- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਫਟੀ ਦੇ ਟਾਪ ਗੇਨਰ (ਮੁਨਾਫ਼ੇ ਵਾਲੇ) ਸ਼ੇਅਰਾਂ 'ਚ ਟੈੱਕ ਮਹਿੰਦਰਾ, ਟ੍ਰੈਂਟ ਲਿਮਟਿਡ, ਵਿਪਰੋ, ਇੰਫੋਸਿਸ ਤੇ ਟੀਸੀਐਸ ਸ਼ਾਮਲ ਹਨ, ਜਦੋਂਕਿ ਲੂਜ਼ਰ (ਨੁਕਸਾਨ ਵਾਲੇ) ਸ਼ੇਅਰਾਂ 'ਚ ਹਿੰਡਾਲਕੋ, ਬਜਾਜ ਫਾਈਨੈਂਸ, ਐਕਸਿਸ ਬੈਂਕ ਤੇ ਟਾਟਾ ਕੰਜ਼ਿਊਮਰ ਦੇ ਸ਼ੇਅਰ ਹਨ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਈਰਾਨ-ਅਮਰੀਕਾ ਡੀਲ (US-Iran Deal) ਅਤੇ ਕੱਚੇ ਤੇਲ (Crude Prices) ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਵਿਚਕਾਰ ਇੱਕ ਵਾਰ ਫਿਰ ਭਾਰਤੀ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਖੁੱਲ੍ਹੇ ਹਨ। ਖਾਸ ਗੱਲ ਇਹ ਹੈ ਕਿ 17 ਜੂਨ ਦੇ ਸੈਸ਼ਨ ਵਿੱਚ ਨਿਫਟੀ (Nifty) ਨੇ 24000 ਦੇ ਉੱਪਰ ਓਪਨਿੰਗ ਦਿੱਤੀ ਹੈ ਅਤੇ ਇਹ 24044 'ਤੇ ਖੁੱਲ੍ਹਿਆ ਹੈ। ਉੱਥੇ ਹੀ, ਸੈਂਸੈਕਸ (Sensex) 271 ਅੰਕਾਂ ਦੀ ਤੇਜ਼ੀ ਨਾਲ 77080 'ਤੇ ਓਪਨ ਹੋਇਆ ਹੈ।
ਬਾਜ਼ਾਰ ਦੀ ਚਾਲ 'ਤੇ ਆਪਣਾ ਨਜ਼ਰੀਆ ਰੱਖਦੇ ਹੋਏ ਘਰੇਲੂ ਬ੍ਰੋਕਰੇਜ ਫਰਮ, ਮੋਤੀਲਾਲ ਓਸਵਾਲ ਨੇ ਕਿਹਾ ਕਿ ਬਿਹਤਰ ਹੁੰਦੇ ਭੂ-ਰਾਜਨੀਤਿਕ (GeoPolitical) ਹਾਲਾਤ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਦੀ ਭਾਗੀਦਾਰੀ ਵਿੱਚ ਸੁਧਾਰ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਨਾਲ ਸਹਾਰਾ ਮਿਲਿਆ ਹੈ। ਅਜਿਹੇ 'ਚ 17 ਜੂਨ ਦੇ ਕਾਰੋਬਾਰੀ ਸੈਸ਼ਨ ਲਈ ਮਾਰਕੀਟ 'ਫਲੈਟ ਟੂ ਪਾਜ਼ੇਟਿਵ' ਯਾਨੀ ਸਥਿਰ ਰਹਿ ਕੇ ਸਕਾਰਾਤਮਕ ਕਾਰੋਬਾਰ ਕਰ ਸਕਦਾ ਹੈ।
ਨਿਫਟੀ ਦੇ ਟਾਪ ਗੇਨਰ (ਮੁਨਾਫ਼ੇ ਵਾਲੇ) ਸ਼ੇਅਰਾਂ 'ਚ ਟੈੱਕ ਮਹਿੰਦਰਾ, ਟ੍ਰੈਂਟ ਲਿਮਟਿਡ, ਵਿਪਰੋ, ਇੰਫੋਸਿਸ ਤੇ ਟੀਸੀਐਸ ਸ਼ਾਮਲ ਹਨ, ਜਦੋਂਕਿ ਲੂਜ਼ਰ (ਨੁਕਸਾਨ ਵਾਲੇ) ਸ਼ੇਅਰਾਂ 'ਚ ਹਿੰਡਾਲਕੋ, ਬਜਾਜ ਫਾਈਨੈਂਸ, ਐਕਸਿਸ ਬੈਂਕ ਤੇ ਟਾਟਾ ਕੰਜ਼ਿਊਮਰ ਦੇ ਸ਼ੇਅਰ ਹਨ।
ਖ਼ਬਰਾਂ ਦੇ ਲਿਹਾਜ਼ ਨਾਲ 17 ਜੂਨ ਦੇ ਕਾਰੋਬਾਰੀ ਸੈਸ਼ਨ ਵਿੱਚ ਵਿਪਰੋ, ਭਾਰਤ ਫੋਰਜ, ਪ੍ਰਾਈਮ ਫੋਕਸ ਅਤੇ ਸੋਨਾਟਾ ਸੌਫਟਵੇਅਰ ਸਮੇਤ ਹੋਰ ਸ਼ੇਅਰਾਂ ਵਿੱਚ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ।
ਵਿਪਰੋ ਨੇ Anthropic ਦੇ Claude ਮਾਡਲ ਲਈ ਆਪਣੇ 'Applied AI Center of Excellence' (CoE) ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਐਂਟਰਪ੍ਰਾਈਜ਼ 'ਚ AI ਨੂੰ ਅਪਣਾਉਣ ਅਤੇ ਉਸਦੇ ਪ੍ਰਭਾਵ ਨੂੰ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ। ਇਹ CoE ਹਾਲ ਹੀ 'ਚ ਬਣੀ 'AI-Native Business & Platforms Unit' ਦੇ ਤਹਿਤ ਇਕ ਅਹਿਮ ਪਹਿਲ ਹੈ।
(ਡਿਸਕਲੇਮਰ: ਇੱਥੇ ਸ਼ੇਅਰਾਂ ਬਾਰੇ ਦਿੱਤੀ ਗਈ ਜਾਣਕਾਰੀ ਨਿਵੇਸ਼ ਦੀ ਸਲਾਹ ਨਹੀਂ ਹੈ। ਕਿਉਂਕਿ, ਸਟਾਕ ਮਾਰਕੀਟ ਵਿੱਚ ਨਿਵੇਸ਼ ਬਾਜ਼ਾਰ ਦੇ ਜੋਖਮਾਂ ਦੇ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਪ੍ਰਮਾਣਿਤ ਨਿਵੇਸ਼ ਸਲਾਹਕਾਰ (Certified Investment Advisor) ਨਾਲ ਸਲਾਹ ਜ਼ਰੂਰ ਕਰੋ।)