- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Gujarat Titans ਦੇ ਵਿਸਫੋਟਕ ਬੱਲੇਬਾਜ਼ Shubman Gill ਆਈਪੀਐਲ 2024 'ਚ ਟੀਮ ਦੀ ਕਪਤਾਨੀ ਕਰਨਗੇ। ਹਾਰਦਿਕ ਪਾਂਡਿਆਂ ਮੁੰਬਈ ਇੰਡੀਅਨਜ਼ 'ਚ ਵਾਪਸ ਚਲੇ ਗਏ ਹਨ ਜਿਸ ਤੋਂ ਬਾਅਦ ਜੀਟੀ ਨੇ ਵੱਡਾ ਫੈਸਲਾ ਲਿਆ ਹੈ।

Shubman Gill: IPL 2024 ਦੀ ਨਿਲਾਮੀ ਤੋਂ ਪਹਿਲਾਂ ਵੱਡੀ ਖਬਰ ਸਾਹਮਣੇ ਆਈ ਹੈ। ਗੁਜਰਾਤ ਟਾਈਟਨਜ਼ (Gujarat Titans) ਨੇ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) ਗੁਜਰਾਤ ਟਾਈਟਨਜ਼ ਦੇ ਕਪਤਾਨ ਹੋਣਗੇ। ਹਾਰਦਿਕ ਪਾਂਡਿਆਂ ਮੁੰਬਈ ਇੰਡੀਅਨਜ਼ 'ਚ ਵਾਪਸ ਚਲੇ ਗਏ ਹਨ ਜਿਸ ਤੋਂ ਬਾਅਦ ਜੀਟੀ ਨੇ ਵੱਡਾ ਫੈਸਲਾ ਲਿਆ ਹੈ।
ਗੁਜਰਾਤ ਟਾਈਟਨਜ਼ ਦੇ ਵਿਸਫੋਟਕ ਬੱਲੇਬਾਜ਼ ਸ਼ੁਭਮਨ ਗਿੱਲ ਆਈਪੀਐਲ 2024 'ਚ ਟੀਮ ਦੀ ਕਪਤਾਨੀ ਕਰਨਗੇ। ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਤੇ ਆਈਪੀਐਲ ਗਵਰਨਿੰਗ ਕੌਂਸਲ ਦੇ ਇਕ ਮੈਂਬਰ ਨੇ ਹਾਰਦਿਕ ਪਾਂਡਿਆ ਦੇ ਮੁੰਬਈ ਇੰਡੀਅਨਜ਼ 'ਚ ਸ਼ਾਮਲ ਹੋਣ ਬਾਰੇ ਦੱਸਿਆ, 'ਹਾਂ, ਹਾਰਦਿਕ ਦਾ 'ਟ੍ਰੇਡ ਆਫ' ਸ਼ਾਮ 5 ਵਜੇ ਤੋਂ ਬਾਅਦ ਪੂਰਾ ਹੋ ਗਿਆ ਸੀ। ਹੁਣ ਇਹ ਡੀਲ ਅਧਿਕਾਰਤ ਹੋ ਗਈ ਹੈ ਤੇ ਉਹ ਮੁੰਬਈ ਇੰਡੀਅਨਜ਼ ਦੇ ਖਿਡਾਰੀ ਹਨ।'
ਤੁਹਾਨੂੰ ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਨੇ ਹਰਫਨਮੌਲਾ ਕੈਮਰਨ ਗ੍ਰੀਨ ਨੂੰ 'ਆਲ ਕੈਸ਼' ਡੀਲ 'ਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਟ੍ਰੇਡ ਦਿੱਤਾ ਹੈ। ਇਸ ਤੋਂ ਬਾਅਦ ਫ੍ਰੈਂਚਾਇਜ਼ੀ ਕੋਲ ਗੁਜਰਾਤ ਟਾਇਟਨਜ਼ ਦੇ ਨਾਲ 'ਆਲ ਇਨ ਕੈਸ਼ ਟ੍ਰੇਡ' ਕਰਨ ਲਈ ਲੋੜੀਂਦੇ ਫੰਡ ਮੌਜੂਦ ਸਨ। ਗ੍ਰੀਨ ਨੂੰ ਮੁੰਬਈ ਨੇ ਆਈਪੀਐਲ 2023 ਦੀ ਨਿਲਾਮੀ 'ਚ 17.5 ਕਰੋੜ ਰੁਪਏ ਦੀ ਵੱਡੀ ਰਕਮ ਦੇ ਕੇ ਖਰੀਦਿਆ ਸੀ। ਇਸ ਲਈ ਜਦੋਂ ਤਕ ਉਨ੍ਹਾਂ ਦੀ ਡੀਲ ਫਾਈਨਲ ਨਹੀਂ ਹੋ ਜਾਂਦੀ, ਮੁੰਬਈ ਇੰਡੀਅਨਜ਼ ਕੋਲ ਹਾਰਦਿਕ ਨੂੰ ਖਰੀਦਣ ਲਈ ਜ਼ਰੂਰੀ ਪੈਸਾ ਉਪਲਬਧ ਨਹੀਂ ਸੀ।