- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਵੰਦੇ ਮਾਤਰਮ ਦੀਆਂ ਕੇਵਲ ਦੋ ਸਤਰਾਂ ਗਾਉਣ ’ਤੇ ਇਸ ਲਈ ਅੜੀ ਹੋਈ ਹੈ, ਕਿਉਂਕਿ ਦੇਸ਼ ਦੀ ਵੰਡ ਲਈ ਜ਼ਿੰਮੇਵਾਰ ਮੁਸਲਿਮ ਲੀਗ ਦੀ ਇਤਰਾਜ਼ ਤੋਂ ਬਾਅਦ 1937 ’ਚ ਇਸ ਗੀਤ ਦੀਆਂ ਇੰਨੀਆਂ ਹੀ ਸਤਰਾਂ ਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਧਿਆਨ ਰਹੇ ਕਿ ਇਸ ਦੇ ਬਾਵਜੂਦ ਮੁਸਲਿਮ ਲੀਗ ਆਪਣੇ ਵੱਖਵਾਦੀ ਏਜੰਡੇ ’ਤੇ ਚੱਲਦੀ ਰਹੀ ਤੇ ਦੇਸ਼ ਦੀ ਵੰਡ ਦਾ ਕਾਰਨ ਬਣੀ।

ਕਰਨਾਟਕ ਦੀ ਕਾਂਗਰਸ ਸਰਕਾਰ ਦਾ ਇਹ ਹੁਕਮ ਅਜੀਬ ਤੇ ਵਿਰੋਧਾਭਾਸੀ ਹੀ ਹੈ ਕਿ ਸਰਕਾਰੀ ਸਮਾਗਮਾਂ ’ਚ ਵੰਦੇ ਮਾਤਰਮ ਦੀਆਂ ਕੇਵਲ ਦੋ ਹੀ ਸਤਰਾਂ ਗਾਈਆਂ ਜਾਣਗੀਆਂ। ਇਹ ਹੁਕਮ ਇਸ ਲਈ ਹੈਰਾਨ ਕਰਨ ਵਾਲਾ ਹੈ, ਕਿਉਂਕਿ ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਰਾਜਪਾਲ ਆਦਿ ਦੀ ਹਾਜ਼ਰੀ ਵਾਲੇ ਸਮਾਗਮਾਂ ’ਚ ਵੰਦੇ ਮਾਤਰਮ ਦੀਆਂ ਸਾਰੀਆਂ ਛੇ ਸਤਰਾਂ ਗਾਈਆਂ ਜਾਣਗੀਆਂ। ਆਖ਼ਰ ਕਰਨਾਟਕ ਸਰਕਾਰ ਆਪਣੇ ਸਾਰੇ ਸਮਾਗਮਾਂ ’ਚ ਵੰਦੇ ਮਾਤਰਮ ਦਾ ਪੂਰਾ ਗਾਇਨ ਕਰਨ ਤੋਂ ਕਿਉਂ ਝਿਜਕ ਰਹੀ ਹੈ? ਲੱਗਦਾ ਹੈ ਕਿ ਅਜਿਹਾ ਫ਼ੈਸਲਾ ਸਿਰਫ਼ ਇਸ ਲਈ ਕੀਤਾ ਗਿਆ ਹੈ ਤਾਂ ਜੋ ਕਾਂਗਰਸ ਦੀ ਲੀਡਰਸ਼ਿਪ ਅਤੇ ਖ਼ਾਸ ਤੌਰ ’ਤੇ ਗਾਂਧੀ ਪਰਿਵਾਰ ਨੂੰ ਸੰਤੁਸ਼ਟ ਕੀਤਾ ਜਾ ਸਕੇ ਤੇ ਨਾਲ ਹੀ ਕਰਨਾਟਕ ’ਚ ਕਿਸੇ ਸਿਆਸੀ ਨੁਕਸਾਨ ਤੋਂ ਵੀ ਬਚਿਆ ਜਾ ਸਕੇ ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਦੋ ਕਿਸ਼ਤੀਆਂ ਦੀ ਸਵਾਰੀ ਕਦੇ ਵੀ ਲਾਹੇਵੰਦ ਨਹੀਂ ਹੁੰਦੀ। ਇਹ ਫ਼ੈਸਲਾ ਇਸ ਲਈ ਗਾਂਧੀ ਪਰਿਵਾਰ ਦੇ ਦਬਾਅ ਦਾ ਨਤੀਜਾ ਜਾਪਦਾ ਹੈ, ਕਿਉਂਕਿ ਇਸੇ 15 ਅਗਸਤ ਨੂੰ ਕਰਨਾਟਕ ’ਚ ਆਜ਼ਾਦੀ ਦਿਵਸ ਸਮਾਗਮ ਦੌਰਾਨ ਵੰਦੇ ਮਾਤਰਮ ਦਾ ਪੂਰਾ ਗਾਇਨ ਹੋਇਆ ਸੀ। ਵੰਦੇ ਮਾਤਰਮ ਨੂੰ ਵੱਖ-ਵੱਖ ਮੌਕਿਆਂ ’ਤੇ ਵੱਖ-ਵੱਖ ਢੰਗ ਨਾਲ ਗਾਉਣ ਦਾ ਫ਼ੈਸਲਾ ਰਾਸ਼ਟਰੀ ਗੀਤ ਦਾ ਅਪਮਾਨ ਹੀ ਹੈ। ਆਖ਼ਿਰ ਜਦੋਂ ਵੰਦੇ ਮਾਤਰਮ ਦੇ ਪੂਰੇ ਗਾਇਨ ਨੂੰ ਲੈ ਕੇ ਇਕ ਕਾਨੂੰਨ ਬਣਾਇਆ ਜਾ ਚੁੱਕਾ ਹੈ ਤਾਂ ਫਿਰ ਉਸ ਦੀ ਅਣਦੇਖੀ ਕਰਨ ਦਾ ਕੀ ਮਤਲਬ ਹੈ? ਇਸ ਤੋਂ ਵੱਡੀ ਵਿਡੰਬਨਾ ਹੋਰ ਕੀ ਹੋ ਸਕਦੀ ਹੈ ਕਿ ਸੰਵਿਧਾਨ ਦੀ ਸਹੁੰ ਚੁੱਕਣ ਵਾਲੀ ਕੋਈ ਸਰਕਾਰ ਹੀ ਸੰਸਦ ਵੱਲੋਂ ਪਾਸ ਕੀਤੇ ਕਿਸੇ ਕਾਨੂੰਨ ਨੂੰ ਨਜ਼ਰਅੰਦਾਜ਼ ਕਰੇ। ਜੇ ਸਰਕਾਰਾਂ ਹੀ ਅਜਿਹਾ ਕਰਨਗੀਆਂ ਤਾਂ ਇਸ ਨਾਲ ਕਾਨੂੰਨ ਦੀ ਅਣਦੇਖੀ ਕਰਨ ਦੇ ਰੁਝਾਨ ਨੂੰ ਹੀ ਬਲ ਮਿਲੇਗਾ। ਕਰਨਾਟਕ ਸਰਕਾਰ ਦਾ ਇਹ ਫ਼ੈਸਲਾ ਉਨ੍ਹਾਂ ਤੱਤਾਂ ਨੂੰ ਬਲ ਦੇਣ ਵਾਲਾ ਹੈ, ਜੋ ਕਿਸੇ ਨਾ ਕਿਸੇ ਬਹਾਨੇ ਰਾਸ਼ਟਰੀ ਪ੍ਰਤੀਕਾਂ ਦਾ ਸਨਮਾਨ ਕਰਨ ਤੋਂ ਇਨਕਾਰ ਕਰਦੇ ਹਨ। ਇਹ ਦੁੱਖਦਾਈ ਹੈ ਕਿ ਆਜ਼ਾਦੀ ਸੰਘਰਸ਼ ਦੀ ਅਗਵਾਈ ਕਰਨ ਵਾਲੀ ਕਾਂਗਰਸ ਵੋਟ ਬੈਂਕ ਦੀ ਸਸਤੀ ਰਾਜਨੀਤੀ ਕਾਰਨ ਰਾਸ਼ਟਰੀ ਗੀਤ ਨੂੰ ਪੂਰਾ ਸਨਮਾਨ ਦੇਣ ਲਈ ਤਿਆਰ ਨਹੀਂ ਹੈ। ਕਾਂਗਰਸ ਵੰਦੇ ਮਾਤਰਮ ਦੀਆਂ ਕੇਵਲ ਦੋ ਸਤਰਾਂ ਗਾਉਣ ’ਤੇ ਇਸ ਲਈ ਅੜੀ ਹੋਈ ਹੈ, ਕਿਉਂਕਿ ਦੇਸ਼ ਦੀ ਵੰਡ ਲਈ ਜ਼ਿੰਮੇਵਾਰ ਮੁਸਲਿਮ ਲੀਗ ਦੀ ਇਤਰਾਜ਼ ਤੋਂ ਬਾਅਦ 1937 ’ਚ ਇਸ ਗੀਤ ਦੀਆਂ ਇੰਨੀਆਂ ਹੀ ਸਤਰਾਂ ਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਧਿਆਨ ਰਹੇ ਕਿ ਇਸ ਦੇ ਬਾਵਜੂਦ ਮੁਸਲਿਮ ਲੀਗ ਆਪਣੇ ਵੱਖਵਾਦੀ ਏਜੰਡੇ ’ਤੇ ਚੱਲਦੀ ਰਹੀ ਤੇ ਦੇਸ਼ ਦੀ ਵੰਡ ਦਾ ਕਾਰਨ ਬਣੀ। ਆਖ਼ਰ ਕਾਂਗਰਸ ਅੱਜ ਵੀ ਮੁਸਲਿਮ ਲੀਗ ਦੇ ਇਤਰਾਜ਼ਾਂ ਨੂੰ ਮਹੱਤਵ ਕਿਉਂ ਦੇ ਰਹੀ ਹੈ? ਕਾਂਗਰਸ ਨੂੰ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ਜੰਮੂ-ਕਸ਼ਮੀਰ ’ਚ ਸੱਤਾਧਾਰੀ ਨੈਸ਼ਨਲ ਕਾਨਫਰੰਸ ਨੇ ਵੰਦੇ ਮਾਤਰਮ ਦਾ ਪੂਰਾ ਗਾਇਨ ਕਰਨਾ ਪਸੰਦ ਕੀਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਕਾਂਗਰਸ ਨੇ ਇਸ ’ਤੇ ਇਤਰਾਜ਼ ਜਤਾਇਆ। ਅਜਿਹਾ ਕਰ ਕੇ ਉਸ ਨੇ ਆਪਣੀ ਤੰਗਦਿਲ ਮਾਨਸਿਕਤਾ ਦਾ ਹੀ ਪ੍ਰਗਟਾਵਾ ਕੀਤਾ। ਉਹ ਇਹ ਦੇਖਣ ਲਈ ਵੀ ਤਿਆਰ ਨਹੀਂ ਕਿ ਨੈਸ਼ਨਲ ਕਾਨਫਰੰਸ ਨੇ ਉਸ ਨੂੰ ਇਹ ਨਸੀਹਤ ਦੇਣ ’ਚ ਦੇਰ ਨਹੀਂ ਕੀਤੀ ਕਿ ਰਾਸ਼ਟਰੀ ਗੀਤ ਦਾ ਗਾਇਨ ਕਿਸ ਤਰ੍ਹਾਂ ਹੋਵੇ, ਇਹ ਤੈਅ ਕਰਨ ਦਾ ਅਧਿਕਾਰ ਉਸ ਕੋਲ ਨਹੀਂ ਹੈ।