- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਝ ਸਮਾਂ ਪਹਿਲਾਂ ਪੰਜਾਬ ’ਚ ਵੀ ਕਿਸੇ ਥਾਂ ’ਤੇ ਬਹੁਤ ਲੋਕ ਬਿਮਾਰ ਹੋਏ ਸਨ। ਹੁਣ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ’ਚ ਮਿਲਾਵਟੀ ਆਟਾ ਖਾਣ ਨਾਲ 100 ਤੋਂ ਵੱਧ ਲੋਕ ਬਿਮਾਰ ਪੈ ਗਏ। ਇਕ ਹੋਰ ਖ਼ਬਰ ਪੜ੍ਹੀ ਕਿ ਆਂਧਰਾ ਪ੍ਰਦੇਸ਼ ’ਚ ਮਿਲਾਵਟੀ ਦੁੱਧ ਪੀਣ ਨਾਲ 15 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਹਸਪਤਾਲ ’ਚ ਜ਼ੇਰੇ ਇਲਾਜ ਹਨ। ਹੈਦਰਾਬਾਦ ਵਿਖੇ ਨਵੇਂ ਸਾਲ ਦੀ ਪਾਰਟੀ ’ਚ ਐਕਸਪਾਇਰਡ ਮਸਾਲਿਆਂ ਦਾ ਖਾਣਾ ਖਾਣ ਤੋਂ ਬਾਅਦ ਕਈ ਮੌਤਾਂ ਹੋਈਆਂ ’ਤੇ ਵੱਡੀ ਤਾਦਾਦ ’ਚ ਲੋਕ ਬਿਮਾਰ ਹੋ ਗਏ।

ਦਿਨ ਪ੍ਰਤੀ ਦਿਨ ਖੁਰਾਕੀ ਪਦਾਰਥਾਂ ’ਚ ਮਿਲਾਵਟ ਦਾ ਰੁਝਾਨ ਵੱਧ ਰਿਹਾ ਹੈ। ਕਾਫੀ ਸਮੇਂ ਤੋਂ ਦੂਸ਼ਿਤ ਖਾਣ-ਪੀਣ ਦੀਆਂ ਚੀਜ਼ਾਂ, ਮਿਲਾਵਟੀ ਦੁੱਧ ਪੀਣ ਨਾਲ ਲੋਕਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਆਮ ਪੜ੍ਹਨ ਨੂੰ ਮਿਲ ਰਹੀਆਂ ਹਨ। ਖੁਰਾਕੀ ਪਦਾਰਥਾਂ ’ਚ ਮਿਲਾਵਟ ਇਕ ਘਿਨੋਣਾ ਅਪਰਾਧ ਹੈ । ਦੁੱਧ ਤੋਂ ਬਣੇ ਪਦਾਰਥ, ਮਿਠਾਈਆਂ ’ਚ ਮਿਲਾਵਟ ਦਾ ਕਾਰੋਬਾਰ ਬੇਖੌਫ਼ ਚੱਲ ਰਿਹਾ ਹੈ। ਹਾਲਾਂਕਿ ਤਿਉਹਾਰਾਂ ਦੇ ਨੇੜੇ-ਤੇੜੇ ਸਿਹਤ ਵਿਭਾਗ ਹਰਕਤ ’ਚ ਆਉਂਦਾ ਹੈ। ਦੁਕਾਨਾਂ ਦੇ ਸੈਂਪਲ ਭਰੇ ਜਾਂਦੇ ਹਨ। ਵਿਭਾਗੀ ਕਾਰਵਾਈ ਵੀ ਹੁੰਦੀ ਹੈ। ਵਿਚਾਰ ਕਰਨ ਵਾਲੀ ਗੱਲ ਹੈ ਕਿ ਸਾਰਾ ਸਾਲ ਪ੍ਰਸ਼ਾਸਨ ਕਿੱਥੇ ਸੁੱਤਾ ਰਹਿੰਦਾ ਹੈ। ਸਿਰਫ਼ ਤਿਉਹਾਰਾਂ ’ਚ ਹੀ ਪ੍ਰਸ਼ਾਸਨ ਕਿਉਂ ਜਾਗਦਾ ਹੈ? ਅੱਜ ਸੋਸ਼ਲ ਮੀਡੀਆ ’ਤੇ ਵੀ ਦੁੱਧ ’ਚ ਮਿਲਾਵਟ ਪਾਏ ਜਾਣ ਤੇ ਨਕਲੀ ਦੁੱਧ ਦੀਆਂ ਵੀਡੀਓਜ਼ ਅਸੀਂ ਆਮ ਦੇਖ ਰਹੇ ਹਾਂ•। ਇੰਨਾ ਕੁਝ ਹੋਣ ਦੇ ਬਾਵਜੂਦ ਪ੍ਰਸ਼ਾਸਨ ’ਤੇ ਕੋਈ ਅਸਰ ਨਹੀਂ ਹੋ ਰਿਹਾ। ਕੁਝ ਦਿਨ ਪਹਿਲਾਂ ਖ਼ਬਰ ਪੜ੍ਹੀ ਕਿ ਮਿਲਾਵਟੀ ਦੁੱਧ ਪੀਣ ਨਾਲ ਕਿਸੇ ਹਸਪਤਾਲ ’ਚ ਮਰੀਜ਼ਾਂ ਦੀ ਗਿਣਤੀ ਵੱਧ ਹੋ ਗਈ। ਮਰੀਜ਼ਾਂ ’ਚ ਪੇਟ ਦਰਦ, ਉਲਟੀਆਂ ਟੱਟੀਆਂ, ਇੱਥੋਂ ਤੱਕ ਕਿ ਪਿਸ਼ਾਬ ਨਾ ਆਉਣਾ ਕਾਰਨ ਪਾਇਆ ਗਿਆ। ਪਿੱਛੇ ਜਿਹੇ ਲੁਧਿਆਣਾ ਵਿਖੇ ਖੀਰ ਖਾਣ ਨਾਲ 100 ਤੋਂ ਵੱਧ ਲੋਕ ਬਿਮਾਰ ਹੋ ਗਏ। ਲੋਕ ਵਰਤ ਰੱਖਦੇ ਹਨ, ਫਿਰ ਉਹ ਕੁੱਟੂ ਦਾ ਆਟਾ ਖਾਂਦੇ ਹਨ। ਕੁਝ ਸਮਾਂ ਪਹਿਲਾਂ ਪੰਜਾਬ ’ਚ ਵੀ ਕਿਸੇ ਥਾਂ ’ਤੇ ਬਹੁਤ ਲੋਕ ਬਿਮਾਰ ਹੋਏ ਸਨ। ਹੁਣ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ’ਚ ਮਿਲਾਵਟੀ ਆਟਾ ਖਾਣ ਨਾਲ 100 ਤੋਂ ਵੱਧ ਲੋਕ ਬਿਮਾਰ ਪੈ ਗਏ। ਇਕ ਹੋਰ ਖ਼ਬਰ ਪੜ੍ਹੀ ਕਿ ਆਂਧਰਾ ਪ੍ਰਦੇਸ਼ ’ਚ ਮਿਲਾਵਟੀ ਦੁੱਧ ਪੀਣ ਨਾਲ 15 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਹਸਪਤਾਲ ’ਚ ਜ਼ੇਰੇ ਇਲਾਜ ਹਨ। ਹੈਦਰਾਬਾਦ ਵਿਖੇ ਨਵੇਂ ਸਾਲ ਦੀ ਪਾਰਟੀ ’ਚ ਐਕਸਪਾਇਰਡ ਮਸਾਲਿਆਂ ਦਾ ਖਾਣਾ ਖਾਣ ਤੋਂ ਬਾਅਦ ਕਈ ਮੌਤਾਂ ਹੋਈਆਂ ’ਤੇ ਵੱਡੀ ਤਾਦਾਦ ’ਚ ਲੋਕ ਬਿਮਾਰ ਹੋ ਗਏ। ਅਕਸਰ ਢਾਬੇ, ਹੋਟਲਾਂ ’ਚ ਸਫ਼ਾਈ ਬਿਲਕੁਲ ਵੀ ਨਹੀਂ ਹੁੰਦੀ ਹੈ, ਜੋ ਉੱਥੇ ਖਾਣਾ ਬਣਾਉਣ ਵਾਲੇ ਹੁੰਦੇ ਹਨ, ਉਨ੍ਹਾਂ ਦੇ ਹੱਥ ਬਹੁਤ ਗੰਦੇ ਹੁੰਦੇ ਹਨ। ਰਸੋਈ ’ਚ ਬਹੁਤ ਗੰਦਗੀ ਹੁੰਦੀ ਹੈ। ਕੁਝ ਦਿਨ ਪਹਿਲਾਂ ਇਕ ਨਾਮੀ ਹੋਟਲ ਦੀ ਕੰਟੀਨ ’ਚ ਮਰਿਆ ਹੋਇਆ ਕਾਕਰੋਚ ਮੈਗੀ ’ਚੋਂ ਨਿਕਲਿਆ। ਸਿਆਣੇ ਕਹਿੰਦੇ ਹਨ ਕਿ ਭੁੱਖਾ ਬੰਦਾ ਨਹੀਂ ਮਰਦਾ, ਵੱਧ ਖਾਣ ਨਾਲ ਸਾਡਾ ਪੇਟ ਖ਼ਰਾਬ ਹੋ ਜਾਂਦਾ ਹੈ। ਮਿਲਾਵਟਖੋਰੀ ਇਸ ਪੱਧਰ ’ਤੇ ਫੈਲ ਚੁੱਕੀ ਹੈ ਕਿ ਜ਼ਿਆਦਾਤਰ ਪਦਾਰਥਾਂ ’ਚ ਮਿਲਾਵਟ ਪਾਈ ਜਾਂਦੀ ਹੈ। ਸਿਹਤ ਹੈ ਤਾਂ ਜਹਾਨ ਹੈ। ਇਸ ਕਰਕੇ ਸਾਫ ਸੁਥਰਾ ਖਾਣਾ, ਜਿੱਥੇ ਤੁਹਾਨੂੰ ਲੱਗਦਾ ਹੈ, ਉੱਥੇ ਖਾਓ। ਨਹੀਂ! ਤਾਂ ਘਰ ਦਾ ਬਣਿਆ ਹੋਇਆ ਸ਼ੁੱਧ ਖਾਣਾ ਖਾਓ। ਇਸੇ ’ਚ ਹੀ ਸਾਡੀ ਭਲਾਈ ਹੈ। ਸਰਕਾਰ ਤੇ ਪ੍ਰਸ਼ਾਸਨ ਨੂੰ ਅਜਿਹੇ ਸਮਾਜ ਵਿਰੋਧੀ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ।
-ਸੰਜੀਵ ਸਿੰਘ ਸੈਣੀ, ਮੋਹਾਲੀ ,7888966168।