- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗਲੇ ਹਫ਼ਤੇ ਆਉਣ ਵਾਲੇ IPOs 'ਚ ਸ਼੍ਰੀਧਰ ਸਪਿਨਰਸ, ਜੀਵੀਅਲ ਇੰਡਸਟਰੀਜ਼, ਅਦਵਿਤ ਜਵੈਲਸ, ਵਾਟਰਵੇਜ਼ ਲੀਜ਼ਰ ਟੂਰਿਜ਼ਮ, ਧਨਵੇਲ ਹਾਈਬ੍ਰਿਡ ਸੀਡਜ਼, ਸੀਐਸਐਮ ਟੈਕਨਾਲੋਜੀਜ਼, ਸ਼੍ਰੀ ਪ੍ਰਿਅੰਕਾ ਜੀਓ ਕਾਮੈਕਸ ਅਤੇ ਆਈਸੀ ਇਲੈਕਟ੍ਰੀਕਲਜ਼ ਕੰਪਨੀ ਸ਼ਾਮਲ ਹਨ। ਅੱਗੇ ਜਾਣੋ ਇਨ੍ਹਾਂ ਸਾਰੇ ਆਈਪੀਓ ਦੀ ਡਿਟੇਲ ਤੇ ਚੈੱਕ ਕਰੋ ਕਿਸਦਾ GMP ਸਭ ਤੋਂ ਵੱਧ ਚੱਲ ਰਿਹਾ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਅਗਲੇ ਹਫ਼ਤੇ 8 ਨਵੇਂ ਆਈਪੀਓ (Upcoming IPO Next Week) ਖੁੱਲ੍ਹਣ ਜਾ ਰਹੇ ਹਨ। ਇਨ੍ਹਾਂ ਵਿਚ ਸ਼੍ਰੀਧਰ ਸਪਿਨਰਸ, ਜੀਵੀਅਲ ਇੰਡਸਟਰੀਜ਼, ਅਦਵਿਤ ਜਵੈਲਸ, ਵਾਟਰਵੇਜ਼ ਲੀਜ਼ਰ ਟੂਰਿਜ਼ਮ, ਧਨਵੇਲ ਹਾਈਬ੍ਰਿਡ ਸੀਡਜ਼, ਸੀਐਸਐਮ ਟੈਕਨਾਲੋਜੀਜ਼, ਸ਼੍ਰੀ ਪ੍ਰਿਅੰਕਾ ਜੀਓ ਕਾਮੈਕਸ ਅਤੇ ਆਈਸੀ ਇਲੈਕਟ੍ਰੀਕਲਜ਼ ਕੰਪਨੀ ਸ਼ਾਮਲ ਹਨ। ਅੱਗੇ ਜਾਣੋ ਇਨ੍ਹਾਂ ਸਾਰੇ ਆਈਪੀਓ ਦੀ ਡਿਟੇਲ ਤੇ ਚੈੱਕ ਕਰੋ ਕਿਸਦਾ GMP ਸਭ ਤੋਂ ਵੱਧ ਚੱਲ ਰਿਹਾ ਹੈ।
ਲਿਸਟ ਵਿਚ ਸਭ ਤੋਂ ਪਹਿਲਾ ਨਾਂ ਹੈ ਸ਼੍ਰੀਧਰ ਸਪਿਨਰਸ ਦਾ, ਜਿਸਦਾ ਆਈਪੀਓ 23 ਜੂਨ ਨੂੰ ਖੁੱਲ੍ਹ ਕੇ 25 ਜੂਨ ਨੂੰ ਬੰਦ ਹੋਵੇਗਾ। ਇਸ ਆਈਪੀਓ 'ਚ ਸ਼ੇਅਰਾਂ ਦਾ ਪ੍ਰਾਈਸ ਬੈਂਡ 51-53 ਰੁਪਏ ਹੈ। ਇਹ SME ਕੈਟੇਗਰੀ ਦਾ ਆਈਪੀਓ ਹੋਵੇਗਾ, ਜਿਸ ਵਿਚ ਲਾਟ ਸਾਈਜ਼ 2000 ਸ਼ੇਅਰਾਂ ਦੀ ਹੈ। ਯਾਨੀ ਤੁਹਾਨੂੰ ਘੱਟੋ-ਘੱਟ 2000 ਸ਼ੇਅਰ ਤੇ ਫਿਰ ਇਸੇ ਦੇ ਗੁਣਾਂਕ 'ਚ ਸ਼ੇਅਰਾਂ ਲਈ ਅਪਲਾਈ ਕਰਨਾ ਹੋਵੇਗਾ। ਉੱਥੇ ਹੀ ਇਨਵੈਸਟਰਗੇਨ ਅਨੁਸਾਰ ਇਸਦਾ ਜੀਐਮਪੀ 0 ਹੈ। ਧਿਆਨ ਰਹੇ ਕਿ ਕਿਸੇ ਵੀ ਕੰਪਨੀ ਦਾ ਜੀਐਮਪੀ ਉਸਦੀ ਲਿਸਟਿੰਗ ਤਕ ਘਟ ਜਾਂ ਵਧ ਸਕਦਾ ਹੈ।
