- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਫ਼ਗਾਨਿਸਤਾਨ ਖ਼ਿਲਾਫ਼ ਭਾਰਤ ਨੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਸੀ ਅਤੇ ਆਪਣੇ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਸੀ। ਇਹ ਖਿਡਾਰੀ ਹੁਣ ਟੀਮ ਵਿੱਚ ਵਾਪਸ ਪਰਤੇ ਹਨ ਤਾਂ ਨੌਜਵਾਨ ਖਿਡਾਰੀਆਂ ਨੂੰ ਬਾਹਰ ਜਾਣਾ ਪਿਆ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ : ਇੰਗਲੈਂਡ ਖ਼ਿਲਾਫ਼ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਲਈ ਬੀਸੀਸੀਆਈ (BCCI) ਨੇ ਐਤਵਾਰ ਨੂੰ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ। ਇਸ ਟੀਮ ਵਿੱਚ ਅਫ਼ਗਾਨਿਸਤਾਨ ਖ਼ਿਲਾਫ਼ ਖੇਡੀ ਗਈ ਵਨਡੇ ਸੀਰੀਜ਼ ਦੀ ਤੁਲਨਾ ਵਿੱਚ ਕੁਝ ਬਦਲਾਅ ਦੇਖਣ ਨੂੰ ਮਿਲੇ ਹਨ।
ਅਫ਼ਗਾਨਿਸਤਾਨ ਖ਼ਿਲਾਫ਼ ਭਾਰਤ ਨੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਸੀ ਅਤੇ ਆਪਣੇ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਸੀ। ਇਹ ਖਿਡਾਰੀ ਹੁਣ ਟੀਮ ਵਿੱਚ ਵਾਪਸ ਪਰਤੇ ਹਨ ਤਾਂ ਨੌਜਵਾਨ ਖਿਡਾਰੀਆਂ ਨੂੰ ਬਾਹਰ ਜਾਣਾ ਪਿਆ ਹੈ।
ਹਰਸ਼ ਦੂਬੇ : ਆਪਣੇ ਪਹਿਲੇ ਮੈਚ ਵਿਚ ਤਿੰਨ ਵਿਕਟਾਂ ਲੈ ਕੇ ਵਨਡੇ ਕ੍ਰਿਕਟ ਦਾ ਸ਼ਾਨਦਾਰ ਆਗਾਜ਼ ਕਰਨ ਵਾਲੇ ਖੱਬੇ ਹੱਥ ਦੇ ਸਪਿਨ ਆਲਰਾਊਂਡਰ ਹਰਸ਼ ਦੂਬੇ ਨੂੰ ਇੰਗਲੈਂਡ ਦੌਰੇ ਲਈ ਵਨਡੇ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ। ਅਫ਼ਗਾਨਿਸਤਾਨ ਖ਼ਿਲਾਫ਼ ਹਰਸ਼ ਨੇ ਦੋ ਮੈਚ ਖੇਡੇ ਅਤੇ ਚਾਰ ਵਿਕਟਾਂ ਆਪਣੇ ਨਾਮ ਕੀਤੀਆਂ।
ਪ੍ਰਿੰਸ ਯਾਦਵ : IPL 'ਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਤੇਜ਼ ਗੇਂਦਬਾਜ਼ ਪ੍ਰਿੰਸ ਯਾਦਵ ਵੀ ਅਫ਼ਗਾਨਿਸਤਾਨ ਖ਼ਿਲਾਫ਼ ਸੀਰੀਜ਼ ਵਿੱਚ ਚੁਣੇ ਗਏ ਸਨ। ਉਨ੍ਹਾਂ ਨੇ ਡੈਬਿਊ ਕੀਤਾ, ਲੇਕਿਨ ਇੰਗਲੈਂਡ ਖ਼ਿਲਾਫ਼ ਉਨ੍ਹਾਂ ਨੂੰ ਮੌਕਾ ਨਹੀਂ ਦਿੱਤਾ। ਅਫ਼ਗਾਨਿਸਤਾਨ ਖ਼ਿਲਾਫ਼ ਉਨ੍ਹਾਂ ਨੇ ਦੋ ਮੈਚ ਖੇਡੇ ਅਤੇ ਤਿੰਨ ਵਿਕਟਾਂ ਕੱਢੀਆਂ।
ਯਸ਼ਸਵੀ ਜੈਸਵਾਲ : ਅਫ਼ਗਾਨਿਸਤਾਨ ਖ਼ਿਲਾਫ਼ ਤੀਜੇ ਅਤੇ ਆਖਰੀ ਮੈਚ ਵਿਚ ਸੈਂਕੜਾ ਜੜਨ ਵਾਲੇ ਯਸ਼ਸਵੀ ਜੈਸਵਾਲ ਨੂੰ ਵੀ ਇੰਗਲੈਂਡ ਦੌਰੇ 'ਤੇ ਟੀਮ 'ਚ ਨਹੀਂ ਚੁਣਿਆ ਗਿਆ ਹੈ। ਯਸ਼ਸਵੀ ਅਫ਼ਗਾਨਿਸਤਾਨ ਸੀਰੀਜ਼ ਵਿਚ ਵਿਰਾਟ ਕੋਹਲੀ ਦੀ ਜਗ੍ਹਾ ਆਏ ਸਨ। ਵਿਰਾਟ ਕੋਹਲੀ ਦੀ ਇੰਗਲੈਂਡ ਸੀਰੀਜ਼ ਵਿਚ ਵਾਪਸੀ ਹੋਈ ਹੈ ਅਤੇ ਇਸੇ ਕਾਰਨ ਯਸ਼ਸਵੀ ਨੂੰ ਬਾਹਰ ਜਾਣਾ ਪਿਆ ਹੈ। ਹਾਲਾਂਕਿ, ਵਿਰਾਟ ਦਾ ਖੇਡਣਾ 22 ਜੂਨ ਨੂੰ ਹੋਣ ਵਾਲੇ ਫਿਟਨੈਸ ਟੈਸਟ 'ਤੇ ਨਿਰਭਰ ਹੈ, ਲੇਕਿਨ ਜੇਕਰ ਉਹ ਨਹੀਂ ਆਉਂਦੇ ਹਨ ਤਾਂ ਯਸ਼ਸਵੀ ਨੂੰ ਮੌਕਾ ਮਿਲ ਸਕਦਾ ਹੈ।