- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਅਧਿਕਾਰਾਂ ਦੀ ਚਰਚਾ ਤਾਂ ਕਰਦੇ ਹਨ ਪਰ ਕਰਤੱਵਾਂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜੇਕਰ ਨਾਗਰਿਕ ਆਪਣੇ ਸਮਾਜਿਕ ਜ਼ਿੰਮੇਦਾਰੀ ਨਿਭਾਉਣ, ਕਰਮਚਾਰੀ ਇਮਾਨਦਾਰੀ ਨਾਲ ਕੰਮ ਕਰਨ, ਅਧਿਆਪਕ ਸਮਰਪਣ ਭਾਵ ਨਾਲ ਪੜ੍ਹਾਉਣ ਤੇ ਨੇਤਾ ਜਨਤਾ ਦੀ ਸੇਵਾ ਨੂੰ ਪਹਿਲ ਦੇਣ ਤਾਂ ਅਨੇਕਾਂ ਸਮੱਸਿਆਵਾਂ ਆਪਣੇ ਆਪ ਘੱਟ ਹੋ ਸਕਦੀਆਂ ਹਨ। ਕਰਤੱਵ ਦਾ ਪਾਲਣ ਵਿਅਕਤੀ ਨੂੰ ਆਤਮਿਕ ਸੰਤੁਸ਼ਟੀ ਵੀ ਦਿੰਦਾ ਹੈ।

ਭਾਰਤੀ ਸੰਸਕ੍ਰਿਤੀ ਵਿਚ ਕਰਤੱਵ ਨੂੰ ਸਰਬਉੱਚ ਥਾਂ ਦਿੱਤੀ ਗਈ ਹੈ। ਗੀਤਾ ਵਿਚ ਭਗਵਾਨ ਸ਼੍ਰੀਕ੍ਰਿਸ਼ਨ ਨੇ ਅਰਜੁਨ ਨੂੰ ਇਹੀ ਸੰਦੇਸ਼ ਦਿੱਤਾ ਸੀ ਕਿ ਹਾਲਾਤ ਬੇਸ਼ੱਕ ਜਿੰਨੇ ਮਰਜ਼ੀ ਔਖੇ ਕਿਉਂ ਨਾ ਹੋਣ, ਆਪਣੇ ਕਰਤੱਵ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਕਰਤੱਵ ਸਿਰਫ਼ ਵੱਡੇ ਪਰਦਿਆਂ ਜਾਂ ਵਿਸ਼ੇਸ਼ ਜ਼ਿੰਮੇਵਾਰੀਾਂ ਤੱਕ ਸੀਮਤ ਨਹੀਂ ਹੈ। ਵਿਦਿਆਰਥੀ ਦਾ ਕਰਤੱਵ ਮਨ ਲਗਾ ਕੇ ਅਧਿਐਨ ਕਰਨਾ ਹੈ, ਅਧਿਆਪਕ ਦਾ ਸਹੀ ਸਿੱਖਿਆ ਦੇਣਾ, ਕਿਸਾਨ ਦਾ ਅੰਨ ਉਗਾਉਣਾ, ਡਾਕਟਰ ਦਾ ਰੋਗੀਆਂ ਦੀ ਸੇਵਾ ਕਰਨਾ ਤੇ ਫ਼ੌਜੀ ਦਾ ਦੇਸ਼ ਦੀ ਰਾਖੀ ਕਰਨਾ। ਜਦੋਂ ਹਰੇਕ ਵਿਅਕਤੀ ਆਪਣੇ ਫ਼ਰਜ਼ ਦਾ ਇਮਾਨਦਾਰੀ ਨਾਲ ਪਾਲਣ ਕਰਨਾ ਹੈ ਤਾਂ ਹੀ ਸਮਾਜ ’ਚ ਵਿਵਸਥਾ ਤੇ ਸੰਤੁਲਨ ਬਣਿਆ ਰਹਿੰਦਾ ਹੈ। ਅੱਜ ਸਮਾਜ ਦੀ ਹਰੇਕ ਸਮੱਸਿਆਵਾਂ ਦਾ ਕਾਰਨ ਫ਼ਰਜ਼ ਦੀ ਭਾਵਨਾ ਦਾ ਕਮਜ਼ੋਰ ਹੋਣਾ ਵੀ ਹੈ। ਲੋਕ ਅਧਿਕਾਰਾਂ ਦੀ ਚਰਚਾ ਤਾਂ ਕਰਦੇ ਹਨ ਪਰ ਕਰਤੱਵਾਂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜੇਕਰ ਨਾਗਰਿਕ ਆਪਣੇ ਸਮਾਜਿਕ ਜ਼ਿੰਮੇਦਾਰੀ ਨਿਭਾਉਣ, ਕਰਮਚਾਰੀ ਇਮਾਨਦਾਰੀ ਨਾਲ ਕੰਮ ਕਰਨ, ਅਧਿਆਪਕ ਸਮਰਪਣ ਭਾਵ ਨਾਲ ਪੜ੍ਹਾਉਣ ਤੇ ਨੇਤਾ ਜਨਤਾ ਦੀ ਸੇਵਾ ਨੂੰ ਪਹਿਲ ਦੇਣ ਤਾਂ ਅਨੇਕਾਂ ਸਮੱਸਿਆਵਾਂ ਆਪਣੇ ਆਪ ਘੱਟ ਹੋ ਸਕਦੀਆਂ ਹਨ। ਕਰਤੱਵ ਦਾ ਪਾਲਣ ਵਿਅਕਤੀ ਨੂੰ ਆਤਮਿਕ ਸੰਤੁਸ਼ਟੀ ਵੀ ਦਿੰਦਾ ਹੈ। ਸਫ਼ਲਤਾ ਤੇ ਅਸਫ਼ਲਤਾ ਜੀਵਨ ਦਾ ਹਿੱਸਾ ਹਨ, ਪਰ ਜੋ ਵਿਅਕਤੀ ਪੂਰੀ ਇਮਾਨਦਾਰੀ ਨਾਲ ਆਪਣੇ ਕੰਮ ਕਰਦਾ ਹੈ, ਉਸ ਦੇ ਅੰਦਰ ਇਹ ਸੰਤੁਸ਼ਟੀ ਰਹਿੰਦੀ ਹੈ ਕਿ ਉਸ ਨੇ ਆਪਣੀ ਜ਼ਿੰਮੇਦਾਰੀ ਨਾਲ ਪਾਲਣ ਕੀਤਾ ਹੈ। ਮਹਾਤਮਾ ਗਾਂਧੀ ਦਾ ਵੀ ਮੰਨਣਾ ਸੀ ਕਿ ਜੇਕਰ ਹਰੇਕ ਵਿਅਕਤੀ ਆਪਣੇ ਕਰਤੱਵਾਂ ਦਾ ਪਾਲਣ ਕਰੇ ਤਾਂ ਅਧਿਕਾਰ ਆਪਣੇ ਆਪ ਸੁਰੱਖਿਅਤ ਹੋ ਜਾਣਗੇ। ਅਸਲ ਵਿਚ ਕਰਤੱਵ ਦੀ ਭਾਵਨਾ ਹੀ ਅਨੁਸ਼ਾਸਨ, ਸੇਵਾ ਤੇ ਸਮਰਪਣ ਦਾ ਆਧਾਰ ਹੈ। ਸਮਾਜ ਜਦੋਂ ਤੇਜ਼ੀ ਨਾਲ ਬਦਲ ਰਿਹਾ ਹੈ, ਉਦੋਂ ਕਰਤੱਵ ਦੀ ਭਾਵਨਾ ਦੀ ਲੋੜ ਪਹਿਲਾਂ ਤੋਂ ਵੱਧ ਹੋ ਗਈ ਹੈ। ਆਪਣੇ ਕੰਮ ਨੂੰ ਦ੍ਰਿੜਤਾ, ਇਮਾਨਦਾਰੀ ਤੇ ਜ਼ਿੰਮੇਵਾਰੀ ਦੇ ਨਾਲ ਕਰਨਾ ਹੀ ਸੱਚਾ ਧਰਮ ਹੈ। ਇਹੀ ਵਿਅਕਤੀ, ਸਮਾਜ ਤੇ ਰਾਸ਼ਟਰ ਦੇ ਵਿਕਾਸ ਦਾ ਮਜ਼ਬੂਤ ਆਧਾਰ ਵੀ ਹੈ। ਬਦਲਦੇ ਸਮੇਂ ਵਿਚ ਜੇਕਰ ਅਸੀਂ ਆਪਣੇ ਕਰਤੱਵ ਨੂੰ ਪਹਿਲ ਦੇਈਏ ਤਾਂ ਇਕ ਜ਼ਿੰਮੇਦਾਰ, ਸੰਵੇਦਨਸ਼ੀਲ ਤੇ ਆਦਰਸ਼ ਸਮਾਜ ਦਾ ਨਿਰਮਾਣ ਸੰਭਵ ਹੈ।
-ਸਮਰਾਜ ਚੌਹਾਨ।