- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਬਿਜ਼ਨੈੱਸਮੈਨ ਸੁਹੇਲ ਸੇਠ ਨੇ ਇਕ ਇੰਟਰਵਿਊ 'ਚ ਇਹ ਭਾਵੁਕ ਕਿੱਸਾ (Ratan Tata unseen stories) ਸੁਣਾਇਆ ਸੀ। 6 ਫਰਵਰੀ, 2018 ਨੂੰ ਪ੍ਰਿੰਸ ਚਾਰਲਸ ਨੇ ਬਕਿੰਘਮ ਪੈਲੇਸ 'ਚ (ਬ੍ਰਿਟਿਸ਼ ਏਸ਼ੀਅਨ ਟ੍ਰਸਟ ਤਹਿਤ) ਰਤਨ ਟਾਟਾ ਨੂੰ ਉਨ੍ਹਾਂ ਦੇ ਸਮਾਜ-ਸੇਵਾ ਦੇ ਕੰਮਾਂ ਲਈ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕਰਨਾ ਸੀ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਟਾਟਾ ਗਰੁੱਪ ਦੇ ਚੇਅਰਮੈਨ ਐਮੇਰੀਟਸ ਰਤਨ ਟਾਟਾ ਨਾ ਸਿਰਫ਼ ਇਕ ਸਫ਼ਲ ਉਦਯੋਗਪਤੀ ਸਨ ਬਲਕਿ ਜਾਨਵਰਾਂ, ਖ਼ਾਸ ਕਰਕੇ ਕੁੱਤਿਆਂ ਪ੍ਰਤੀ ਆਪਣੇ ਗੂੜ੍ਹੇ ਲਗਾਅ (Ratan Tata dog love) ਲਈ ਵੀ ਜਾਣੇ ਜਾਂਦੇ ਸਨ। ਉਨ੍ਹਾਂ ਦਾ ਇਹ ਲਗਾਅ ਇੰਨਾ ਗੂੜ੍ਹਾ ਸੀ ਕਿ ਇਕ ਵਾਰ ਉਨ੍ਹਾਂ ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ ਵੱਲੋਂ ਇਕ ਵੱਕਾਰੀ ਸਨਮਾਨ ਲੈਣ ਲਈ ਕਰਵਾਏ ਸਮਾਰੋਹ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਜੋ ਉਹ ਇਕ ਬਿਮਾਰ ਕੁੱਤੇ ਦੀ ਦੇਖਭਾਲ ਕਰ ਸਕਣ।
ਭਾਰਤੀ ਬਿਜ਼ਨੈੱਸਮੈਨ ਸੁਹੇਲ ਸੇਠ ਨੇ ਇਕ ਇੰਟਰਵਿਊ 'ਚ ਇਹ ਭਾਵੁਕ ਕਿੱਸਾ (Ratan Tata unseen stories) ਸੁਣਾਇਆ ਸੀ। 6 ਫਰਵਰੀ, 2018 ਨੂੰ ਪ੍ਰਿੰਸ ਚਾਰਲਸ ਨੇ ਬਕਿੰਘਮ ਪੈਲੇਸ 'ਚ (ਬ੍ਰਿਟਿਸ਼ ਏਸ਼ੀਅਨ ਟ੍ਰਸਟ ਤਹਿਤ) ਰਤਨ ਟਾਟਾ ਨੂੰ ਉਨ੍ਹਾਂ ਦੇ ਸਮਾਜ-ਸੇਵਾ ਦੇ ਕੰਮਾਂ ਲਈ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕਰਨਾ ਸੀ। ਸਭ ਕੁਝ ਤੈਅ ਹੋ ਚੁੱਕਾ ਸੀ। ਪਰ ਜਦੋਂ ਸੁਹੇਲ ਸੇਠ 2 ਜਾਂ 3 ਫਰਵਰੀ ਨੂੰ ਲੰਡਨ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਰਤਨ ਟਾਟਾ ਦੀਆਂ 11 ਮਿਸਡ ਕਾਲਾਂ ਆਈਆਂ ਹੋਈਆਂ ਸਨ।
