
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

5 ਅਗਸਤ ਦੇ ਸਮਾਰੋਹ ’ਚ ਕੇਰਲ ਸਰਕਾਰ ਨੇ ਵੰਦੇ ਮਾਤਰਮ ਦੇ ਸੰਪੂਰਨ ਗਾਇਨ ਤੋਂ ਇਨਕਾਰ ਕਰਕੇ ਇਸ ਵਿਵਾਦ ਦੀ ਜੋ ਸ਼ੁਰੂਆਤ ਕੀਤੀ, ਉਸ ਨੂੰ ਕਾਂਗਰਸ ਮੁੱਖ ਦਫ਼ਤਰ ’ਚ ਵਾਪਰੀ ਘਟਨਾ ਨੇ ਪੂਰਾ ਕਰ ਦਿੱਤਾ। ਇਸ ਗੱਲ ਨੂੰ ਵੀ ਅਣਡਿੱਠਾ ਨਹੀਂ ਕੀਤਾ ਜਾ ਸਕਦਾ ਕਿ ਆਜ਼ਾਦੀ ਦਿਵਸ ’ਤੇ ਲਾਲ ਕਿਲ੍ਹੇ ’ਚ ਕਰਵਾਏ ਗਏ ਸਮਾਰੋਹ ’ਚ ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਨੇ ਸ਼ਾਮਲ ਹੋਣ ਤੋਂ ਕਿਨਾਰਾ ਕੀਤਾ। ਉਨ੍ਹਾਂ ਨੇ ਅਜਿਹਾ ਦੂਜੀ ਵਾਰ ਕੀਤਾ।

ਆਜ਼ਾਦੀ ਦਿਵਸ ਸਮਾਰੋਹ ਮੌਕੇ ਆਪਣੇ ਮੁੱਖ ਦਫ਼ਤਰ ’ਚ ਸੰਪੂਰਨ ਵੰਦੇ ਮਾਤਰਮ ਦੇ ਗਾਇਨ ਨੂੰ ਲੈ ਕੇ ਜੋ ਵਿਵਾਦ ਪੈਦਾ ਹੋਇਆ, ਉਸ ਲਈ ਕਾਂਗਰਸ ਆਪਣੇ ਤੋਂ ਇਲਾਵਾ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੀ। ਕਾਂਗਰਸ ਭਾਵੇਂ ਕੋਈ ਵੀ ਸਫ਼ਾਈ ਦੇਵੇ, ਪਰ ਇਹ ਮੰਨਣ ਦੇ ਪੂਰੇ ਕਾਰਨ ਹਨ ਕਿ ਉਸ ਨੂੰ ਵੰਦੇ ਮਾਤਰਮ ਦੇ ਸੰਪੂਰਨ ਗਾਇਨ ਦੀ ਨਵੀਂ ਪਰੰਪਰਾ ਰਾਸ ਨਹੀਂ ਆਈ। ਬੀਤੇ ਦਿਨੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਸ ਤਰ੍ਹਾਂ ਸੋਨੀਆ ਗਾਂਧੀ ਵੱਲੋਂ ਕਥਿਤ ਤੌਰ ’ਤੇ ਵੰਦੇ ਮਾਤਰਮ ਦੇ ਗਾਇਨ ਨੂੰ ਰੋਕੇ ਜਾਣ ’ਤੇ ਕਾਂਗਰਸ ਤੋਂ ਮੁਆਫ਼ੀ ਦੀ ਮੰਗ ਕੀਤੀ, ਉਸ ਤੋਂ ਇਹੀ ਲੱਗਦਾ ਹੈ ਕਿ ਕਾਂਗਰਸ ਨੇ ਜਾਣੇ-ਅਣਜਾਣੇ ਭਾਜਪਾ ਦੇ ਹੱਥ ਇੱਕ ਮੁੱਦਾ ਸੌਂਪ ਦਿੱਤਾ ਹੈ। ਇਹ ਵਿਵਾਦ ਆਸਾਨੀ ਨਾਲ ਰੁਕਣ ਵਾਲਾ ਨਹੀਂ, ਇਸ ਦਾ ਸੰਕੇਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਬੰਕਿਮ ਚੰਦਰ ਦੇ ਵੰਸ਼ਜ ਨੇ ਵੀ ਸੋਨੀਆ ਗਾਂਧੀ ਤੋਂ ਮੁਆਫ਼ੀ ਦੀ ਮੰਗ ਕਰ ਦਿੱਤੀ ਹੈ। ਵੰਦੇ ਮਾਤਰਮ ਨੂੰ ਲੈ ਕੇ ਇਹ ਪਹਿਲੀ ਵਾਰ ਵਿਵਾਦ ਨਹੀਂ ਖੜ੍ਹਾ ਹੋਇਆ। ਇਸ ਰਾਸ਼ਟਰੀ ਗੀਤ ਨੂੰ ਲੈ ਕੇ ਵਾਰ-ਵਾਰ ਵਿਵਾਦ ਦਾ ਵਿਸ਼ਾ ਬਣਾਉਣ ਦੀ ਕੋਸ਼ਿਸ਼ ਹੁੰਦੀ ਹੀ ਰਹੀ ਹੈ। ਹਾਲ ਹੀ ’ਚ ਜਦੋਂ ਵੰਦੇ ਮਾਤਰਮ ਦੇ ਡੇਢ ਸੌ ਸਾਲ ਪੂਰੇ ਹੋਣ ’ਤੇ ਮੋਦੀ ਸਰਕਾਰ ਨੇ ਇਸ ਦੇ ਸਾਰੇ ਛੰਦ ਗਾਏ ਜਾਣੇ ਲਾਜ਼ਮੀ ਕੀਤੇ ਸਨ, ਉਦੋਂ ਵੀ ਕਾਂਗਰਸ ਨੇ ਇਸ ’ਤੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਜਦੋਂ ਰਾਸ਼ਟਰਗਾਨ ‘ਜਨ-ਗਣ-ਮਨ’ ਵਾਂਗ ਵੰਦੇ ਮਾਤਰਮ ਨੂੰ ਕਾਨੂੰਨੀ ਸੁਰੱਖਿਆ ਦੇਣ ਸਬੰਧੀ ਬਿੱਲ ’ਤੇ ਸੰਸਦ ’ਚ ਚਰਚਾ ਹੋਈ, ਉਦੋਂ ਵੀ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਇਸ ’ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। 15 ਅਗਸਤ ਦੇ ਸਮਾਰੋਹ ’ਚ ਕੇਰਲ ਸਰਕਾਰ ਨੇ ਵੰਦੇ ਮਾਤਰਮ ਦੇ ਸੰਪੂਰਨ ਗਾਇਨ ਤੋਂ ਇਨਕਾਰ ਕਰਕੇ ਇਸ ਵਿਵਾਦ ਦੀ ਜੋ ਸ਼ੁਰੂਆਤ ਕੀਤੀ, ਉਸ ਨੂੰ ਕਾਂਗਰਸ ਮੁੱਖ ਦਫ਼ਤਰ ’ਚ ਵਾਪਰੀ ਘਟਨਾ ਨੇ ਪੂਰਾ ਕਰ ਦਿੱਤਾ। ਇਸ ਗੱਲ ਨੂੰ ਵੀ ਅਣਡਿੱਠਾ ਨਹੀਂ ਕੀਤਾ ਜਾ ਸਕਦਾ ਕਿ ਆਜ਼ਾਦੀ ਦਿਵਸ ’ਤੇ ਲਾਲ ਕਿਲ੍ਹੇ ’ਚ ਕਰਵਾਏ ਗਏ ਸਮਾਰੋਹ ’ਚ ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਨੇ ਸ਼ਾਮਲ ਹੋਣ ਤੋਂ ਕਿਨਾਰਾ ਕੀਤਾ। ਉਨ੍ਹਾਂ ਨੇ ਅਜਿਹਾ ਦੂਜੀ ਵਾਰ ਕੀਤਾ। ਇਹ ਸਮਝ ਆਉਂਦਾ ਹੈ ਕਿ ਕਾਂਗਰਸ ਨੂੰ ਮੋਦੀ ਸਰਕਾਰ ਦੀ ਰੀਤੀ-ਨੀਤੀ ਪਸੰਦ ਨਹੀਂ ਪਰ ਸਰਕਾਰ ਦੀ ਰੀਤੀ-ਨੀਤੀ ਅਤੇ ਰਾਸ਼ਟਰੀ ਪ੍ਰਤੀਕਾਂ ’ਚ ਅੰਤਰ ਹੁੰਦਾ ਹੈ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਅਕਸਰ ਇਸ ਅੰਤਰ ਨੂੰ ਭੁਲਾ ਦਿੱਤਾ ਜਾਂਦਾ ਹੈ। ਇਸ ਨਾਲ ਰਾਸ਼ਟਰੀ ਪ੍ਰਤੀਕਾਂ ਦੇ ਨਾਲ-ਨਾਲ ਕੌਮ ਪ੍ਰਤੀ ਭਾਵਨਾ ਦਾ ਵੀ ਨਿਰਾਦਰ ਹੁੰਦਾ ਹੈ। ਇਹ ਦੁਖਦਾਈ ਹੈ ਕਿ ਜਿਸ ਕਾਂਗਰਸ ਨੇ ਆਜ਼ਾਦੀ ਅੰਦੋਲਨ ਦੀ ਅਗਵਾਈ ਕੀਤੀ ਅਤੇ ਜਿਸ ਨੇ ਆਪਣੇ ਅਧਿਵੇਸ਼ਨਾਂ ਵਿੱਚ ਵੰਦੇ ਮਾਤਰਮ ਦੇ ਗਾਇਨ ਦੀ ਪਰੰਪਰਾ ਸ਼ੁਰੂ ਕੀਤੀ, ਉਹੀ ਹੁਣ ਇਸ ਨੂੰ ਬਣਦਾ ਸਨਮਾਨ ਦੇਣ ਲਈ ਤਿਆਰ ਦਿਖਾਈ ਨਹੀਂ ਦੇ ਰਹੀ। ਮੁਸਲਿਮ ਲੀਗ ਦੇ ਵਿਰੋਧ ਤੋਂ ਬਾਅਦ ਵੰਦੇ ਮਾਤਰਮ ਦੇ ਸੰਪੂਰਨ ਗਾਇਨ ਦੀ ਥਾਂ ਇਸ ਦੇ ਸਿਰਫ਼ ਦੋ ਛੰਦ ਗਾਉਣ ਦੀ ਪਰੰਪਰਾ ਸ਼ੁਰੂ ਹੋਈ ਸੀ। ਪਰ ਹੁਣ ਇਸ ਪਰੰਪਰਾ ਨੂੰ ਬਦਲ ਕੇ ਵੰਦੇ ਮਾਤਰਮ ਦੇ ਸਾਰੇ ਛੰਦ ਗਾਏ ਜਾਣ ਦਾ ਨਿਯਮ ਬਣਾਉਣ ’ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਹ ਇਤਰਾਜ਼ ਕਿਸੇ ਨਾ ਕਿਸੇ ਪੱਧਰ ’ਤੇ ਮੁਸਲਿਮ ਲੀਗ ਵਾਲੀ ਮਾਨਸਿਕਤਾ ਨੂੰ ਹੀ ਪੋਸ਼ਣ ਦੇਣ ਵਾਲਾ ਹੈ। ਹਾਲਾਂਕਿ ਇਹ ਅਜਿਹੀਆਂ ਦੇਸ਼ ਪ੍ਰੇਮ ਦੀਆਂ ਭਾਵਨਾਵਾਂ ਹਨ, ਜਿਨ੍ਹਾਂ ’ਤੇ ਕਿਸੇ ਵੀ ਕਿਸਮ ਦੀ ਸਿਆਸਤ ਨਹੀਂ ਹੋਣੀ ਚਾਹੀਦੀ ਹੈ। ਸਾਰੀਆਂ ਸਿਆਸੀ ਪਾਰਟੀਆਂ ਲਈ ਦੇਸ਼ ਪ੍ਰੇਮ ਤੇ ਇਸ ਨਾਲ ਜੁੜੇ ਪ੍ਰਤੀਕਾਂ ਤੋਂ ਵੱਧ ਕੇ ਕੁਝ ਨਹੀਂ ਹੋਣਾ ਚਾਹੀਦਾ।