- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਰਜ਼ੀ ਖ਼ਬਰਾਂ, ਆਨਲਾਈਨ ਅਫਵਾਹਾਂ ਤੇ ਗ਼ਲਤ ਜਾਣਕਾਰੀ ਸਮਾਜ ਲਈ ਗੰਭੀਰ ਸਮੱਸਿਆ ਬਣ ਰਹੀਆਂ ਹਨ। ਡਿਜੀਟਲ ਤੌਰ ’ਤੇ ਸਾਖਰ ਵਿਅਕਤੀ ਹੀ ਸਹੀ ਤੇ ਗ਼ਲਤ ’ਚ ਫਰਕ ਕਰ ਸਕਦਾ ਹੈ। ਵਿਦਿਆਰਥੀਆਂ ਲਈ ਡਿਜੀਟਲ ਸਾਖ਼ਰਤਾ ਬਹੁਤ ਜ਼ਰੂਰੀ ਹੈ। ਅੱਜ ਦਾ ਬੱਚਾ ਛੋਟੀ ਉਮਰ ਤੋਂ ਹੀ ਮੋਬਾਈਲ ਤੇ ਇੰਟਰਨੈਟ ਨਾਲ ਜੁੜਿਆ ਹੋਇਆ ਹੈ। ਜੇ ਉਸ ਨੂੰ ਸਹੀ ਦਿਸ਼ਾ ਨਾ ਮਿਲੇ ਤਾਂ ਉਹ ਆਨਲਾਈਨ ਧੋਖਾਧੜੀ, ਸਾਈਬਰ ਬੁਲਿੰਗ ਤੇ ਗ਼ਲਤ ਸਮੱਗਰੀ ਦਾ ਸ਼ਿਕਾਰ ਹੋ ਸਕਦਾ ਹੈ।

ਅਸੀਂ ਅੱਜ ਡਿਜੀਟਲ ਯੁੱਗ ’ਚ ਜੀ ਰਹੇ ਹਾਂ। ਮੋਬਾਇਲ ਫੋਨ, ਕੰਪਿਊਟਰ ਤੇ ਇੰਟਰਨੈਟ ਨੇ ਮਨੁੱਖੀ ਜੀਵਨ ਦੇ ਹਰ ਖੇਤਰ ਨੂੰ ਬਦਲ ਕੇ ਰੱਖ ਦਿੱਤਾ ਹੈ। ਸਿੱਖਿਆ, ਸਿਹਤ, ਬੈਂਕਿੰਗ, ਖ਼ਰੀਦਦਾਰੀ ਤੇ ਸਰਕਾਰੀ ਸੇਵਾਵਾਂ ਹਰ ਥਾਂ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਵੱਧ ਰਹੀ ਹੈ। ਅਜਿਹੇ ਸਮੇਂ ’ਚ ਡਿਜੀਟਲ ਸਾਖ਼ਰਤਾ ਸਿਰਫ ਇਕ ਹੁਨਰ ਨਹੀਂ, ਸਗੋਂ ਹਰ ਨਾਗਰਿਕ ਲਈ ਬੁਨਿਆਦੀ ਲੋੜ ਬਣ ਚੁੱਕੀ ਹੈ। ਡਿਜੀਟਲ ਸਾਖ਼ਰਤਾ ਦਾ ਮਤਲਬ ਸਿਰਫ ਮੋਬਾਈਲ ਜਾਂ ਕੰਪਿਊਟਰ ਚਲਾਉਣਾ ਨਹੀਂ ਬਲਕਿ ਡਿਜੀਟਲ ਜਾਣਕਾਰੀ ਨੂੰ ਸਮਝਣਾ, ਪਰਖਣਾ ਤੇ ਸਹੀ ਤਰੀਕੇ ਨਾਲ ਵਰਤਣਾ ਹੈ। ਅੱਜ ਇੰਟਰਨੈਟ ਤੇ ਬੇ-ਹਿਸਾਬ ਜਾਣਕਾਰੀ ਉਪਲਬਧ ਹੈ ਪਰ ਹਰ ਜਾਣਕਾਰੀ ਸਹੀ ਨਹੀਂ ਹੁੰਦੀ। ਫਰਜ਼ੀ ਖ਼ਬਰਾਂ, ਆਨਲਾਈਨ ਅਫਵਾਹਾਂ ਤੇ ਗ਼ਲਤ ਜਾਣਕਾਰੀ ਸਮਾਜ ਲਈ ਗੰਭੀਰ ਸਮੱਸਿਆ ਬਣ ਰਹੀਆਂ ਹਨ। ਡਿਜੀਟਲ ਤੌਰ ’ਤੇ ਸਾਖਰ ਵਿਅਕਤੀ ਹੀ ਸਹੀ ਤੇ ਗ਼ਲਤ ’ਚ ਫਰਕ ਕਰ ਸਕਦਾ ਹੈ। ਵਿਦਿਆਰਥੀਆਂ ਲਈ ਡਿਜੀਟਲ ਸਾਖ਼ਰਤਾ ਬਹੁਤ ਜ਼ਰੂਰੀ ਹੈ। ਅੱਜ ਦਾ ਬੱਚਾ ਛੋਟੀ ਉਮਰ ਤੋਂ ਹੀ ਮੋਬਾਈਲ ਤੇ ਇੰਟਰਨੈਟ ਨਾਲ ਜੁੜਿਆ ਹੋਇਆ ਹੈ। ਜੇ ਉਸ ਨੂੰ ਸਹੀ ਦਿਸ਼ਾ ਨਾ ਮਿਲੇ ਤਾਂ ਉਹ ਆਨਲਾਈਨ ਧੋਖਾਧੜੀ, ਸਾਈਬਰ ਬੁਲਿੰਗ ਤੇ ਗ਼ਲਤ ਸਮੱਗਰੀ ਦਾ ਸ਼ਿਕਾਰ ਹੋ ਸਕਦਾ ਹੈ। ਸਾਈਬਰ ਸੁਰੱਖਿਆ, ਨਿਜੀ ਜਾਣਕਾਰੀ ਦੀ ਰੱਖਿਆ ਤੇ ਸੋਸ਼ਲ ਮੀਡੀਆ ਦੀ ਜਿੰਮੇਵਾਰ ਵਰਤੋ ਬਾਰੇ ਸਿੱਖਿਆ ਦੇਣਾ ਬਹੁਤ ਲਾਜ਼ਮੀ ਹੈ। ਸਕੂਲਾਂ ’ਚ ਡਿਜੀਟਲ ਸਾਖ਼ਰਤਾ ਦੀ ਭੂਮਿਕਾ ਕੇਂਦਰੀ ਹੈ। ਕੰਪਿਊਟਰ ਸਿੱਖਿਆ ਰਾਹੀਂ ਵਿਦਿਆਰਥੀਆਂ ਨੂੰ ਸਿਰਫ ਟਾਈਪਿੰਗ ਜਾਂ ਸਾਫਟਵੇਅਰ ਦੀ ਜਾਣਕਾਰੀ ਨਹੀਂ ਸਗੋਂ ਮਜਬੂਤ ਪਾਸਵਰਡ ਬਣਾਉਣਾ, ਸੁਰੱਖਿਤ ਵੈਬਸਾਈਟਾਂ ਦੀ ਪਹਿਚਾਣ ਈਮੇਲ ਤੇ ਆਨਲਾਈਨ ਫਾਰਮਾਂ ਦੀ ਸਹੀ ਵਰਤੋਂ ਵੀ ਸਿਖਾਈ ਜਾਣੀ ਚਾਹੀਦੀ ਹੈ। ਅਧਿਆਪਕਾਂ ਦੀ ਜਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਟੈਕਨੋਲੋਜੀ ਤੋਂ ਡਰਾਉਣ ਦੀ ਬਜਾਏ ਉਸ ਨੂੰ ਸਮਝਦਾਰੀ ਨਾਲ ਵਰਤਣਾ ਸਿਖਾਉਣ, ਖ਼ਾਸਕਰ ਸਰਕਾਰੀ ਸਕੂਲਾਂ ’ਚ ਡਿਜੀਟਲ ਸਾਖਰਤਾ ਪਿੰਡਾਂ ਤੇ ਪੱਛੜੇ ਇਲਾਕਿਆਂ ਦੇ ਬੱਚਿਆਂ ਲਈ ਨਵੇਂ ਮੌਕੇ ਪੈਦਾ ਕਰਦੀ ਹੈ। ਇਹ ਬੱਚੇ ਹੁਣ ਆਨਲਾਈਨ ਸਿੱਖਿਆ, ਡਿਜੀਟਲ ਸਰਕਾਰੀ ਸੇਵਾਵਾਂ ਤੇ ਭਵਿੱਖ ਦੇ ਰੋਜ਼ਗਾਰ ਨਾਲ ਜੁੜ ਸਕਦੇ ਹਨ। ਡਿਜੀਟਲ ਹੁਨਰ ਉਹਨਾਂ ’ਚ ਆਤਮ-ਵਿਸ਼ਵਾਸ ਪੈਦਾ ਕਰਦੇ ਹਨ ਤੇ ਉਹਨਾਂ ਨੂੰ ਆਤਮ ਨਿਰਭਰ ਬਣਾਉਂਦੇ ਹਨ। ਮਾਪਿਆਂ ਦੀ ਭੂਮਿਕਾ ਵੀ ਇੱਥੇ ਬਹੁਤ ਮਹੱਤਵਪੂਰਨ ਹੈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਆਨਲਾਈਨ ਵਿਹਾਰ ਤੇ ਨਿਗਰਾਨੀ ਰੱਖਣ ਤੇ ਉਹਨਾਂ ਨਾਲ ਖੁੱਲ ਕੇ ਗੱਲਬਾਤ ਕਰਨ, ਸਿਰਫ ਰੋਕ ਲਾਉਣ ਦੀ ਬਜਾਏ ਬੱਚਿਆਂ ਨੂੰ ਸਹੀ ਤੇ ਗ਼ਲਤ ਦੀ ਸਮਝ ਦੇਣਾ ਪ੍ਰਭਾਵਸ਼ਾਲੀ ਹੈ। ਡਿਜੀਟਲ ਸਾਖ਼ਰਤਾ ਆਧੁਨਿਕ ਸਮਾਜ ਦੀ ਮਜਬੂਤ ਨਹੀਂ ਹੈ। ਜੇ ਅਸੀਂ ਅੱਜ ਆਪਣੇ ਵਿਦਿਆਰਥੀਆਂ ਨੂੰ ਡਿਜੀਟਲ ਤੌਰ ਤੇ ਸਾਖਰ ਬਣਾਵਾਂਗੇ ਤਾਂ ਕੱਲ ਅਸੀਂ ਇਕ ਸੁਰੱਖਿਤ ਜਾਗਰੂਕ ਤੇ ਤਰਕੀਸ਼ੀਲ ਸਮਾਜ ਦਾ ਨਿਰਮਾਣ ਕਰ ਸਕਾਂਗੇ।
-ਵੀਰਪ੍ਰੀਤ ਕੌਰ, ਖੂਈਖੇੜਾ।