- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਿਤ ਨੇ ਦੱਸਿਆ ਕਿ ਹਨੂੰਮਾਨ ਚਾਲੀਸਾ ਤੋਂ ਹੀ ਉਨ੍ਹਾਂ ਨੂੰ ਹਿੰਮਤ ਮਿਲੀ। ਕੈਪਟਨ ਦੇ ਹੌਸਲੇ ਦੀ ਮਾਣਯੋਗ ਪ੍ਰਧਾਨ ਮੰਤਰੀ ਮੋਦੀ ਵੱਲੋਂ ਖ਼ੁਦ ਕੀਤੀ ਗਈ ਸ਼ਲਾਘਾ, ਦੇਸ਼ ਦੇ ਵੀਰਾਂ ਪ੍ਰਤੀ ਸਨਮਾਨ ਅਤੇ ਵਿਸ਼ਵਾਸ ਦੀ ਭਾਵਨਾ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਦਾ ਇਹ ਆਤਮਿਕ ਸੰਵਾਦ ਹਰ ਉਸ ਭਾਰਤੀ ਦਾ ਹੌਸਲਾ ਵਧਾਉਂਦਾ ਹੈ, ਜੋ ਦੇਸ਼ਹਿੱਤ ਅਤੇ ਮਨੁੱਖਤਾ ਦੀ ਰੱਖਿਆ ਲਈ ਔਖੀਆਂ ਤੋਂ ਔਖੀਆਂ ਪਰਿਸਥਿਤੀਆਂ ’ਚ ਵੀ ਡਟਿਆ ਰਹਿੰਦਾ ਹੈ।

.jpg)
ਬੀਤੇ ਦਿਨੀਂ ਦੁਬਈ ਤੋਂ ਤੇਲ ਅਵੀਵ ਜਾਣ ਵਾਲੀ ਫਲਾਈਦੁਬਈ ਦੀ ਫਲਾਈਟ (ਐੱਫਜ਼ੈੱਡ-1073) ਦੇ ਕਾਕਪਿਟ ’ਚ ਲੂ ਕੰਡੇ ਖੜ੍ਹੇ ਕਰ ਦੇਣ ਵਾਲੀ ਘਟਨਾ ਵਾਪਰੀ। ਇਜ਼ਰਾਈਲ ਜਾ ਰਹੀ ਯਾਤਰੀਆਂ ਨਾਲ ਭਰੀ ਇਕ ਉਡਾਣ, ਜੋ ਆਸਮਾਨ ’ਚ 30,000 ਫੁੱਟ ਦੀ ਉਚਾਈ ’ਤੇ ਸੀ, ’ਚ ਵਾਪਰੀ ਇਸ ਖ਼ੂਨੀ ਘਟਨਾ ਨੇ ਜਿੱਥੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਉੱਥੇ ਹੀ ਭਾਰਤੀ ਪਾਇਲਟ ਕੈਪਟਨ ਸਮਿਤ ’ਤੇ ਉਸ ਦੇ ਸਹਿ-ਪਾਇਲਟ ਵੱਲੋਂ ਚਾਕੂ ਨਾਲ ਹਮਲਾ ਕਰ ਕੇ ਗੰਭੀਰ ਰੂਪ ’ਚ ਜ਼ਖ਼ਮੀ ਕੀਤੇ ਜਾਣ ਦੇ ਬਾਵਜੂਦ ਕੈਪਟਨ ਸਮਿਤ ਵੱਲੋਂ ਕੀਤਾ ਗਿਆ ਮੁਕਾਬਲਾ ਪੂਰੇ ਭਾਰਤ ਦਾ ਮਾਣ ਵਧਾਉਣ ਵਾਲਾ ਹੈ। ਕੈਪਟਨ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ, ਓਨੀ ਹੀ ਘੱਟ ਹੈ। ਗੰਭੀਰ ਰੂਪ ’ਚ ਜ਼ਖ਼ਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ 174 ਯਾਤਰੀਆਂ ਦੀ ਜਾਨ ਬਚਾਉਣ ਲਈ ਵਿਲੱਖਣ ਹੌਸਲੇ ਅਤੇ ਫ਼ਰਜ਼ ਪ੍ਰਤੀ ਦ੍ਰਿੜਤਾ ਦਾ ਸਬੂਤ ਦਿੱਤਾ। ਖ਼ੂਨ ਨਾਲ ਲਥਪਥ ਪਾਇਲਟ ਨੇ ਮੁਕਾਬਲੇ ਦੌਰਾਨ ਦਲੇਰੀ ਦਿਖਾਉਂਦਿਆਂ ਜਿਵੇਂ ਹੀ ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ ਤਾਂ ਜਹਾਜ਼ ’ਚ ਮੌਜੂਦ ਪਲੰਬਰ, ਡੈਂਟਿਸਟ ਅਤੇ ਕੁਝ ਯਾਤਰੀਆਂ ਦੀ ਮਦਦ ਨਾਲ ਇਕ ਬਹੁਤ ਵੱਡਾ ਹਾਦਸਾ ਟਲ ਗਿਆ। ‘ਸਵਧਰਮੇ ਨਿਧਨੰ ਸ਼੍ਰੇਯਃ’-ਫ਼ਰਜ਼ ਦੇ ਮਾਰਗ ’ਤੇ ਆਪਣਾ ਆਪ ਅਰਪਣ ਕਰਨਾ ਹੀ ਸੱਚਾ ਧਰਮ ਹੈ। ਆਪਣੀ ਜਾਨ ਨੂੰ ਖ਼ਤਰੇ ’ਚ ਪਾ ਕੇ ਸੈਂਕੜੇ ਮਾਸੂਮਾਂ ਨੂੰ ਨਵਾਂ ਜੀਵਨ ਦੇਣ ਵਾਲੇ ਕੈਪਟਨ ਸਮਿਤ ਮੱਛਾਰ ਦੀ ਜ਼ਾਂਬਾਜ਼ੀ ’ਤੇ ਪੂਰੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਨੇ ਆਪਣੇ ਪਾਇਲਟ ਧਰਮ ਦੇ ਨਾਲ-ਨਾਲ ਇਕ ਸੱਚੇ ਭਾਰਤੀ ਹੋਣ ਦਾ ਫ਼ਰਜ਼ ਵੀ ਨਿਭਾਇਆ। ਉਨ੍ਹਾਂ ਦਾ ਹੌਸਲਾ ਪੂਰੇ ਦੇਸ਼ ਲਈ ਮਾਣ ਦਾ ਵਿਸ਼ਾ ਹੈ। ਇੰਨੀ ਗੰਭੀਰ ਸਥਿਤੀ ਦੇ ਬਾਵਜੂਦ ਵੀ ਕੈਪਟਨ ਸਮਿਤ ਨੇ ਜਹਾਜ਼ ਨੂੰ ਸੁਰੱਖਿਅਤ ਰੱਖਣ ’ਚ ਅਹਿਮ ਭੂਮਿਕਾ ਨਿਭਾਈ। ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਤੋਂ ਬਾਅਦ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ। ਜਹਾਜ਼ ਨੂੰ ਸਾਊਦੀ ਅਰਬ ਦੇ ਤਬੂਕ ’ਚ ਉਤਾਰਿਆ ਗਿਆ। ਕੈਪਟਨ ਸਮਿਤ ਨੂੰ ਉਨ੍ਹਾਂ ਦੀ ਬਹਾਦਰੀ ਲਈ ਮਿਲ ਰਿਹਾ ਸਨਮਾਨ ਹਰ ਭਾਰਤੀ ਲਈ ਮਾਣ ਦੀ ਗੱਲ ਹੈ। ਹਰ ਦੇਸ਼ ਵਾਸੀ ਨੂੰ ਸਮਿਤ ਦਾ ਇਹ ਕਰਤੱਵ ਮਾਣ ਨਾਲ ਭਰ ਦਿੰਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਦੋਂ ਕੈਪਟਨ ਸਮਿਤ ਨਾਲ ਫ਼ੋਨ ’ਤੇ ਵੀਡੀਓ ਕਾਲ ਰਾਹੀਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਦੀ ਬਹਾਦਰੀ ਲਈ ਉਨ੍ਹਾਂ ਨੂੰ ‘ਭਾਰਤ ਦਾ ਮਾਣ’ ਦੱਸਿਆ ਤਾਂ ਕੈਪਟਨ ਸਮਿਤ ਮਛਾਰ ਮੁਸਕਰਾਉਂਦੇ ਨਜ਼ਰ ਆਏ ਅਤੇ ਕਿਹਾ ਕਿ ‘ਦੇਸ਼ ਤੋਂ ਦੂਰ ਹਾਂ, ਸੱਭਿਆਚਾਰ ਤੋਂ ਦੂਰ ਨਹੀਂ।’ ਕੈਪਟਨ ਨੇ ਦੱਸਿਆ ਕਿ ਉਹ ਹਰ ਰੋਜ਼ ਸਵੇਰੇ ਪੂਜਾ ਕਰਦੇ ਹਨ ਤੇ ਆਪਣੇ ਦੋ ਸਾਲ ਦੇ ਬੇਟੇ ਨੂੰ ਵੀ ਹਨੂੰਮਾਨ ਚਾਲੀਸਾ ਸੁਣਾਉਂਦੇ ਹਨ। ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨੇ ਦਿਖਾ ਦਿੱਤਾ ਕਿ ਸਨਾਤਨ ਦੇ ਸੰਸਕਾਰ ਸੰਕਟ ਦੀ ਘੜੀ ’ਚ ਵੀ ਡਰ ਨਹੀਂ, ਸਗੋਂ ਹੌਸਲਾ ਜਗਾਉਂਦੇ ਹਨ। ਹਾਲਾਂਕਿ ਕੈਪਟਨ ਸਮਿਤ ਸਪਾਈਸਜੈੱਟ ’ਚ 11 ਸਾਲ ਰਹੇ, ਫਿਰ ਫਲਾਈ ਦੁਬਈ ਨਾਲ ਜੁੜੇ। ਉਨ੍ਹਾਂ ਨੂੰ ਪਾਇਲਟਾਂ ਨੂੰ ਟ੍ਰੇਨਿੰਗ ਦੇਣ ਦਾ ਵੀ ਤਜਰਬਾ ਹੈ। ਸਮਿਤ ਨੇ ਦੱਸਿਆ ਕਿ ਹਨੂੰਮਾਨ ਚਾਲੀਸਾ ਤੋਂ ਹੀ ਉਨ੍ਹਾਂ ਨੂੰ ਹਿੰਮਤ ਮਿਲੀ। ਕੈਪਟਨ ਦੇ ਹੌਸਲੇ ਦੀ ਮਾਣਯੋਗ ਪ੍ਰਧਾਨ ਮੰਤਰੀ ਮੋਦੀ ਵੱਲੋਂ ਖ਼ੁਦ ਕੀਤੀ ਗਈ ਸ਼ਲਾਘਾ, ਦੇਸ਼ ਦੇ ਵੀਰਾਂ ਪ੍ਰਤੀ ਸਨਮਾਨ ਅਤੇ ਵਿਸ਼ਵਾਸ ਦੀ ਭਾਵਨਾ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਦਾ ਇਹ ਆਤਮਿਕ ਸੰਵਾਦ ਹਰ ਉਸ ਭਾਰਤੀ ਦਾ ਹੌਸਲਾ ਵਧਾਉਂਦਾ ਹੈ, ਜੋ ਦੇਸ਼ਹਿੱਤ ਅਤੇ ਮਨੁੱਖਤਾ ਦੀ ਰੱਖਿਆ ਲਈ ਔਖੀਆਂ ਤੋਂ ਔਖੀਆਂ ਪਰਿਸਥਿਤੀਆਂ ’ਚ ਵੀ ਡਟਿਆ ਰਹਿੰਦਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਵੀ ਕੈਪਟਨ ਸਮਿਤ ਦੀ ਬਹਾਦਰੀ ਬਾਰੇ ਕਿਹਾ ਕਿ ‘ਇਸ ਭਾਰਤੀ ਨੇ ਸਾਨੂੰ 9/11 ਵਰਗੀ ਘਟਨਾ ਤੋਂ ਬਚਾਇਆ ਹੈ।’ ਉਨ੍ਹਾਂ ਦੀ ਬਹਾਦਰੀ ਨੇ ਨਾ ਸਿਰਫ਼ ਸੈਂਕੜੇ ਜ਼ਿੰਦਗੀਆਂ ਬਚਾਈਆਂ, ਸਗੋਂ ਇਕ ਵੱਡੀ ਤ੍ਰਾਸਦੀ ਨੂੰ ਟਾਲਣ ’ਚ ਵੀ ਅਹਿਮ ਭੂਮਿਕਾ ਨਿਭਾਈ। ਪੂਰੇ 140 ਕਰੋੜ ਦੇਸ਼ਵਾਸੀਆਂ ਨੂੰ ਆਪਣੇ ਇਸ ਵੀਰ ਪੁੱਤਰ ’ਤੇ ਮਾਣ ਹੈ। ਇਸ ਤੋਂ ਵੱਡੀ ਸਾਹਸ ਦੀ ਮਿਸਾਲ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਦੀ ਵੀਰਤਾ ਨੂੰ ਕੁਝ ਪੰਕਤੀਆਂ ਨਾਲ ਲਿਖਦਾ ਹਾਂ—ਦੇਸ਼ ਨਮਨ ਕਰਦਾ ਤੈਨੂੰ, ਵੀਰ ਮਛਾਰ, ਸਾਹਸ ਤੇਰਾ ਕਰ ਗਿਆ, ਦੁਸ਼ਮਣ ਨੂੰ ਲਾਚਾਰ। ਸਾਨੂੰ ਸਭ ਨੂੰ ਤੇਰੀ ਵੀਰਤਾ ’ਤੇ, ਮਾਣ ਅਪਾਰ, ਇਤਿਹਾਸ ’ਚ ਦਰਜ ਰਹੇਗਾ, ਤੇਰਾ ਇਹ ਉਪਕਾਰ। ਮੈਨੂੰ ਇਹ ਕਹਿੰਦੇ ਹੋਏ ਮਾਣ ਹੈ ਕਿ ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ ਨਾਲ ਭਾਰਤ ਪੂਰੇ ਵਿਸ਼ਵ ਨੂੰ ਆਪਣਾ ਪਰਿਵਾਰ ਮੰਨਦਾ ਹੈ। ਉਹ ਅਸਲ ’ਚ ਇਕ ਸੱਚੇ ਵੀਰ ਹਨ ਅਤੇ ਉਨ੍ਹਾਂ ਦੀ ਬਹਾਦਰੀ ਅਤੇ ਸਮੇਂ ਸਿਰ ਕੀਤੀ ਗਈ ਸੂਝ-ਬੂਝ ਭਰੀ ਕਾਰਵਾਈ ਲਈ ਪੂਰਾ ਦੇਸ਼ ਉਨ੍ਹਾਂ ’ਤੇ ਮਾਣ ਕਰਦਾ ਹੈ। ਸੈਂਕੜੇ ਯਾਤਰੀਆਂ ਦੀ ਸੁਰੱਖਿਅਤ ਲੈਂਡਿੰਗ ਯਕੀਨੀ ਬਣਾਉਣ ਵਾਲੇ ਕੈਪਟਨ ਸਮਿਤ ਇਸ ਸਮੇਂ ਅਬੂ ਧਾਬੀ ਦੇ ਹਸਪਤਾਲ ’ਚ ਹਨ। ਉੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਲਈ ਆਓ, ਇਸ ਜ਼ਾਂਬਾਜ਼ ਪਾਇਲਟ ਦੇ ਜਲਦ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰੀਏ ਅਤੇ ਭਾਰਤ ਦੇ ਇਸ ਪਵਿੱਤਰ ਅਤੇ ਬਹਾਦਰ ਪੁੱਤਰ ਦਾ ਸਨਮਾਨ ਕਰਨ ’ਚ ਸ਼ਾਮਲ ਹੋਈਏ।
-ਐਡਵੋਕੇਟ ਸੌਰਭ ਕਪੂਰ, ਸੰਪਰਕ : 7837811000