- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਕਾਰ ਦੀ ਭਾਵਨਾ ਸਿਰਫ਼ ਕੰਟਰੋਲ ਤੇ ਸੱਤਾ ਦੀ ਲਾਲਸਾ ਨੂੰ ਜਨਮ ਦਿੰਦੀ ਹੈ। ਅਧਿਆਤਮਿਕ ਮਾਰਗ ’ਤੇ ‘ਅਧਿਕਾਰ’ ਦੀ ਥਾਂ ‘ਜ਼ਿੰਮੇਵਾਰੀ’ ਅਤੇ ‘ਸੇਵਾ’ ਦੀ ਭਾਵਨਾ ਲੈ ਲੈਂਦੀ ਹੈ। ਜਦੋਂ ਅਸੀਂ ਦੂਜਿਆਂ ਨੂੰ ਕੰਟਰੋਲ ਕਰਨ ਦੀ ਲਾਲਸਾ ਛੱਡ ਦਿੰਦੇ ਹਾਂ, ਤਦੋਂ ਅਸਲ ਆਜ਼ਾਦੀ ਦਾ ਉਦੈ ਹੁੰਦਾ ਹੈ। ‘ਮੇਰਾ’ ਅਤੇ ‘ਤੇਰਾ’ ਦਾ ਭਾਵ ਮਨ ’ਚ ਸੰਕੀਰਣਤਾ ਅਤੇ ਡਰ ਦਾ ਬੀਜ ਬੀਜਦਾ ਹੈ। ਜਦੋਂ ਮਨੁੱਖ ਪੂਰੇ ਸੰਸਾਰ ਨੂੰ ਆਪਣੇ ਹੀ ਸਰੂਪ ’ਚ ਦੇਖਣ ਲੱਗਦਾ ਹੈ ਅਤੇ ਕਰੁਣਾ ਸੁਭਾਵਿਕ ਤੌਰ ’ਤੇ ਪ੍ਰਫੁੱਲਤ ਹੁੰਦੀ ਹੈ।

ਸਾਰਾ ਬ੍ਰਹਿਮੰਡ ਇਕ ਅਦਿੱਖ ਊਰਜਾ ਦੇ ਜਾਲ ਨਾਲ ਬੱਝਿਆ ਹੋਇਆ ਹੈ, ਜਿੱਥੇ ਹਰ ਜੀਵ ਅਤੇ ਹਰ ਤੱਤ ਆਪਸ ’ਚ ਜੁੜਿਆ ਹੋਇਆ ਹੈ। ਇਕੱਲਾਪਣ ਕੇਵਲ ਇਕ ਭਰਮ ਹੈ। ਸ੍ਰਿਸ਼ਟੀ ਦਾ ਮੂਲ ਆਧਾਰ ਵੱਖਰਾਪਣ ਨਹੀਂ, ਸਗੋਂ ‘ਸਹਿ-ਹੋਂਦ ਦੀ ਸਦੀਵੀ ਡੋਰ ਹੈ। ਅਣਗਿਣਤ ਭੇਦਾਂ ਅਤੇ ਵਿਭਿੰਨਤਾਵਾਂ ਦੇ ਪਿੱਛੇ ਇਕ ਅਭੇਦ ਚੇਤਨਾ ਨਿਰੰਤਰ ਪ੍ਰਵਾਹਿਤ ਹੋ ਰਹੀ ਹੈ। ਅਧਿਆਤਮਿਕ ਦ੍ਰਿਸ਼ਟੀ ਤੋਂ ਮਨੁੱਖੀ ਚੇਤਨਾ ਦਾ ਵਿਕਾਸ ਤਦੋਂ ਹੀ ਸੰਭਵ ਹੈ, ਜਦੋਂ ਅਸੀਂ ਆਪਣੇ ਅੰਤਰਮਨ ’ਚ ਲੁਕੀਆਂ ਮਨੋਗ੍ਰੰਥੀਆਂ ਦਾ ਵਿਸਰਜਨ ਕਰੀਏ। ਹੰਕਾਰ ਆਤਮਾ ਉੱਤੇ ਪਿਆ ਅਜਿਹਾ ਪੱਥਰ ਹੈ, ਜੋ ਮਨੁੱਖ ਨੂੰ ਆਪਣੇ ਆਪ ਨੂੰ ਵਿਸ਼ੇਸ਼ ਅਤੇ ਦੂਜਿਆਂ ਨੂੰ ਤੁੱਛ ਸਮਝਣ ਦੇ ਭਰਮ ਵੱਲ ਧੱਕਦਾ ਹੈ। ਜਦੋਂ ਇਹ ਭਰਮ ਟੁੱਟਦਾ ਹੈ ਤਾਂ ਵਿਅਕਤੀਵਾਦੀ ਸੰਕੀਰਣਤਾ ਖ਼ਤਮ ਹੋ ਜਾਂਦੀ ਹੈ। ਆਪਣੇ ਆਪ ਨੂੰ ‘ਵਿਸ਼ੇਸ਼’ ਮੰਨਣ ਦੀ ਬਜਾਏ ‘ਸਮੂਹਿਕ ਸ੍ਰਿਸ਼ਟੀ ਦਾ ਇੱਕ ਅੰਗ’ ਸਮਝਣਾ ਹੀ ਅਹੰਕਾਰ ਦਾ ਸੱਚਾ ਵਿਸਰਜਨ ਹੈ। ਅਧਿਕਾਰ ਦੀ ਭਾਵਨਾ ਸਿਰਫ਼ ਕੰਟਰੋਲ ਤੇ ਸੱਤਾ ਦੀ ਲਾਲਸਾ ਨੂੰ ਜਨਮ ਦਿੰਦੀ ਹੈ। ਅਧਿਆਤਮਿਕ ਮਾਰਗ ’ਤੇ ‘ਅਧਿਕਾਰ’ ਦੀ ਥਾਂ ‘ਜ਼ਿੰਮੇਵਾਰੀ’ ਅਤੇ ‘ਸੇਵਾ’ ਦੀ ਭਾਵਨਾ ਲੈ ਲੈਂਦੀ ਹੈ। ਜਦੋਂ ਅਸੀਂ ਦੂਜਿਆਂ ਨੂੰ ਕੰਟਰੋਲ ਕਰਨ ਦੀ ਲਾਲਸਾ ਛੱਡ ਦਿੰਦੇ ਹਾਂ, ਤਦੋਂ ਅਸਲ ਆਜ਼ਾਦੀ ਦਾ ਉਦੈ ਹੁੰਦਾ ਹੈ। ‘ਮੇਰਾ’ ਅਤੇ ‘ਤੇਰਾ’ ਦਾ ਭਾਵ ਮਨ ’ਚ ਸੰਕੀਰਣਤਾ ਅਤੇ ਡਰ ਦਾ ਬੀਜ ਬੀਜਦਾ ਹੈ। ਜਦੋਂ ਮਨੁੱਖ ਪੂਰੇ ਸੰਸਾਰ ਨੂੰ ਆਪਣੇ ਹੀ ਸਰੂਪ ’ਚ ਦੇਖਣ ਲੱਗਦਾ ਹੈ ਅਤੇ ਕਰੁਣਾ ਸੁਭਾਵਿਕ ਤੌਰ ’ਤੇ ਪ੍ਰਫੁੱਲਤ ਹੁੰਦੀ ਹੈ। ਆਪਣੇ ਹੀ ਵਿਚਾਰਾਂ ਜਾਂ ਹਠ ਉੱਤੇ ਅੜੇ ਰਹਿਣਾ ਅੰਦਰੂਨੀ ਸ਼ਾਂਤੀ ਨੂੰ ਭੰਗ ਕਰਦਾ ਹੈ। ਜਦੋਂ ਅਸੀਂ ਵਿਚਾਰਾਂ ਦੇ ਸੰਗ੍ਰਹਿ ਨੂੰ ਛੱਡ ਕੇ ਉਦਾਰਤਾ ਅਤੇ ਗ੍ਰਹਿਣਸ਼ੀਲਤਾ ਨੂੰ ਅਪਣਾਉਂਦੇ ਹਾਂ, ਤਦੋਂ ਮਨ ’ਚ ਸ਼ਾਂਤੀ ਦਾ ਵਿਸਥਾਰ ਹੁੰਦਾ ਹੈ। ਜਦੋਂ ਤੱਕ ਮਨੁੱਖ ਹੰਕਾਰ, ਅਧਿਕਾਰ, ਮਮਤਾ ਅਤੇ ਆਗ੍ਰਹਿ ਦੇ ਬੰਧਨਾਂ ਨੂੰ ਢਿੱਲ੍ਹਾ ਨਹੀਂ ਕਰਦਾ, ਉਦੋਂ ਤੱਕ ਸਹਿ-ਹੋਂਦ ਦਾ ਅਹਿਸਾਸ ਸੰਭਵ ਨਹੀਂ ਹੈ। ਇਨ੍ਹਾਂ ਚਾਰਾਂ ਮਨੋਗ੍ਰੰਥੀਆਂ ਦਾ ਵਿਸਰਜਨ ਹੀ ਅਸਲ ’ਚ ਮਨੁੱਖੀ ਚੇਤਨਾ ਦਾ ਜਾਗਣਾ ਹੈ, ਜਿਸ ਨਾਲ ਜੀਵਨ ’ਚ ਸਮਰਸਤਾ, ਕਰੁਣਾ ਅਤੇ ਸਦੀਵੀ ਆਨੰਦ ਦਾ ਅਹਿਸਾਸ ਹੁੰਦਾ ਹੈ।
-ਲਲਿਤ ਗਰਗ।