ਜਦੋਂ ਉਨ੍ਹਾਂ ਨੇ ਹੀਥਰੋ ਏਅਰਪੋਰਟ ਤੋਂ ਟਾਟਾ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੁੱਤਿਆਂ (ਟੈਂਗੋ ਅਤੇ ਟੀਟੋ) 'ਚੋਂ ਇਕ ਬਹੁਤ ਬਿਮਾਰ ਹੋ ਗਿਆ ਹੈ। ਉਨ੍ਹਾਂ ਸਾਫ਼ ਕਿਹਾ, "ਮੈਂ ਉਸਨੂੰ ਪਿੱਛੇ ਨਹੀਂ ਛੱਡ ਸਕਦਾ," ਤੇ ਐਵਾਰਡ ਸੈਰੇਮਨੀ 'ਚ ਸ਼ਾਮਲ ਨਹੀਂ ਹੋਏ।
ਰਤਨ ਟਾਟਾ ਦੇ ਇਸ ਫ਼ੈਸਲੇ ਤੋਂ ਪ੍ਰਿੰਸ ਚਾਰਲਸ ਵੀ ਹੈਰਾਨ ਤੇ ਪ੍ਰਭਾਵਿਤ ਹੋਏ। ਸੁਹੇਲ ਸੇਠ ਅਨੁਸਾਰ, ਉਸ ਸਮੇਂ ਪ੍ਰਿੰਸ ਚਾਰਲਸ ਨੇ ਕਿਹਾ ਸੀ, "ਇਹ ਇਕ ਸੱਚੇ ਇਨਸਾਨ ਹਨ। ਰਤਨ ਅਜਿਹੇ ਹੀ ਵਿਅਕਤੀ ਹਨ। ਠੀਕ ਇਸੇ ਵਜ੍ਹਾ ਕਰਕੇ ਟਾਟਾ ਗਰੁੱਪ ਅੱਜ ਇਸ ਮੁਕਾਮ 'ਤੇ ਪਹੁੰਚਿਆ ਹੈ ਅਤੇ ਇਕ ਮਜ਼ਬੂਤ ਰਸਤੇ 'ਤੇ ਅਡੋਲ ਹੈ।"
ਰਤਨ ਟਾਟਾ ਦੀ ਸੰਵੇਦਨਸ਼ੀਲਤਾ ਸਿਰਫ਼ ਆਪਣੇ ਪਾਲਤੂ ਕੁੱਤਿਆਂ ਤਕ ਹੀ ਸੀਮਤ ਨਹੀਂ ਸੀ। ਟਾਟਾ ਗਰੁੱਪ ਦੇ ਹੈੱਡਕੁਆਰਟਰ 'ਬਾਂਬੇ ਹਾਊਸ' 'ਚ ਸਖ਼ਤ ਸੁਰੱਖਿਆ ਦੇ ਬਾਵਜੂਦ ਅਵਾਰਾ ਕੁੱਤਿਆਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਅੰਦਰ ਆਉਣ ਤੇ ਘੁੰਮਣ-ਫਿਰਨ ਦੀ ਆਜ਼ਾਦੀ ਸੀ। ਜਦੋਂ 2018 ਵਿਚ ਇਸ ਬਿਲਡਿੰਗ ਦਾ ਰੇਨੋਵੇਸ਼ਨ ਹੋਇਆ, ਤਾਂ ਗਰਾਊਂਡ ਫ਼ਲੋਰ 'ਤੇ ਕੁੱਤਿਆਂ ਲਈ ਇੱਕ ਖ਼ਾਸ ਕੇਨਲ (Kennel) ਵੀ ਬਣਾਇਆ ਗਿਆ ਸੀ।
ਇਕ ਮਹਿਮਾਨ ਨੇ ਟਾਟਾ ਦੇ ਆਲੀਸ਼ਾਨ ਤਾਜ ਹੋਟਲ ਦੇ ਪ੍ਰਵੇਸ਼ ਦੁਆਰ 'ਤੇ ਇਕ ਅਵਾਰਾ ਕੁੱਤੇ ਨੂੰ ਸ਼ਾਂਤੀ ਨਾਲ ਸੌਂਦੇ ਹੋਏ ਦੇਖਿਆ ਤਾਂ ਮੁਲਾਜ਼ਮਾਂ ਨੇ ਦੱਸਿਆ ਕਿ ਅਜਿਹਾ ਰਤਨ ਟਾਟਾ ਦੇ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਰਤਨ ਟਾਟਾ ਦੀ ਅਗਵਾਈ 'ਚ ਟਾਟਾ ਟ੍ਰਸਟਸ ਨੇ ਮੁੰਬਈ ਦੇ ਮਸ਼ਹੂਰ ਮਹਾਲਕਸ਼ਮੀ ਇਲਾਕੇ ਵਿੱਚ ਪਾਲਤੂ ਜਾਨਵਰਾਂ ਲਈ ਇੱਕ ਛੋਟਾ ਹਸਪਤਾਲ ਵੀ ਸ਼ੁਰੂ ਕੀਤਾ ਸੀ।