- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਆਈਆਈਟੀ ਵਰਗੇ ਸੰਸਥਾਨ ਉਨ੍ਹਾਂ ਕਾਰਨਾਂ ਦੀ ਪਛਾਣ ਕਰਨ ਕੇ ਉਨ੍ਹਾਂ ਦਾ ਹੱਲ ਕਰਨ, ਜਿਨ੍ਹਾਂ ਦੇ ਕਾਰਨ ਵਿਦਿਆਰਥੀ ਇਸ ਤਰੀਕੇ ਨਾਲ ਖੁਦਕੁਸ਼ੀਆਂ ਕਰ ਰਹੇ ਹਨ। ਇਹ ਆਮ ਗੱਲ ਨਹੀਂ ਹੈ ਕਿ ਬੀਤੇ ਕੁਝ ਮਹੀਨਿਆਂ ਵਿਚ ਹੀ ਆਈਆਈਟੀ ਬੰਬੇ ਦੇ ਹੀ ਚਾਰ ਵਿਦਿਆਰਥੀ ਆਤਮਹੱਤਿਆ ਕਰ ਚੁੱਕੇ ਹਨ। ਅਜਿਹੇ ਹੀ ਮਾਮਲੇ ਹੋਰ ਆਈਆਈਟੀ ਵਿਚ ਵੀ ਦੇਖਣ ਨੂੰ ਮਿਲੇ ਹਨ।

ਸਰਬੋਤਮ ਤਕਨੀਕੀ ਸਿੱਖਿਆ ਸੰਸਥਾਨ ਆਈਆਈਟੀ ਬੰਬੇ ਵਿਚ ਇਕ ਵਿਦਿਆਰਥੀ ਦੀ ਖੁਦਕੁਸ਼ੀ ਨੂੰ ਲੈ ਕੇ ਜਿਸ ਤਰ੍ਹਾਂ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ, ਉਹ ਬੇਹੱਦ ਗ਼ਲਤ ਹੈ। ਸਿਆਸੀ ਦਲਾਂ ਨੂੰ ਘੱਟੋ ਘੱਟ ਅਜਿਹੇ ਕਿਸੇ ਮਾਮਲੇ ’ਤੇ ਸਿਆਸੀ ਰੋਟੀਆਂ ਸੇਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਿਸ ਨਾਲ ਸਮਾਜ ਵਿਚ ਅਸੰਤੁਲਨ ਪੈਦਾ ਹੋਣ ਦਾ ਖ਼ਤਰਾ ਹੋਵੇ।• ਇਹ ਇਸ ਲਈ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਵਿਦਿਆਰਥੀ ਸਾਹਿਲ ਰਵੇਂਦਰ ਵਾਕੋਡੇ ਨੇ ਖੁਦਕੁਸ਼ੀ ਕਿਉਂ ਕੀਤੀ ਹੈ। ਆਈਆਈਟੀ ਬੰਬੇ ਪ੍ਰਬੰਧਨ ਦੇ ਮੁਤਾਬਕ ਉਸ ਨੂੰ ਮੋਬਾਈਲ ਫੋਨ ਰਾਹੀਂ ਨਕਲ ਕਰਦਿਆਂ ਫੜਿਆ ਗਿਆ ਸੀ, ਪਰ ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਬਾਅਦ ਵਿਚ ਉਸ ਨੇ ਹੋਸਟਲ ਦੇ ਕਮਰੇ ਵਿਚ ਆਤਮਹੱਤਿਆ ਕਰ ਲਈ। ਇਹ ਖ਼ਬਰ ਆਉਂਦਿਆਂ ਹੀ ਸਾਹਿਲ ਦੇ ਪਿਤਾ ਨੇ ਇਹ ਇਲਜ਼ਾਮ ਲਗਾਇਆ ਕਿ ਉਸ ਨੂੰ ਤਿੰਨ ਮਹੀਨੇ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਜਾਤੀ ਸੂਚਕ ਗਾਲਾਂ ਵੀ ਦਿੱਤੀਆਂ ਜਾ ਰਹੀਆਂ ਸਨ, ਪਰ ਇਸ ਦਾ ਹਾਲੇ ਜਵਾਬ ਨਹੀਂ ਮਿਲਿਆ ਹੈ ਕਿ ਇਸ ਦਾ ਜ਼ਿਕਰ ਪਹਿਲਾਂ ਕਿਉਂ ਨਹੀਂ ਕੀਤਾ ਗਿਆ ਤੇ ਸੰਸਥਾਨ ਦੇ ਐੱਸਸੀ-ਐੱਸਟੀ ਸੈੱਲ ਨੂੰ ਇਸ ਦੀ ਸ਼ਿਕਾਇਤ ਕਿਉਂ ਨਹੀਂ ਕੀਤੀ ਗਈ? ਇਹ ਠੀਕ ਨਹੀਂ ਹੈ ਕਿ ਇਨ੍ਹਾਂ ਸਵਾਲਾਂ ਦਾ ਉੱਤਰ ਸਾਹਮਣੇ ਆਉਣ ਤੇ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਸਾਹਿਲ ਨੂੰ ਨਕਲ ਕਰਦਿਆਂ ਫੜਨ ਵਾਲੇ ਅਧਿਆਪਕ ਸੂਰਿਆਨਾਰਾਇਣ ਦੁੱਲਾ ’ਤੇ ਐੱਸਸੀਐੱਸਟੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਆਖਰ ਜਦੋਂ ਆਈਆਈਟੀ ਬੰਬੇ ਪ੍ਰਬੰਧ ਤੰਤਰ ਦੇ ਨਾਲ ਮੁੰਬਈ ਕ੍ਰਾਈਮ ਬ੍ਰਾਂਚ ਘਟਨਾ ਦੀ ਜਾਚ ਕਰ ਰਹੀ ਹੈ ਤੇ ਇਸ ਜਾਂਚ ਦੇ ਚਲਦਿਆਂ ਪ੍ਰੋਫੈਸਰ ਦੁੱਲਾ ਨੂੰ ਡੀਨ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ, ਉਦੋਂ ਫਿਰ ਇਸ ਨਤੀਜੇ ’ਤੇ ਪਹੁੰਚਣ ਦਾ ਕੀ ਕਾਰਨ ਹੈ ਕਿ ਸਾਹਿਲ ਨੂੰ ਪਰੇਸ਼ਾਨ ਕਰਨ ਦੇ ਨਾਲ ਖੁਦਕੁਸ਼ੀ ਕਰਨ ਲਈ ਵੀ ਮਜ਼ਬੂਰ ਕੀਤਾ ਗਿਆ? ਠੀਕ ਇਹੀ ਹੋਵੇਗਾ ਕਿ ਆਤਮਹੱਤਿਆ ਕਰਨ ਵਾਲੇ ਵਿਦਿਆਰਥੀ ਦੇ ਪਰਿਵਾਰ ਵਾਲੇ ਆਈਆਈਟੀ ਬੰਬੇ ਦੇ ਵਿਦਿਆਰਥੀ ਅਤੇ ਸਿਆਸੀ ਦਲ ਸਾਹਿਲ ਦੀ ਮੌਤ ਦੀ ਜਾਂਚ ਦੀ ਉਡੀਕ ਕਰਨ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਆਈਆਈਟੀ ਵਰਗੇ ਸੰਸਥਾਨ ਉਨ੍ਹਾਂ ਕਾਰਨਾਂ ਦੀ ਪਛਾਣ ਕਰਨ ਕੇ ਉਨ੍ਹਾਂ ਦਾ ਹੱਲ ਕਰਨ, ਜਿਨ੍ਹਾਂ ਦੇ ਕਾਰਨ ਵਿਦਿਆਰਥੀ ਇਸ ਤਰੀਕੇ ਨਾਲ ਖੁਦਕੁਸ਼ੀਆਂ ਕਰ ਰਹੇ ਹਨ। ਇਹ ਆਮ ਗੱਲ ਨਹੀਂ ਹੈ ਕਿ ਬੀਤੇ ਕੁਝ ਮਹੀਨਿਆਂ ਵਿਚ ਹੀ ਆਈਆਈਟੀ ਬੰਬੇ ਦੇ ਹੀ ਚਾਰ ਵਿਦਿਆਰਥੀ ਆਤਮਹੱਤਿਆ ਕਰ ਚੁੱਕੇ ਹਨ। ਅਜਿਹੇ ਹੀ ਮਾਮਲੇ ਹੋਰ ਆਈਆਈਟੀ ਵਿਚ ਵੀ ਦੇਖਣ ਨੂੰ ਮਿਲੇ ਹਨ। ਕਿਉਂਕਿ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਸਾਰੇ ਵਰਗਾਂ ਦੇ ਰਹੇ ਹਨ• ਇਸ ਲਈ ਇਸ ਨਤੀਜੇ ’ਤੇ ਪਹੁੰਚਣਾ ਸਹੀ ਨਹੀਂ ਹੈ ਕਿ ਇਨ੍ਹਾਂ ਸੰਸਥਾਨਾਂ ਵਿਚ ਵਰਗ ਵਿਸ਼ੇਸ਼ ਦੇ ਵਿਦਿਆਰਥੀਆਂ ਦੇ ਪ੍ਰਤੀ ਭੇਦਭਾਵ ਹੁੰਦਾ ਹੈ ਪਰ ਇੰਨਾ ਤਾਂ ਹੈ ਹੀ ਕਿ ਵਿਦਿਆਰਥੀਆਂ ਨੂੰ ਤਣਾਅ ਮੁਕਤ ਵਾਤਾਵਰਨ ਦੇਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਆਈਆਈਟੀ ਦੇਸ਼ ਦੇ ਸਭ ਤੋਂ ਸਰਬੋਤਮ ਸੰਸਥਾਨ ਹਨ। ਇਨ੍ਹਾਂ ਵਿਚ ਪੜ੍ਹਾਈ ਦਾ ਪੱਧਰ ਤੇ ਨਾਲ ਹੀ ਮਾਹੌਲ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਕਿਸੇ ਵੀ ਵਿਦਿਆਰਥੀ ਨੂੰ ਖ਼ੁਦਕੁਸ਼ੀ ਨਾ ਕਰਨੀ ਪਵੇ। ਇਸ ਲਈ ਵਿਦਿਆਰਥੀ ਤੇ ਅਧਿਆਪਕ ਅਨੁਪਾਤ ਬਿਹਤਰ ਕਰਨ ਦੇ ਨਾਲ ਹੀ ਪੜ੍ਹਾਈ ਵਿਚ ਕਮਜ਼ੋਰ ਤੇ ਕਿਸੇ ਕਾਰਨ ਮਾਨਸਿਕ ਰੂਪ ਤੋਂ ਪਰੇਸ਼ਾਨ ਵਿਦਿਆਰਥੀ ਦੀ ਕੌਂਸਲਿੰਗ ਦੇ ਤੰਤਰ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ। ਕਿਉਂਕਿ ਇਸ ਵਿਚ ਕਿਤੇ ਨਾ ਕਿਤੇ ਘਾਟ ਨਜ਼ਰ ਆ ਰਹੀ ਹੈ।