ਜੀਵੀਅਲ ਇੰਡਸਟਰੀਜ਼ ਦਾ ਐਸਐਮਈ ਆਈਪੀਓ ਵੀ 23 ਜੂਨ ਨੂੰ ਖੁੱਲ੍ਹ ਕੇ 25 ਜੂਨ ਨੂੰ ਬੰਦ ਹੋਵੇਗਾ। ਇਸ ਆਈਪੀਓ 'ਚ ਸ਼ੇਅਰਾਂ ਦੀ ਕੀਮਤ 196 ਰੁਪਏ ਹੈ। ਇਸ ਇਸ਼ੂ ਵਿੱਚ ਲਾਟ ਸਾਈਜ਼ 600 ਸ਼ੇਅਰਾਂ ਦੀ ਹੈ। ਉੱਥੇ ਹੀ ਇਨਵੈਸਟਰਗੇਨ ਅਨੁਸਾਰ ਇਸਦਾ ਜੀਐਮਪੀ 0 ਹੈ।
ਅਦਵਿਤ ਜਵੈਲਸ ਦਾ ਮੇਨਬੋਰਡ ਆਈਪੀਓ ਵੀ 23 ਜੂਨ ਨੂੰ ਖੁੱਲ੍ਹ ਕੇ 25 ਜੂਨ ਨੂੰ ਬੰਦ ਹੋਵੇਗਾ। ਇਸ ਆਈਪੀਓ 'ਚ ਸ਼ੇਅਰਾਂ ਦਾ ਪ੍ਰਾਈਸ ਬੈਂਡ 130-180 ਰੁਪਏ ਹੈ। ਇਸ ਇਸ਼ੂ ਵਿੱਚ ਲਾਟ ਸਾਈਜ਼ 100 ਸ਼ੇਅਰਾਂ ਦੀ ਹੈ। ਉੱਥੇ ਹੀ ਇਨਵੈਸਟਰਗੇਨ ਅਨੁਸਾਰ ਇਸਦਾ ਜੀਐਮਪੀ ₹64 ਹੈ।
ਵਾਟਰਵੇਜ਼ ਲੀਜ਼ਰ ਟੂਰਿਜ਼ਮ ਦਾ ਮੇਨਬੋਰਡ ਆਈਪੀਓ ਵੀ 23 ਜੂਨ ਨੂੰ ਖੁੱਲ੍ਹ ਕੇ 25 ਜੂਨ ਨੂੰ ਬੰਦ ਹੋਵੇਗਾ। ਇਸ ਆਈਪੀਓ 'ਚ ਸ਼ੇਅਰਾਂ ਦਾ ਪ੍ਰਾਈਸ ਬੈਂਡ 769-808 ਰੁਪਏ ਹੈ। ਇਸ ਇਸ਼ੂ ਵਿੱਚ ਲਾਟ ਸਾਈਜ਼ 18 ਸ਼ੇਅਰਾਂ ਦੀ ਹੈ। ਉੱਥੇ ਹੀ ਇਨਵੈਸਟਰਗੇਨ ਅਨੁਸਾਰ ਇਸਦਾ ਜੀਐਮਪੀ ₹18 ਹੈ।
ਧਨਵੇਲ ਹਾਈਬ੍ਰਿਡ ਸੀਡਜ਼ ਦਾ ਐਸਐਮਈ ਆਈਪੀਓ 24 ਜੂਨ ਨੂੰ ਖੁੱਲ੍ਹ ਕੇ 29 ਜੂਨ ਨੂੰ ਬੰਦ ਹੋਵੇਗਾ। ਇਸ ਆਈਪੀਓ 'ਚ ਸ਼ੇਅਰਾਂ ਦਾ ਪ੍ਰਾਈਸ ਬੈਂਡ 95-99 ਰੁਪਏ ਹੈ। ਇਸ ਇਸ਼ੂ ਵਿੱਚ ਲਾਟ ਸਾਈਜ਼ 2400 ਸ਼ੇਅਰਾਂ ਦੀ ਹੈ। ਉੱਥੇ ਹੀ ਇਨਵੈਸਟਰਗੇਨ ਅਨੁਸਾਰ ਇਸਦਾ ਜੀਐਮਪੀ 0 ਹੈ।
