
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਗਿਆਨ, ਗਣਿਤ ਜਾਂ ਇਤਿਹਾਸ ਨੂੰ ਹੁਣ ਸਿਰਫ਼ ਕਿਤਾਬਾਂ ਰਾਹੀਂ ਹੀ ਨਹੀਂ, ਸਗੋਂ ਥ੍ਰੀ-ਡੀ ਮਾਡਲਾਂ ਤੇ ਵਿਜ਼ੂਅਲ ਏਆਈ ਰਾਹੀਂ ਸਮਝਣਾ ਆਸਾਨ ਹੋ ਗਿਆ ਹੈ। ਆਉਣ ਵਾਲੇ ਸਮੇਂ ’ਚ ਕੰਮ ਕਰਨ ਦੇ ਤਰੀਕੇ ਪੂਰੀ ਤਰ੍ਹਾਂ ਬਦਲ ਜਾਣਗੇ। ਏਆਈ ਕਾਰਨ ਕਈ ਪੁਰਾਣੀਆਂ ਨੌਕਰੀਆਂ ਖ਼ਤਮ ਹੋ ਰਹੀਆਂ ਹਨ ਪਰ ਇਸ ਦੇ ਨਾਲ ਹੀ ਨਵੇਂ ਖੇਤਰ ਵੀ ਪੈਦਾ ਹੋ ਰਹੇ ਹਨ। ਭਵਿੱਖ ’ਚ ਸਿਰਫ਼ ਰੱਟਾ ਮਾਰਨ ਵਾਲੀ ਪੜ੍ਹਾਈ ਦੀ ਕੋਈ ਕੀਮਤ ਨਹੀਂ ਰਹੇਗੀ।

ਅੱਜ ਅਸੀਂ ਇਕ ਅਜਿਹੇ ਦੌਰ ’ਚ ਜੀ ਰਹੇ ਹਾਂ, ਜਿੱਥੇ ਤਕਨਾਲੋਜੀ ਦੀ ਰਫ਼ਤਾਰ ਨੇ ਇਨਸਾਨੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਬਦਲ ਦਿੱਤਾ ਹੈ। ਇਸ ਤਬਦੀਲੀ ਦਾ ਸਭ ਤੋਂ ਵੱਡਾ ਇੰਜਣ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ। ਅੱਜ ਦੇ ਬੱਚੇ ਜਨਮ ਤੋਂ ਹੀ ਸਕ੍ਰੀਨਾਂ, ਸਮਾਰਟ ਡਿਵਾਈਸਾਂ ਅਤੇ ਡਿਜੀਟਲ ਦੁਨੀਆ ਨਾਲ ਘਿਰੇ ਹੋਏ ਹਨ। ਅਜਿਹੇ ’ਚ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਏਆਈ ਸਾਡੇ ਬੱਚਿਆਂ ਦਾ ਭਵਿੱਖ ਕਿਹੋ ਜਿਹਾ ਬਣਾਏਗੀ? ਕੀ ਇਹ ਉਨ੍ਹਾਂ ਲਈ ਤਰੱਕੀ ਦੇ ਨਵੇਂ ਦਰਵਾਜ਼ੇ ਖੋਲ੍ਹੇਗੀ ਜਾਂ ਉਨ੍ਹਾਂ ਦੀ ਮਾਨਸਿਕ ਅਤੇ ਸਮਾਜਿਕ ਸਮਰੱਥਾ ਨੂੰ ਸੀਮਤ ਕਰ ਦੇਵੇਗੀ? ਏਆਈ ਨੇ ਸਿੱਖਿਆ ਪ੍ਰਣਾਲੀ ਦੀਆਂ ਪੁਰਾਣੀਆਂ ਧਾਰਨਾਵਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਹਰ ਬੱਚੇ ਦੇ ਸਿੱਖਣ ਦੀ ਸਮਰੱਥਾ ਵੱਖ ਹੁੰਦੀ ਹੈ। ਏਆਈ ਟੂਲਜ਼ ਬੱਚੇ ਦੀਆਂ ਕਮਜ਼ੋਰੀਆਂ ਅਤੇ ਮਜ਼ਬੂਤੀਆਂ ਨੂੰ ਪਛਾਣ ਕੇ ਉਸ ਅਨੁਸਾਰ ਪੜ੍ਹਾਈ ਦਾ ਸਮਾਨ ਤਿਆਰ ਕਰਦੇ ਹਨ। ਅੱਜ ਬੱਚਿਆਂ ਕੋਲ ਅਜਿਹੇ ਏਆਈ ਟੂਲ ਹਨ, ਜੋ ਮੁਸ਼ਕਿਲ ਤੋਂ ਮੁਸ਼ਕਿਲ ਸਵਾਲ ਦਾ ਜਵਾਬ ਤੁਰੰਤ ਅਤੇ ਸਰਲ ਭਾਸ਼ਾ ’ਚ ਦੇ ਸਕਦੇ ਹਨ। ਵਿਗਿਆਨ, ਗਣਿਤ ਜਾਂ ਇਤਿਹਾਸ ਨੂੰ ਹੁਣ ਸਿਰਫ਼ ਕਿਤਾਬਾਂ ਰਾਹੀਂ ਹੀ ਨਹੀਂ, ਸਗੋਂ ਥ੍ਰੀ-ਡੀ ਮਾਡਲਾਂ ਤੇ ਵਿਜ਼ੂਅਲ ਏਆਈ ਰਾਹੀਂ ਸਮਝਣਾ ਆਸਾਨ ਹੋ ਗਿਆ ਹੈ। ਆਉਣ ਵਾਲੇ ਸਮੇਂ ’ਚ ਕੰਮ ਕਰਨ ਦੇ ਤਰੀਕੇ ਪੂਰੀ ਤਰ੍ਹਾਂ ਬਦਲ ਜਾਣਗੇ। ਏਆਈ ਕਾਰਨ ਕਈ ਪੁਰਾਣੀਆਂ ਨੌਕਰੀਆਂ ਖ਼ਤਮ ਹੋ ਰਹੀਆਂ ਹਨ ਪਰ ਇਸ ਦੇ ਨਾਲ ਹੀ ਨਵੇਂ ਖੇਤਰ ਵੀ ਪੈਦਾ ਹੋ ਰਹੇ ਹਨ। ਭਵਿੱਖ ’ਚ ਸਿਰਫ਼ ਰੱਟਾ ਮਾਰਨ ਵਾਲੀ ਪੜ੍ਹਾਈ ਦੀ ਕੋਈ ਕੀਮਤ ਨਹੀਂ ਰਹੇਗੀ। ਹੁਣ ਬੱਚਿਆਂ ਨੂੰ ਕ੍ਰਿਟੀਕਲ ਥਿੰਕਿੰਗ (ਗੰਭੀਰ ਸੋਚ), ਸਮੱਸਿਆ ਹੱਲ ਕਰਨ ਦਾ ਹੁਨਰ ਅਤੇ ਰਚਨਾਤਮਕਤਾ ਸਿੱਖਣ ਦੀ ਲੋੜ ਹੈ। ਏਆਈ ਨਾਲ ਕੰਮ ਕਰਨਾ ਭਵਿੱਖ ’ਚ ਉੱਨਾ ਹੀ ਜ਼ਰੂਰੀ ਹੋਵੇਗਾ, ਜਿੰਨਾ ਅੱਜ ਕੰਪਿਊਟਰ ਚਲਾਉਣਾ। ਮਨੁੱਖਤਾਵਾਦੀ ਹੁਨਰ, ਹਮਦਰਦੀ, ਲੀਡਰਸ਼ਿਪ ਤੇ ਸਮਾਜਿਕ ਤਾਲਮੇਲ ਅਜਿਹੇ ਹੁਨਰ ਹਨ, ਜੋ ਏਆਈ ਕਦੇ ਵੀ ਇਨਸਾਨਾਂ ਤੋਂ ਨਹੀਂ ਖੋਹ ਸਕਦੀ। ਜਦੋਂ ਬੱਚੇ ਨੂੰ ਹਰ ਸਵਾਲ ਦਾਬਣਾਇਆ ਜਵਾਬ ਏਆਈ ਤੋਂ ਮਿਲ ਜਾਂਦਾ ਹੈ, ਤਾਂ ਉਸ ਦੀ ਆਪਣੀ ਸੋਚਣ ਅਤੇ ਕਲਪਨਾ ਕਰਨ ਦੀ ਸ਼ਕਤੀ ਘਟਣ ਲੱਗਦੀ ਹੈ। ਬੱਚਿਆਂ ਦਾ ਡਾਟਾ, ਉਨ੍ਹਾਂ ਦੀਆਂ ਆਦਤਾਂ ਅਤੇ ਪਸੰਦਾਂ ਏਆਈ ਕੰਪਨੀਆਂ ਕੋਲ ਟ੍ਰੈਕ ਹੋ ਰਹੀਆਂ ਹਨ, ਜੋ ਕਿ ਭਵਿੱਖ ’ਚ ਉਨ੍ਹਾਂ ਦੀ ਸੁਰੱਖਿਆ ਲਈ ਖ਼ਤਰਾ ਬਣ ਸਕਦੀਆਂ ਹਨ। ਸਕ੍ਰੀਨਾਂ ਅਤੇ ਏਆਈ ਚੈਟਬੌਟਸ ਨਾਲ ਜ਼ਿਆਦਾ ਸਮਾਂ ਬਿਤਾਉਣ ਕਾਰਨ ਬੱਚੇ ਅਸਲ ਦੁਨੀਆ ’ਚ ਦੋਸਤਾਂ ਅਤੇ ਪਰਿਵਾਰ ਤੋਂ ਦੂਰ ਹੋ ਰਹੇ ਹਨ, ਜਿਸ ਨਾਲ ਇਕੱਲਾਪਣ ਅਤੇ ਚਿੰਤਾ ਵਧ ਰਹੀ ਹੈ। ਬੱਚਿਆਂ ਨੂੰ ਸਮਝਾਓ ਕਿ ਏਆਈ ਤੋਂ ਪ੍ਰਾਪਤ ਜਾਣਕਾਰੀ ਹਮੇਸ਼ਾ 100% ਸਹੀ ਨਹੀਂ ਹੁੰਦੀ ਅਤੇ ਨਕਲ ਕਰਨਾ ਗ਼ਲਤ ਹੈ। ਜੇਕਰ ਅਸੀਂ ਏਆਈ ਦੇ ਨਾਲ-ਨਾਲ ਬੱਚਿਆਂ ’ਚ ਇਨਸਾਨੀ ਸੰਵੇਦਨਸ਼ੀਲਤਾ, ਨੈਤਿਕਤਾ ਅਤੇ ਭਾਵਨਾਤਮਕ ਮਜ਼ਬੂਤੀ ਬਣਾਏ ਰੱਖਾਂਗੇ, ਤਾਂ ਬੱਚਿਆਂ ਦਾ ਭਵਿੱਖ ਨਿਸ਼ਚਿਤ ਹੀ ਸੁਰੱਖਿਅਤ ਅਤੇ ਸ਼ਾਨਦਾਰ ਹੋਵੇਗਾ।
-ਸੁਰਜੀਤ ਕੰਬੋਜ, ਸਰਕਾਰੀ ਪ੍ਰਾਇਮਰੀ ਸਕੂਲ ਤੇਲੂਪੁਰਾ।