
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਸੀਂ ਈਸ਼ਵਰ ਤੋਂ ਸੁੱਖ ਮੰਗਦੇ ਹਾਂ, ਸੁਰੱਖਿਆ ਮੰਗਦੇ ਹਾਂ, ਸਫਲਤਾ ਮੰਗਦੇ ਹਾਂ ਪਰ ਜੇਕਰ ਪਰਮਾਤਮਾ ਸਾਡੇ ਜੀਵਨ ਨੂੰ ਸਿਰਫ਼ ਸਾਡੀਆਂ ਇੱਛਾਵਾਂ ਅਨੁਸਾਰ ਹੀ ਚਲਾਵੇ, ਤਾਂ ਸਾਡੀ ਚੇਤਨਾ ਦਾ ਵਿਸਥਾਰ ਕਿਵੇਂ ਹੋਵੇਗਾ? ਬੱਚੇ ਨੂੰ ਮਾਪਿਆਂ ਦੀ ਗੋਦ ਬਹੁਤ ਪਿਆਰੀ ਹੁੰਦੀ ਹੈ ਪਰ ਮਾਪੇ ਉਸ ਨੂੰ ਹਮੇਸ਼ਾ ਗੋਦ ’ਚ ਨਹੀਂ ਰੱਖਦੇ। ਉਹ ਉਸ ਨੂੰ ਡਿੱਗਣ ਦਿੰਦੇ ਹਨ ਅਤੇ ਆਪਣੇ ਆਪ ਉੱਠਣਾ ਸਿੱਖਣ ਦਿੰਦੇ ਹਨ।

ਮਨੁੱਖ ਕਿਸੇ ਦੁਖਦਾਈ ਘਟਨਾ ਨੂੰ ਲੈ ਕੇ ਇੰਨਾ ਬੇਚੈਨ ਹੋ ਜਾਂਦਾ ਹੈ ਕਿ ਉਸ ਨੂੰ ਆਪਣਾ ਦੁੱਖ ਹੀ ਸਭ ਤੋਂ ਵੱਧ ਕਸ਼ਟਦਾਇਕ ਲੱਗਣ ਲੱਗਦਾ ਹੈ। ਪੀੜਾ ਆਉਂਦੀ ਹੈ, ਕੋਈ ਰਿਸ਼ਤਾ ਟੁੱਟ ਜਾਂਦਾ ਹੈ, ਕੋਈ ਪਿਆਰੀ ਵਸਤੂ ਹੱਥੋਂ ਨਿਕਲ ਜਾਂਦੀ ਹੈ, ਕੋਈ ਸੁਪਨਾ ਅਧੂਰਾ ਰਹਿ ਜਾਂਦਾ ਹੈ ਅਤੇ ਜੀਵਨ ਅਚਾਨਕ ਉਸ ਅਣਜਾਣ ਦਿਸ਼ਾ ਵੱਲ ਮੁੜ ਜਾਂਦਾ ਹੈ, ਜਿਸ ਦੀ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਤਦ ਮਨ ਦੇ ਅੰਦਰ ਸਭ ਤੋਂ ਪਹਿਲਾਂ ਇੱਕ ਸਵਾਲ ਉੱਠਦਾ ਹੈ, ‘ਈਸ਼ਵਰ ਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ?’ ਇਸ ਸਵਾਲ ਦੇ ਅੰਦਰ ਮਨੁੱਖ ਦਾ ਸਾਰਾ ਹੰਕਾਰ ਲੁਕਿਆ ਹੋਇਆ ਹੈ। ਇਸ ’ਚ ਇਕ ਸੂਖਮ ਜ਼ਿੱਦ ਹੁੰਦੀ ਹੈ ਕਿ ਜੀਵਨ ਓਹੋ ਜਿਹਾ ਹੀ ਹੋਣਾ ਚਾਹੀਦਾ ਹੈ, ਜਿਵੇਂ ਅਸੀਂ ਸੋਚਿਆ ਹੈ। ਹਾਲਾਤ ਸਾਡੀ ਇੱਛਾ ਅਨੁਸਾਰ ਚੱਲਣੇ ਚਾਹੀਦੇ ਹਨ ਅਤੇ ਸੁੱਖ ਸਾਨੂੰ ਮਿਲਣਾ ਹੀ ਚਾਹੀਦਾ ਹੈ ਪਰ ਜੀਵਨ ਦੀ ਹੋਂਦ ਮਨੁੱਖ ਦੀਆਂ ਇੱਛਾਵਾਂ ਨਾਲ ਸੰਚਾਲਿਤ ਨਹੀਂ ਹੁੰਦੀ। ਜੀਵਨ ਕੇਵਲ ਘਟਨਾਵਾਂ ਦਾ ਕ੍ਰਮ ਨਹੀਂ, ਸਗੋਂ ਚੇਤਨਾ ਦੇ ਜਾਗਰਣ ਦੀ ਇਕ ਯਾਤਰਾ ਹੈ। ਅਸੀਂ ਈਸ਼ਵਰ ਤੋਂ ਸੁੱਖ ਮੰਗਦੇ ਹਾਂ, ਸੁਰੱਖਿਆ ਮੰਗਦੇ ਹਾਂ, ਸਫਲਤਾ ਮੰਗਦੇ ਹਾਂ ਪਰ ਜੇਕਰ ਪਰਮਾਤਮਾ ਸਾਡੇ ਜੀਵਨ ਨੂੰ ਸਿਰਫ਼ ਸਾਡੀਆਂ ਇੱਛਾਵਾਂ ਅਨੁਸਾਰ ਹੀ ਚਲਾਵੇ, ਤਾਂ ਸਾਡੀ ਚੇਤਨਾ ਦਾ ਵਿਸਥਾਰ ਕਿਵੇਂ ਹੋਵੇਗਾ? ਬੱਚੇ ਨੂੰ ਮਾਪਿਆਂ ਦੀ ਗੋਦ ਬਹੁਤ ਪਿਆਰੀ ਹੁੰਦੀ ਹੈ ਪਰ ਮਾਪੇ ਉਸ ਨੂੰ ਹਮੇਸ਼ਾ ਗੋਦ ’ਚ ਨਹੀਂ ਰੱਖਦੇ। ਉਹ ਉਸ ਨੂੰ ਡਿੱਗਣ ਦਿੰਦੇ ਹਨ ਅਤੇ ਆਪਣੇ ਆਪ ਉੱਠਣਾ ਸਿੱਖਣ ਦਿੰਦੇ ਹਨ। ਇਸ ਲਈ ਜੋ ਸਾਨੂੰ ਸਜ਼ਾ ਜਾਪਦੀ ਹੈ, ਉਹ ਸਿੱਖਿਆ ਵੀ ਹੋ ਸਕਦੀ ਹੈ। ਜੋ ਸਾਨੂੰ ਵਿਛੋੜਾ ਜਾਪਦਾ ਹੈ, ਉਹ ਵੈਰਾਗ ਦੀ ਸ਼ੁਰੂਆਤ ਹੋ ਸਕਦਾ ਹੈ। ਜੋ ਸਾਨੂੰ ਅੰਤ ਲੱਗਦਾ ਹੈ, ਉਹ ਕਿਸੇ ਡੂੰਘੀ ਯਾਤਰਾ ਦਾ ਪਹਿਲਾ ਪੜਾਅ ਵੀ ਹੋ ਸਕਦਾ ਹੈ। ਜੀਵਨ ਦਾ ਸਭ ਤੋਂ ਡੂੰਘਾ ਸਵਾਲ ਇਹ ਨਹੀਂ ਹੈ ਕਿ ਮੇਰੇ ਨਾਲ ਕੀ ਹੋਇਆ, ਸਗੋਂ ਇਹ ਹੈ ਕਿ ਉਸ ਤੋਂ ਬਾਅਦ ਮੇਰੇ ਅੰਦਰ ਕੀ ਵਾਪਰਿਆ। ਅਸਲ ’ਚ, ‘ਇਹ ਮੇਰੇ ਨਾਲ ਹੀ ਕਿਉਂ ਹੋਇਆ?’ ਦੀ ਥਾਂ ਸਾਨੂੰ ਪੁੱਛਣਾ ਚਾਹੀਦਾ ਹੈ, ‘ਇਸ ਘਟਨਾ ਰਾਹੀਂ ਮੈਨੂੰ ਕੀ ਸਮਝਣਾ ਹੈ?’ ਪਹਿਲਾ ਸਵਾਲ ਸਾਨੂੰ ਪੀੜਤ ਬਣਾਉਂਦਾ ਹੈ, ਜਦਕਿ ਦੂਜਾ ਸਾਨੂੰ ਸਾਧਕ ਬਣਾਉਂਦਾ ਹੈ। ਜਦੋਂ ਸਾਧਨਾ ’ਚ ਬਦਲ ਜਾਂਦਾ ਹੈ, ਤਾਂ ਦੁੱਖ ਕੇਵਲ ਪੀੜਾ ਨਹੀਂ ਰਹਿੰਦਾ। ਉਹ ਸੱਚ ਦਾ ਦਰਵਾਜ਼ਾ ਬਣ ਜਾਂਦਾ ਹੈ। ਅਧਿਆਤਮਿਕਤਾ ਦਾ ਅਰਥ ਹੈ ਕਿ ਜਦੋਂ ਜੀਵਨ ਸਾਡੀ ਸਮਝ ਤੋਂ ਪਰੇ ਹੋ ਜਾਵੇ, ਤਦ ਵੀ ਅਸੀਂ ਪਰਮਾਤਮਾ ਦੀ ਯੋਜਨਾ ’ਤੇ ਭਰੋਸਾ ਬਣਾਈ ਰੱਖੀਏ।
-ਟਵਿੰਕਲ ਤੋਮਰ ਸਿੰਘ।