- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮੇਂ ਦੇ ਨਾਲ ਇਸ ਟੈਕਸ ਪ੍ਰਣਾਲੀ ’ਚ ਕਈ ਬਦਲਾਅ ਆਏ। ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਤੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਵਾਂ ‘ਆਮਦਨ ਕਰ ਐਕਟ 1961’ ਤਿਆਰ ਕੀਤਾ ਗਿਆ, ਜੋ ਅੱਜ ਵੀ ਦੇਸ਼ ’ਚ ਟੈਕਸ ਪ੍ਰਣਾਲੀ ਦਾ ਮੁੱਖ ਆਧਾਰ ਹੈ। ਆਮਦਨ ਕਰ ਦਿਵਸ ਦਾ ਮਹੱਤਵ ਇਸ ਦਿਨ ਨੂੰ ਮਨਾਉਣ ਦੇ ਪ੍ਰਮੁੱਖ ਉਦੇਸ਼ ਹੇਠ ਲਿਖੇ ਅਨੁਸਾਰ ਹਨ। ਆਮ ਲੋਕਾਂ ਨੂੰ ਟੈਕਸ ਨਿਯਮਾਂ ਅਤੇ ਸਮੇਂ ਸਿਰ ਟੈਕਸ ਰਿਟਰਨ ਫਾਈਲ ਕਰਨ ਦੇ ਫਾਇਦਿਆਂ ਬਾਰੇ ਜਾਗਰੂਕ ਕਰਨਾ।

ਭਾਰਤ ’ਚ ਹਰ ਸਾਲ 24 ਜੁਲਾਈ ਨੂੰ ‘ਆਮਦਨ ਕਰ’ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਦੇਸ਼ ਦੇ ਨਾਗਰਿਕਾਂ ਨੂੰ ਟੈਕਸ ਭਰਨ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਅਤੇ ਰਾਸ਼ਟਰ ਨਿਰਮਾਣ ’ਚ ਇਮਾਨਦਾਰ ਟੈਕਸਦਾਤਾਵਾਂ ਦੇ ਯੋਗਦਾਨ ਦੀ ਸ਼ਲਾਘਾ ਕਰਨਾ ਹੈ। ਕੇਂਦਰੀ ਪ੍ਰਤੱਖ ਕਰ ਬੋਰਡ ਵੱਲੋਂ ਪਹਿਲੀ ਵਾਰ 24 ਜੁਲਾਈ 2010 ਨੂੰ ਭਾਰਤ ’ਚ ਆਮਦਨ ਕਰ ਦੇ 150 ਸਾਲ ਪੂਰੇ ਹੋਣ ’ਤੇ ਅਧਿਕਾਰਤ ਤੌਰ ’ਤੇ ਇਹ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਇਤਿਹਾਸਕ ਪਿਛੋਕੜ ਭਾਰਤ ’ਚ ਆਮਦਨ ਕਰ ਦਾ ਇਤਿਹਾਸ ਬਹੁਤ ਪੁਰਾਣਾ ਹੈ। ਦੇਸ਼ ’ਚ ਪਹਿਲੀ ਵਾਰ 24 ਜੁਲਾਈ 1860 ਨੂੰ ਬ੍ਰਿਟਿਸ਼ ਸਰਕਾਰ ਦੇ ਪਹਿਲੇ ਵਿੱਤ ਮੰਤਰੀ ਸਰ ਜੇਮਜ਼ ਵਿਲਸਨ ਦੁਆਰਾ ਆਮਦਨ ਕਰ ਲਾਗੂ ਕੀਤਾ ਗਿਆ ਸੀ। ਸਾਲ 1857 ’ਚ ਹੋਏ ਭਾਰਤ ਦੇ ਪਹਿਲੇ ਆਜ਼ਾਦੀ ਸੰਗਰਾਮ (ਸੈਨਿਕ ਵਿਦਰੋਹ) ਕਾਰਨ ਬ੍ਰਿਟਿਸ਼ ਹਕੂਮਤ ਨੂੰ ਹੋਏ ਭਾਰੀ ਵਿੱਤੀ ਨੁਕਸਾਨ ਦੀ ਪੂਰਤੀ ਕਰਨ ਲਈ ਇਹ ਟੈਕਸ ਲਗਾਇਆ ਗਿਆ ਸੀ। ਸਮੇਂ ਦੇ ਨਾਲ ਇਸ ਟੈਕਸ ਪ੍ਰਣਾਲੀ ’ਚ ਕਈ ਬਦਲਾਅ ਆਏ। ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਤੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਵਾਂ ‘ਆਮਦਨ ਕਰ ਐਕਟ 1961’ ਤਿਆਰ ਕੀਤਾ ਗਿਆ, ਜੋ ਅੱਜ ਵੀ ਦੇਸ਼ ’ਚ ਟੈਕਸ ਪ੍ਰਣਾਲੀ ਦਾ ਮੁੱਖ ਆਧਾਰ ਹੈ। ਆਮਦਨ ਕਰ ਦਿਵਸ ਦਾ ਮਹੱਤਵ ਇਸ ਦਿਨ ਨੂੰ ਮਨਾਉਣ ਦੇ ਪ੍ਰਮੁੱਖ ਉਦੇਸ਼ ਹੇਠ ਲਿਖੇ ਅਨੁਸਾਰ ਹਨ। ਆਮ ਲੋਕਾਂ ਨੂੰ ਟੈਕਸ ਨਿਯਮਾਂ ਅਤੇ ਸਮੇਂ ਸਿਰ ਟੈਕਸ ਰਿਟਰਨ ਫਾਈਲ ਕਰਨ ਦੇ ਫਾਇਦਿਆਂ ਬਾਰੇ ਜਾਗਰੂਕ ਕਰਨਾ। ਦੇਸ਼ ਦੇ ਵਿਕਾਸ ’ਚ ਯੋਗਦਾਨ ਪਾਉਣ ਵਾਲੇ ਇਮਾਨਦਾਰ ਟੈਕਸਦਾਤਾਵਾਂ ਦਾ ਧੰਨਵਾਦ ਕਰਨਾ। ਆਮਦਨ ਕਰ ਵਿਭਾਗ ਦੁਆਰਾ ਕੀਤੀਆਂ ਗਈਆਂ ਡਿਜੀਟਲ ਤਬਦੀਲੀਆਂ ਅਤੇ ਨਵੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕਰਨਾ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਹਥਿਆਰ ਖ਼ਰੀਦਣ ਅਤੇ ਫ਼ੌਜੀਆਂ ਦੀਆਂ ਸਹੂਲਤਾਂ ’ਤੇ ਵੱਡੀ ਰਕਮ ਖ਼ਰਚ ਕੀਤੀ ਜਾਂਦੀ ਹੈ। ਅੱਜ ਦੇ ਸਮੇਂ ’ਚ ਭਾਰਤ ਸਰਕਾਰ ਨੇ ਟੈਕਸ ਭਰਨ ਦੀ ਪ੍ਰਕਿਰਿਆ ਨੂੰ ਬਹੁਤ ਸਰਲ ਅਤੇ ਡਿਜੀਟਲ ਬਣਾ ਦਿੱਤਾ ਹੈ। ਆਮਦਨ ਕਰ ਦੇਣਾ ਸਿਰਫ਼ ਇਕ ਕਾਨੂੰਨੀ ਜ਼ਿੰਮੇਵਾਰੀ ਹੀ ਨਹੀਂ ਸਗੋਂ ਹਰ ਦੇਸ਼ ਭਗਤ ਨਾਗਰਿਕ ਦਾ ਨੈਤਿਕ ਫ਼ਰਜ਼ ਵੀ ਹੈ। 24 ਜੁਲਾਈ ਦਾ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੇ ਦੁਆਰਾ ਦਿੱਤਾ ਗਿਆ ਇਕ-ਇਕ ਰੁਪਿਆ ਭਾਰਤ ਨੂੰ ਇੱਕ ਸਵੈ-ਨਿਰਭਰ ਅਤੇ ਵਿਕਸਿਤ ਰਾਸ਼ਟਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਨਕਮ ਟੈਕਸ ਦਿਵਸ ਨਾ ਸਿਰਫ਼ ਸਾਡੇ ਵਿੱਤੀ ਇਤਿਹਾਸ ਨੂੰ ਯਾਦ ਕਰਨ ਦਾ ਦਿਨ ਹੈ, ਸਗੋਂ ਇਹ ਹਰੇਕ ਨਾਗਰਿਕ ਨੂੰ ਦੇਸ਼ ਦੇ ਨਿਰਮਾਣ ਅਤੇ ਆਰਥਿਕ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਦਾ ਹੈ। ਇਮਾਨਦਾਰੀ ਨਾਲ ਟੈਕਸ ਦੇ ਕੇ ਦੇਸ਼ ਦੀ ਤਰੱਕੀ ਦੇ ਭਾਗੀਦਾਰ ਬਣਨਾ ਚਾਹੀਦਾ ਹੈ।
-ਲੈਕਚਰਾਰ ਲਲਿਤ ਗੁਪਤਾ, 9781590500।