- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਮਾਮਲਾ ICC ਦੇ ਚੋਣ ਜ਼ਾਬਤੇ ਦੇ ਆਰਟੀਕਲ 2.12 ਤਹਿਤ ਆ ਸਕਦਾ ਹੈ। ਅਜੇ ਤਕ ਮੈਚ ਰੈਫਰੀ ਪ੍ਰਦੀਪ ਜੈਪ੍ਰਕਾਸ਼ਦਾਰਨ ਵੱਲੋਂ ਕੋਈ ਅਧਿਕਾਰਤ ਫੈਸਲਾ ਨਹੀਂ ਆਇਆ ਹੈ। ਜੇਕਰ ਜਾਂਚ ਵਿਚ ਇਹ ਪਾਇਆ ਜਾਂਦਾ ਹੈ ਕਿ ਵੈਭਵ ਨੇ ਕਿਸੇ ਖਿਡਾਰੀ ਨਾਲ ਅਣਉਚਿਤ ਸਰੀਰਕ ਸੰਪਰਕ (Physical Contact) ਕੀਤਾ ਹੈ ਤਾਂ ਉਨ੍ਹਾਂ 'ਤੇ ਜੁਰਮਾਨਾ ਜਾਂ ਹੋਰ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ : Vaibhav Suryavanshi Ban: 15 ਸਾਲਾ ਨੌਜਵਾਨ ਬੈਟਰ ਵੈਭਵ ਸੂਰਿਆਵੰਸ਼ੀ ਇਨੀਂ ਦਿਨੀਂ ਸੁਰਖੀਆਂ 'ਚ ਹਨ। ਇੰਡੀਆ ਏ ਵੱਲੋਂ ਟ੍ਰਾਈ-ਨੇਸ਼ਨ ਏ ਸੀਰੀਜ਼ (Tri-Nation A Series) 'ਚ ਖੇਡਦਿਆਂ ਵੈਭਵ ਤਿੰਨ ਮੈਚਾਂ ਵਿਚ 14, 44, 21 ਦੌੜਾਂ ਦੀ ਪਾਰੀ ਖੇਡ ਸਕੇ। ਸ੍ਰੀਲੰਕਾਈ ਏ ਟੀਮ ਖ਼ਿਲਾਫ਼ ਪਿਛਲੇ ਮੈਚ ਵਿਚ ਇੰਡੀਆ ਏ ਨੂੰ ਸੁਪਰ ਓਵਰ 'ਚ 8 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਮੈਚ ਵਿਚ ਮਿਲੀ ਹਾਰ ਤੋਂ ਬਾਅਦ ਵੈਭਵ ਦੀ ਸ੍ਰੀਲੰਕਾਈ ਖਿਡਾਰੀ ਨਾਲ ਮੈਦਾਨ 'ਤੇ ਲੜਾਈ ਹੋ ਗਈ। ਇਸ ਤਿੱਖੀ ਬਹਿਸ ਤੇ ਧੱਕਾ-ਮੁੱਕੀ ਤੋਂ ਬਾਅਦ ਉਨ੍ਹਾਂ 'ਤੇ ICC ਦੇ ਨਿਯਮਾਂ ਤਹਿਤ ਅਨੁਸ਼ਾਸਨੀ ਕਾਰਵਾਈ ਤੇ ਪਾਬੰਦੀ (Ban) ਦਾ ਖ਼ਤਰਾ ਮੰਡਰਾ ਰਿਹਾ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ ਕੀ ਰਿਹਾ ਤੇ ਕੀ ਵੈਭਵ 'ਤੇ ਆਈਸੀਸੀ ਪਾਬੰਦੀ ਲਗਾ ਸਕਦੀ ਹੈ?
