਂ ਜੜ੍ਹਾਂ, ਜ਼ਮੀਨ ਤੇ ਸੱਭਿਆਚਾਰ ਵਿਚ ਉਪਜੇ ਗਿਆਨ, ਮਜਬੂਤੀ ਤੇ ਤਕਨੀਕ ਨੂੰ ਆਪਣੀ ਆਧੁਨਿਕਤਾ ਵਿਚ ਸ਼ਾਮਲ ਕਰ ਰਹੇ ਹਨ।
ਭਾਰਤੀ ਗਿਆਨ ਰਵਾਇਤ ’ਤੇ ਖੋਜ, ਅਧਿਐਨ ਤੇ ਅਧਿਆਪਨ ਦੀ ਪ੍ਰਕਿਰਿਆ ਭਾਰਤ ਵਿਚ ਦੇਰੀ ਨਾਲ ਸ਼ੁਰੂ ਹੋਈ ਹੈ। ਇਸ ਨੂੰ ਆਜ਼ਾਦੀ ਮਗਰੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਸੀ, ਪਰ ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਸਿੱਖਿਆ ਮੰਤਰਾਲੇ ਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਦੇਖਰੇਖ ਵਿਚ ਇਹ ਪ੍ਰਕਿਰਿਆ ਹੁਣ ਲਗਾਤਾਰ ਅੱਗੇ ਵੱਧ ਰਹੀ ਹੈ। ਇਸ ਪ੍ਰਕਿਰਿਆ ਵਿਚ ਕਈ ਚੁਣੌਤੀਆਂ ਵੀ ਹਨ। ਭਾਰਤੀ ਗਿਆਨ ਪਰੰਪਰਾ ਸਿਰਫ਼ ਕੋਈ ਵਿਸ਼ਾ ਨਾ ਹੋ ਕੇ ਇਕ ਅਜਿਹਾ ਨਜ਼ਰੀਆ ਹੈ, ਜਿਸ ਵਿਚ ਸਾਨੂੰ ਸਾਰੇ ਵਿਸ਼ਿਆਂ ਤੇ ਗਿਆਨ ਦੀ ਸਹਾਇਕ ਇਕਾਈਆਂ ਨੂੰ ਸਮਝ ਸਕਦੇ ਹਾਂ। ਇਹ ਇਕ ਦਾਰਸ਼ਨਿਕ ਤੇ ਸਿਧਾਂਤਿਕ ਕੋਸ਼ਿਸ਼ਾਂ ਰਚਣ ਦੇ ਨਾਲ ਤਜਰਬਿਆਂ ਦੇ ਆਧਾਰ ਅਤੇ ਪ੍ਰਯੋਗਾਂ ਦੇ ਮੁਤਾਬਿਕ ਨਤੀਜਿਆਂ ਨਾਲ ਭਰੇ ਗਿਆਨ ਦੀ ਉਪਯੋਗਤਾ ਵੀ ਰੱਖਦਾ ਹੈ।
ਇਸ ਵਿਚ ਉਦਾਹਰਨ ਤੇ ਤਜਰਬੇ ਵੀ ਸ਼ਾਮਲ ਹਨ, ਜੋ ਸਾਡੇ ਸਿਲੇਬਸਾਂ ਵਿਚ ਆ ਰਹੇ ਹਨ। ਇਸ ਨੂੰ ਸਿਰਫ਼ ਇਕ ਵਿਸ਼ੇ ਦੇ ਰੂਪ ਵਿਚ ਦੇਖਣ ਦੀ ਸੋਚ ਨਾਲ ਸਾਨੂੰ ਮੁਕਤ ਹੋਣਾ ਹੋਵੇਗਾ। ਭਾਰਤੀ ਸਿੱਖਿਆ ਤੇ ਵਿਚਾਰ-ਮੰਥਨ ਜਗਤ ਦੀ ਦੂਜੀ ਸਮੱਸਿਆ ਇਹ ਵੀ ਹੈ ਕਿ ਭਾਰਤੀ ਗਿਆਨ ਰਵਾਇਤ ’ਤੇ ਖੋਜ ਤੇ ਸੰਗ੍ਰਹਿ ਦੇ ਖੇਤਰ ਵਿਚ ਹਾਲੇ ਕੰਮ ਘੱਟ ਹੋਇਆ ਹੈ। ਇਸ ਕਾਰਨ ਸਾਡੇ ਕੋਲ ਅਧਿਐਨ ਸਮੱਗਰੀ ਦੀ ਘਾਟ ਹੈ। ਇਸ ਘਾਟ ਨੂੰ ਸਮਝਦਿਆਂ ਹੋਇਆਂ ਵਿਗਿਆਨ ਤੇ ਤਕਨੀਕੀ ਸੰਸਥਾਨ ਆਪਣੇ-ਆਪਣੇ ਤਰੀਕੇ ਨਾਲ ਇਸ ਦਿਸ਼ਾ ਵਿਚ ਕਾਰਜਸ਼ੀਲ ਹਨ। ਸਮਾਜ ਵਿਗਿਆਨ ਨਾਲ ਜੁੜੇ ਸਿੱਖਿਆ ਅਦਾਰਿਆਂ ਵਿਚ ਭਾਰਤੀ ਸਮਾਜ ਦੇ ਗਿਆਨ, ਸਿਆਣਪ, ਤਕਨੀਕੀ ਖੋਜ, ਸੰਗ੍ਰਹਿ ਤੇ ਅਧਿਐਨ ਸਮੱਗਰੀ ਬਣਾਉਣ ਦਾ ਕਾਰਜ ਹਾਲੇ ਪੂਰੇ ਰੂਪ ਨਾਲ ਗੁਣਵੱਤਾ ਦੇ ਨਾਲ ਸ਼ੁਰੂ ਹੋਇਆ ਹੈ। ਅਨੇਕਾਂ ਵਿਦਵਾਨ ਤੇ ਸਮਾਜਸ਼ਾਸਤਰੀ ਇਸ ਦਿਸ਼ਾ ’ਚ ਕਾਰਜਸ਼ੀਲ ਹਨ।
ਇਨ੍ਹਾਂ ਖੋਜਾਂ ਦਾ ਨਤੀਜਾ ਛੇਤੀ ਹੀ ਨਜ਼ਰ ਆਵੇਗਾ। ਟਾਟਾ ਸਮਾਜਿਕ ਵਿਗਿਆਨ ਸੰਸਥਾਨ ਨੇ ਪਾਠ ਪੁਸਤਕਾਂ ਦੇ ਨਿਰਮਾਣ ਦੀ ਪ੍ਰਕਿਰਿਆ ਵਿਚ ਭਾਰਤੀ ਗਿਆਨ ਰਵਾਇਤਾਂ ’ਤੇ ਕੇਂਦ੍ਰਿਤ ਸਿਲੇਬਸ ਕਿਤਾਬਾਂ ਬਣਾਉਣ ਦੇ ਅਭਿਆਨ ਨੂੰ ਵੱਡੇ ਰੂਪ ’ਚ ਮਹੱਤਵ ਦਿੱਤਾ ਹੈ। ਹੋਰ ਯੂਨੀਵਰਸਿਟੀਆਂ ਨੂੰ ਵੀ ਭਾਰਤੀ ਗਿਆਨ ਰਵਾਇਤਾਂ ’ਤੇ ਗਿਆਨ ਸਿਰਜਣ ਦੇ ਪ੍ਰਾਜੈਕਟਾਂ ’ਤੇ ਕੰਮ ਕਰਨਾ ਹੋਵੇਗਾ। ਸਿੱਖਿਆ ਮੰਤਰਾਲੇ ਵਿਚ ਭਾਰਤੀ ਗਿਆਨ ਪਰੰਪਰਾ ’ਤੇ ਗਿਆਨ ਸਿਰਜਣ ਦੀ ਪ੍ਰਕਿਰਿਆ ਨੂੰ ਸਹਿਯੋਗ ਦੇਣ ਲਈ ਇਕ ਬਲਾਕ ਬਣਾਇਆ ਗਿਆ ਹੈ, ਜੋ ਅਜਿਹੇ ਪ੍ਰਾਜੈਕਟਾਂ ਨੂੰ ਆਰਥਿਕ ਤੇ ਨਿਪੁੰਨਤਾ ਨਿਰਮਾਣ ਵਿਚ ਸਹਿਯੋਗ ਕਰਦਾ ਹੈ। ਭਾਰਤੀ ਗਿਆਨ ਪਰੰਪਰਾ ਦੀ ਮੁੜ ਖੋਜ ਤੇ ਉਸ ਨੂੰ ਖੋਜ ਤੇ ਸਿੱਖਿਆ ਨਾਲ ਜੋੜਨ ਦੇ ਇਸ ਪ੍ਰਾਜੈਕਟ ਦੀ ਇਕ ਵੱਡੀ ਸਮੱਸਿਆ ਇਸ ਦੇ ਅਰਥ ਦਾ ਗ਼ਲਤ ਪਾਠ ਅਤੇ ਅਨੇਕਾਂ ਬਿਰਤਾਂਤਕ ਉਲਝਣਾ ਤੇ ਅਫ਼ਵਾਹਪੂਰਨ ਧਾਰਨਾਵਾਂ ਤੋਂ ਲੰਘਣਾ ਹੈ। ਇਸ ਸੰਦਰਭ ’ਚ ਪਹਿਲੀ ਚੁਣੌਤੀ ਇਸ ਦੇ ਅਰਥ ਅਤੇ ਤੱਤ ਜਾਂਚ-ਪੜਤਾਲ ਦੀ ਹੈ।
ਭਾਰਤੀ ਗਿਆਨ ਪਰੰਪਰਾ ਅਸਲ ’ਚ ਭਾਰਤੀ ਸਮਾਜ ਅਤੇ ਉਸ ਦੀ ਮਿੱਟੀ-ਪਾਣੀ ਅਤੇ ਸੱਭਿਆਚਾਰਕ ਵਾਤਾਵਰਨ ’ਚ ਉਪਜਿਆ ਗਿਆਨ ਹੈ। ਇਹ ਕਿਸੇ ਇਕ ਜਾਤੀ, ਪੰਥ ਜਾਂ ਸੱਭਿਆਚਾਰ ’ਚ ਸਿਰਜਿਆ ਅਤੇ ਵਿਕਸਤ ਹੋਇਆ ਗਿਆਨ ਨਹੀਂ ਹੈ, ਸਗੋਂ ਇਹ ਉਨ੍ਹਾਂ ਸਾਰੇ ਤੱਤਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਤਜਰਬਿਆਂ ਦਾ ਗਿਆਨ-ਅਸਲ ਹੈ, ਜਿਨ੍ਹਾਂ ਤੋਂ ਭਾਰਤੀ ਸਮਾਜ ਬਣਦਾ ਹੈ।
ਇਹ ਬਹੁਲਤਾਵਾਦੀ ਸਮਾਜਿਕ ਸੱਭਿਆਚਾਰ ’ਚੋਂ ਉਭਰਿਆ ਗਿਆਨ ਹੈ। ਇਹ ਭਾਰਤੀ ਧਰਤੀ ਅਤੇ ਵਾਤਾਵਰਨ ’ਚ ਪੈਦਾ ਤੇ ਪ੍ਰਫੁੱਲਿਤ ਹਰ ਸੱਭਿਆਚਾਰ ਦੇ ਅਨੁਭਵਾਂ ਤੋਂ ਉਪਜਿਆ ਗਿਆਨ ਹੈ। ਇਸ ਲਈ ਇਸ ਨੂੰ ਕਿਸੇ ਇਕ ਜਾਤੀ, ਪੰਥ ਜਾਂ ਸੱਭਿਆਚਾਰ ਤੱਕ ਸੀਮਤ ਕਰਨਾ ਇਸ ਦੇ ਤੱਤਵਿਕ ਅਰਥ ਦੀ ਗ਼ਲਤ ਵਿਆਖਿਆ ਕਰਨਾ ਹੈ। ਹਿੰਦੂ, ਬੌਧ, ਮੁਸਲਿਮ, ਸਿੱਖ, ਈਸਾਈ ਆਦਿ ਸ਼੍ਰੇਣੀਆਂ ਤੋਂ ਪਰੇ ਇਹ ਸਾਨੂੰ ਹਰ ਭਾਈਚਾਰੇ, ਸਮਾਜ ਅਤੇ ਸੱਭਿਆਚਾਰ ਦੇ ਅਲੌਕਿਕ ਅਤੇ ਦਾਰਸ਼ਨਿਕ ਗਿਆਨ ਉੱਤੇ ਖੋਜ ਅਤੇ ਅਧਿਐਨ ਕਰਨ ਦੀ ਆਜ਼ਾਦੀ ਦਿੰਦਾ ਹੈ। ਇਕ ਪਾਸੇ ਵਾਲਮੀਕਿ, ਭਰਤਮੁਨੀ, ਵੇਦ ਵਿਆਸ, ਚਰਕ, ਸੁਸ਼ਰੁਤ, ਪਤੰਜਲੀ ਅਤੇ ਕੌਟੱਲਿਆ ਦਾ ਗਿਆਨ-ਲੋਕ ਭਾਰਤੀ ਗਿਆਨ ਪਰੰਪਰਾ ਦਾ ਹਿੱਸਾ ਹੈ, ਤਾਂ ਦੂਜੇ ਪਾਸੇ ਬੁੱਧ, ਨਾਗਾਰਜੁਨ, ਭਰਤ੍ਰਿਹਰੀ, ਕਬੀਰ, ਨਾਨਕ ਅਤੇ ਭਗਤ ਰਵਿਦਾਸ ਦੇ ਬਿਰਤਾਂਤ ਇਸ ਗਿਆਨ-ਮੰਥਨ ਨੂੰ ਰਚਦੇ ਹਨ। ਇਸ ਦੇ ਨਾਲ ਹੀ ਅਮੀਰ ਖੁਸਰੋ, ਦਾਰਾ ਸ਼ਿਕੋਹ ਅਤੇ ਹੋਰ ਸੂਫ਼ੀਆਂ ਦਾ ਗਿਆਨ ਅਤੇ ਯੋਗੀਆਂ ਦਾ ਵਿਚਾਰ-ਮੰਥਨ ਵੀ ਇਸ ’ਚ ਸ਼ਾਮਲ ਹੈ। ਭਾਵ ਇਹ ਹੈ ਕਿ ਭਾਰਤੀ ਗਿਆਨ ਪਰੰਪਰਾ ’ਚ ਹਾਸ਼ੀਏ ਉੱਤੇ ਵੱਸਦੇ ਭਾਈਚਾਰਿਆਂ, ਦਲਿਤਾਂ ਅਤੇ ਵਾਂਝੇ ਵਰਗਾਂ ਦੇ ਗਿਆਨ-ਅਨੁਭਵ ਵੀ ਸ਼ਾਮਲ ਹਨ ਅਤੇ ਇਸ ਦੇ ਨਾਲ ਹੀ ਅਨੇਕ ਧਾਰਮਿਕ-ਸੱਭਿਆਚਾਰਕ ਸਮੂਹਾਂ ਦੇ ਅਨੁਭਵ ਵੀ ਇਸ ਦਾ ਹਿੱਸਾ ਹਨ। ਭਾਰਤੀ ਗਿਆਨ ਪਰੰਪਰਾ ਦਾ ਪਰਿਪੇਖ ਸਮਾਜ ਦੀ ਹਰ ਸਮਾਜਿਕ ਇਕਾਈ ਨੂੰ ਇਕ ਸੱਭਿਆਚਾਰਕ ਇਕਾਈ ਮੰਨਦਾ ਹੈ, ਜੋ ਆਪਣੇ ਰੋਜ਼ਾਨਾ ਜੀਵਨ ਦੇ ਅਨੁਭਵਾਂ ਵਿਚਕਾਰ ਸੱਭਿਆਚਾਰਕ, ਸੱਭਿਅਤਾ ਅਤੇ ਆਧਿਆਤਮਿਕ ਗਿਆਨ ਦੀ ਸਿਰਜਣਾ ਕਰਦੀ ਹੈ। ਭਾਰਤ ’ਚ ਹਰ ਸਮਾਜਿਕ ਇਕਾਈ ਦਾ ਆਪਣਾ ਇਕ ਲੋਕ-ਜੀਵਨ ਹੁੰਦਾ ਹੈ, ਜਿਸ ਦੇ ਆਪਣੇ ਗੀਤ, ਸੰਗੀਤ, ਸ਼ਬਦ, ਭਜਨ, ਕੀਰਤਨ, ਕਵਾਲੀ, ਮੁਹਾਵਰੇ ਅਤੇ ਮਸਲੇ ਹੁੰਦੇ ਹਨ। ਇਨ੍ਹਾਂ ’ਚ ਉਨ੍ਹਾਂ ਸਮਾਜਿਕ ਸਮੂਹਾਂ ਦਾ ਗਿਆਨ, ਵਿਵੇਕ, ਤਕਨੀਕੀ ਸਮਝ, ਮਜ਼ਬੂਤੀ ਅਤੇ ਨੀਤੀਆਂ ਸਮਾਈਆਂ ਹੁੰਦੀਆਂ ਹਨ। ਲੋੜ ਹੈ ਕਿ ਭਾਰਤੀ ਲੋਕ-ਗਿਆਨ ਦੇ ਇਨ੍ਹਾਂ ਸਾਰੇ ਰੂਪਾਂ ਦਾ ਵਿਆਪਕ ਸੰਗ੍ਰਿਹ ਅਤੇ ਖੋਜ ਕੀਤੀ ਜਾਵੇ ਅਤੇ ਉਨ੍ਹਾਂ ਦੀ ਵਰਤੋਂ ਭਾਰਤੀ ਗਿਆਨ ਪਰੰਪਰਾ ਦੇ ਵਿਭਿੰਨ ਰੂਪਾਂ ਨੂੰ ਸਮਝਣ ਅਤੇ ਸਮਝਾਉਣ ਲਈ ਕੀਤੀ ਜਾਵੇ।
ਇਸ ’ਚ ਇਸਤਰੀ-ਪੁਰਸ਼ ਕੇਂਦਰਿਤ ਗਿਆਨ ਦੇ ਨਾਲ-ਨਾਲ ਭਾਰਤੀ ਸਮਾਜ ਦੇ ਹਰੇਕ ਗਿਆਨ-ਅਨੁਭਵ ਵੀ ਸੰਗ੍ਰਹਿ ਕੀਤੇ ਹੋਏ ਹਨ। ਭਾਰਤੀ ਗਿਆਨ ਪਰੰਪਰਾ ਦੇ ਇਨ੍ਹਾਂ ਰੂਪਾਂ ’ਚ ਦਰਸ਼ਨ, ਰਾਜਨੀਤਿਸ਼ਾਸਤਰ, ਅਰਥ-ਵਿਵਸਥਾ, ਧਾਰਮਿਕ, ਤਕਨੀਕੀ, ਮੈਡੀਕਲ ਅਤੇ ਲੋਕ-ਵਿਹਾਰ ਦੇ ਭਾਰਤੀ ਰੂਪਾਂ ਦਾ ਵਿਸ਼ਾਲ ਭੰਡਾਰ ਮੌਜੂਦ ਹੈ। ਇਨ੍ਹਾਂ ਨੂੰ ਸੰਗ੍ਰਿਹ ਕਰਕੇ ਉਨ੍ਹਾਂ ਦੀ ਵਿਆਖਿਆ ਅਤੇ ਮੁੜ-ਪਾਠ ਕਰਨ ਦੀ ਲੋੜ ਹੈ। ਸਾਨੂੰ ਇਨ੍ਹਾਂ ਦਾ ਇਕ ਆਰਕਾਈਵ ਤਿਆਰ ਕਰਨਾ ਹੋਵੇਗਾ, ਉਨ੍ਹਾਂ ਉੱਤੇ ਖੋਜ ਕਰਨੀ ਹੋਵੇਗੀ ਅਤੇ ਉਨ੍ਹਾਂ ਖੋਜਾਂ ਨੂੰ ਸਿਲੇਬਸ ’ਚ ਸ਼ਾਮਲ ਕਰਨਾ ਹੋਵੇਗਾ। ਇਸ ਦੇ ਨਾਲ ਹੀ ਇਨ੍ਹਾਂ ਵਿਸ਼ਿਆਂ ਉੱਤੇ ਉੱਚ-ਕੋਟੀ ਦੀਆਂ ਪਾਠ-ਪੁਸਤਕਾਂ ਵੀ ਤਿਆਰ ਕਰਨੀਆਂ ਹੋਣਗੀਆਂ।
ਭਾਰਤੀ ਗਿਆਨ ਪਰੰਪਰਾ ’ਚ ਨਿਹਿਤ ਭਾਰਤੀਅਤਾ ਦੀ ਵਿਸ਼ਾਲਤਾ ਅਤੇ ਬਹੁਲਤਾ ਦੇ ਗਿਆਨ, ਨੀਤਿਗਤ, ਸੱਭਿਆਚਾਰਕ ਅਤੇ ਸੱਭਿਅਤਾ ਵਾਲੇ ਪੱਖਾਂ ਉੱਤੇ ਖੋਜ ਅਤੇ ਅਧਿਐਨ ਕਰਨਾ ਹੋਵੇਗਾ। ਇਸ ਨਾਲ ਸਾਨੂੰ ਆਪਣੇ ਭਾਰਤ ਨੂੰ ਮੁੜ ਖੋਜਣ ’ਚ ਮਦਦ ਮਿਲੇਗੀ। ਗਿਆਨ ਦੀ ਇਹ ਮੁੜ-ਖੋਜ ਸਾਨੂੰ ਆਪਣੇ ਆਪ ਨੂੰ ਬਸਤੀਵਾਦੀ ਮਾਨਸਿਕਤਾ ਤੋਂ ਮੁਕਤ ਕਰਨ ਦੇ ਨਾਲ-ਨਾਲ ਵਿਕਸਿਤ ਭਾਰਤ ਲਈ ਇੱਕ ਗਿਆਨ-ਲੋਕ ਸਿਰਜਣ ਦਾ ਸਾਧਨ ਵੀ ਬਣੇਗੀ।
(ਲੇਖਕ ਟਾਟਾ ਸਮਾਜਿਕ ਅਧਿਐਨ ਸੰਸਥਾਨ ਦੇ ਚਾਂਸਲਰ ਹਨ।)।