ਸੀਐਸਐਮ ਟੈਕਨਾਲੋਜੀਜ਼ ਦਾ ਮੇਨਬੋਰਡ ਆਈਪੀਓ 24 ਜੂਨ ਨੂੰ ਖੁੱਲ੍ਹ ਕੇ 29 ਜੂਨ ਨੂੰ ਬੰਦ ਹੋਵੇਗਾ। ਇਸ ਆਈਪੀਓ 'ਚ ਸ਼ੇਅਰਾਂ ਦਾ ਪ੍ਰਾਈਸ ਬੈਂਡ 107-113 ਰੁਪਏ ਹੈ। ਇਸ ਇਸ਼ੂ ਵਿੱਚ ਲਾਟ ਸਾਈਜ਼ 132 ਸ਼ੇਅਰਾਂ ਦੀ ਹੈ। ਉੱਥੇ ਹੀ ਇਨਵੈਸਟਰਗੇਨ ਅਨੁਸਾਰ ਇਸਦਾ ਜੀਐਮਪੀ ₹4 ਚੱਲ ਰਿਹਾ ਹੈ।
ਸ਼੍ਰੀ ਪ੍ਰਿਅੰਕਾ ਜੀਓ ਕਾਮੈਕਸ ਦਾ ਐਸਐਮਈ ਆਈਪੀਓ 24 ਜੂਨ ਨੂੰ ਖੁੱਲ੍ਹ ਕੇ 29 ਜੂਨ ਨੂੰ ਬੰਦ ਹੋਵੇਗਾ। ਇਸ ਆਈਪੀਓ 'ਚ ਸ਼ੇਅਰਾਂ ਦਾ ਪ੍ਰਾਈਸ ਬੈਂਡ 207-212 ਰੁਪਏ ਹੈ। ਇਸ ਇਸ਼ੂ ਵਿਚ ਲਾਟ ਸਾਈਜ਼ 600 ਸ਼ੇਅਰਾਂ ਦੀ ਹੈ। ਉੱਥੇ ਹੀ ਇਨਵੈਸਟਰਗੇਨ ਅਨੁਸਾਰ ਇਸਦਾ ਜੀਐਮਪੀ 0 ਹੈ।
ਆਈਸੀ ਇਲੈਕਟ੍ਰੀਕਲਜ਼ ਦਾ ਐਸਐਮਈ ਆਈਪੀਓ 25 ਜੂਨ ਨੂੰ ਖੁੱਲ੍ਹ ਕੇ 30 ਜੂਨ ਨੂੰ ਬੰਦ ਹੋਵੇਗਾ। ਇਸ ਆਈਪੀਓ ਦੇ ਲਈ ਸ਼ੇਅਰਾਂ ਦੇ ਪ੍ਰਾਈਸ ਬੈਂਡ ਤੇ ਲਾਟ ਸਾਈਜ਼ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਉੱਥੇ ਹੀ ਅਜੇ ਇਸਦੇ ਜੀਐਮਪੀ ਦੀ ਵੀ ਸ਼ੁਰੂਆਤ ਨਹੀਂ ਹੋਈ ਹੈ।
"ਸ਼ੇਅਰ ਨਾਲ ਜੁੜੇ ਆਪਣੇ ਸਵਾਲ ਤੁਸੀਂ ਸਾਨੂੰ business@jagrannewmedia.com 'ਤੇ ਭੇਜ ਸਕਦੇ ਹੋ।"
(ਡਿਸਕਲੇਮਰ: ਇੱਥੇ ਸ਼ੇਅਰ ਬਾਜ਼ਾਰ ਦੀ ਜਾਣਕਾਰੀ ਦਿੱਤੀ ਗਈ ਹੈ, ਨਿਵੇਸ਼ ਦੀ ਸਲਾਹ ਨਹੀਂ। ਜਾਗਰਣ ਬਿਜ਼ਨੈੱਸ ਨਿਵੇਸ਼ ਦੀ ਸਲਾਹ ਨਹੀਂ ਦੇ ਰਿਹਾ ਹੈ। ਸਟਾਕ ਮਾਰਕੀਟ ਵਿੱਚ ਨਿਵੇਸ਼ ਬਾਜ਼ਾਰ ਦੇ ਜੋਖਮਾਂ ਦੇ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਸਰਟੀਫਾਈਡ ਇਨਵੈਸਟਮੈਂਟ ਐਡਵਾਈਜ਼ਰ ਤੋਂ ਸਲਾਹ ਜ਼ਰੂਰ ਲਓ।)