
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਚਿੰਤਾ ਸਿਰਫ਼ ਮੋਟਾਪੇ ਜਾਂ ਜੀਵਨ-ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਤੱਕ ਸੀਮਿਤ ਨਹੀਂ ਹੈ; ਗ਼ਲਤ ਪੋਸ਼ਣ ਸਰੀਰਕ ਤੰਦਰੁਸਤੀ, ਊਰਜਾ ਅਤੇ ਨੌਜਵਾਨਾਂ ਦੀ ਸਮੁੱਚੀ ਸਿਹਤ ’ਤੇ ਵੀ ਪ੍ਰਭਾਵ ਪਾ ਸਕਦਾ ਹੈ। ਕਿਸੇ ਵੀ ਵਿਕਾਸਸ਼ੀਲ ਰਾਸ਼ਟਰ ਲਈ ਤੰਦਰੁਸਤ ਨੌਜਵਾਨ ਹੀ ਰਾਸ਼ਟਰੀ ਤਾਕਤ ਹਨ। ਸਿਹਤਮੰਦ ਨੌਜਵਾਨ ਵਧੇਰੇ ਉਤਪਾਦਕ, ਸਿੱਖਿਆ ’ਚ ਬਿਹਤਰ, ਸਰੀਰਕ ਤੌਰ ’ਤੇ ਸਮਰੱਥ ਤੇ ਦੇਸ਼ ਦੀ ਆਰਥਿਕ ਤਰੱਕੀ ’ਚ ਪ੍ਰਭਾਵਸ਼ਾਲੀ ਯੋਗਦਾਨ ਪਾਉਣ ਦੇ ਯੋਗ ਹੁੰਦੇ ਹਨ।

ਰੈਸਟੋਰੈਂਟਾਂ ’ਚ ਖੁਰਾਕ ਸੁਰੱਖਿਆ ਸਬੰਧੀ ਛਾਪੇ ਅਕਸਰ ਸੁਰਖੀਆਂ ਬਣਦੇ ਹਨ ਰ ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਛਾਪੇ ਤੋਂ ਬਾਅਦ ਕੀ ਹੁੰਦਾ ਹੈ? ਰਸੋਈ ਨੂੰ ਸੀਲ ਕਰਨਾ, ਖਾਣ-ਪੀਣ ਦੀਆਂ ਵਸਤੂਆਂ ਦੇ ਨਮੂਨੇ ਲੈਣਾ ਜਾਂ ਜੁਰਮਾਨਾ ਲਗਾਉਣਾ ਤੁਰੰਤ ਕਾਰਵਾਈ ਨੂੰ ਦਰਸਾ ਸਕਦਾ ਹੈ ਪਰ ਲੋਕਾਂ ਦੀ ਸਿਹਤ ਦੀ ਅਸਲ ਸੁਰੱਖਿਆ ਲਈ ਲਗਾਤਾਰ ਨਿਗਰਾਨੀ, ਜਵਾਬਦੇਹੀ ਅਤੇ ਖਾਣ-ਪੀਣ ਦੇ ਸੱਭਿਆਚਾਰ ’ਚ ਬਦਲਾਅ ਲਾਜ਼ਮੀ ਹੈ। ਅੱਜ ਖ਼ਾਸਕਰ ਨੌਜਵਾਨਾਂ ’ਚ ਗ਼ੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੇਜ਼ੀ ਨਾਲ ਆਮ ਹੋ ਰਹੀਆਂ ਹਨ। ਸੋਸ਼ਲ ਮੀਡੀਆ ਦੇ ਰੁਝਾਨ, ਹਮਲਾਵਰ ਫੂਡ ਮਾਰਕੀਟਿੰਗ, ਵੱਡੀਆਂ ਪੋਰਸ਼ਨਾਂ, ਬਹੁਤ ਜ਼ਿਆਦਾ ਪ੍ਰੋਸੈਸ ਕੀਤੇ ਖਾਣੇ, ਮਿੱਠੇ ਪੇਅ ਅਤੇ ਹਰ ਚੀਜ਼ ਨੂੰ ‘ਇੰਸਟੈਂਟ’ ਬਣਾਉਣ ਦੀ ਦੌੜ ਨੌਜਵਾਨਾਂ ਦੀਆਂ ਖੁਰਾਕੀ ਆਦਤਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਜੋ ਚੀਜ਼ ਅੱਜ ਫੈਸ਼ਨ ਜਾਂ ਸੁਵਿਧਾ ਵਜੋਂ ਦਿਖਾਈ ਦਿੰਦੀ ਹੈ, ਉਹ ਕੱਲ੍ਹ ਲੰਬੇ ਸਮੇਂ ਦੀ ਸਿਹਤ ਸਮੱਸਿਆ ਬਣ ਸਕਦੀ ਹੈ। ਚਿੰਤਾ ਸਿਰਫ਼ ਮੋਟਾਪੇ ਜਾਂ ਜੀਵਨ-ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਤੱਕ ਸੀਮਿਤ ਨਹੀਂ ਹੈ; ਗ਼ਲਤ ਪੋਸ਼ਣ ਸਰੀਰਕ ਤੰਦਰੁਸਤੀ, ਊਰਜਾ ਅਤੇ ਨੌਜਵਾਨਾਂ ਦੀ ਸਮੁੱਚੀ ਸਿਹਤ ’ਤੇ ਵੀ ਪ੍ਰਭਾਵ ਪਾ ਸਕਦਾ ਹੈ। ਕਿਸੇ ਵੀ ਵਿਕਾਸਸ਼ੀਲ ਰਾਸ਼ਟਰ ਲਈ ਤੰਦਰੁਸਤ ਨੌਜਵਾਨ ਹੀ ਰਾਸ਼ਟਰੀ ਤਾਕਤ ਹਨ। ਸਿਹਤਮੰਦ ਨੌਜਵਾਨ ਵਧੇਰੇ ਉਤਪਾਦਕ, ਸਿੱਖਿਆ ’ਚ ਬਿਹਤਰ, ਸਰੀਰਕ ਤੌਰ ’ਤੇ ਸਮਰੱਥ ਤੇ ਦੇਸ਼ ਦੀ ਆਰਥਿਕ ਤਰੱਕੀ ’ਚ ਪ੍ਰਭਾਵਸ਼ਾਲੀ ਯੋਗਦਾਨ ਪਾਉਣ ਦੇ ਯੋਗ ਹੁੰਦੇ ਹਨ। ਇਸ ਲਈ ਖੁਰਾਕ ਸੁਰੱਖਿਆ ਨੂੰ ਸਿਰਫ਼ ਰੈਸਟੋਰੈਂਟਾਂ ਦੀ ਜਾਂਚ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ। ਇਹ ਮਨੁੱਖੀ ਪੂੰਜੀ ਤੇ ਦੇਸ਼ ਦੀ ਭਵਿੱਖੀ ਉਤਪਾਦਕਤਾ ਨਾਲ ਸਿੱਧੇ ਤੌਰ ’ਤੇ ਜੁੜਿਆ ਮੁੱਦਾ ਹੈ। ਖੁਰਾਕ ਸੁਰੱਖਿਆ ਦੀ ਉਲੰਘਣਾ ਖ਼ਿਲਾਫ਼ ਤੁਰੰਤ ਕਾਰਵਾਈ ਤੋਂ ਬਾਅਦ ਨਿਯਮਿਤ ਜਾਂਚ, ਪਾਰਦਰਸ਼ੀ ਰਿਪੋਰਟਿੰਗ, ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ, ਸਫ਼ਾਈ ਸਬੰਧੀ ਜਾਗਰੂਕਤਾ, ਜ਼ਿੰਮੇਵਾਰ ਫੂਡ ਇਸ਼ਤਿਹਾਰਬਾਜ਼ੀ ਅਤੇ ਨੌਜਵਾਨ ਖਪਤਕਾਰਾਂ ’ਚ ਜਾਗਰੂਕਤਾ ਵੀ ਜ਼ਰੂਰੀ ਹੈ। ਰੈਸਟੋਰੈਂਟਾਂ ਅਤੇ ਫੂਡ ਕਾਰੋਬਾਰਾਂ ਨੂੰ ਸਮਝਣਾ ਹੋਵੇਗਾ ਕਿ ਨਿਯਮਾਂ ਦੀ ਪਾਲਣਾ ਸਿਰਫ਼ ਛਾਪੇ ਦੇ ਡਰ ਕਾਰਨ ਕੀਤੀ ਜਾਣ ਵਾਲੀ ਅਸਥਾਈ ਕਾਰਵਾਈ ਨਹੀਂ, ਸਗੋਂ ਉਨ੍ਹਾਂ ਦੀ ਨਿਰੰਤਰ ਜ਼ਿੰਮੇਵਾਰੀ ਹੈ। ਅਸਲ ਸੁਸ਼ਾਸਨ ਦੀ ਪਰਖ ਇਸ ਗੱਲ ਨਾਲ ਨਹੀਂ ਹੋਣੀ ਚਾਹੀਦੀ ਕਿ ਕਿੰਨੇ ਛਾਪੇ ਮਾਰੇ ਗਏ, ਬਲਕਿ ਇਸ ਗੱਲ ਨਾਲ ਹੋਣੀ ਚਾਹੀਦੀ ਹੈ ਕਿ ਕੀ ਉਨ੍ਹਾਂ ਛਾਪਿਆਂ ਨਾਲ ਰਸੋਈਆਂ ਵਧੇਰੇ ਸੁਰੱਖਿਅਤ, ਕਾਰੋਬਾਰ ਵਧੇਰੇ ਜ਼ਿੰਮੇਵਾਰ ਅਤੇ ਨਾਗਰਿਕ ਵਧੇਰੇ ਸਿਹਤਮੰਦ ਬਣੇ ਹਨ। ਲੋਕ ਹਿੱਤ ਸਭ ਤੋਂ ਉੱਪਰ ਰਹਿਣਾ ਚਾਹੀਦਾ ਹੈ, ਕਿਉਂਕਿ ਖੁਰਾਕ ਸੁਰੱਖਿਆ ਸਿਰਫ਼ ਪਲੇਟ ਵਿੱਚ ਪੇਸ਼ ਕੀਤੇ ਜਾ ਰਹੇ ਭੋਜਨ ਦੀ ਗੱਲ ਨਹੀਂ-ਇਹ ਇਸ ਗੱਲ ਨਾਲ ਜੁੜੀ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਸਿਹਤਮੰਦ ਅਤੇ ਮਜ਼ਬੂਤ ਰਾਸ਼ਟਰ ਤਿਆਰ ਕਰ ਰਹੇ ਹਾਂ।
-ਵਿਜੇਤਾ ਸ਼ਰਮਾ, ਸਹਾਇਕ ਪ੍ਰੋਫੈਸਰ, ਚੰਡੀਗੜ੍ਹ ਯੂਨੀਵਰਸਿਟੀ।