- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Stock Market ਦੀ ਸ਼ੁਰੂਆਤ 1602 'ਚ ਨੀਦਰਲੈਂਡ 'ਚ ਹੋਈ ਸੀ। ਡੱਚ ਈਸਟ ਇੰਡੀਆ ਕੰਪਨੀ ਨੇ ਪੇਪਰ ਸ਼ੇਅਰ ਜਾਰੀ ਕੀਤੇ ਸਨ, ਜਿਨ੍ਹਾਂ ਨੂੰ ਲੋਕ ਖਰੀਦ ਅਤੇ ਵੇਚ ਸਕਦੇ ਸਨ। ਇਸੇ ਤੋਂ ਦੁਨੀਆ ਦੇ ਸਭ ਤੋਂ ਪੁਰਾਣੇ ਸਟਾਕ ਐਕਸਚੇਂਜ - ਐਮਸਟਰਡਮ ਸਟਾਕ ਐਕਸਚੇਂਜ (Amsterdam Stock Exchange) - ਦੀ ਸ਼ੁਰੂਆਤ ਹੋਈ। ਇਸ ਨੂੰ ਅੱਜ ਯੂਰੋਨੈਕਸਟ ਸਟਾਕ ਐਕਸਚੇਂਜ (Euronext Stock Exchange) ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤ ਦਾ ਬੰਬੇ ਸਟਾਕ ਐਕਸਚੇਂਜ ਜਿਸ ਨੂੰ ਤੁਸੀਂ BSE ਦੇ ਨਾਂ ਨਾਲ ਜਾਣਦੇ ਹੋ, ਏਸ਼ੀਆ ਦਾ ਸਭ ਤੋਂ ਪੁਰਾਣਾ ਸਟਾਕ ਐਕਸਚੇਂਜ ਹੈ। ਇਸ ਦੀ ਸ਼ੁਰੂਆਤ 1875 ਵਿੱਚ ਹੋਈ ਸੀ। ਇਹ ਦੁਨੀਆ ਦਾ 10ਵਾਂ ਸਭ ਤੋਂ ਪੁਰਾਣਾ ਸਟਾਕ ਐਕਸਚੇਂਜ ਵੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦਾ ਸਭ ਤੋਂ ਪੁਰਾਣਾ ਸਟਾਕ ਐਕਸਚੇਂਜ (Oldest Stock Exchange in the World) ਕਿਹੜਾ ਹੈ? ਆਓ ਜਾਣਦੇ ਹਾਂ ਇਸ ਬਾਰੇ...
ਸਟਾਕ ਮਾਰਕੀਟ ਦੀ ਸ਼ੁਰੂਆਤ 1602 'ਚ ਨੀਦਰਲੈਂਡ 'ਚ ਹੋਈ ਸੀ। ਡੱਚ ਈਸਟ ਇੰਡੀਆ ਕੰਪਨੀ ਨੇ ਪੇਪਰ ਸ਼ੇਅਰ ਜਾਰੀ ਕੀਤੇ ਸਨ, ਜਿਨ੍ਹਾਂ ਨੂੰ ਲੋਕ ਖਰੀਦ ਅਤੇ ਵੇਚ ਸਕਦੇ ਸਨ। ਇਸੇ ਤੋਂ ਦੁਨੀਆ ਦੇ ਸਭ ਤੋਂ ਪੁਰਾਣੇ ਸਟਾਕ ਐਕਸਚੇਂਜ - ਐਮਸਟਰਡਮ ਸਟਾਕ ਐਕਸਚੇਂਜ (Amsterdam Stock Exchange) - ਦੀ ਸ਼ੁਰੂਆਤ ਹੋਈ। ਇਸ ਨੂੰ ਅੱਜ ਯੂਰੋਨੈਕਸਟ ਸਟਾਕ ਐਕਸਚੇਂਜ (Euronext Stock Exchange) ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਯੂਰੋਨੈਕਸਟ ਐਮਸਟਰਡਮ ਨੀਦਰਲੈਂਡਜ਼ ਦੇ ਐਮਸਟਰਡਮ ਵਿੱਚ ਸਥਿਤ ਇੱਕ ਸਟਾਕ ਐਕਸਚੇਂਜ ਹੈ। ਪਹਿਲਾਂ ਇਸ ਨੂੰ ਐਮਸਟਰਡਮ ਸਟਾਕ ਐਕਸਚੇਂਜ ਕਿਹਾ ਜਾਂਦਾ ਸੀ। ਫਿਰ 22 ਸਤੰਬਰ 2000 ਨੂੰ ਬ੍ਰਸੇਲਜ਼ ਸਟਾਕ ਐਕਸਚੇਂਜ ਅਤੇ ਪੈਰਿਸ ਸਟਾਕ ਐਕਸਚੇਂਜ ਦੇ ਨਾਲ ਮਿਲ ਕੇ ਯੂਰੋਨੈਕਸਟ ਬਣਿਆ। ਯੂਰੋਨੈਕਸਟ ਦਾ ਰਜਿਸਟਰਡ ਆਫ਼ਿਸ, ਜੋ ਖੁਦ ਨੀਦਰਲੈਂਡਜ਼ ਵਿੱਚ ਇੱਕ ਪਬਲਿਕ ਲਿਮਟਿਡ ਕੰਪਨੀ ਵਜੋਂ ਸ਼ਾਮਲ ਹੈ, ਉਹ ਵੀ ਇਸੇ ਐਕਸਚੇਂਜ ਵਿੱਚ ਹੀ ਹੈ।
ਐਮਸਟਰਡਮ ਸਟਾਕ ਐਕਸਚੇਂਜ ਨੂੰ 1602 'ਚ ਡੱਚ ਈਸਟ ਇੰਡੀਆ ਕੰਪਨੀ, ਜਿਸ ਨੂੰ VOC ਵੀ ਕਿਹਾ ਜਾਂਦਾ ਹੈ, ਨੇ ਆਪਣੀ ਸਥਾਪਨਾ ਦੇ ਕੁਝ ਸਮੇਂ ਬਾਅਦ ਸ਼ੁਰੂ ਕੀਤਾ ਸੀ। ਜਦੋਂ ਇਸ ਦੇ ਸ਼ੇਅਰਾਂ ਦੇ ਵਪਾਰ ਲਈ ਇੱਕ ਸੈਕੰਡਰੀ ਮਾਰਕੀਟ ਵਜੋਂ ਇਕੁਇਟੀ ਦਾ ਨਿਯਮਤ ਰੂਪ 'ਚ ਕਾਰੋਬਾਰ ਸ਼ੁਰੂ ਹੋਇਆ। ਉਸ ਤੋਂ ਪਹਿਲਾਂ, ਮਾਰਕੀਟ ਮੁੱਖ ਤੌਰ 'ਤੇ ਸਾਮਾਨ ਦੇ ਲੈਣ-ਦੇਣ ਲਈ ਹੁੰਦੀ ਸੀ।
ਬਾਅਦ 'ਚ ਇਸ ਦਾ ਨਾਮ ਬਦਲ ਕੇ ਐਮਸਟਰਡਮ ਬੋਰਸ ਕਰ ਦਿੱਤਾ ਗਿਆ ਸੀ ਅਤੇ ਇਹ ਰਸਮੀ ਤੌਰ 'ਤੇ ਸਿਕਿਓਰਿਟੀਜ਼ 'ਚ ਟ੍ਰੇਡ ਸ਼ੁਰੂ ਕਰਨ ਵਾਲਾ ਪਹਿਲਾ ਮਾਰਕੀਟ ਸੀ। ਸ਼ੁਰੂਆਤ 'ਚ, ਇਸ ਐਕਸਚੇਂਜ 'ਤੇ ਸਿਰਫ਼ ਡੱਚ ਈਸਟ ਇੰਡੀਆ ਕੰਪਨੀ ਦੇ ਬਾਂਡਾਂ ਅਤੇ ਸ਼ੇਅਰਾਂ ਦਾ ਹੀ ਕਾਰੋਬਾਰ ਹੁੰਦਾ ਸੀ।
