- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਡਰਨ ਆਰਕੀਟੈਕਚਰ ਨਾਲ ਬਣਿਆ ਇਹ ਘਰ ਕਿਸੇ ਨੂੰ ਵੀ ਇੱਕੋ ਨਜ਼ਰ ਵਿੱਚ ਪਸੰਦ ਆਉਣ ਵਾਲਿਆਂ 'ਚੋਂ ਹੈ। ਇਸ ਘਰ ਦੀ ਸਭ ਤੋਂ ਵੱਡੀ ਪਛਾਣ ਇਸ ਵਿੱਚ ਫੈਲਿਆ ਗਾਰਡਨ ਹੈ। ਸ਼ਾਨਦਾਰ ਤਰੀਕੇ ਨਾਲ ਮੇਨਟੇਨ ਕੀਤੇ ਗਏ ਇਸ ਗਾਰਡਨ 'ਚ ਤੁਸੀਂ ਆਰਾਮ ਨਾਲ ਧੁੱਪ ਸੇਕ ਸਕਦੇ ਹੋ, ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਛੋਟਾ-ਮੋਟਾ ਪ੍ਰੋਗਰਾਮ ਕਰ ਸਕਦੇ ਹੋ।

ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਕ੍ਰਿਕਟ 'ਚ ਇਸ ਸਮੇਂ ਇਕ ਨਾਂ ਸਾਰਿਆਂ ਦੀਆਂ ਨਜ਼ਰਾਂ ਵਿਚ ਹੈ। ਇਹ ਨਾਂ ਹੈ ਸ਼ੁਭਮਨ ਗਿੱਲ ਦਾ। ਗਿੱਲ ਵਨਡੇ (ODI) ਅਤੇ ਟੈਸਟ ਟੀਮ ਦੇ ਕਪਤਾਨ ਹਨ। ਇਹ ਮੁਕਾਮ ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਹਾਸਲ ਕੀਤਾ ਹੈ ਅਤੇ ਅੱਜ ਉਹ ਭਾਰਤੀ ਕ੍ਰਿਕਟ ਦੇ ਬ੍ਰਾਂਡ ਬਣ ਗਏ ਹਨ। ਗਿੱਲ ਜ਼ਿੰਦਗੀ ਵੀ ਆਲੀਸ਼ਾਨ ਤਰੀਕੇ ਨਾਲ ਜੀ ਰਹੇ ਹਨ ਅਤੇ ਉਨ੍ਹਾਂ ਦਾ ਵਿਲਾ ਇਸ ਦੀ ਇਕ ਮਿਸਾਲ ਹੈ।
ਗਿੱਲ ਪੰਜਾਬ ਤੋਂ ਹਨ ਤੇ ਚੰਡੀਗੜ੍ਹ 'ਚ ਉਨ੍ਹਾਂ ਦਾ ਆਲੀਸ਼ਾਨ ਵਿਲਾ ਹੈ ਜੋ ਲਗਜ਼ਰੀ ਸਹੂਲਤਾਂ ਨਾਲ ਭਰਪੂਰ ਹੋਣ ਦੇ ਨਾਲ-ਨਾਲ ਕੁਦਰਤ ਦੇ ਕਰੀਬ ਵੀ ਲੱਗਦਾ ਹੈ। ਇਸ ਵਿਲਾ 'ਚ ਇਕ ਸ਼ਾਨਦਾਰ ਗਾਰਡਨ ਹੈ ਜੋ ਗਿੱਲ ਦੇ ਘਰ ਦੀ ਪਛਾਣ ਮੰਨਿਆ ਜਾਂਦਾ ਹੈ।
