- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਬਰਾਹਿਮ ਲਿੰਕਨ ਨੇ ਇਸ ਦੀ ਬੜੀ ਸਰਲ ਅਤੇ ਡੂੰਘੀ ਪਰਿਭਾਸ਼ਾ ਦਿੰਦਿਆਂ ਕਿਹਾ ਸੀ ਕਿ ਲੋਕਤੰਤਰ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਹੁੰਦੀ ਹੈ। ਲੋਕ ਆਪਣੀ ਵੋਟ ਦੀ ਸ਼ਕਤੀ ਰਾਹੀਂ ਆਪਣੇ ਨੁਮਾਇੰਦੇ ਚੁਣਦੇ ਹਨ, ਜੋ ਲੋਕਾਂ ਦੀਆਂ ਉਮੀਦਾਂ, ਲੋੜਾਂ ਅਤੇ ਭਲਾਈ ਲਈ ਕੰਮ ਕਰਨ ਲਈ ਵਚਨਬੱਧ ਹੁੰਦੇ ਹਨ। ਸੰਸਾਰ ਦੇ ਨਕਸ਼ੇ ’ਤੇ ਭਾਰਤ ਦਾ ਜ਼ਿਕਰ ਹਮੇਸ਼ਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਬੜੇ ਗੌਰਵ ਨਾਲ ਕੀਤਾ ਜਾਂਦਾ ਹੈ।

ਅੰਤਰਰਾਸ਼ਟਰੀ ਲੋਕਤੰਤਰ ਦਿਵਸ
ਹਰ ਸਾਲ 15 ਸਤੰਬਰ ਨੂੰ ਸਮੁੱਚੇ ਵਿਸ਼ਵ ’ਚ ‘ਅੰਤਰਰਾਸ਼ਟਰੀ ਲੋਕਤੰਤਰ ਦਿਵਸ’ ਮਨਾਇਆ ਜਾਂਦਾ ਹੈ। ਇਹ ਦੁਨੀਆ ਭਰ ਦੇ ਦੇਸ਼ਾਂ ਤੇ ਉਨ੍ਹਾਂ ਦੇ ਨਾਗਰਿਕਾਂ ਨੂੰ ਇਹ ਅਹਿਸਾਸ ਕਰਵਾਉਣ ਲਈ ਮਨਾਇਆ ਜਾਂਦਾ ਹੈ ਕਿ ਲੋਕਤੰਤਰ ਕੇਵਲ ਇਕ ਸ਼ਾਸਨ ਪ੍ਰਣਾਲੀ ਨਹੀਂ, ਸਗੋਂ ਮਨੁੱਖੀ ਆਜ਼ਾਦੀ, ਸਮਾਨਤਾ, ਆਪਸੀ ਸਤਿਕਾਰ ਤੇ ਸਮਾਜਿਕ ਇਨਸਾਫ਼ ਦੀ ਜੀਵਨ-ਜਾਚ ਹੈ। ਕਿਸੇ ਵੀ ਸੱਭਿਅਕ ਸਮਾਜ ਦੀ ਤਰੱਕੀ ਲਈ ਇਕ ਮਜ਼ਬੂਤ, ਲੋਕ-ਪੱਖੀ ਅਤੇ ਨਿਰਪੱਖ ਲੋਕਤੰਤਰੀ ਢਾਂਚੇ ਦਾ ਹੋਣਾ ਬੇਹੱਦ ਜ਼ਰੂਰੀ ਹੈ। ਸਾਲ 1997 ’ਚ ਵੱਖ-ਵੱਖ ਦੇਸ਼ਾਂ ਦੀਆਂ ਸੰਸਦਾਂ ਦੀ ਕੌਮਾਂਤਰੀ ਜਥੇਬੰਦੀ ‘ਇੰਟਰ-ਪਾਰਲੀਮੈਂਟਰੀ ਯੂਨੀਅਨ’ ਵੱਲੋਂ ਲੋਕਤੰਤਰ ਦੇ ਸਿਧਾਂਤਾਂ ’ਤੇ ਇਕ ਵਿਸ਼ਵ ਪੱਧਰੀ ਐਲਾਨਨਾਮਾ ਪ੍ਰਵਾਨ ਕੀਤਾ ਗਿਆ ਸੀ।
ਇਸ ਐਲਾਨਨਾਮੇ ’ਚ ਚੰਗੇ ਸ਼ਾਸਨ, ਕਾਨੂੰਨ ਦੇ ਰਾਜ ਅਤੇ ਜਨਤਕ ਹਿੱਸੇਦਾਰੀ ਦੇ ਮਾਪਦੰਡ ਤੈਅ ਕੀਤੇ ਗਏ ਸਨ। ਇਸੇ ਸੋਚ ਨੂੰ ਸਮੁੱਚੀ ਦੁਨੀਆ ’ਚ ਫੈਲਾਉਣ ਦੇ ਮਕਸਦ ਨਾਲ ਸੰਯੁਕਤ ਰਾਸ਼ਟਰ ਮਹਾਸਭਾ ਨੇ ਸਾਲ 2007 ’ਚ ਇਕ ਅਹਿਮ ਮਤਾ ਪਾਸ ਕੀਤਾ, ਜਿਸ ਤਹਿਤ ਹਰ ਸਾਲ 15 ਸਤੰਬਰ ਨੂੰ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਵਜੋਂ ਮਾਨਤਾ ਦਿੱਤੀ ਗਈ। ਇਸ ਉਪਰੰਤ ਪਹਿਲੀ ਵਾਰ 15 ਸਤੰਬਰ 2008 ਨੂੰ ਇਹ ਦਿਵਸ ਵਿਸ਼ਵ ਪੱਧਰ 'ਤੇ ਮਨਾਇਆ ਗਿਆ। ਸ਼ਬਦ ‘ਲੋਕਤੰਤਰ’ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ-‘ਲੋਕ’ ਭਾਵ ਜਨਤਾ ਅਤੇ ‘ਤੰਤਰ’ ਭਾਵ ਵਿਵਸਥਾ ਜਾਂ ਪ੍ਰਬੰਧ। ਇਸ ਦਾ ਸਾਦਾ ਤੇ ਸਰਲ ਅਰਥ ਹੈ ਲੋਕਾਂ ਦਾ ਆਪਣਾ ਪ੍ਰਬੰਧ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਬਰਾਹਿਮ ਲਿੰਕਨ ਨੇ ਇਸ ਦੀ ਬੜੀ ਸਰਲ ਅਤੇ ਡੂੰਘੀ ਪਰਿਭਾਸ਼ਾ ਦਿੰਦਿਆਂ ਕਿਹਾ ਸੀ ਕਿ ਲੋਕਤੰਤਰ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਹੁੰਦੀ ਹੈ। ਲੋਕ ਆਪਣੀ ਵੋਟ ਦੀ ਸ਼ਕਤੀ ਰਾਹੀਂ ਆਪਣੇ ਨੁਮਾਇੰਦੇ ਚੁਣਦੇ ਹਨ, ਜੋ ਲੋਕਾਂ ਦੀਆਂ ਉਮੀਦਾਂ, ਲੋੜਾਂ ਅਤੇ ਭਲਾਈ ਲਈ ਕੰਮ ਕਰਨ ਲਈ ਵਚਨਬੱਧ ਹੁੰਦੇ ਹਨ। ਸੰਸਾਰ ਦੇ ਨਕਸ਼ੇ ’ਤੇ ਭਾਰਤ ਦਾ ਜ਼ਿਕਰ ਹਮੇਸ਼ਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਬੜੇ ਗੌਰਵ ਨਾਲ ਕੀਤਾ ਜਾਂਦਾ ਹੈ।
ਸਾਲ 1947 ਵਿੱਚ ਆਜ਼ਾਦੀ ਮਿਲਣ ਤੋਂ ਬਾਅਦ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਹੋਇਆ, ਤਾਂ ਦੇਸ਼ ਨੇ ਬਿਨਾਂ ਕਿਸੇ ਜਾਤ, ਧਰਮ, ਨਸਲ ਜਾਂ ਲਿੰਗ ਦੇ ਭੇਦਭਾਵ ਤੋਂ ਹਰ ਬਾਲਗ ਨਾਗਰਿਕ ਨੂੰ ਬਰਾਬਰ ਵੋਟ ਦਾ ਅਧਿਕਾਰ ਦਿੱਤਾ। ਇਕ ਨਿਰਪੱਖ, ਸੱਚੀ ਤੇ ਜ਼ਿੰਮੇਵਾਰ ਪੱਤਰਕਾਰੀ ਸਮਾਜ ’ਚ ਚੇਤਨਾ ਫੈਲਾਉਂਦੀ ਹੈ ਅਤੇ ਸ਼ਾਸਨ ਤੇ ਜਨਤਾ ਵਿਚਕਾਰ ਇਕ ਭਰੋਸੇਯੋਗ ਪੁਲ ਦਾ ਕੰਮ ਕਰਦੀ ਹੈ।
ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਉਸ ਦੇ ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਹੁੰਦੇ ਹਨ। ਨੌਜਵਾਨਾਂ ਵਿੱਚ ਸੰਵਿਧਾਨਕ ਮੁੱਲਾਂ, ਭਾਈਚਾਰਕ ਸਾਂਝ ਅਤੇ ਸਹਿਣਸ਼ੀਲਤਾ ਦੀ ਭਾਵਨਾ ਦਾ ਵਿਕਾਸ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਸਾਡਾ ਦੇਸ਼ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਰੱਕੀ ਕਰ ਸਕੇ। ਆਓ, ਅੰਤਰਰਾਸ਼ਟਰੀ ਲੋਕਤੰਤਰ ਦਿਵਸ ਦੇ ਸ਼ੁਭ ਅਵਸਰ 'ਤੇ ਅਸੀਂ ਸਾਰੇ ਪ੍ਰਣ ਕਰੀਏ ਕਿ ਅਸੀਂ ਇੱਕ ਜ਼ਿੰਮੇਵਾਰ, ਚੇਤੰਨ ਅਤੇ ਸੱਚੇ ਨਾਗਰਿਕ ਬਣ ਕੇ ਆਪਣੇ ਸੰਵਿਧਾਨਕ ਮੁੱਲਾਂ ਦੀ ਰਾਖੀ ਕਰਾਂਗੇ।
-ਸੁੱਖਵਿੰਦਰ ਸਾਕਾ, ਰੂਪਨਗਰ, ਸੰਪਰਕ : 9914230416