ਦਰਅਸਲ, ਇਹ ਮਾਮਲਾ ICC ਦੇ ਚੋਣ ਜ਼ਾਬਤੇ ਦੇ ਆਰਟੀਕਲ 2.12 ਤਹਿਤ ਆ ਸਕਦਾ ਹੈ। ਅਜੇ ਤਕ ਮੈਚ ਰੈਫਰੀ ਪ੍ਰਦੀਪ ਜੈਪ੍ਰਕਾਸ਼ਦਾਰਨ ਵੱਲੋਂ ਕੋਈ ਅਧਿਕਾਰਤ ਫੈਸਲਾ ਨਹੀਂ ਆਇਆ ਹੈ। ਜੇਕਰ ਜਾਂਚ ਵਿਚ ਇਹ ਪਾਇਆ ਜਾਂਦਾ ਹੈ ਕਿ ਵੈਭਵ ਨੇ ਕਿਸੇ ਖਿਡਾਰੀ ਨਾਲ ਅਣਉਚਿਤ ਸਰੀਰਕ ਸੰਪਰਕ (Physical Contact) ਕੀਤਾ ਹੈ ਤਾਂ ਉਨ੍ਹਾਂ 'ਤੇ ਜੁਰਮਾਨਾ ਜਾਂ ਹੋਰ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਆਈਸੀਸੀ ਚੋਣ ਜ਼ਾਬਤੇ ਦੇ ਆਰਟੀਕਲ 2.12 ਅਨੁਸਾਰ, ਜੇਕਰ ਕੋਈ ਖਿਡਾਰੀ ਜਾਣਬੁੱਝ ਕੇ ਲਾਪਰਵਾਹੀ ਨਾਲ ਜਾਂ ਗ਼ਲਤੀ ਨਾਲ ਕਿਸੇ ਦੂਜੇ ਖਿਡਾਰੀ ਜਾਂ ਅਧਿਕਾਰੀ ਨੂੰ ਧੱਕਾ ਦਿੰਦਾ ਹੈ, ਮੋਢਾ ਮਾਰਦਾ ਹੈ ਜਾਂ ਟਕਰਾਉਂਦਾ ਹੈ ਤਾਂ ਉਸ 'ਤੇ ਕਾਰਵਾਈ ਹੋ ਸਕਦੀ ਹੈ। ਉਂਝ ਮੰਨਿਆ ਜਾ ਰਿਹਾ ਹੈ ਕਿ ਜੇਕਰ ਆਈਸੀਸੀ ਅਧਿਕਾਰੀ ਇਸ ਮਾਮਲੇ 'ਚ ਸ਼ਾਮਲ ਹੁੰਦੇ ਹਨ।
ਆਈਸੀਸੀ ਆਮ ਤੌਰ 'ਤੇ ਏ ਟੀਮ ਸੀਰੀਜ਼ ਨਾਲ ਜੁੜੇ ਅਨੁਸ਼ਾਸਨੀ ਮਾਮਲਿਆਂ 'ਤੇ ਫੈਸਲਾ ਨਹੀਂ ਕਰਦੀ ਹੈ। ਨਾ ਹੀ ਉਹ ਅਜਿਹੀ ਸੀਰੀਜ਼ ਲਈ ਮੈਚ ਆਫੀਸ਼ੀਅਲਸ ਨੂੰ ਨਿਯੁਕਤ ਕਰਦੀ ਹੈ। ਅਜਿਹੇ ਵਿੱਚ 15 ਸਾਲ ਦੇ ਵੈਭਵ 'ਤੇ ਪਾਬੰਦੀ ਤਾਂ ਨਹੀਂ ਲੱਗ ਸਕਦੀ, ਪਰ ਜੇਕਰ ਆਈਸੀਸੀ ਅਧਿਕਾਰੀ ਇਸ ਵਿਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਘੱਟੋ-ਘੱਟ ਫਿਟਕਾਰ ਲਗਾਈ ਜਾ ਸਕਦੀ ਹੈ ਅਤੇ ਮੈਚ ਫੀਸ ਦਾ 50 ਫੀਸਦੀ ਤਕ ਜੁਰਮਾਨਾ ਲੈਵਲ 1 ਲਈ ਲੱਗ ਸਕਦਾ ਹੈ।
ਜੇਕਰ ਕੋਈ ਖਿਡਾਰੀ 24 ਮਹੀਨਿਆਂ (2 ਸਾਲ) ਦੇ ਅੰਦਰ ਕੁੱਲ 4 ਡੀਮੈਰਿਟ ਪੁਆਇੰਟਸ ਇਕੱਠੇ ਕਰ ਲੈਂਦਾ ਹੈ ਤਾਂ ਉਸ ਨੂੰ ਆਈਸੀਸੀ ਦੇ ਨਿਯਮਾਂ ਅਨੁਸਾਰ ਬੈਨ ਕਰ ਦਿੱਤਾ ਜਾਂਦਾ ਹੈ।