- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Telegram CEO ਪਾਵੇਲ ਡਿਊਰੋਵ ਰੂਸੀ ਅਰਬਪਤੀ ਹਨ। ਹਾਲਾਂਕਿ, ਉਨ੍ਹਾਂ 2014 'ਚ ਰੂਸ ਛੱਡ ਦਿੱਤਾ ਸੀ। ਉਨ੍ਹਾਂ ਕੋਲ UAE ਤੇ ਫਰਾਂਸ ਦੀ ਨਾਗਰਿਕਤਾ ਹੈ। ਉਨ੍ਹਾਂ ਭਾਰਤ 'ਚ ਆਰਜ਼ੀ ਤੌਰ 'ਤੇ ਟੈਲੀਗ੍ਰਾਮ 'ਤੇ ਲਗਾਈ ਰੋਕ ਨੂੰ ਲੈ ਕੇ ਦੋਸ਼ ਲਗਾਇਆ ਕਿ ਰਿਲਾਇੰਸ ਸਮੂਹ ਨੇ ਵ੍ਹਟਸਐਪ ਨਾਲ ਮਿਲ ਕੇ ਭਾਰਤ 'ਚ ਐਪ 'ਤੇ ਪਾਬੰਦੀ ਲਗਾਉਣ ਲਈ ਸ਼ਾਇਦ ਪੈਰਵੀ ਕੀਤੀ ਹੈ। ਰਿਲਾਇੰਸ ਨੇ ਇਨ੍ਹਾਂ ਦਾਅਵਿਆਂ 'ਤੇ ਅਜੇ ਤਕ ਕੋਈ ਜਨਤਕ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤ ਸਰਕਾਰ ਨੇ 21 ਜੂਨ ਨੂੰ ਹੋਣ ਵਾਲੀ ਨੀਟ (NEET) ਪ੍ਰੀਖਿਆ ਨੂੰ ਦੇਖਦੇ ਹੋਏ ਟੈਲੀਗ੍ਰਾਮ ਐਪ 'ਤੇ ਅਸਥਾਈ ਤੌਰ 'ਤੇ ਰੋਕ (Telegram Banned in India) ਲਗਾ ਦਿੱਤੀ ਹੈ। ਸਰਕਾਰ ਨੂੰ ਚਿੰਤਾ ਹੈ ਕਿ ਐਪ ਦੀ ਵਰਤੋਂ ਧੋਖਾਧੜੀ ਲਈ ਕੀਤੀ ਜਾ ਸਕਦੀ ਹੈ। ਮਈ 'ਚ ਹੋਇਆ ਨੀਟ ਦਾ ਐਗਜ਼ਾਮ ਪੇਪਰ ਲੀਕ ਦੇ ਦੋਸ਼ਾਂ ਕਾਰਨ ਰੱਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਲੱਖਾਂ ਵਿਦਿਆਰਥੀ 21 ਜੂਨ ਨੂੰ ਨੈਸ਼ਨਲ ਐਲਿਜੀਬਿਲਟੀ ਕਮ ਐਂਟਰੈਂਸ ਟੈਸਟ ਅੰਡਰ ਗ੍ਰੈਜੂਏਟ (NEET-UG 2026 Exam) ਦੁਬਾਰਾ ਦੇਣਗੇ। ਇਨ੍ਹਾਂ ਸਭ ਦੇ ਵਿਚਕਾਰ ਟੈਲੀਗ੍ਰਾਮ ਦੇ ਫਾਊਂਡਰ ਤੇ ਸੀਈਓ ਪਾਵੇਲ ਡਿਊਰੋਵ ਨੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਤੇ ਜ਼ਕਰਬਰਗ ਦੇ ਫੇਸਬੁੱਕ ਸਮੂਹ 'ਤੇ ਵੱਡਾ ਦੋਸ਼ ਲਗਾਇਆ ਹੈ।
ਟੈਲੀਗ੍ਰਾਮ ਸੀਈਓ ਪਾਵੇਲ ਡਿਊਰੋਵ ਜੋ ਕਿ ਰੂਸੀ ਅਰਬਪਤੀ ਹਨ। ਹਾਲਾਂਕਿ, ਉਨ੍ਹਾਂ ਨੇ 2014 'ਚ ਰੂਸ ਛੱਡ ਦਿੱਤਾ ਸੀ। ਉਨ੍ਹਾਂ ਕੋਲ UAE ਤੇ ਫਰਾਂਸ ਦੀ ਨਾਗਰਿਕਤਾ ਹੈ। ਉਨ੍ਹਾਂ ਭਾਰਤ 'ਚ ਆਰਜ਼ੀ ਤੌਰ 'ਤੇ ਟੈਲੀਗ੍ਰਾਮ 'ਤੇ ਲਗਾਈ ਰੋਕ ਨੂੰ ਲੈ ਕੇ ਦੋਸ਼ ਲਗਾਇਆ ਕਿ ਰਿਲਾਇੰਸ ਸਮੂਹ ਨੇ ਵ੍ਹਟਸਐਪ ਦੇ ਨਾਲ ਮਿਲ ਕੇ ਭਾਰਤ 'ਚ ਐਪ 'ਤੇ ਪਾਬੰਦੀ ਲਗਾਉਣ ਲਈ ਸ਼ਾਇਦ ਪੈਰਵੀ ਕੀਤੀ ਹੈ। ਰਿਲਾਇੰਸ ਨੇ ਇਨ੍ਹਾਂ ਦਾਅਵਾਂ 'ਤੇ ਅਜੇ ਤਕ ਕੋਈ ਜਨਤਕ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਟੈਲੀਗ੍ਰਾਮ ਦੇ ਸੀਈਓ ਪਾਵੇਲ ਡਿਊਰੋਵ ਨੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਅਤੇ ਜ਼ਕਰਬਰਗ ਦੇ ਫੇਸਬੁੱਕ ਸਮੂਹ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰਿਲਾਇੰਸ ਨੇ ਭਾਰਤ ਤੋਂ ਬਾਹਰ ਲੱਖਾਂ ਯੂਜ਼ਰਜ਼ ਲਈ ਟੈਲੀਗ੍ਰਾਮ ਦੀ ਪਹੁੰਚ ਵਿਚ ਰੁਕਾਵਟ ਪੈਦਾ ਕੀਤੀ ਹੈ।
ਪਾਵੇਲ ਡਿਊਰੋਵ ਦੇ ਅਨੁਸਾਰ, ਇਹ ਸਮੱਸਿਆ ਸਿਰਫ਼ ਭਾਰਤ ਤਕ ਹੀ ਸੀਮਤ ਨਹੀਂ ਸੀ, ਬਲਕਿ ਦੂਜੇ ਇਲਾਕਿਆਂ 'ਚ ਵੀ ਟੈਲੀਗ੍ਰਾਮ ਯੂਜ਼ਰਜ਼ 'ਤੇ ਇਸ ਦਾ ਅਸਰ ਪਿਆ। ਉਨ੍ਹਾਂ ਦਾਅਵਾ ਕੀਤਾ ਕਿ ਰਿਲਾਇੰਸ ਨੂੰ ਇਸ ਸਮੱਸਿਆ ਬਾਰੇ ਦੱਸਿਆ ਗਿਆ ਸੀ, ਪਰ ਇਹ ਸਮੱਸਿਆ ਹੱਲ ਨਹੀਂ ਹੋ ਸਕੀ।
ਪਾਵੇਲ ਡਿਊਰੋਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ- "ਭਾਰਤੀ ਟੈਲੀਕਾਮ ਕੰਪਨੀ ਰਿਲਾਇੰਸ, BGP ਹਾਈਜੈਕਿੰਗ ਨਾਂ ਦੇ ਇਕ ਗਲਤ ਤਰੀਕੇ ਨਾਲ ਭਾਰਤ ਤੋਂ ਬਾਹਰ (UAE ਸਮੇਤ) ਲੱਖਾਂ ਯੂਜ਼ਰਜ਼ ਲਈ ਟੈਲੀਗ੍ਰਾਮ ਦਾ ਐਕਸੈਸ ਰੋਕ ਰਹੀ ਹੈ। ਅਜਿਹਾ ਲੱਗਦਾ ਹੈ ਕਿ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਕਿਉਂਕਿ ਰਿਲਾਇੰਸ ਨੇ ਕਈ ਰਿਪੋਰਟਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਇਹ ਸ਼ਾਇਦ ਕੰਪੀਟੀਸ਼ਨ ਦੀ ਲੜਾਈ ਦਾ ਹਿੱਸਾ ਹੋ ਸਕਦਾ ਹੈ, ਕਿਉਂਕਿ ਰਿਲਾਇੰਸ 'ਚ ਮੈਟਾ (WhatsApp ਦੀ ਮਾਲਕ ਕੰਪਨੀ) ਦੀ ਵੀ ਕੁਝ ਹਿੱਸੇਦਾਰੀ ਹੈ।"
Indian telecom Reliance is sabotaging access to Telegram for millions of users OUTSIDE India (including the UAE) via a rogue method called BGP hijacking.