ਗਿੱਲ ਦਾ ਇਹ ਵਿਲਾ ਚੰਡੀਗੜ੍ਹ 'ਚ ਕਈ ਏਕੜ 'ਚ ਫੈਲਿਆ ਹੋਇਆ ਹੈ। ਐੱਨਡੀਟੀਪੀ ਦੀ ਰਿਪੋਰਟ ਮੁਤਾਬਕ, ਇਹ ਪੂਰਾ ਵਿਲਾ ਚਿੱਟੇ ਰੰਗ 'ਚ ਰੰਗਿਆ ਹੋਇਆ ਹੈ। ਹਾਲਾਂਕਿ, ਛੱਤ ਦਾ ਰੰਗ ਨੀਲਾ ਹੈ। ਮਾਡਰਨ ਆਰਕੀਟੈਕਚਰ ਨਾਲ ਬਣਿਆ ਇਹ ਘਰ ਕਿਸੇ ਨੂੰ ਵੀ ਇੱਕੋ ਨਜ਼ਰ 'ਚ ਪਸੰਦ ਆਉਣ ਵਾਲਿਆਂ 'ਚੋਂ ਹੈ। ਇਸ ਘਰ ਦੀ ਸਭ ਤੋਂ ਵੱਡੀ ਪਛਾਣ ਇਸ ਵਿਚ ਫੈਲਿਆ ਗਾਰਡਨ ਹੈ। ਸ਼ਾਨਦਾਰ ਤਰੀਕੇ ਨਾਲ ਮੇਨਟੇਨ ਕੀਤੇ ਗਏ ਇਸ ਗਾਰਡਨ 'ਚ ਤੁਸੀਂ ਆਰਾਮ ਨਾਲ ਧੁੱਪ ਸੇਕ ਸਕਦੇ ਹੋ, ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਛੋਟਾ-ਮੋਟਾ ਪ੍ਰੋਗਰਾਮ ਕਰ ਸਕਦੇ ਹੋ।
ਇਸ ਗਾਰਡਨ 'ਚ ਆਰਾਮ ਨਾਲ ਆਊਟਡੋਰ ਵਰਕਆਊਟ ਵੀ ਹੋ ਸਕਦਾ ਹੈ ਅਤੇ ਤੁਸੀਂ ਸਵੇਰ-ਸ਼ਾਮ ਦੀ ਚਾਹ ਦਾ ਆਨੰਦ ਵੀ ਲੈ ਸਕਦੇ ਹੋ। ਇਸ ਤੋਂ ਇਲਾਵਾ ਇਸ ਘਰ ਵਿਚ ਇਕ ਪ੍ਰਾਈਵੇਟ ਜਿਮ ਵੀ ਹੈ। ਜਿਮ ਤੋਂ ਇਲਾਵਾ ਗਿੱਲ ਦੇ ਘਰ ਵਿਚ ਸਪਾ ਵੀ ਹੈ। ਗਿੱਲ ਦੇ ਘਰ ਦੀ ਸਭ ਤੋਂ ਵਧੀਆ ਗੱਲ ਜੋ ਦੱਸੀ ਜਾਂਦੀ ਹੈ, ਉਹ ਇਹ ਹੈ ਕਿ ਇਸ ਵਿਚ ਨੈਚੁਰਲ ਲਾਈਟ ਦਾ ਖ਼ਾਸ ਖ਼ਿਆਲ ਰੱਖਿਆ ਗਿਆ ਹੈ।
ਗਿੱਲ ਬਚਪਨ ਤੋਂ ਹੀ ਕ੍ਰਿਕਟ 'ਚ ਕਮਾਲ ਕਰ ਰਹੇ ਹਨ ਤੇ ਇਹੀ ਕਾਰਨ ਹੈ ਕਿ ਉਨ੍ਹਾਂ ਕੋਲ ਟਰਾਫ਼ੀਆਂ ਦਾ ਭੰਡਾਰ ਹੈ। ਉਨ੍ਹਾਂ ਦੇ ਟਰਾਫ਼ੀ ਕੈਬਨਿਟ 'ਚ ਲਗਾਤਾਰ ਵਾਧਾ ਹੋ ਹੀ ਰਿਹਾ ਹੈ। ਇਨ੍ਹਾਂ ਲਈ ਗਿੱਲ ਨੇ ਆਪਣੇ ਘਰ ਵਿੱਚ ਖ਼ਾਸ ਜਗ੍ਹਾ ਬਣਵਾਈ ਹੈ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ, ਗਿੱਲ ਨੇ ਆਪਣੀਆਂ ਸਾਰੀਆਂ ਟਰਾਫ਼ੀਆਂ ਦੇ ਲਈ ਇਕ ਖ਼ਾਸ ਦੀਵਾਰ ਬਣਵਾਈ ਹੈ।