- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਨੇਤਾਵਾਂ ਤੇ ਖ਼ਾਸ ਤੌਰ ’ਤੇ ਰਾਹੁਲ ਗਾਂਧੀ ਨੂੰ ਸਪੱਸ਼ਟ ਕਰਨਾ ਹੋਵੇਗਾ ਕਿ ਕੀ ਉਹ ਅਰਾਜਕਤਾ ਦੀ ਖੁੱਲ੍ਹੀ ਪੈਰਵੀ ਕਰਨ ਵਾਲੇ ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ ਤੇ ਨੇਹਾ ਬੋਰਾ ਦੇ ਵਿਚਾਰਾਂ ਤੋਂ ਸਹਿਮਤ ਹਨ? ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਾਕਰੋਚ ਜਨਤਾ ਪਾਰਟੀ ਤੋਂ ਦੂਰੀ ਬਣਾਉਂਦੇ-ਬਣਾਉਂਦੇ ਉਸ ਦੇ ਨੇੜੇ ਜਾਣ ਦੀ ਇਸ ਤਰੀਕੇ ਨਾਲ ਜ਼ਰੂਰਤ ਕਿਉਂ ਪੈ ਰਹੀ ਹੈ?

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ’ਤੇ ਕਾਂਗਰ ’ਤੇ ਹਿੰਸਾ ਤੇ ਅਰਾਜਕਤਾ ਦੇ ਸਹਾਰੇ ਬੰਗਲਾਦੇਸ਼ ਵਾਂਗ ਸੱਤਾ ਬਦਲੀ ਵਿਚ ਹੋਣ ਦਾ ਜੋ ਇਲਜ਼ਾਮ ਮੜ੍ਹਿਆ ਹੈ, ਉਸ ਲਈ ਰਾਹੁਲ ਗਾਂਧੀ ਆਪਣੇ ਇਲਾਵਾ ਹੋਰ ਕਿਸੇ ਨੂੰ ਵੀ ਦੋਸ਼ ਨਹੀਂ ਦੇ ਸਕਦੇ। ਉਨ੍ਹਾਂ ਨੇ ਆਪਣੀ ਪ੍ਰੈੱਸ ਕਾਨਫਰੰਸ ਵਿਚ ਧੁਰ ਖੱਬੇਪੱਖੀ ਪ੍ਰਸ਼ਾਂਤ ਭੂਸ਼ਨ ਤੇ ਨੇਹਾ ਬੋਰਾ ਨੂੰ ਜਿਸ ਤਰੀਕੇ ਨਾਲ ਆਪਣੇ ਨਾਲ ਖੜ੍ਹੇ ਹੋਣ ਦੀ ਖ਼ਾਸ ਸਹੂਲਤ ਦਿੱਤੀ ਹੈ, ਉਸ ਤੋਂ ਇਹੀ ਪਤਾ ਲੱਗਦਾ ਹੈ ਕਿ ਨਿਰਾਸ਼ਾ ਵਿਚ ਆ ਕੇ ਆਰਾਜਕਤਾਵਾਦੀਆਂ ਦਾ ਵੀ ਸਹਿਯੋਗ ਲੈਣ ਨੂੰ ਤਿਆਰ ਹਨ। ਪ੍ਰਸ਼ਾਂਸ ਭੂਸ਼ਣ ਕਹਿ ਰਹੇ ਹਨ ਕਿ ਹਾਂ ਅਸੀਂ ਸੱਤਾ ਪਰਿਵਰਤਨ ਲਈ ਹੀ ਲੜ ਰਹੇ ਹਾਂ ਤੇ ਇਸ ਵਿਚ ਕੁਝ ਵੀ ਗ਼ਲਤ ਨਹੀਂ ਹੈ। ਉਹ ਖ਼ੂਨ ਖ਼ਰਾਬੇ ਵਾਲੀ ਕ੍ਰਾਂਤੀ ਦੀ ਵੀ ਗੱਲ ਕਹਿ ਚੁੱਕੇ ਹਨ। ਨੇਹਾ ਬੋਰਾ ਕਹਿ ਰਹੇ ਹਨ ਕਿ ਉਨ੍ਹਾਂ ਨੇ ਬੰਗਲਾਦੇਸ਼ ਵਿਚ ਹੋਏ ਅੰਦੋਲਨਾਂ ਤੋਂ ਪ੍ਰੇਰਣਾ ਮਿਲੀ ਹੈ। ਉਨ੍ਹਾਂ ਦੀ ਸਮਝ ਵਿਚ ਬੰਗਲਾਦੇਸ਼ ਦਾ ਅੰਦੋਲਨ ਲੋਕਤੰਤਰੀ ਅਧਿਕਾਰਾਂ ਲਈ ਸੀ। ਉਹ ਜਾਣਬੁੱਝ ਕੇ ਇਸ ਨੂੰ ਭੁੱਲ ਗਏ ਕਿ ਬੰਗਲਾਦੇਸ਼ ਦੇ ਵਿਦਿਆਰਥੀ ਅੰਦੋਲਨ ਵਿਚ ਕੱਟੜਪੰਥੀ ਮਜਹਬੀ ਤੱਤ ਸ਼ਾਮਲ ਸਨ ਤੇ ਉਨ੍ਹਾਂ ਨੇ ਹਿੰਸਾ ਦਾ ਕਿਹੋ ਜਿਹਾ ਨੰਗਾ ਨਾਚ ਕੀਤਾ ਸੀ। ਉਨ੍ਹਾਂ ਨੂੰ ਇਹ ਵੀ ਯਾਦ ਨਹੀ ਰਿਹਾ ਹੈ ਕਿ ਉਦੋਂ ਉੱਥੇ ਕਿਸ ਵੱਡੇ ਪੈਮਾਨੇ ’ਤੇ ਹਿੰਦੂਆਂ ਦੇ ਕਤਲ ਕੀਤੇ ਗਏ ਸਨ ਤੇ ਕਥਿਤ ਤੌਰ ’ਤੇ ਲੋਕਤੰਤਰ ਪ੍ਰੇਮੀ ਵਿਦਿਆਰਥੀਆਂ ਨੇ ਸੰਗਠਨ ਜਮਾਤ-ਏ-ਇਸਲਾਮੀ ਦੇ ਨਾਲ ਮਿਲ ਕੇ ਚੋਣ ਲੜਨੀ ਪਸੰਦ ਕੀਤੀ ਸੀ। ਨੇਹਾ ਬੋਰਾ ਖੱਬੇਪੱਖੀ ਵਿਦਿਆਰਥੀ ਸੰਗਠਨ ਆਈਸਾ ਦੀ ਨੇਤਾ ਹਨ, ਪਰ ਰਾਹੁਲ ਗਾਂਧੀ ਆਪਣੇ ਵਿਦਿਆਰਥੀ ਸੰਗਠਨ ਦੇ ਨੇਤਾਵਾਂ ਤੋਂ ਵੱਧ ਉਨ੍ਹਾਂ ’ਤੇ ਭਰੋਸਾ ਕਰ ਰਹੇ ਹਨ। ਇਸ ਨਾਲ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਉਹ ਖੱਬੇਪੱਖੀਆਂ ਤੋਂ ਕੁਝ ਜ਼ਿਆਦਾ ਹੀ ਪ੍ਰੇਰਿਤ ਹਨ। ਇਹ ਵੀ ਯਾਦ ਰਹੇ ਕਿ ਕਾਂਗਰਸ ਦੇ ਇਕ ਹੋਰ ਕਰੀਬੀ ਯੋਗੇਂਦਰ ਯਾਦਵ ਇਹ ਕਹਿ ਚੁੱਕੇ ਹਨ ਕਿ ਹੁਣ ਇਸ ਦੇਸ਼ ਵਿਚ ਲੋਕਤੰਤਰ ਦਾ ਭਵਿੱਖ ਸੰਸਦ ਤੋਂ ਨਹੀਂ, ਸਗੋਂ ਸੜਕ ਤੋਂ ਤੈਅ ਹੋਵੇਗਾ। ਕਾਂਗਰਸ ਨੇਤਾਵਾਂ ਤੇ ਖ਼ਾਸ ਤੌਰ ’ਤੇ ਰਾਹੁਲ ਗਾਂਧੀ ਨੂੰ ਸਪੱਸ਼ਟ ਕਰਨਾ ਹੋਵੇਗਾ ਕਿ ਕੀ ਉਹ ਅਰਾਜਕਤਾ ਦੀ ਖੁੱਲ੍ਹੀ ਪੈਰਵੀ ਕਰਨ ਵਾਲੇ ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ ਤੇ ਨੇਹਾ ਬੋਰਾ ਦੇ ਵਿਚਾਰਾਂ ਤੋਂ ਸਹਿਮਤ ਹਨ? ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਾਕਰੋਚ ਜਨਤਾ ਪਾਰਟੀ ਤੋਂ ਦੂਰੀ ਬਣਾਉਂਦੇ-ਬਣਾਉਂਦੇ ਉਸ ਦੇ ਨੇੜੇ ਜਾਣ ਦੀ ਇਸ ਤਰੀਕੇ ਨਾਲ ਜ਼ਰੂਰਤ ਕਿਉਂ ਪੈ ਰਹੀ ਹੈ? ਜੇਕਰ ਉਹ ਵੋਟਰ ਸੂਚੀਆਂ ਦੀ ਤੀਬਰ ਖ਼ਾਸ ਮੁੜ ਸੁਧਾਈ ਯਾਨੀ ਕਿ ਐੱਸਆਈਆਰ ਦੇ ਵੱਖ=ਵੱਖ ਪੱਖਾਂ ਦੀ ਸੁਣਵਾਈ ਕਰ ਰਹੇ ਸੁਪਰੀਮ ਕੋਰਟ ’ਤੇ ਸੱਚ ਵਿਚ ਭਰੋਸਾ ਕਰ ਰਹੇ ਹਾਂ ਤਾਂ ਫਿਰ ਸੜਕਾਂ ’ਤੇ ਕਿਉਂ ਉੱਤਰ ਰਹੇ ਹਨ? ਕੀ ਇਹ ਸੁਪਰੀਮ ਕੋਰਟ ’ਤੇ ਭਰੋਸੇ ਦੀ ਸ਼ੁਰੂਆਤ ਹੈ ਕਿ ਉਹ ਭੀੜ ਦੇ ਨਾਲ ਮਾਰਚ ਕਰਦੇ ਹੋਏ ਪਟੀਸ਼ਨ ਦਾਖਲ ਕਰਨਾ ਪਸੰਦ ਕਰਦੇ ਹਨ? ਆਖ਼ਰ ਇਸ ਅਰਾਜਕ ਵਿਹਾਰ ਤੋਂ ਇਲਾਵਾ ਹੋਰ ਕੀ ਕਿਹਾ ਜਾ ਸਕਦਾ ਹੈ? ਕਾਂਗਰਸ ਸਿਰਫ਼ ਆਪਣੀ ਵਿਚਾਰਧਾਰਾ ਤੋਂ ਭਟਕ ਗਈ ਹੈ, ਬਲਕਿ ਉਹ ਲੋਕਤੰਤਰੀ ਮੁੱਲਾਂ ਦਾ ਵੀ ਅਨਾਦਰ ਕਰ ਰਹੀ ਹੈ। ਉਸ ਨੂੰ ਇਸ ਬਾਰੇ ਚੰਗੀ ਤਰ੍ਹਾਂ ਪਤਾ ਹੈ ਕਿ ਮੁੱਖ ਚੋਣ ਕਮਿਸ਼ਨਰ ਨੂੰ ਮਹਾਂਦੋਸ਼ ਦੇ ਰਾਹੀਂ ਹੀ ਹਟਾਇਆ ਜਾ ਸਕਦਾ ਹੈ, ਪਰ ਉਹ ਅਜਿਹਾ ਕਰ ਰਹੀ ਹੈ ਕਿ ਇਹ ਕੰਮ ਅਸ਼ਾਂਤੀ ਪੈਦਾ ਕਰਕੇ ਵੀ ਹੋ ਸਕਦਾ ਹੈ।