- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸੀਂ ਕਿਸ ਮਾਹੌਲ ’ਚ ਰਹਾਂਗੇ, ਇਹ ਸਿਰਫ਼ ਇਤਫ਼ਾਕ ਨਹੀਂ ਹੁੰਦਾ। ਅਸੀਂ ਕਿਹੜੇ ਵਿਅਕਤੀਆਂ ਨਾਲ ਕਿੰਨੀ ਨੇੜਤਾ ਰੱਖਣੀ ਹੈ, ਇਹ ਚੋਣ ਸਾਡੀ ਆਪਣੀ ਹੁੰਦੀ ਹੈ। ਜਿਸ ਸੰਗਤ ਨਾਲ ਅਸੀਂ ਸ਼ੁਰੂ ’ਚ ਜੁੜ ਜਾਂਦੇ ਹਾਂ, ਆਮ ਤੌਰ ’ਤੇ ਉਸੇ ਸੰਗਤ ’ਚ ਅੱਗੇ ਵਧਦੇ ਰਹਿੰਦੇ ਹਾਂ ਤੇ ਉਸ ਤੋਂ ਵੱਖ ਹੋਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਸੰਗਤ ਦੀ ਚੋਣ ਕਰਦੇ ਸਮੇਂ ਵਿਵੇਕ ਤੇ ਦੂਰਅੰਦੇਸ਼ੀ ਤੋਂ ਕੰਮ ਲੈਣਾ ਜ਼ਰੂਰੀ ਹੈ।

ਜਿਹੜੇ ਵਿਅਕਤੀ ਲਗਾਤਾਰ ਕਿਸੇ ਦੇ ਸੰਪਰਕ ’ਚ ਰਹਿੰਦੇ ਹਨ ਜਾਂ ਆਪਣਾ ਜ਼ਿਆਦਾਤਰ ਸਮਾਂ ਇਕ-ਦੂਜੇ ਨਾਲ ਬਿਤਾਉਂਦੇ ਹਨ, ਉਨ੍ਹਾਂ ਦਾ ਇਕ-ਦੂਜੇ ਤੋਂ ਪ੍ਰਭਾਵਿਤ ਹੋਣਾ ਸੁਭਾਵਿਕ ਹੈ। ਦੂਰ ਰਹਿੰਦਿਆਂ ਤੇ ਮਿਲੇ-ਬਿਨਾਂ ਵੀ ਹੋਰ ਮਾਧਿਅਮਾਂ ਰਾਹੀਂ ਲਗਾਤਾਰ ਸੰਪਰਕ ਸਾਡੀਆਂ ਮਾਨਤਾਵਾਂ, ਵਿਚਾਰਾਂ ਤੇ ਆਚਰਣ ਨੂੰ ਪ੍ਰਭਾਵਿਤ ਕਰਦਾ ਹੈ। ਇਹ ਸੰਭਵ ਹੈ ਕਿ ਇਸ ਨਾਲ ਸਾਡੀ ਜੀਵਨ ਦਿਸ਼ਾ ਵੀ ਬਦਲ ਜਾਵੇ। ਪਿਆਰ, ਸਦਭਾਵਨਾ ਤੇ ਨਿਸ਼ਠਾ ਨਾਲ ਜੁੜੇ ਸਾਥੀਆਂ ਦਾ ਪ੍ਰਭਾਵ ਲੰਮੇ ਸਮੇਂ ਤੱਕ ਰਹਿਣ ਵਾਲਾ ਤੇ ਡੂੰਘਾ ਹੁੰਦਾ ਹੈ। ਕਿਸੇ ਵਿਅਕਤੀ ਦੀ ਸੰਗਤ ਨੂੰ ਦੇਖ ਕੇ ਉਸ ਬਾਰੇ ਬਹੁਤ ਕੁਝ ਜਾਣਿਆ ਜਾ ਸਕਦਾ ਹੈ। ਨੇਕ ਤੇ ਸਦਾਚਾਰੀ ਵਿਅਕਤੀ ਵੀ ਜੇਕਰ ਅਨੈਤਿਕ ਤੇ ਘਿਣਾਉਣੇ ਮਾਹੌਲ ’ਚ ਰਹਿਣ ਲੱਗ ਪਵੇ ਤਾਂ ਸਮਾਂ ਬੀਤਣ ਦੇ ਨਾਲ ਉਸ ਨੂੰ ਸੰਗਤ ਦੇ ਆਚਰਣ ਤੇ ਕੰਮ ਸਹੀ ਜਾਪਣ ਲੱਗ ਪੈਂਦੇ ਹਨ ਤੇ ਉਹ ਖ਼ੁਦ ਵੀ ਉਸੇ ਰੰਗ ’ਚ ਰੰਗਿਆ ਜਾਣ ਲੱਗਦਾ ਹੈ। ਇਕੋ ਰਿਹਾਇਸ਼ੀ ਜਾਂ ਕੰਮ ਵਾਲੀ ਥਾਂ ’ਤੇ ਵੱਖੋ-ਵੱਖਰੀਆਂ ਰੁਚੀਆਂ, ਟੀਚਿਆਂ ਅਤੇ ਮਾਨਤਾਵਾਂ ਵਾਲੇ ਵਿਅਕਤੀ ਮਿਲਦੇ ਹਨ। ਅਸੀਂ ਕਿਸ ਮਾਹੌਲ ’ਚ ਰਹਾਂਗੇ, ਇਹ ਸਿਰਫ਼ ਇਤਫ਼ਾਕ ਨਹੀਂ ਹੁੰਦਾ। ਅਸੀਂ ਕਿਹੜੇ ਵਿਅਕਤੀਆਂ ਨਾਲ ਕਿੰਨੀ ਨੇੜਤਾ ਰੱਖਣੀ ਹੈ, ਇਹ ਚੋਣ ਸਾਡੀ ਆਪਣੀ ਹੁੰਦੀ ਹੈ। ਜਿਸ ਸੰਗਤ ਨਾਲ ਅਸੀਂ ਸ਼ੁਰੂ ’ਚ ਜੁੜ ਜਾਂਦੇ ਹਾਂ, ਆਮ ਤੌਰ ’ਤੇ ਉਸੇ ਸੰਗਤ ’ਚ ਅੱਗੇ ਵਧਦੇ ਰਹਿੰਦੇ ਹਾਂ ਤੇ ਉਸ ਤੋਂ ਵੱਖ ਹੋਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਸੰਗਤ ਦੀ ਚੋਣ ਕਰਦੇ ਸਮੇਂ ਵਿਵੇਕ ਤੇ ਦੂਰਅੰਦੇਸ਼ੀ ਤੋਂ ਕੰਮ ਲੈਣਾ ਜ਼ਰੂਰੀ ਹੈ। ਅਕਸਰ ਸੰਗਤ ਹੀ ਇਹ ਤੈਅ ਕਰਦੀ ਹੈ ਕਿ ਅਸੀਂ ਜੀਵਨ ’ਚ ਕਿਹੜੀ ਮੰਜ਼ਿਲ ਤੱਕ ਅਤੇ ਕਿੰਨੀਆਂ ਉਚਾਈਆਂ ਤੱਕ ਪਹੁੰਚਾਂਗੇ। ਤੁਸੀਂ ਆਪਣੀ ਮੌਜੂਦਾ ਸਥਿਤੀ ਜਾਂ ਨਤੀਜਿਆਂ ਦਾ ਦੋਸ਼ ਸੰਗਤ ਸਿਰ ਨਹੀਂ ਮੜ੍ਹ ਸਕਦੇ, ਕਿਉਂਕਿ ਸੰਗਤ ਦੀ ਚੋਣ ਤੁਸੀਂ ਖ਼ੁਦ ਕੀਤੀ ਸੀ। ਸੰਗਤ ਦਾ ਮਹੱਤਵ ਤੀਰਥ ਯਾਤਰਾ ਨਾਲੋਂ ਵੀ ਵੱਧ ਹੈ। ਜੇਕਰ ਅਸੀਂ ਸਦਾਚਾਰੀ ਅਤੇ ਸੱਜਣ ਵਿਅਕਤੀਆਂ ਦੀ ਸੰਗਤ ਵਿੱਚ ਰਹਾਂਗੇ, ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਾਂਗੇ ਅਤੇ ਉਨ੍ਹਾਂ ਦੇ ਸ਼ਬਦਾਂ, ਆਚਰਣ ਤੇ ਵਿਹਾਰ ਨੂੰ ਆਪਣੇ ਜੀਵਨ ’ਚ ਅਪਣਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਸਾਡਾ ਜੀਵਨ ਲਗਾਤਾਰ ਉੱਨਤ ਹੁੰਦਾ ਜਾਵੇਗਾ। ਚੰਗੀ ਸੰਗਤ ਇਕ ਵਰਦਾਨ ਹੈ। ਇਹ ਪ੍ਰਸੰਨਤਾ ਦਾ ਮੂਲ ਮੰਤਰ ਹੈ। ਔਖੇ ਸਮਿਆਂ ’ਚ ਵੀ ਬੁਰੀ ਸੰਗਤ ਦਾ ਪੱਲਾ ਨਹੀਂ ਫੜਨਾ ਚਾਹੀਦਾ। ਜੇਕਰ ਚੰਗੀ ਸੰਗਤ ਨਾ ਮਿਲੇ ਤਾਂ ਇਕੱਲੇ ਰਹਿਣਾ ਬਿਹਤਰ ਹੈ। ਸੱਚੇ ਮਾਰਗ ਦਾ ਰਾਹੀ ਨੀਚ ਵਿਚਾਰਾਂ ਵਾਲੇ ਲੋਕਾਂ ਦੀ ਸੰਗਤ ਨਹੀਂ ਕਰਦਾ, ਕਿਉਂਕਿ ਕਾਲਖ਼ ਲੱਗੇ ਭਾਂਡੇ ਨੂੰ ਫੜਨ ਨਾਲ ਹੱਥ ਵੀ ਕਾਲੇ ਹੋ ਜਾਂਦੇ ਹਨ।
– ਹਰੀਸ਼ ਬੜਥਵਾਲ।