- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਤਮਾਨ ਸਮੇਂ ਏਆਈ ਰਾਹੀਂ ਬੱਚੇ ਨਕਲੀ ਤਸਵੀਰਾਂ, ਵੀਡੀਓਜ, ਗਲਤ ਕਿਸਮ ਦਾ ਡਾਟਾ ਤਿਆਰ ਕਰ ਰਹੇ ਹਨ, ਜਿਸ ਕਾਰਨ ਉਹਨਾਂ ਦਾ ਧਿਆਨ ਸਿੱਖਿਆ ਪ੍ਰਤੀ ਘੱਟ ਰਿਹਾ ਹੈl ਉਹ ਆਪਣੀ ਪੜ੍ਹਾਈ ਵੱਲ ਘੱਟ ਧਿਆਨ ਦੇ ਰਹੇ ਹਨ। ਇਸ ਲਈ ਉਹ ਇੰਨਾ ਜ਼ਰੂਰੀ ਨਹੀਂ ਸਮਝਦੇ ਕਿ ਸਕੂਲ ਜਾ ਕੇ ਅਧਿਆਪਕ ਦਾ ਪੜ੍ਹਾਇਆ ਹੋਇਆ ਪਾਠ ਸੁਣਨ ਲਈ ਅੱਜ ਦੀ ਪੀੜੀ ਨੂੰ ਕਿਤਾਬਾਂ ਨਾਲੋਂ ਏਆਈ ਰਾਹੀਂ ਪੜ੍ਹਨਾ ਜ਼ਿਆਦਾ ਚੰਗਾ ਲੱਗਦਾ ਹੈ।

ਅਜੋਕੇ ਸਮੇਂ ਏਆਈ ਦੀ ਵੱਧਦੀ ਲੋੜ ਸਾਡੇ ਜੀਵਨ ਨੂੰ ਸਰਲ ਬਣਾ ਰਹੀ ਹੈ। ਏਆਈ ਦੇ ਆਉਣ ਨਾਲ ਮਨੁੱਖ ਆਪਣੀਆਂ ਸਮੱਸਿਆਵਾਂ ਨੂੰ ਅਸਾਨੀ ਨਾਲ ਹੱਲ ਕਰ ਰਿਹਾ ਹੈ। ਨਵੀਂ ਪੀੜ੍ਹੀ ਦਾ ਤਾਂ ਏਆਈ ਦੋਸਤ ਹੀ ਵਧੇਰੇ ਜਾਪਦਾ ਹੈ। ਅੱਜ ਦੇ ਸਮੇਂ ਲਈ ਇਸ ਦੀ ਲੋੜ ਵੀ ਹੈ। ਇਸ ਰਾਹੀ ਅਧਿਆਪਕ ਤੇ ਵਿਦਿਆਰਥੀ ਦਾ ਆਪਸੀ ਸਬੰਧ ਸੁਖਾਵਾਂ ਬਣ ਰਿਹਾ ਹੈ। ਡਾਕਟਰ ਵੀ ਏਆਈ ਦੀ ਮਦਦ ਨਾਲ ਬਿਮਾਰ ਵਿਅਕਤੀ ਦਾ ਇਲਾਜ ਚੰਗੇ ਢੰਗ ਨਾਲ ਕਰ ਸਕਦਾ ਹੈ। ਖੇਤੀਬਾੜੀ ’ਚ ਵੀ ਕਿਸਾਨਾਂ ਨੂੰ ਏਆਈ ਰਾਹੀਂ ਨਵੀਂ ਜਾਣਕਾਰੀ ਮਿਲ ਸਕਦੀ ਹੈ। ਸੋ ਏਆਈ ਨੂੰ ਦੋਸਤ ਕਹਿਣਾ ਗ਼ਲਤ ਨਹੀਂ ਹੋਵੇਗਾ। ਅਸੀਂ ਬੈਠੇ-ਬੈਠੇ ਹੀ ਇਸ ਦੀ ਮਦਦ ਨਾਲ ਆਪਣਾ ਕੰਮ ਕਰ ਸਕਦੇ ਹਾਂ ਚਾਹੇ ਕੋਈ ਤਸਵੀਰ ਬਣਾਉਣੀ, ਕੋਈ ਵੀਡੀਓ ਬਣਾਉਣੀ, ਕਿਸੇ ਕਿਸਮ ਦਾ ਡਾਟਾ ਤਿਆਰ ਕਰਨਾ ਹੋਵੇ, ਇੱਥੋਂ ਤੱਕ ਕਿ ਬੱਚਿਆਂ ਦੇ ਸਕੂਲ ਦੇ ਪ੍ਰੋਜੈਕਟ ਤੇ ਗਤੀਵਿਧੀਆਂ ਲਈ ਆਸਾਨੀ ਨਾਲ ਏਆਈ ਦੀ ਮਦਦ ਨਾਲ ਹਰ ਕੰਮ ਸੰਭਵ ਹੋ ਰਿਹਾ ਹੈ ਪਰ ਜੇ ਇਸ ਦੇ ਉਲਟ ਦੇਖਿਆ ਜਾਵੇ ਕੀ ਏਆਈ ਤੇ ਇੰਨੀ ਨਿਰਭਰਤਾ ਸਾਡੇ ਲਈ ਠੀਕ ਹੈ? ਤਾਂ ਬਿਨਾਂ ਸ਼ੱਕ ਇਸ ਦਾ ਜਵਾਬ ਨਹੀਂ ਹੀ ਹੋਵੇਗਾ। ਪੁਰਾਣੀ ਸੋਚ ਏਆਈ ਨੂੰ ਆਪਣਾ ਦੁਸ਼ਮਣ ਹੀ ਕਹੇਗੀ ਕਿਉਂਕਿ ਸਾਡੇ ਸਾਹਮਣੇ ਇਕ ਗੱਲ ਸਾਫ ਹੈ ਕਿ ਅਸੀਂ ਇਸ ’ਤੇ ਇੰਨੇ ਕੁ ਨਿਰਭਰ ਹੋ ਗਏ ਹਾਂ ਕਿ ਆਪਣੇ ਵਿਚਾਰ ਜਾ ਫ਼ੈਸਲੇ ਆਪਣੇ ਦਿਮਾਗ ਤੋਂ ਘੱਟ ਏਆਈ ਰਾਹੀਂ ਜਿਆਦਾ ਲੈਂਦੇ ਹਾਂ। ਜੇ ਅੱਜ ਦੀ ਪੀੜੀ ਏਆਈ ਰਾਹੀਂ ਹੀ ਸਾਰੇ ਕੰਮ ਕਰਵਾਉਣ ਲੱਗ ਪਏ ਤਾਂ ਅਸੀਂ ਜੀਵਨ ’ਚ ਆਪਣੇ ਹੋਰ ਉਦੇਸ਼ ਪੂਰੇ ਨਹੀਂ ਕਰ ਸਕਦੇ। ਵਰਤਮਾਨ ਸਮੇਂ ਏਆਈ ਰਾਹੀਂ ਬੱਚੇ ਨਕਲੀ ਤਸਵੀਰਾਂ, ਵੀਡੀਓਜ, ਗਲਤ ਕਿਸਮ ਦਾ ਡਾਟਾ ਤਿਆਰ ਕਰ ਰਹੇ ਹਨ, ਜਿਸ ਕਾਰਨ ਉਹਨਾਂ ਦਾ ਧਿਆਨ ਸਿੱਖਿਆ ਪ੍ਰਤੀ ਘੱਟ ਰਿਹਾ ਹੈl ਉਹ ਆਪਣੀ ਪੜ੍ਹਾਈ ਵੱਲ ਘੱਟ ਧਿਆਨ ਦੇ ਰਹੇ ਹਨ। ਇਸ ਲਈ ਉਹ ਇੰਨਾ ਜ਼ਰੂਰੀ ਨਹੀਂ ਸਮਝਦੇ ਕਿ ਸਕੂਲ ਜਾ ਕੇ ਅਧਿਆਪਕ ਦਾ ਪੜ੍ਹਾਇਆ ਹੋਇਆ ਪਾਠ ਸੁਣਨ ਲਈ ਅੱਜ ਦੀ ਪੀੜੀ ਨੂੰ ਕਿਤਾਬਾਂ ਨਾਲੋਂ ਏਆਈ ਰਾਹੀਂ ਪੜ੍ਹਨਾ ਜ਼ਿਆਦਾ ਚੰਗਾ ਲੱਗਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਇਹ ਸਭ ਤਾਂ ਘਰ ਜਾ ਕੇ ਚੈਟ ਜੀਪੀਟੀ ਰਾਹੀਂ ਕਰ ਸਕਦੇ ਹਾਂ। ਇਸ ਲਈ ਅੱਜ ਦਾ ਵਿਦਿਆਰਥੀ ਆਪਣੇ ਜੀਵਨ ਦਾ ਅਸਲੀ ਉਦੇਸ਼ ਭੁੱਲ ਰਿਹਾ ਹੈ। ਸਾਨੂੰ ਏਆਈ ਨੇ ਗੁਲਾਮ ਬਣਾ ਲਿਆ ਹੈ। ਅਸੀਂ ਇਹ ਭੁੱਲਦੇ ਜਾ ਰਹੇ ਹਾਂ ਕਿ ਏਆਈ ਸਿਰਫ ਇਕ ਮਸ਼ੀਨ ਹੈ। ਸਾਨੂੰ ਜਾਣਕਾਰੀ ਦੇ ਸਕਦਾ ਹੈ ਪਰ ਜੇ ਅਸੀਂ ਚਾਹੀਏ ਕਿ ਇਹ ਸਾਡੀ ਜਗ੍ਹਾ ਆ ਕੇ ਸਭ ਕੰਮ ਆਪ ਹੀ ਕਰ ਲਵੇ ਤਾਂ ਇਹ ਗਲਤ ਹੋਵੇਗਾ ਕਿਉਂਕਿ ਜੀਵਨ ’ਚ ਸਹੀ ਦਿਸ਼ਾ ਲਈ ਮਨੁੱਖ ਦੀਆਂ ਅੰਦਰਲੀਆਂ ਭਾਵਨਾਵਾਂ ਦੀ ਵੀ ਲੋੜ ਹੁੰਦੀ ਹੈ। ਏਆਈ ਇਕ ਮਸ਼ੀਨ ਹੋਣ ਦੇ ਨਾਤੇ ਉਸ ਅੰਦਰ ਭਾਵਨਾਤਮਕ ਵਿਚਾਰਾਂ ਦੀ ਘਾਟ ਹੈ। ਏਆਈ ਅੰਦਰ ਮਨੁੱਖ ਵਾਂਗ ਸੋਚਣ ਸਮਝਣ ਦੀ ਸ਼ਕਤੀ ਨਹੀਂ ਹੁੰਦੀ। ਏਆਈ ਨੂੰ ਦੋਸਤ ਜਾਂ ਦੁਸ਼ਮਣ ਕਹਿਣ ਤੋਂ ਪਹਿਲਾਂ ਇਹ ਸਾਡੇ ’ਤੇ ਨਿਰਭਰ ਹੈ ਕਿ ਅਸੀਂ ਇਸ ਦੀ ਵਰਤੋਂ ਕਿਸ ਢੰਗ ਨਾਲ ਕਰਦੇ ਹਾਂ। ਇਸ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਅੱਜ ਦਾ ਯੁੱਗ ਤਕਨੀਕੀ ਯੁੱਗ ਹੈ ਪਰ ਸੰਜਮ ’ਚ ਰਹਿ ਕੇ ਹੀ।
-ਇੰਦਰਪ੍ਰੀਤ ਕੌਰ, ਲੁਧਿਆਣਾ, 9888690280