The sabotage seems intentional, as Reliance has ignored multiple reports.
This may be part of a competitive war, as…
— Pavel Durov (@durov) June 16, 2026
ਉਨ੍ਹਾਂ ਅੱਗੇ ਲਿਖਿਆ- ਨੈੱਟਵਰਕ ਆਪਰੇਟਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਰੂਟ ਹਾਈਜੈਕ ਨੂੰ ਰੋਕਣ ਤੇ ਆਪਣੇ ਯੂਜ਼ਰਜ਼ ਲਈ ਸਟੇਬਲ ਇੰਟਰਨੈੱਟ ਐਕਸੈਸ ਯਕੀਨੀ ਬਣਾਉਣ ਲਈ Reliance (AS18101) ਤੋਂ ਆਉਣ ਵਾਲੇ ਅਣਅਧਿਕਾਰਤ (Unauthorized) BGP ਅਨਾਊਂਸਮੈਂਟਸ ਨੂੰ ਰਿਜੈਕਟ ਕਰ ਦੇਣ। ਗਲੋਬਲ ਇੰਟਰਨੈੱਟ ਰੂਟਿੰਗ ਦੀ ਇਸ ਤਰ੍ਹਾਂ ਦੀ ਗਲਤ ਵਰਤੋਂ ਚਿੰਤਾਜਨਕ ਹੈ। ਜੇਕਰ ਭਾਰਤ 'ਚ Telegram 'ਤੇ ਬੈਨ ਲਗਾਉਣ ਦੀ ਹਾਲੀਆ ਲੌਬਿੰਗ ਕੋਸ਼ਿਸ਼ ਦੇ ਪਿੱਛੇ ਵੀ Reliance/WhatsApp ਦਾ ਹੱਥ ਹੋਵੇ ਤਾਂ ਮੈਨੂੰ ਹੈਰਾਨੀ ਨਹੀਂ ਹੋਵੇਗੀ।
ਪਾਵੇਲ ਡਿਊਰੋਵ ਰੂਸ 'ਚ ਜਨਮੇ ਟੈਕਨੋਲੋਜੀ ਅਰਬਪਤੀ ਹਨ ਜਿਨ੍ਹਾਂ ਨੂੰ ਮੁੱਖ ਰੂਪ 'ਚ ਐਨਕ੍ਰਿਪਟਡ ਮੈਸੇਜਿੰਗ ਐਪ 'ਟੈਲੀਗ੍ਰਾਮ' ਦੇ ਫਾਊਂਡਰ ਤੇ CEO ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਅਕਸਰ "ਰੂਸ ਦਾ ਮਾਰਕ ਜ਼ਕਰਬਰਗ" ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰੂਸ ਦੇ ਸਭ ਤੋਂ ਵੱਡੇ ਸੋਸ਼ਲ ਨੈੱਟਵਰਕ 'VKontakte' (VK) ਦੀ ਸ਼ੁਰੂਆਤ ਕੀਤੀ ਸੀ, ਪਰ 2014 'ਚ ਰੂਸੀ ਅਧਿਕਾਰੀਆਂ ਨੂੰ ਯੂਜ਼ਰ ਡੇਟਾ ਸੌਂਪਣ ਤੋਂ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਦੇਸ਼ ਛੱਡਣਾ ਪਿਆ ਸੀ। ਉਹ UAE ਵਿੱਚ ਰਹਿੰਦੇ ਹਨ ਅਤੇ ਉੱਥੋਂ ਹੀ ਟੈਲੀਗ੍ਰਾਮ ਦਾ ਸੰਚਾਲਨ ਕਰਦੇ ਹਨ।