- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸੀਂ ਹਿੰਦ ਵਿਚ ਗ਼ਦਰ ਦੇ ਨਾਮ ’ਤੇ ਹੀ ਹਿੰਦ ਦੀ ਆਜ਼ਾਦੀ ਲਈ ਸੰਘਰਸ਼ ਲੜਾਂਗੇ ਤੇ ਸਾਡੀ ਅਖ਼ਬਾਰ ਦਾ ਨਾਮ ਵੀ ‘ਗ਼ਦਰ’ ਹੀ ਹੋਵੇਗਾ। ਪਾਰਟੀ ਦਾ ਘੇਰਾ ਵਿਸ਼ਾਲ ਕਰਨ ਲਈ 21 ਅਪ੍ਰੈਲ 1913 ਨੂੰ ਆਸਟ੍ਰੀਆ ਵਿਖੇ ਹਿੰਦੁਸਤਾਨੀ ਕਾਮਿਆਂ ਦਾ ਵੱਡਾ ਇਕੱਠ ਹੋਇਆ ਤੇ ਪਾਰਟੀ ਦਾ ਨਾਮ ਹੋਰ ਸੌਖਾ ਕਰਦੇ ਹੋਏ ‘ਇੰਡੀਅਨ ਪੈਸੇਫਿਕ ਐਸੋਸੀਏਸ਼ਨ’ ਰੱਖ ਦਿੱਤਾ। ਇਸ ਦੇ ਵੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਸਨ।

ਲਾਲਾ ਹਰਦਿਆਲ ‘ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ’ ਨਾਮ ਦੀ ਜਥੇਬੰਦੀ ਦੇ ਸੱਦੇ ’ਤੇ 25 ਮਾਰਚ 1913 ਨੂੰ ਸੇਂਟਜਾਨ ਪਹੁੰਚੇ। ਉਕਤ ਜਥੇਬੰਦੀ ਪੋਰਟਲੈਂਡ ਵਿਖੇ ਹੋਂਦ ਵਿਚ ਆਈ ਸੀ ਜਿਸ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਜੀਡੀ ਕੁਮਾਰ ਤੇ ਖ਼ਜ਼ਾਨਚੀ ਪੰਡਿਤ ਕਾਂਸ਼ੀ ਰਾਮ ਸਨ। ਲਾਲਾ ਜੀ ਨੇ ਆ ਕੇ ਵਿਚਾਰ ਦਿੱਤੇ ਕਿ ਅੰਗਰੇਜ਼ 1857 ਦੇ ਗ਼ਦਰ ਨੂੰ ਭੰਡਦੇ ਹਨ ਪਰ ਸਾਡੀ ਕੌਮ ਵਾਸਤੇ ਉਹ ਇਨਕਲਾਬੀ ਕੋਸ਼ਿਸ਼ ਸੀ।
ਅਸੀਂ ਹਿੰਦ ਵਿਚ ਗ਼ਦਰ ਦੇ ਨਾਮ ’ਤੇ ਹੀ ਹਿੰਦ ਦੀ ਆਜ਼ਾਦੀ ਲਈ ਸੰਘਰਸ਼ ਲੜਾਂਗੇ ਤੇ ਸਾਡੀ ਅਖ਼ਬਾਰ ਦਾ ਨਾਮ ਵੀ ‘ਗ਼ਦਰ’ ਹੀ ਹੋਵੇਗਾ। ਪਾਰਟੀ ਦਾ ਘੇਰਾ ਵਿਸ਼ਾਲ ਕਰਨ ਲਈ 21 ਅਪ੍ਰੈਲ 1913 ਨੂੰ ਆਸਟ੍ਰੀਆ ਵਿਖੇ ਹਿੰਦੁਸਤਾਨੀ ਕਾਮਿਆਂ ਦਾ ਵੱਡਾ ਇਕੱਠ ਹੋਇਆ ਤੇ ਪਾਰਟੀ ਦਾ ਨਾਮ ਹੋਰ ਸੌਖਾ ਕਰਦੇ ਹੋਏ ‘ਇੰਡੀਅਨ ਪੈਸੇਫਿਕ ਐਸੋਸੀਏਸ਼ਨ’ ਰੱਖ ਦਿੱਤਾ। ਇਸ ਦੇ ਵੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਸਨ।
ਗ਼ਦਰ ਅਖ਼ਬਾਰ ਇਕ ਨਵੰਬਰ 1913 ਨੂੰ ਸ਼ੁਰੂ ਕਰ ਲਈ ਗਈ। ਅਖ਼ਬਾਰ ਦੀਆਂ ਵਿਚਾਰਧਾਰਕ ਤੇ ਧੜੱਲੇਦਾਰ ਲਿਖਤਾਂ ਨੇ ਹਿੰਦੁਸਤਾਨੀ ਕਿਰਤੀਆਂ ਨੂੰ ਪਾਰਟੀ ਵੱਲ ਖਿੱਚਿਆ ਤੇ ਉਨ੍ਹਾਂ ਨੇ ਆਪੇ ਹੀ ਆਪਣੇ ਕਾਰਖ਼ਾਨਿਆਂ ਵਿਚ ਪਾਰਟੀ ਦੀਆਂ ਬ੍ਰਾਂਚਾਂ ਕਾਇਮ ਕਰ ਲਈਆਂ। ਪਾਰਟੀ ਨਾਲ ਜੁੜਨ ਵਾਲਿਆਂ ਵਿਚ 90 ਕੁ ਫ਼ੀਸਦੀ ਪੰਜਾਬੀ ਤੇ ਉਨ੍ਹਾਂ ਵਿਚ ਵੀ ਵੱਡੀ ਗਿਣਤੀ ’ਚ ਸਿੱਖ ਭਾਈਚਾਰਾ ਸੀ। ਉਕਤ ਅਖ਼ਬਾਰ ਇੰਨੀ ਜ਼ਿਆਦਾ ਮਕਬੂਲ ਹੋਈ ਕਿ ਜਿਹੜੇ ਵੀ ਦੇਸ਼ ਵਿਚ ਭਾਰਤੀ ਤੇ ਖ਼ਾਸ ਤੌਰ ’ਤੇ ਪੰਜਾਬੀ ਵਸਦੇ ਸਨ, ਉਹ ਉੱਥੇ ਜ਼ਰੂਰ ਪਹੁੰਚਦੀ।
ਅੰਗਰੇਜ਼ ਆਪਣੇ ਵਿਰੁੱਧ ਲਿਖਤਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿੰਦੇ ਸਨ। ਉਨ੍ਹਾਂ ਨੇ ਅਖ਼ਬਾਰ ਨੂੰ ਰੋਕਣ ਵਾਸਤੇ ‘ਸਮੁੰਦਰੀ ਮਸੂਲ ਕਾਨੂੰਨ’ ਬਣਾ ਕੇ ਬਿਲਟੀਆਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਤੇ ਬਹੁਤ ਸਾਰੇ ਮੁਲਕ ਜਿਹੜੇ ਅੰਗਰੇਜ਼ਾਂ ਦੇ ਅਧੀਨ ਸਨ, ਉੱਥੇ ਅਖ਼ਬਾਰ ਜਾਣੀ ਬੰਦ ਹੋ ਗਈ ਸੀ। ਇਸ ਹਾਲਾਤ ’ਚ ਪਾਰਟੀ ਨੇ ਸਾਰਾ ਪਰਚਾ ਕੈਨੇਡਾ ਭੇਜਣਾ ਸ਼ੁਰੂ ਕਰ ਦਿੱਤਾ ਤੇ ਅੱਗੇ ਗ਼ਦਰੀ ਵੱਖ-ਵੱਖ ਦੇਸ਼ਾਂ ਵਿਚ ਉਸ ਨੂੰ ਭੇਜ ਦਿੰਦੇ। ਇਸ ਯੋਜਨਾ ਦਾ ਵੀ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਤੇ ਅਖ਼ਬਾਰ ਫਿਰ ਰੁਕ ਗਈ। ਗ਼ਦਰੀਆਂ ਨੇ ਅਖ਼ਬਾਰ ਜਾਪਾਨ ਭੇਜਣੀ ਸ਼ੁਰੂ ਕਰ ਦਿੱਤੀ।
ਅੰਗਰੇਜ਼ਾਂ ਨੇ ਫਿਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੌਲਵੀ ਬਰਕਤਉੱਲਾ ਨੇ ਅੰਗਰੇਜ਼ਾਂ ਦੀ ਇਸ ਨੀਤੀ ਨੂੰ ਭਾਂਜ ਦਿੱਤੀ। ਉਹ ਅਖ਼ਬਾਰ ਗ਼ਦਰੀਆਂ ਦੀ ਹਮਦਰਦ ਮੈਡਮ ਕਾਮਾ ਤੱਕ ਭੇਜਦਾ ਤੇ ਉਹ ਅੱਗੋਂ ਭਾਈ ਭਗਵਾਨ ਸਿੰਘ ਤੱਕ ਪੁੱਜਦੀ ਕਰਦੀ ਤੇ ਉਹ ਅੱਗੋਂ ਹੋਰ ਦੇਸ਼ਾਂ ’ਚ ਭੇਜਦਾ ਸੀ। ਇਸ ਅਖ਼ਬਾਰ ਦੀ ਮਸ਼ਹੂਰੀ ਤੇ ਧੜੱਲੇਦਾਰ ਲਿਖਤਾਂ ਕਰਕੇ ਗਦਰੀਆਂ ਦੇ ਮੂੰਹ ’ਤੇ ‘ਗ਼ਦਰ’ ਨਾਮ ਹੀ ਚੜ੍ਹ ਗਿਆ ਤੇ ਉਹ ਗ਼ਦਰ ਪਾਰਟੀ ਹੀ ਕਹਿਣ ਲੱਗ ਪਏ। ਗਦਰ ਪਾਰਟੀ ਬਣਨ ਦੇ ਮੁੱਖ ਕਾਰਨ ਬਣੇ ਸਨ ਵੈਨਕੂਵਰ ਤੇ ਸਟਾਕਟਨ ਦੇ ਗੁਰਦੁਆਰੇ।
-ਪਿਰਥੀਪਾਲ ਸਿੰਘ ਮਾੜੀਮੇਘਾ।
ਮੋਬਾਈਲ : 98760-78731