ਐਮਸਟਰਡਮ ਸਿਟੀ ਕੌਂਸਲ ਨੇ 1611 'ਚ ਹੈਂਡਰਿਕ ਡੀ ਕੀਜ਼ਰ ਨੂੰ ਇੱਕ ਅਜਿਹੀ ਇਮਾਰਤ ਦਾ ਡਿਜ਼ਾਈਨ ਬਣਾਉਣ ਦਾ ਕੰਮ ਸੌਂਪਿਆ, ਜਿੱਥੇ VOC ਅਤੇ ਬਾਅਦ 'ਚ ਵੈਸਟ ਇੰਡੀਆ ਕੰਪਨੀ ਦੇ ਸ਼ੇਅਰਾਂ ਦਾ ਟ੍ਰੇਡ ਹੁੰਦਾ ਸੀ, ਜੋ ਕਿ ਦੁਨੀਆ ਦਾ ਪਹਿਲਾ ਸਟਾਕ ਐਕਸਚੇਂਜ ਮੰਨਿਆ ਜਾਂਦਾ ਹੈ। ਰੋਕਿਨ 'ਤੇ ਬਣੀ ਇਸ ਇਮਾਰਤ ਨੂੰ 1835 'ਚ ਜ਼ਮੀਨ ਧਸਣ ਕਾਰਨ ਢਾਹ ਦਿੱਤਾ ਗਿਆ ਅਤੇ ਉਸ ਦੀ ਜਗ੍ਹਾ ਜੋਚਰ ਸਟਾਕ ਐਕਸਚੇਂਜ ਬਣਾਇਆ ਗਿਆ।
ਐਕਸਚੇਂਜ ਦੀ ਤਾਂ ਬਿਲਡਿੰਗ ਬਣ ਗਈ ਪਰ ਪੇਪਰ ਸ਼ੇਅਰ ਹੋਣ ਕਰਕੇ ਲੋਕਾਂ ਨੂੰ ਇਕ ਸਹੂਲਤ ਮਿਲੀ ਹੋਈ ਸੀ। ਉਹ ਖਰੀਦ-ਵੇਚ ਲਈ ਕਾਫ਼ੀ ਹਾਊਸਾਂ ਅਤੇ ਜਨਤਕ ਥਾਵਾਂ 'ਤੇ ਇਕੱਠੇ ਹੁੰਦੇ ਸਨ ਅਤੇ ਸ਼ੇਅਰਾਂ-ਬਾਂਡਾਂ ਦਾ ਟ੍ਰੇਡ ਕਰਦੇ ਸਨ। ਅੱਜ ਇਸ ਐਕਸਚੇਂਜ ਦੀ ਵੈਲਿਊ 1.50 ਲੱਖ ਕਰੋੜ ਰੁਪਏ ਹੈ।
"ਸ਼ੇਅਰ ਨਾਲ ਜੁੜੇ ਆਪਣੇ ਸਵਾਲ ਤੁਸੀਂ ਸਾਨੂੰ business@jagrannewmedia.com 'ਤੇ ਭੇਜ ਸਕਦੇ ਹੋ।"
(ਡਿਸਕਲੇਮਰ: ਇੱਥੇ ਸ਼ੇਅਰ ਬਾਜ਼ਾਰ ਦੀ ਜਾਣਕਾਰੀ ਦਿੱਤੀ ਗਈ ਹੈ, ਨਿਵੇਸ਼ ਦੀ ਸਲਾਹ ਨਹੀਂ। ਜਾਗਰਣ ਬਿਜ਼ਨੈੱਸ ਨਿਵੇਸ਼ ਦੀ ਸਲਾਹ ਨਹੀਂ ਦੇ ਰਿਹਾ ਹੈ। ਸਟਾਕ ਮਾਰਕੀਟ 'ਚ ਨਿਵੇਸ਼ ਬਾਜ਼ਾਰ ਦੇ ਜੋਖਮਾਂ ਦੇ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਸਰਟੀਫਾਈਡ ਇਨਵੈਸਟਮੈਂਟ ਐਡਵਾਈਜ਼ਰ ਨਾਲ ਸਲਾਹ ਜ਼ਰੂਰ ਕਰੋ।)