- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦਾ ਦੌਰ ਏਆਈ ਦਾ ਹੈ। ਕਿਸੇ ਵੀ ਖੇਤਰ ਜਾਂ ਵਿਸ਼ੇ ਸਬੰਧੀ ਜਾਣਕਾਰੀ ਲਈ ਸਾਡੇ ਕੋਲ ਸੋਸ਼ਲ ਮੀਡੀਆ ਉਪਲੱਬਧ ਹੈ। ਅੱਜ ਦੀ ਨੌਜਵਾਨੀ ਤਾਂ ਆਪਣਾ ਜ਼ਿਆਦਾ ਸਮਾਂ ਫੇਸਬੁੱਕ, ਵ੍ਹਟਸਐਪ ਤੇ ਸੋਸ਼ਲ ਮੀਡੀਆ ਦੇ ਹੋਰ ਸਾਧਨਾਂ ’ਤੇ ਹੀ ਗੁਜ਼ਾਰਦੀ ਹੈ। ਕਿਤਾਬਾਂ ਗਿਆਨ ਨੂੰ ਸੰਜੋਅ ਕੇ ਰੱਖਣ ਦਾ ਬਹੁਤ ਵਧੀਆ ਮਾਧਿਅਮ ਹਨ। ਕੁਝ ਵੀ ਅਸੀਂ ਕਿਸੇ ਕਿਤਾਬ ਤੋਂ ਪੜ੍ਹ ਲਈਏ, ਉਹ ਸਾਨੂੰ ਜ਼ਿੰਦਗੀ ਭਰ ਯਾਦ ਰਹਿੰਦਾ ਹੈ।

ਅੱਜ ਦਾ ਦੌਰ ਏਆਈ ਦਾ ਹੈ। ਕਿਸੇ ਵੀ ਖੇਤਰ ਜਾਂ ਵਿਸ਼ੇ ਸਬੰਧੀ ਜਾਣਕਾਰੀ ਲਈ ਸਾਡੇ ਕੋਲ ਸੋਸ਼ਲ ਮੀਡੀਆ ਉਪਲੱਬਧ ਹੈ। ਅੱਜ ਦੀ ਨੌਜਵਾਨੀ ਤਾਂ ਆਪਣਾ ਜ਼ਿਆਦਾ ਸਮਾਂ ਫੇਸਬੁੱਕ, ਵ੍ਹਟਸਐਪ ਤੇ ਸੋਸ਼ਲ ਮੀਡੀਆ ਦੇ ਹੋਰ ਸਾਧਨਾਂ ’ਤੇ ਹੀ ਗੁਜ਼ਾਰਦੀ ਹੈ। ਕਿਤਾਬਾਂ ਗਿਆਨ ਨੂੰ ਸੰਜੋਅ ਕੇ ਰੱਖਣ ਦਾ ਬਹੁਤ ਵਧੀਆ ਮਾਧਿਅਮ ਹਨ। ਕੁਝ ਵੀ ਅਸੀਂ ਕਿਸੇ ਕਿਤਾਬ ਤੋਂ ਪੜ੍ਹ ਲਈਏ, ਉਹ ਸਾਨੂੰ ਜ਼ਿੰਦਗੀ ਭਰ ਯਾਦ ਰਹਿੰਦਾ ਹੈ। ਜੇ ਅਸੀਂ ਭੁੱਲ ਵੀ ਜਾਈਏ ਤਾਂ ਝੱਟ ਉਹ ਕਿਤਾਬ ਖੋਲ੍ਹ ਕੇ ਦੁਬਾਰਾ ਪੜ੍ਹ ਕੇ ਯਾਦ ਕਰ ਲਿਆ ਜਾਂਦਾ ਹੈ। ਵੱਖ-ਵੱਖ ਫਿਲਾਸਫਰਾਂ ਨੇ ਕਿਤਾਬਾਂ ਨੂੰ ਗਿਆਨ ਦਾ ਭੰਡਾਰ ਤੇ ਜੀਵਨ-ਜਾਚ ਸਿਖਾਉਣ ਵਾਲਾ ਮਿੱਤਰ ਮੰਨਿਆ ਹੈ। ਮਹਾਤਮਾ ਗਾਂਧੀ ਅਨੁਸਾਰ ਹਰ ਘਰ ਵਿਚ ਇਕ ਲਾਇਬ੍ਰੇਰੀ ਹੋਣੀ ਚਾਹੀਦੀ ਹੈ। ਬਾਲ ਗੰਗਾਧਰ ਤਿਲਕ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇ ਘਰ ਵਿਚ ਕਿਤਾਬਾਂ ਮੌਜੂਦ ਹੋਣ ਤਾਂ ਨਰਕ ਵੀ ਸਵਰਗ ਬਣ ਜਾਂਦਾ ਹੈ। ਕਿਤਾਬਾਂ ਮਨੁੱਖੀ ਸੋਚ ਨੂੰ ਵਿਕਸਤ ਕਰਦੀਆਂ ਹਨ। ਇੱਥੋਂ ਤੱਕ ਮਾਹਿਰਾਂ ਨੇ ਕਹਿ ਦਿੱਤਾ ਹੈ ਕਿ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਪੜ੍ਹਨ ਨਾਲ ਦਿਮਾਗ ਵਿੱਚੋਂ ਕੱਚੀ ਸੋਚ ਖ਼ਤਮ ਹੋ ਜਾਂਦੀ ਹੈ। ਕਿਤਾਬਾਂ ਪੜ੍ਹਨ ਨਾਲ ਅਸੀਂ ਮਾਨਸਿਕ ਤੌਰ ’ਤੇ ਮਜ਼ਬੂਤ ਹੁੰਦੇ ਹਾਂ। ਕੋਈ ਨਾ ਕੋਈ ਕਿਤਾਬ ਪੜ੍ਹਨ ਨਾਲ ਸਾਨੂੰ ਨਵੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਹੈ ਜਿਸ ਨਾਲ ਸਾਡੇ ਗਿਆਨ ਦਾ ਭੰਡਾਰ ਵਧਦਾ ਹੈ। ਚੋਰ ਚਾਹੇ ਤੁਹਾਡਾ ਜੋ ਮਰਜ਼ੀ ਚੋਰੀ ਕਰ ਕੇ ਲੈ ਜਾਣ ਪਰ ਉਹ ਤੁਹਾਡਾ ਗਿਆਨ ਨਹੀਂ ਲਿਜਾ ਸਕਦੇ। ਵੱਖ-ਵੱਖ ਵਿਸ਼ਿਆਂ ਸਬੰਧੀ ਕਿਤਾਬਾਂ ਪੜ੍ਹਨ ਨਾਲ ਅਸੀਂ ਉਨ੍ਹਾਂ ’ਚ ਮੁਹਾਰਤ ਹਾਸਲ ਕਰ ਸਕਦੇ ਹਾਂ। ਅੱਜ ਹਰ ਮਨੁੱਖ ਦੀ ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਹਨ।
ਦੁੱਖ-ਤਕਲੀਫ਼ਾਂ ਨਾਲ ਭਰੀ ਹੋਈ ਜ਼ਿੰਦਗੀ ਨੂੰ ਅਸੀਂ ਕਿਤਾਬਾਂ ਪੜ੍ਹ ਕੇ ਵਧੀਆ ਬਣਾ ਸਕਦੇ ਹਾਂ। ਹਰ ਰੋਜ਼ ਸਵੇਰੇ 10 ਤੋਂ 20 ਮਿੰਟ ਕਿਤਾਬਾਂ ਪੜ੍ਹਨ ਦੀ ਆਦਤ ਤੁਹਾਨੂੰ ਤੁਹਾਡੇ ਦਫ਼ਤਰੀ ਕੰਮ ’ਚ ਆਪਣੇ-ਆਪ ਨੂੰ ਕੇਂਦਰਿਤ ਕਰਨ ’ਚ ਮਦਦ ਕਰ ਸਕਦੀ ਹੈ। ਪੁਸਤਕਾਂ ਸਾਡੀ ਸੋਚ ਨੂੰ ਤਰਕਸ਼ੀਲ ਬਣਾਉਂਦੀਆਂ ਹਨ। ਸਕੂਲ ਹੋਵੇ ਜਾਂ ਕਾਲਜ, ਕਿਤਾਬਾਂ ਅਧਿਆਪਕ ਦੀ ਭੂਮਿਕਾ ਤੋਂ ਘੱਟ ਨਹੀਂ ਹਨ। ਚੰਗੀਆਂ ਪੁਸਤਕਾਂ ਸਾਨੂੰ ਸਹਿਣਸ਼ੀਲਤਾ, ਨੈਤਿਕ ਕਦਰਾਂ-ਕੀਮਤਾਂ ਤੇ ਚੰਗੇ ਸੰਸਕਾਰਾਂ ਨਾਲ ਜੋੜਦੀਆਂ ਹਨ। ਮਨੋਰੰਜਨ ਦੀਆਂ ਕਿਤਾਬਾਂ, ਕਹਾਣੀਆਂ, ਨਾਵਲ ਪੜ੍ਹਨ ਨਾਲ ਮਨੁੱਖ ਦੀ ਨਿਰਾਸ਼ਾ ਭਰੀ ਜ਼ਿੰਦਗੀ ਵਿਚ ਆਨੰਦ ਆਉਂਦਾ ਹੈ। ਮਹਾਨ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਪੜ੍ਹ ਕੇ ਸਾਨੂੰ ਬਹੁਤ ਜ਼ਿਆਦਾ ਪ੍ਰੇਰਨਾ ਮਿਲਦੀ ਹੈ। ਨਿਰੰਤਰ ਕਿਤਾਬਾਂ ਪੜ੍ਹਨ ਨਾਲ ਵਿਅਕਤੀ ਦੀ ਸ਼ਬਦਾਵਲੀ ਵਿਚ ਬਹੁਤ ਸੁਧਾਰ ਆਉਂਦਾ ਹੈ। ਸਾਡੀ ਬੋਲ-ਚਾਲ ਅਤੇ ਜੀਵਨ ਜਿਉਣ ਦੇ ਤੌਰ-ਤਰੀਕਿਆਂ ਵਿਚ ਹਾਂ-ਪੱਖੀ ਤਬਦੀਲੀ ਆ ਜਾਂਦੀ ਹੈ। ਕਿਤਾਬਾਂ ਮੈਡੀਟੇਸ਼ਨ ਦਾ ਕੰਮ ਵੀ ਕਰਦੀਆਂ ਹਨ। ਦੱਖਣੀ ਭਾਰਤ ਦੇ ਲੋਕ ਬਹੁਤ ਕਿਤਾਬਾਂ ਪੜ੍ਹਦੇ ਹਨ। ਇਸ ਲਈ ਹਰ ਮਨੁੱਖ ਨੂੰ ਕਿਤਾਬਾਂ ਨਾਲ ਮਿੱਤਰਤਾ ਕਰਨੀ ਚਾਹੀਦੀ ਹੈ।
-ਸੰਜੀਵ ਸਿੰਘ ਸੈਣੀ, ਮੋਹਾਲੀ।
-ਮੋਬਾਈਲ : 78889-66168