- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕੀ ਰਾਸ਼ਟਰਪਤੀ ਤੇ ਉਕਤ ਬਿੱਲ ਦਾ ਸਮਰਥਨ ਕਰਨ ਵਾਲੀਆਂ ਧਿਰਾਂ ਤੇ ਵਿਰੋਧੀਆਂ ਦੇ ਸੰਸਦ ਮੈਂਬਰਾਂ ਦਾ ਇਹ ਮੰਨਣਾ ਹੈ ਕਿ ਰੂਸ ਤੋਂ ਤੇਲ ਖ਼ਰੀਦਣ ਵਾਲੇ ਦੇਸ਼ਾਂ ਨੂੰ ਟੈਰਿਫ ਰਾਹੀਆਂ ਸਜ਼ਾ ਦੇਣ ਨਾਲ ਉਹ ਰੂਸ ਦੇ ਖ਼ਿਲਾਫ਼ ਆਪਣਾ ਯੁੱਧ ਜਾਰੀ ਰੱਖਣ ਵਿਚ ਅਸਮਰੱਥ ਹੋ ਜਾਵੇਗਾ।

ਆਖ਼ਰਕਾਰ ਅਮਰੀਕੀ ਪ੍ਰਤੀਨਿਧੀ ਸਭਾ ਨੇ ਵੀ ਰੂਸ ਤੋਂ ਤੇਲ ਦਰਾਮਦ ਕਰਨ ਵਾਲੇ ਭਾਰਤ ਸਮੇਤ ਪੰਜ ਪ੍ਰਮੁੱਖ ਦੇਸ਼ਾਂ ’ਤੇ ਸੌ ਫੀਸਦ ਟੈਰਿਫ ਲਗਾਉਣ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸੀਨੈਟ ਵੀ ਇਸ ਬਿੱਲ ਨੂੰ ਮਨਜ਼ੂਰੀ ਦੇ ਚੁਕੀ ਹੈ। ਜੇਕਰ ਅਮਰੀਕੀ ਰਾਸ਼ਟਰਪਤੀ ਇਸ ’ਤੇ ਦਸਤਖ਼ਤ ਕਰ ਦਿੰਦੇ ਹਨ ਤਾਂ ਭਾਰਤ, ਚੀਨ ਤੋਂ ਇਲਾਵਾ ਹੰਗਰੀ, ਸਲੋਵਾਕੀਆ ਅਤੇ ਅਜ਼ਰਬੈਜਾਨ ’ਤੇ ਅਮਰੀਕੀ ਟੈਰਿਫ ਹੋਰ ਵਧ ਜਾਵੇਗਾ। ਦੇਖਣਾ ਇਹ ਹੋਵੇਗਾ ਕਿ ਇਹ ਸੌ ਫ਼ੀਸਦ ਹੁੰਦਾ ਹੈ ਜਾਂ ਉਸ ਤੋਂ ਘੱਟ? ਦੇਖਣਾ ਇਹ ਵੀ ਹੈ ਕਿ ਕੀ ਅਮਰੀਕੀ ਰਾਸ਼ਟਰਪਤੀ ਇਸ ਬਿੱਲ ’ਤੇ ਦਸਤਖ਼ਤ ਕਰਦੇ ਹਨ ਜਾਂ ਉਸ ਨੂੰ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਨੂੰ ਸਿਰਫ਼ ਦਬਾਅ ਵਿਚ ਲੈਣ ਦਾ ਜ਼ਰੀਆ ਬਣਾਉਣਾ ਚਾਹੁੰਦੇ ਹਨ। ਜੋ ਵੀ ਹੋਵੇ, ਜੇਕਰ ਅਮਰੀਕਾ ਭਾਰਤ ’ਤੇ ਮਨਮਰਜ਼ੀ ਦੇ ਤਰੀਕੇ ਨਾਲ ਟੈਰਿਫ ਲਗਾਉਂਦਾ ਹੈ ਤਾਂ ਆਪਣੇ ਹੰਕਾਰ ਦੀ ਹੀ ਪ੍ਰਮਾਣ ਦੇਵੇਗਾ•। ਅਮਰੀਕੀ ਰਾਸ਼ਟਰਪਤੀ ਤੇ ਉਕਤ ਬਿੱਲ ਦਾ ਸਮਰਥਨ ਕਰਨ ਵਾਲੀਆਂ ਧਿਰਾਂ ਤੇ ਵਿਰੋਧੀਆਂ ਦੇ ਸੰਸਦ ਮੈਂਬਰਾਂ ਦਾ ਇਹ ਮੰਨਣਾ ਹੈ ਕਿ ਰੂਸ ਤੋਂ ਤੇਲ ਖ਼ਰੀਦਣ ਵਾਲੇ ਦੇਸ਼ਾਂ ਨੂੰ ਟੈਰਿਫ ਰਾਹੀਆਂ ਸਜ਼ਾ ਦੇਣ ਨਾਲ ਉਹ ਰੂਸ ਦੇ ਖ਼ਿਲਾਫ਼ ਆਪਣਾ ਯੁੱਧ ਜਾਰੀ ਰੱਖਣ ਵਿਚ ਅਸਮਰੱਥ ਹੋ ਜਾਵੇਗਾ। ਇਹ ਸਹੀ ਹੈ ਕਿ ਉਹ ਰੂਸ ਯੂਕਰੇਨ ਦੇ ਖ਼ਿਲਾਫ਼ ਇਕ ਅੰਤਹੀਣ ਤੇ ਇਕ ਤਰ੍ਹਾਂ ਦੀ ਬੇਅਰਥ ਲੜਾਈ ਲੜ ਰਿਹਾ ਹੈ•, ਪਰ ਇਹ ਕਹਿਣਾ ਸਮੱਸਿਆ ਨੂੰ ਸੌਖਾ ਕਰਦਾ ਹੈ ਕਿ ਇਹ ਯੁੱਧ ਭਾਰਤ, ਚੀਨ ਵਰਗੇ ਦੇਸ਼ਾਂ ਦੇ ਕਾਰਨ ਜਾਰੀ ਹੈ। ਕੀ ਇਹ ਵਿਲੱਖਣ ਨਹੀਂ ਕਿ ਅਮਰੀਕਾ ਆਪਣੇ ਹੀ ਵੱਲੋਂ ਈਰਾਨ ਦੇ ਖ਼ਿਲਾਫ਼ ਛੇੜੇ ਗਏ ਯੁੱਧ ਨੂੰ ਤਾਂ ਰੋਕ ਨਹੀਂ ਪਾ ਰਿਹਾ ਤੇ ਭਾਰਤ, ਚੀਨ ਆਦਿ ’ਤੇ ਇਸ ਦਾ ਦੋਸ਼ ਮੜ੍ਹ ਰਿਹਾ ਹੈ ਕਿ ਉਹ ਯੂਕਰੇਨ ਦੇ ਖ਼ਿਲਾਫ਼ ਯੁੱਧ ਜਾਰੀ ਰੱਖਣ ਵਿਚ ਰੂਸ ਦੀ ਸਹਾਇਤਾ ਕਰ ਰਹੇ ਹਨ? ਇਹ ਚੰਗਾ ਹੋਇਆ ਕਿ ਭਾਰਤ ਨੇ ਅਮਰੀਕਾ ਦੀ ਮਨਮਰਜ਼ੀ ਦਾ ਸਬੂਤ ਦੇਣ ਵਾਲੇ ਬਿੱਲ ’ਤੇ ਦੋ ਟੁੱਕ ਕਿਹਾ ਕਿ ਉਹ ਆਪਣੇ ਊਰਜਾ ਹਿੱਤਾਂ ਦੀ ਰੱਖਿਆ ਲਈ ਬਚਨਬੱਧ ਹੈ। ਭਾਰਤ ਨੇ ਇਹ ਕਹਿਣ ਵਿਚ ਵੀ ਸੰਕੋਚ ਨਹੀਂ ਕੀਤਾ ਕਿ ਉਹ ਆਪਣੇ ਆਰਥਿਕ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਹੱਲ ਕਰੇਗਾ। ਇਸ ਦਾ ਸੰਕੇਤ ਇਹ ਹੈ ਕਿ ਜੇਕਰ ਅਮਰੀਕਾ ਰੂਸ ਤੋਂ ਤੇਲ ਖਰੀਦਣ ਦੇ ਕਾਰਨ ਭਾਰਤ ’ਤੇ ਸਚਮੁੱਚ ਟੈਰਿਫ ਵਧਾਉਂਦਾ ਹੈ ਤਾਂ ਉਸ ਨੂੰ ਇਸ ਦਾ ਜਵਾਬ ਦਿੱਤਾ ਜਾਵੇਗਾ। ਹਾਲਾਂਕਿ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਜਦੋਂ ਅਮਰੀਕਾ ਭਾਰਤ ਤੇ ਹੋਰ ਮੁਲਕਾਂ ਸਾਹਮਣੇ ਅਜਿਹੀਆਂ ਮੁਸ਼ਕਲਾਂ ਖੜ੍ਹੀਆਂ ਕਰ ਰਿਹਾ ਹੈ। ਇਹ ਸੰਭਵ ਨਹੀਂ ਕਿ ਅਮਰੀਕਾ ਮਨਮਰਜ਼ੀ ਕਰਦਾ ਰਹੇ ਅਤੇ ਭਾਰਤ ਚੁੱਪਚਾਪ ਇਸ ਨੂੰ ਸਹਿਣ ਕਰਦਾ ਰਹੇ। ਜੇਕਰ ਅਮਰੀਕਾ ਨੇ ਆਪਣਾ ਰਵੱਈਆ ਨਹੀਂ ਬਦਲਿਆ ਤਾਂ ਭਾਰਤ ਦੇ ਨਾਲ ਉਸ ਦੇ ਸਬੰਧ ਹੋਰ ਵਿਗੜਨੇ ਤੈਅ ਹਨ। ਇਹ ਵੀ ਸੰਭਵ ਹੈ ਕਿ ਅਮਰੀਕਾ ਦੇ ਨਾਲ ਹੋਣ ਵਾਲਾ ਵਪਾਰ ਸਮਝੌਤਾ ਅੰਤਿਮ ਰੂਪ ਲੈ ਹੀ ਨਾ ਸਕੇ। ਅਮਰੀਕਾ ਨੂੰ ਇਹ ਸਮਝਣਾ ਪਵੇਗਾ ਕਿ ਇਹ ਸਮਝੌਤਾ ਹੋਵੇਗਾ ਕਿ ਤਾੜੀ ਇਕ ਹੱਥ ਨਾਲ ਨਹੀਂ ਵੱਜਦੀ। ਜੇਕਰ ਉਹ ਭਾਰਤ ਨਾਲ ਆਪਣੇ ਸਬੰਧ ਸੁਧਾਰਨਾ ਚਾਹੁੰਦਾ ਹੈ ਤਾਂ ਉਹ ਨੂੰ ਮਿੱਤਰਤਾ ਵਾਲਾ ਵਿਹਾਰ ਤਾਂ ਕਰਨਾ ਹੀ ਪਵੇਗਾ। ਇਸ ਦੇ ਨਾਲ ਹੀ ਉਸ ਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਭਾਰਤ ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰ ਦੇਵੇ ਤਾਂ ਇਕ ਤਾਂ ਉਸ ਦੇ ਊਰਜਾ ਹਿੱਤ ਖ਼ਤਰੇ ਵਿਚ ਪੈ ਜਾਣਗੇ ਤੇ ਦੂਸਰੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੇ ਰੇਟ ਹੋਰ ਵਧ ਜਾਣਗੇ। ਧਿਆਨ ਰਹੇ ਕਿ ਪੱਛਮੀ ਏਸ਼ੀਆ ਸੰਕਟ ਦੇ ਕਾਰਨ ਇਹ ਪਹਿਲਾਂ ਤੋਂ ਹੀ ਹੱਦੋਂ ਬਾਹਰ ਵਧੇ ਹੋਏ ਹਨ ਅਤੇ ਇਹ ਵੀ ਹੈ ਕਿ ਇਹ ਸੰਕਟ ਵੀ ਅਮਰੀਕਾ ਨੇ ਹੀ ਖੜ੍ਹਾ ਕੀਤਾ ਹੈ।